34 passages · ~7 min read
Tap any verse to open it — original, meaning & audio.
ਜਨਮ ਜਨਮ ਕੇ ਕਿਲਬਿਖ ਦੁਖ ਕਾਟੇ; ਆਪੇ ਮੇਲਿ ਮਿਲਾਈ ॥ ਰਹਾਉ ॥
The sins and sorrows of countless lifetimes are eradicated; the Lord Himself unites them in His Union. ||Pause||
ਇਹੁ ਕੁਟੰਬੁ ਸਭੁ ਜੀਅ ਕੇ ਬੰਧਨ ਭਾਈ; ਭਰਮਿ ਭੁਲਾ ਸੈਂਸਾਰਾ ॥
All of these relatives are like chains upon the soul, O Siblings of Destiny; the world is deluded by doubt.
ਬਿਨੁ ਗੁਰ. ਬੰਧਨ ਟੂਟਹਿ ਨਾਹੀ; ਗੁਰਮੁਖਿ ਮੋਖ ਦੁਆਰਾ ॥
Without the Guru, the chains cannot be broken; the Gurmukhs find the door of salvation.
ਕਰਮ ਕਰਹਿ. ਗੁਰਸਬਦੁ, ਨ ਪਛਾਣਹਿ; ਮਰਿ ਜਨਮਹਿ ਵਾਰੋ ਵਾਰਾ ॥੨॥
One who performs rituals without realizing the Word of the Guru's Shabad, shall die and be reborn, again and again. |…
ਹਉ ਮੇਰਾ ਜਗੁ ਪਲਚਿ ਰਹਿਆ ਭਾਈ; ਕੋਇ. ਨ ਕਿਸ ਹੀ ਕੇਰਾ ॥
The world is entangled in egotism and possessiveness, O Siblings of Destiny, but no one belongs to anyone else.
ਗੁਰਮੁਖਿ ਮਹਲੁ ਪਾਇਨਿ ਗੁਣ ਗਾਵਨਿ; ਨਿਜ ਘਰਿ ਹੋਇ ਬਸੇਰਾ ॥
The Gurmukhs attain the Mansion of the Lord's Presence, singing the Glories of the Lord; they dwell in the home of th…
ਐਥੈ ਬੂਝੈ ਸੁ ਆਪੁ ਪਛਾਣੈ; ਹਰਿ ਪ੍ਰਭੁ ਹੈ ਤਿਸੁ ਕੇਰਾ ॥੩॥
One who understands here, realizes himself; the Lord God belongs to him. ||3||
ਸਤਿਗੁਰੂ ਸਦਾ ਦਇਆਲੁ ਹੈ ਭਾਈ; ਵਿਣੁ ਭਾਗਾ. ਕਿਆ ਪਾਈਐ ॥
The True Guru is forever merciful, O Siblings of Destiny; without good destiny, what can anyone obtain?
ਏਕ ਨਦਰਿ ਕਰਿ ਵੇਖੈ ਸਭ ਊਪਰਿ; ਜੇਹਾ ਭਾਉ. ਤੇਹਾ ਫਲੁ ਪਾਈਐ ॥
He looks alike upon all with His Glance of Grace, but people receive the fruits of their rewards according to their l…
ਨਾਨਕ. ਨਾਮੁ ਵਸੈ ਮਨ ਅੰਤਰਿ; ਵਿਚਹੁ ਆਪੁ ਗਵਾਈਐ ॥੪॥੬॥
O Nanak, when the Naam, the Name of the Lord, comes to dwell within the mind, then self-conceit is eradicated from wi…
ਸੋਰਠਿ ਮਹਲਾ ੩ ਚੌਤੁਕੇ ॥
Sorat'h, Third Mehl, Chau-Thukay:
ਸਚੀ ਭਗਤਿ ਸਤਿਗੁਰ ਤੇ ਹੋਵੈ; ਸਚੀ ਹਿਰਦੈ ਬਾਣੀ ॥
True devotional worship is obtained only through the True Guru, when the True Word of His Bani is in the heart.
ਸਤਿਗੁਰੁ ਸੇਵੇ ਸਦਾ ਸੁਖੁ ਪਾਏ; ਹਉਮੈ ਸਬਦਿ ਸਮਾਣੀ ॥
Serving the True Guru, eternal peace is obtained; egotism is obliterated through the Word of the Shabad.
ਬਿਨੁ ਗੁਰ ਸਾਚੇ. ਭਗਤਿ, ਨ ਹੋਵੀ; ਹੋਰ ਭੂਲੀ ਫਿਰੈ ਇਆਣੀ ॥
Without the Guru, there is no true devotion; otherwise, people wander around, deluded by ignorance.
ਮਨਮੁਖਿ ਫਿਰਹਿ. ਸਦਾ ਦੁਖੁ ਪਾਵਹਿ; ਡੂਬਿ ਮੁਏ. ਵਿਣੁ ਪਾਣੀ ॥੧॥
The self-willed manmukhs wander around, suffering in constant pain; they drown and die, even without water. ||1||
ਭਾਈ ਰੇ; ਸਦਾ ਰਹਹੁ ਸਰਣਾਈ ॥
O Siblings of Destiny, remain forever in the Lord's Sanctuary, under His Protection.
ਆਪਣੀ ਨਦਰਿ ਕਰੇ ਪਤਿ ਰਾਖੈ; ਹਰਿ ਨਾਮੋ ਦੇ ਵਡਿਆਈ ॥ ਰਹਾਉ ॥
Bestowing His Glance of Grace, He preserves our honor, and blesses us with the glory of the Lord's Name. ||Pause||
ਪੂਰੇ ਗੁਰ ਤੇ. ਆਪੁ ਪਛਾਤਾ; ਸਬਦਿ ਸਚੈ ਵੀਚਾਰਾ ॥
Through the Perfect Guru, one comes to understand himself, contemplating the True Word of the Shabad.
ਹਿਰਦੈ ਜਗਜੀਵਨੁ ਸਦ ਵਸਿਆ; ਤਜਿ ਕਾਮੁ ਕ੍ਰੋਧੁ ਅਹੰਕਾਰਾ ॥
The Lord, the Life of the world, ever abides in his heart, and he renounces sexual desire, anger and egotism.
ਸਦਾ ਹਜੂਰਿ ਰਵਿਆ ਸਭ ਠਾਈ; ਹਿਰਦੈ ਨਾਮੁ ਅਪਾਰਾ ॥
The Lord is ever-present, permeating and pervading all places; the Name of the Infinite Lord is enshrined within the …
ਜੁਗਿ ਜੁਗਿ ਬਾਣੀ ਸਬਦਿ ਪਛਾਣੀ; ਨਾਉ ਮੀਠਾ ਮਨਹਿ ਪਿਆਰਾ ॥੨॥
Throughout the ages, through the Word of His Bani, His Shabad is realized, and the Name becomes so sweet and beloved …
ਸਤਿਗੁਰੁ ਸੇਵਿ ਜਿਨਿ ਨਾਮੁ ਪਛਾਤਾ; ਸਫਲ ਜਨਮੁ ਜਗਿ ਆਇਆ ॥
Serving the Guru, one realizes the Naam, the Name of the Lord; fruitful is his life, and his coming into the world.
ਹਰਿ ਰਸੁ ਚਾਖਿ. ਸਦਾ ਮਨੁ ਤ੍ਰਿਪਤਿਆ; ਗੁਣ ਗਾਵੈ ਗੁਣੀ ਅਘਾਇਆ ॥
Tasting the sublime elixir of the Lord, his mind is satisfied and satiated forever; singing the Glories of the Glorio…
ਕਮਲੁ ਪ੍ਰਗਾਸਿ ਸਦਾ ਰੰਗਿ ਰਾਤਾ; ਅਨਹਦ ਸਬਦੁ ਵਜਾਇਆ ॥
The lotus of his heart blossoms forth, he is ever imbued with the Lord's Love, and the unstruck melody of the Shabad …
ਤਨੁ ਮਨੁ ਨਿਰਮਲੁ. ਨਿਰਮਲ ਬਾਣੀ; ਸਚੇ ਸਚਿ ਸਮਾਇਆ ॥੩॥
His body and mind become immaculately pure; his speech becomes immaculate as well, and he merges in the Truest of the…
ਰਾਮ ਨਾਮ ਕੀ ਗਤਿ. ਕੋਇ ਨ ਬੂਝੈ; ਗੁਰਮਤਿ ਰਿਦੈ ਸਮਾਈ ॥
No one knows the state of the Lord's Name; through the Guru's Teachings, it comes to abide in the heart.
ਗੁਰਮੁਖਿ ਹੋਵੈ ਸੁ ਮਗੁ ਪਛਾਣੈ; ਹਰਿ ਰਸਿ ਰਸਨ ਰਸਾਈ ॥
One who becomes Gurmukh, understands the Path; his tongue savors the sublime essence of the Lord's Nectar.
ਜਪੁ ਤਪੁ ਸੰਜਮੁ ਸਭੁ ਗੁਰ ਤੇ ਹੋਵੈ; ਹਿਰਦੈ ਨਾਮੁ ਵਸਾਈ ॥
Meditation, austere self-discipline and self-restraint are all obtained from the Guru; the Naam, the Name of the Lord…
ਨਾਨਕ. ਨਾਮੁ ਸਮਾਲਹਿ ਸੇ ਜਨ ਸੋਹਨਿ; ਦਰਿ ਸਾਚੈ ਪਤਿ ਪਾਈ ॥੪॥੭॥
O Nanak, those humble beings who praise the Naam are beautiful; they are honored in the Court of the True Lord. ||4||7||
ਸੋਰਠਿ ਮਃ ੩ ਦੁਤੁਕੇ ॥
Sorat'h, Third Mehl, Dho-Thukay:
ਸਤਿਗੁਰ ਮਿਲਿਐ ਉਲਟੀ ਭਈ ਭਾਈ; ਜੀਵਤ ਮਰੈ. ਤਾ ਬੂਝ ਪਾਇ ॥
Meeting the True Guru, one turns away from the world, O Siblings of Destiny; when he remains dead while yet alive, he…
ਸੋ ਗੁਰੂ. ਸੋ ਸਿਖੁ ਹੈ ਭਾਈ; ਜਿਸੁ ਜੋਤੀ ਜੋਤਿ ਮਿਲਾਇ ॥੧॥
He alone is the Guru, and he alone is a Sikh, O Siblings of Destiny, whose light merges in the Light. ||1||
ਮਨ ਰੇ; ਹਰਿ ਹਰਿ ਸੇਤੀ ਲਿਵ ਲਾਇ ॥
O my mind, be lovingly attuned to the Name of the Lord, Har, Har.
ਮਨ. ਹਰਿ ਜਪਿ ਮੀਠਾ ਲਾਗੈ ਭਾਈ; ਗੁਰਮੁਖਿ ਪਾਏ ਹਰਿ ਥਾਇ ॥ ਰਹਾਉ ॥
Chanting the Name of the Lord, it seems so sweet to the mind, O Siblings of Destiny; the Gurmukhs obtain a place in t…