36 passages · ~6 min read
Tap any verse to open it — original, meaning & audio.
ਸੁਣਿ ਮੀਤਾ. ਧੂਰੀ ਕਉ ਬਲਿ ਜਾਈ ॥
Listen, friends: I am a sacrifice to the dust of Your feet.
ਇਹੁ ਮਨੁ ਤੇਰਾ; ਭਾਈ ॥ ਰਹਾਉ ॥
This mind is yours, O Siblings of Destiny. ||Pause||
ਪਾਵ ਮਲੋਵਾ ਮਲਿ ਮਲਿ ਧੋਵਾ; ਇਹੁ ਮਨੁ ਤੈ ਕੂ ਦੇਸਾ ॥
I wash your feet, I massage and clean them; I give this mind to you.
ਸੁਣਿ ਮੀਤਾ. ਹਉ ਤੇਰੀ ਸਰਣਾਈ ਆਇਆ; ਪ੍ਰਭ ਮਿਲਉ ਦੇਹੁ ਉਪਦੇਸਾ ॥੨॥
Listen, friends: I have come to Your Sanctuary; teach me, that I might unite with God. ||2||
ਮਾਨੁ ਨ ਕੀਜੈ. ਸਰਣਿ ਪਰੀਜੈ; ਕਰੈ. ਸੁ ਭਲਾ ਮਨਾਈਐ ॥
Do not be proud; seek His Sanctuary, and accept as good all that He does.
ਸੁਣਿ ਮੀਤਾ. ਜੀਉ ਪਿੰਡੁ ਸਭੁ ਤਨੁ ਅਰਪੀਜੈ; ਇਉ ਦਰਸਨੁ ਹਰਿ ਜੀਉ ਪਾਈਐ ॥੩॥
Listen, friends: dedicate your soul, body and your whole being to Him; thus you shall receive the Blessed Vision of H…
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ; ਹਰਿ ਨਾਮਾ ਹੈ ਮੀਠਾ ॥
He has shown mercy to me, by the Grace of the Saints; the Lord's Name is sweet to me.
ਜਨ ਨਾਨਕ ਕਉ. ਗੁਰਿ ਕਿਰਪਾ ਧਾਰੀ; ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥
The Guru has shown mercy to servant Nanak; I see the casteless, immaculate Lord everywhere. ||4||1||12||
ਸੋਰਠਿ ਮਹਲਾ ੫ ॥
Sorat'h, Fifth Mehl:
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ; ਸਰਬ ਜੀਆ ਕਾ ਦਾਤਾ ਰੇ ॥
God is the Lord and Master of millions of universes; He is the Giver of all beings.
ਪ੍ਰਤਿਪਾਲੈ ਨਿਤ ਸਾਰਿ ਸਮਾਲੈ; ਇਕੁ ਗੁਨੁ. ਨਹੀ ਮੂਰਖਿ ਜਾਤਾ ਰੇ ॥੧॥
He ever cherishes and cares for all beings, but the fool does not appreciate any of His virtues. ||1||
ਹਰਿ ਆਰਾਧਿ; ਨ ਜਾਨਾ ਰੇ ॥
I do not know how to worship the Lord in adoration.
ਹਰਿ ਹਰਿ ਗੁਰੁ ਗੁਰੁ; ਕਰਤਾ ਰੇ ॥
I can only repeat, "Lord, Lord, Guru, Guru."
ਹਰਿ ਜੀਉ; ਨਾਮੁ ਪਰਿਓ ਰਾਮਦਾਸੁ ॥ ਰਹਾਉ ॥
O Dear Lord, I go by the name of the Lord's slave. ||Pause||
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ; ਸਰਬ ਘਟਾ ਭਰਪੂਰੀ ਰੇ ॥
The Compassionate Lord is Merciful to the meek, the ocean of peace; He fills all hearts.
ਪੇਖਤ ਸੁਨਤ ਸਦਾ ਹੈ ਸੰਗੇ; ਮੈ ਮੂਰਖ. ਜਾਨਿਆ ਦੂਰੀ ਰੇ ॥੨॥
He sees, hears, and is always with me; but I am a fool, and I think that He is far away. ||2||
ਹਰਿ ਬਿਅੰਤੁ. ਹਉ ਮਿਤਿ ਕਰਿ ਵਰਨਉ; ਕਿਆ ਜਾਨਾ ਹੋਇ ਕੈਸੋ ਰੇ ॥
The Lord is limitless, but I can only describe Him within my limitations; what do I know, about what He is like?
ਕਰਉ ਬੇਨਤੀ ਸਤਿਗੁਰ ਅਪੁਨੇ; ਮੈ ਮੂਰਖ. ਦੇਹੁ ਉਪਦੇਸੋ ਰੇ ॥੩॥
I offer my prayer to my True Guru; I am so foolish - please, teach me! ||3||
ਮੈ ਮੂਰਖ ਕੀ. ਕੇਤਕ ਬਾਤ ਹੈ; ਕੋਟਿ ਪਰਾਧੀ ਤਰਿਆ ਰੇ ॥
I am just a fool, but millions of sinners just like me have been saved.
ਗੁਰੁ ਨਾਨਕੁ. ਜਿਨ ਸੁਣਿਆ ਪੇਖਿਆ; ਸੇ ਫਿਰਿ. ਗਰਭਾਸਿ, ਨ ਪਰਿਆ ਰੇ ॥੪॥੨॥੧੩॥
Those who have heard, and seen Guru Nanak, do not descend into the womb of reincarnation again. ||4||2||13||
ਜਿਨਾ ਬਾਤ ਕੋ ਬਹੁਤੁ ਅੰਦੇਸਰੋ; ਤੇ ਮਿਟੇ ਸਭਿ ਗਇਆ ॥
Those things, which caused me such anxiety, have all vanished.
ਸਹਜ ਸੈਨ ਅਰੁ ਸੁਖਮਨ ਨਾਰੀ; ਊਧ ਕਮਲ ਬਿਗਸਇਆ ॥੧॥
Now, I sleep in peace and tranquility, and my mind is in a state of deep and profound peace; the inverted lotus of my…
ਦੇਖਹੁ ਅਚਰਜੁ ਭਇਆ ॥
Behold, a wondrous miracle has happened!
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ; ਸੋ ਰਿਦੈ. ਗੁਰਿ ਦਇਆ ॥ ਰਹਾਉ ॥
That Lord and Master, whose wisdom is said to be unfathomable, has been enshrined within my heart, by the Guru. ||Pau…
ਜੋਇ ਦੂਤ. ਮੋਹਿ ਬਹੁਤੁ ਸੰਤਾਵਤ; ਤੇ ਭਇਆਨਕ ਭਇਆ ॥
The demons which tormented me so much, have themselves become terrified.
ਕਰਹਿ ਬੇਨਤੀ. ਰਾਖੁ ਠਾਕੁਰ ਤੇ; ਹਮ ਤੇਰੀ ਸਰਨਇਆ ॥੨॥
They pray: please, save us from your Lord Master; we seek your protection. ||2||
ਜਹ ਭੰਡਾਰੁ. ਗੋਬਿੰਦ ਕਾ ਖੁਲਿਆ; ਜਿਹ ਪ੍ਰਾਪਤਿ ਤਿਹ ਲਇਆ ॥
When the treasure of the Lord of the Universe is opened, those who are pre-destined, receive it.
ਏਕੁ ਰਤਨੁ ਮੋ ਕਉ ਗੁਰਿ ਦੀਨਾ; ਮੇਰਾ ਮਨੁ ਤਨੁ ਸੀਤਲੁ ਥਿਆ ॥੩॥
The Guru has given me the one jewel, and my mind and body have become peaceful and tranquil. ||3||
ਏਕ ਬੂੰਦ. ਗੁਰਿ ਅੰਮ੍ਰਿਤੁ ਦੀਨੋ; ਤਾ ਅਟਲੁ ਅਮਰੁ. ਨ ਮੁਆ ॥
The Guru has blessed me with the one drop of Ambrosial Nectar, and so I have become stable, unmoving and immortal - I…
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ; ਫਿਰਿ ਲੇਖਾ. ਮੂਲਿ ਨ ਲਇਆ ॥੪॥੩॥੧੪॥
The Lord blessed Guru Nanak with the treasure of devotional worship, and did not call him to account again. ||4||3||14||
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ; ਸੇ ਜਨ ਤ੍ਰਿਪਤਿ ਅਘਾਈ ॥
Those whose minds are attached to the lotus feet of the Lord - those humble beings are satisfied and fulfilled.
ਗੁਣ ਅਮੋਲ ਜਿਸੁ ਰਿਦੈ, ਨ ਵਸਿਆ; ਤੇ ਨਰ ਤ੍ਰਿਸਨ ਤ੍ਰਿਖਾਈ ॥੧॥
But those, within whose hearts the priceless virtue does not abide - those men remain thirsty and unsatisfied. ||1||
ਹਰਿ ਆਰਾਧੇ; ਅਰੋਗ ਅਨਦਾਈ ॥
Worshipping the Lord in adoration, one becomes happy, and free of disease.
ਜਿਸ ਨੋ ਵਿਸਰੈ. ਮੇਰਾ ਰਾਮ ਸਨੇਹੀ; ਤਿਸੁ. ਲਾਖ ਬੇਦਨ ਜਣੁ ਆਈ ॥ ਰਹਾਉ ॥
But one who forgets my Dear Lord - know him to be afflicted with tens of thousands of illnesses. ||Pause||