40 passages · ~6 min read
Tap any verse to open it — original, meaning & audio.
ਦੁਖਿ ਲਗੈ ਘਰਿ ਘਰਿ ਫਿਰੈ; ਅਗੈ ਦੂਣੀ ਮਿਲੈ ਸਜਾਇ ॥
Afflicted with pain, he wanders from house to house, and in the world hereafter, he receives double punishment.
ਅੰਦਰਿ ਸਹਜੁ. ਨ ਆਇਓ; ਸਹਜੇ ਹੀ ਲੈ ਖਾਇ ॥
Peace does not come to his heart - he is not content to eat what comes his way.
ਮਨਹਠਿ ਜਿਸ ਤੇ ਮੰਗਣਾ; ਲੈਣਾ ਦੁਖੁ ਮਨਾਇ ॥
With his stubborn mind, he begs, and grabs, and annoys those who give.
ਇਸੁ ਭੇਖੈ ਥਾਵਹੁ ਗਿਰਹੋ ਭਲਾ; ਜਿਥਹੁ ਕੋ ਵਰਸਾਇ ॥
Instead of wearing these beggar's robes, it is better to be a householder, and give to others.
ਸਬਦਿ ਰਤੇ ਤਿਨਾ ਸੋਝੀ ਪਈ; ਦੂਜੈ ਭਰਮਿ ਭੁਲਾਇ ॥
Those who are attuned to the Word of the Shabad, acquire understanding; the others wander, deluded by doubt.
ਪਇਐ ਕਿਰਤਿ ਕਮਾਵਣਾ; ਕਹਣਾ ਕਛੂ. ਨ ਜਾਇ ॥
They act according to their past actions; it is useless to talk to them.
ਨਾਨਕ. ਜੋ ਤਿਸੁ ਭਾਵਹਿ ਸੇ ਭਲੇ; ਜਿਨ ਕੀ ਪਤਿ ਪਾਵਹਿ ਥਾਇ ॥੧॥
O Nanak, those who are pleasing unto the Lord are good; He upholds their honor. ||1||
ਮਃ ੩ ॥
Third Mehl:
ਸਤਿਗੁਰਿ ਸੇਵਿਐ ਸਦਾ ਸੁਖੁ; ਜਨਮ ਮਰਣ ਦੁਖੁ ਜਾਇ ॥
Serving the True Guru, one finds a lasting peace; the pains of birth and death are removed.
ਚਿੰਤਾ. ਮੂਲਿ ਨ ਹੋਵਈ; ਅਚਿੰਤੁ ਵਸੈ ਮਨਿ ਆਇ ॥
He is not troubled by anxiety, and the carefree Lord comes to dwell in the mind.
ਅੰਤਰਿ ਤੀਰਥੁ ਗਿਆਨੁ ਹੈ; ਸਤਿਗੁਰਿ ਦੀਆ ਬੁਝਾਇ ॥
Deep within himself, is the sacred shrine of spiritual wisdom, revealed by the True Guru.
ਮੈਲੁ ਗਈ ਮਨੁ ਨਿਰਮਲੁ ਹੋਆ; ਅੰਮ੍ਰਿਤ ਸਰਿ ਤੀਰਥਿ ਨਾਇ ॥
His filth is removed, and his soul becomes immaculately pure, bathing in the sacred shrine, the pool of Ambrosial Nec…
ਸਜਣ ਮਿਲੇ ਸਜਣਾ; ਸਚੈ ਸਬਦਿ ਸੁਭਾਇ ॥
The friend meets with the True Friend, the Lord, through the love of the Shabad.
ਘਰ ਹੀ ਪਰਚਾ ਪਾਇਆ; ਜੋਤੀ ਜੋਤਿ ਮਿਲਾਇ ॥
Within the home of his own being, he finds the Divine Self, and his light blends with the Light.
ਪਾਖੰਡਿ. ਜਮਕਾਲੁ ਨ ਛੋਡਈ; ਲੈ ਜਾਸੀ ਪਤਿ ਗਵਾਇ ॥
The Messenger of Death does not leave the hypocrite; he is led away in dishonor.
ਨਾਨਕ. ਨਾਮਿ ਰਤੇ ਸੇ ਉਬਰੇ; ਸਚੇ ਸਿਉ ਲਿਵ ਲਾਇ ॥੨॥
O Nanak, those who are imbued with the Naam are saved; they are in love with the True Lord. ||2||
ਪਉੜੀ ॥
Pauree:
ਤਿਤੁ ਜਾਇ ਬਹਹੁ ਸਤਸੰਗਤੀ; ਜਿਥੈ ਹਰਿ ਕਾ ਹਰਿ ਨਾਮੁ ਬਿਲੋਈਐ ॥
Go, and sit in the Sat Sangat, the True Congregation, where the Name of the Lord is churned.
ਸਹਜੇ ਹੀ ਹਰਿ ਨਾਮੁ ਲੇਹੁ; ਹਰਿ ਤਤੁ. ਨ ਖੋਈਐ ॥
In peace and poise, contemplate the Lord's Name - don't lose the essence of the Lord.
ਨਿਤ ਜਪਿਅਹੁ ਹਰਿ ਹਰਿ ਦਿਨਸੁ ਰਾਤਿ; ਹਰਿ ਦਰਗਹ ਢੋਈਐ ॥
Chant the Name of the Lord, Har, Har, constantly, day and night, and you shall be accepted in the Court of the Lord.
ਸੋ ਪਾਏ ਪੂਰਾ ਸਤਗੁਰੂ ਜਿਸੁ; ਧੁਰਿ ਮਸਤਕਿ ਲਿਲਾਟਿ ਲਿਖੋਈਐ ॥
He alone finds the Perfect True Guru, on whose forehead such a pre-ordained destiny is written.
ਤਿਸੁ ਗੁਰ ਕੰਉ. ਸਭਿ ਨਮਸਕਾਰੁ ਕਰਹੁ; ਜਿਨਿ. ਹਰਿ ਕੀ ਹਰਿ ਗਾਲ ਗਲੋਈਐ ॥੪॥
Let everyone bow in worship to the Guru, who utters the sermon of the Lord. ||4||
ਸਲੋਕ ਮਃ ੩ ॥
Salok, Third Mehl:
ਸਜਣ ਮਿਲੇ ਸਜਣਾ; ਜਿਨ ਸਤਗੁਰ ਨਾਲਿ ਪਿਆਰੁ ॥
The friends who love the True Guru, meet with the Lord, the True Friend.
ਮਿਲਿ ਪ੍ਰੀਤਮ ਤਿਨੀ ਧਿਆਇਆ; ਸਚੈ ਪ੍ਰੇਮਿ ਪਿਆਰੁ ॥
Meeting their Beloved, they meditate on the True Lord with love and affection.
ਮਨ ਹੀ ਤੇ ਮਨੁ ਮਾਨਿਆ; ਗੁਰ ਕੈ ਸਬਦਿ ਅਪਾਰਿ ॥
Their minds are appeased by their own minds, through the incomparable Word of the Guru's Shabad.
ਏਹਿ ਸਜਣ ਮਿਲੇ. ਨ ਵਿਛੁੜਹਿ; ਜਿ ਆਪਿ ਮੇਲੇ ਕਰਤਾਰਿ ॥
These friends are united, and will not be separated again; they have been united by the Creator Lord Himself.
ਇਕਨਾ. ਦਰਸਨ ਕੀ ਪਰਤੀਤਿ, ਨ ਆਈਆ; ਸਬਦਿ. ਨ ਕਰਹਿ ਵੀਚਾਰੁ ॥
Some do not believe in the Blessed Vision of the Guru's Darshan; they do not contemplate the Shabad.
ਵਿਛੁੜਿਆ ਕਾ ਕਿਆ ਵਿਛੁੜੈ; ਜਿਨਾ ਦੂਜੈ ਭਾਇ ਪਿਆਰੁ ॥
The separated ones are in love with duality - what more separation can they suffer?
ਮਨਮੁਖ ਸੇਤੀ ਦੋਸਤੀ; ਥੋੜੜਿਆ ਦਿਨ ਚਾਰਿ ॥
Friendship with the self-willed manmukhs lasts for only a few short days.
ਇਸੁ ਪਰੀਤੀ ਤੁਟਦੀ. ਵਿਲਮੁ ਨ ਹੋਵਈ; ਇਤੁ ਦੋਸਤੀ ਚਲਨਿ ਵਿਕਾਰ ॥
This friendship is broken in an instant; this friendship leads to corruption.
ਜਿਨਾ ਅੰਦਰਿ ਸਚੇ ਕਾ ਭਉ ਨਾਹੀ; ਨਾਮਿ. ਨ ਕਰਹਿ ਪਿਆਰੁ ॥
They do not fear the True Lord within their hearts, and they do not love the Naam.
ਨਾਨਕ. ਤਿਨ ਸਿਉ ਕਿਆ ਕੀਚੈ ਦੋਸਤੀ; ਜਿ ਆਪਿ ਭੁਲਾਏ ਕਰਤਾਰਿ ॥੧॥
O Nanak, why become friends with those whom the Creator Lord Himself has misled? ||1||
ਇਕਿ. ਸਦਾ ਇਕਤੈ ਰੰਗਿ ਰਹਹਿ; ਤਿਨ ਕੈ. ਹਉ ਸਦ ਬਲਿਹਾਰੈ ਜਾਉ ॥
Some remain constantly imbued with the Lord's Love; I am forever a sacrifice to them.
ਤਨੁ ਮਨੁ ਧਨੁ ਅਰਪੀ ਤਿਨ ਕਉ; ਨਿਵਿ ਨਿਵਿ ਲਾਗਉ ਪਾਇ ॥
I dedicate my mind, soul and wealth to them; bowing low, I fall at their feet.
ਤਿਨ ਮਿਲਿਆ. ਮਨੁ ਸੰਤੋਖੀਐ; ਤ੍ਰਿਸਨਾ ਭੁਖ ਸਭ ਜਾਇ ॥
Meeting them, the soul is satisfied, and one's hunger and thirst all depart.
ਨਾਨਕ. ਨਾਮਿ ਰਤੇ ਸੁਖੀਏ ਸਦਾ; ਸਚੇ ਸਿਉ ਲਿਵ ਲਾਇ ॥੨॥
O Nanak, those who are attuned to the Naam are happy forever; they lovingly focus their minds on the True Lord. ||2||
ਤਿਸੁ ਗੁਰ ਕਉ. ਹਉ ਵਾਰਿਆ; ਜਿਨਿ ਹਰਿ ਕੀ. ਹਰਿ ਕਥਾ ਸੁਣਾਈ ॥
I am a sacrifice to the Guru, who recites the sermon of the Lord's Teachings.