35 passages · ~6 min read
Tap any verse to open it — original, meaning & audio.
ਸੋਰਠਿ ਮਹਲਾ ੩ ॥
Sorat'h, Third Mehl:
ਹਰਿ ਜੀਉ ਸਬਦੇ ਜਾਪਦਾ ਭਾਈ; ਪੂਰੈ ਭਾਗਿ ਮਿਲਾਇ ॥
The Dear Lord is realized through the Word of His Shabad, O Siblings of Destiny, which is found only by perfect destiny.
ਸਦਾ ਸੁਖੁ ਸੋਹਾਗਣੀ ਭਾਈ; ਅਨਦਿਨੁ ਰਤੀਆ ਰੰਗੁ ਲਾਇ ॥੧॥
The happy soul-brides are forever in peace, O Siblings of Destiny; night and day, they are attuned to the Lord's Love…
ਹਰਿ ਜੀ; ਤੂ ਆਪੇ ਰੰਗੁ ਚੜਾਇ ॥
O Dear Lord, You Yourself color us in Your Love.
ਗਾਵਹੁ ਗਾਵਹੁ ਰੰਗਿ ਰਾਤਿਹੋ ਭਾਈ; ਹਰਿ ਸੇਤੀ ਰੰਗੁ ਲਾਇ ॥ ਰਹਾਉ ॥
Sing, continually sing His Praises, imbued with His Love, O Siblings of Destiny; be in love with the Lord. ||Pause||
ਗੁਰ ਕੀ ਕਾਰ ਕਮਾਵਣੀ ਭਾਈ; ਆਪੁ ਛੋਡਿ ਚਿਤੁ ਲਾਇ ॥
Work to serve the Guru, O Siblings of Destiny; abandon self-conceit, and focus your consciousness.
ਸਦਾ ਸਹਜੁ ਫਿਰਿ ਦੁਖੁ. ਨ ਲਗਈ ਭਾਈ; ਹਰਿ ਆਪਿ ਵਸੈ ਮਨਿ ਆਇ ॥੨॥
You shall be in peace forever, and you shall not suffer in pain any longer, O Siblings of Destiny; the Lord Himself s…
ਪਿਰ ਕਾ ਹੁਕਮੁ. ਨ ਜਾਣਈ ਭਾਈ; ਸਾ ਕੁਲਖਣੀ ਕੁਨਾਰਿ ॥
She who does not know the Will of her Husband Lord, O Siblings of Destiny, is an ill-mannered and bitter bride.
ਮਨਹਠਿ ਕਾਰ ਕਮਾਵਣੀ ਭਾਈ; ਵਿਣੁ ਨਾਵੈ. ਕੂੜਿਆਰਿ ॥੩॥
She does things with a stubborn mind, O Siblings of Destiny; without the Name, she is false. ||3||
ਸੇ ਗਾਵਹਿ ਜਿਨ ਮਸਤਕਿ ਭਾਗੁ ਹੈ ਭਾਈ; ਭਾਇ ਸਚੈ ਬੈਰਾਗੁ ॥
They alone sing the Lord's Praises, who have such pre-ordained destiny written upon their foreheads, O Siblings of De…
ਅਨਦਿਨੁ ਰਾਤੇ ਗੁਣ ਰਵਹਿ ਭਾਈ; ਨਿਰਭਉ ਗੁਰ ਲਿਵ ਲਾਗੁ ॥੪॥
Night and day, they are imbued with His Love; they utter His Glorious Praises, O Siblings of Destiny, and they loving…
ਸਭਨਾ ਮਾਰਿ ਜੀਵਾਲਦਾ ਭਾਈ; ਸੋ ਸੇਵਹੁ ਦਿਨੁ ਰਾਤਿ ॥
He kills and revives all, O Siblings of Destiny; serve Him, day and night.
ਸੋ. ਕਿਉ ਮਨਹੁ ਵਿਸਾਰੀਐ ਭਾਈ; ਜਿਸ ਦੀ ਵਡੀ ਹੈ ਦਾਤਿ ॥੫॥
How can we forget Him from our minds, O Siblings of Destiny? His gifts are glorious and great. ||5||
ਮਨਮੁਖਿ ਮੈਲੀ ਡੁੰਮਣੀ ਭਾਈ; ਦਰਗਹ. ਨਾਹੀ ਥਾਉ ॥
The self-willed manmukh is filthy and double-minded, O Siblings of Destiny; the finds no place of rest in the Court o…
ਗੁਰਮੁਖਿ ਹੋਵੈ ਤ ਗੁਣ ਰਵੈ ਭਾਈ; ਮਿਲਿ ਪ੍ਰੀਤਮ ਸਾਚਿ ਸਮਾਉ ॥੬॥
But if she becomes Gurmukh, then she chants the Glorious Praises of the Lord, O Siblings of Destiny; the meets her Tr…
ਏਤੁ ਜਨਮਿ ਹਰਿ. ਨ ਚੇਤਿਓ ਭਾਈ; ਕਿਆ ਮੁਹੁ ਦੇਸੀ ਜਾਇ ॥
In this life, she has not focused her consciousness on the Lord, O Siblings of Destiny; how can she show her face whe…
ਕਿੜੀ ਪਵੰਦੀ ਮੁਹਾਇਓਨੁ ਭਾਈ; ਬਿਖਿਆ ਨੋ ਲੋਭਾਇ ॥੭॥
In spite of the warning calls which were sounded, she has been plundered, O Siblings of Destiny; she yearned only for…
ਨਾਮੁ ਸਮਾਲਹਿ ਸੁਖਿ ਵਸਹਿ ਭਾਈ; ਸਦਾ ਸੁਖੁ ਸਾਂਤਿ ਸਰੀਰ ॥
Those who dwell upon the Naam, O Siblings of Destiny, their bodies are ever peaceful and tranquil.
ਨਾਨਕ. ਨਾਮੁ ਸਮਾਲਿ ਤੂ ਭਾਈ; ਅਪਰੰਪਰ ਗੁਣੀ ਗਹੀਰ ॥੮॥੩॥
O Nanak, dwell upon the Naam; the Lord is infinite, virtuous and unfathomable, O Siblings of Destiny. ||8||3||
ਸੋਰਠਿ ਮਹਲਾ ੫ ਘਰੁ ੧ ਅਸਟਪਦੀਆ ॥
Sorat'h, Fifth Mehl, First House, Ashtpadheeyaa:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਸਭੁ ਜਗੁ ਜਿਨਹਿ ਉਪਾਇਆ ਭਾਈ; ਕਰਣ ਕਾਰਣ ਸਮਰਥੁ ॥
The One who created the whole world, O Siblings of Destiny, is the Almighty Lord, the Cause of causes.
ਜੀਉ ਪਿੰਡੁ ਜਿਨਿ ਸਾਜਿਆ ਭਾਈ; ਦੇ ਕਰਿ ਅਪਣੀ ਵਥੁ ॥
He fashioned the soul and the body, O Siblings of Destiny, by His own power.
ਕਿਨਿ ਕਹੀਐ ਕਿਉ ਦੇਖੀਐ ਭਾਈ; ਕਰਤਾ ਏਕੁ ਅਕਥੁ ॥
How can He be described? How can He be seen, O Siblings of Destiny? The Creator is One; He is indescribable.
ਗੁਰੁ ਗੋਵਿੰਦੁ ਸਲਾਹੀਐ ਭਾਈ; ਜਿਸ ਤੇ ਜਾਪੈ ਤਥੁ ॥੧॥
Praise the Guru, the Lord of the Universe, O Siblings of Destiny; through Him, the essence is known. ||1||
ਮੇਰੇ ਮਨ; ਜਪੀਐ ਹਰਿ ਭਗਵੰਤਾ ॥
O my mind, meditate on the Lord, the Lord God.
ਨਾਮ ਦਾਨੁ ਦੇਇ ਜਨ ਅਪਨੇ; ਦੂਖ ਦਰਦ ਕਾ ਹੰਤਾ ॥ ਰਹਾਉ ॥
He blesses His servant with the gift of the Naam; He is the Destroyer of pain and suffering. ||Pause||
ਜਾ ਕੈ ਘਰਿ ਸਭੁ ਕਿਛੁ ਹੈ ਭਾਈ; ਨਉ ਨਿਧਿ ਭਰੇ ਭੰਡਾਰ ॥
Everything is in His home, O Siblings of Destiny; His warehouse is overflowing with the nine treasures.
ਤਿਸ ਕੀ ਕੀਮਤਿ. ਨਾ ਪਵੈ ਭਾਈ; ਊਚਾ ਅਗਮ ਅਪਾਰ ॥
His worth cannot be estimated, O Siblings of Destiny; He is lofty, inaccessible and infinite.
ਜੀਅ ਜੰਤ ਪ੍ਰਤਿਪਾਲਦਾ ਭਾਈ; ਨਿਤ ਨਿਤ ਕਰਦਾ ਸਾਰ ॥
He cherishes all beings and creatures, O Siblings of Destiny; he continually takes care of them.
ਸਤਿਗੁਰੁ ਪੂਰਾ ਭੇਟੀਐ ਭਾਈ; ਸਬਦਿ ਮਿਲਾਵਣਹਾਰ ॥੨॥
So meet with the Perfect True Guru, O Siblings of Destiny, and merge in the Word of the Shabad. ||2||
ਸਚੇ ਚਰਣ ਸਰੇਵੀਅਹਿ ਭਾਈ; ਭ੍ਰਮੁ ਭਉ ਹੋਵੈ ਨਾਸੁ ॥
Adoring the feet of the True Guru, O Siblings of Destiny, doubt and fear are dispelled.
ਮਿਲਿ ਸੰਤ ਸਭਾ. ਮਨੁ ਮਾਂਜੀਐ ਭਾਈ; ਹਰਿ ਕੈ ਨਾਮਿ ਨਿਵਾਸੁ ॥
Joining the Society of the Saints, cleanse your mind, O Siblings of Destiny, and dwell in the Name of the Lord.
ਮਿਟੈ ਅੰਧੇਰਾ ਅਗਿਆਨਤਾ ਭਾਈ; ਕਮਲ ਹੋਵੈ ਪਰਗਾਸੁ ॥
The darkness of ignorance shall be dispelled, O Siblings of Destiny, and the lotus of your heart shall blossom forth.
ਗੁਰ ਬਚਨੀ ਸੁਖੁ ਊਪਜੈ ਭਾਈ; ਸਭਿ ਫਲ ਸਤਿਗੁਰ ਪਾਸਿ ॥੩॥
By the Guru's Word, peace wells up, O Siblings of Destiny; all fruits are with the True Guru. ||3||