42 passages · ~6 min read
Tap any verse to open it — original, meaning & audio.
ਪਿਰ ਕੀ ਸਾਰ. ਨ ਜਾਣਈ; ਦੂਜੈ ਭਾਇ ਪਿਆਰੁ ॥
She does not know the value of her Husband Lord; she is attached to the love of duality.
ਸਾ ਕੁਸੁਧ ਸਾ ਕੁਲਖਣੀ; ਨਾਨਕ. ਨਾਰੀ ਵਿਚਿ ਕੁਨਾਰਿ ॥੨॥
She is impure, and ill-mannered, O Nanak; among women, she is the most evil woman. ||2||
ਪਉੜੀ ॥
Pauree:
ਹਰਿ ਹਰਿ ਅਪਣੀ ਦਇਆ ਕਰਿ; ਹਰਿ ਬੋਲੀ ਬੈਣੀ ॥
Be kind to me, Lord, that I might chant the Word of Your Bani.
ਹਰਿ ਨਾਮੁ ਧਿਆਈ. ਹਰਿ ਉਚਰਾ; ਹਰਿ ਲਾਹਾ ਲੈਣੀ ॥
May I meditate on the Lord's Name, chant the Lord's Name, and obtain the profit of the Lord's Name.
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ; ਤਿਨ ਹਉ ਕੁਰਬੈਣੀ ॥
I am a sacrifice to those who chant the Name of the Lord, Har, Har, day and night.
ਜਿਨਾ ਸਤਿਗੁਰੁ ਮੇਰਾ ਪਿਆਰਾ ਅਰਾਧਿਆ; ਤਿਨ ਜਨ ਦੇਖਾ ਨੈਣੀ ॥
May I behold with my eyes those who worship and adore my Beloved True Guru.
ਹਉ ਵਾਰਿਆ ਅਪਣੇ ਗੁਰੂ ਕਉ; ਜਿਨਿ ਮੇਰਾ ਹਰਿ ਸਜਣੁ ਮੇਲਿਆ ਸੈਣੀ ॥੨੪॥
I am a sacrifice to my Guru, who has united me with my Lord, my friend, my very best friend. ||24||
ਸਲੋਕੁ ਮਃ ੪ ॥
Salok, Fourth Mehl:
ਹਰਿ. ਦਾਸਨ ਸਿਉ ਪ੍ਰੀਤਿ ਹੈ; ਹਰਿ. ਦਾਸਨ ਕੋ ਮਿਤੁ ॥
The Lord loves His slaves; the Lord is the friend of His slaves.
ਹਰਿ. ਦਾਸਨ ਕੈ ਵਸਿ ਹੈ; ਜਿਉ ਜੰਤੀ ਕੈ ਵਸਿ ਜੰਤੁ ॥
The Lord is under the control of His slaves, like the musical instrument under the control of the musician.
ਹਰਿ ਕੇ ਦਾਸ ਹਰਿ ਧਿਆਇਦੇ; ਕਰਿ ਪ੍ਰੀਤਮ ਸਿਉ ਨੇਹੁ ॥
The Lord's slaves meditate on the Lord; they love their Beloved.
ਕਿਰਪਾ ਕਰਿ ਕੈ ਸੁਨਹੁ ਪ੍ਰਭ; ਸਭ ਜਗ ਮਹਿ ਵਰਸੈ ਮੇਹੁ ॥
Please, hear me, O God - let Your Grace rain over the whole world.
ਜੋ ਹਰਿ ਦਾਸਨ ਕੀ ਉਸਤਤਿ ਹੈ; ਸਾ ਹਰਿ ਕੀ ਵਡਿਆਈ ॥
The praise of the Lord's slaves is the Glory of the Lord.
ਹਰਿ ਆਪਣੀ ਵਡਿਆਈ ਭਾਵਦੀ; ਜਨ ਕਾ ਜੈਕਾਰੁ ਕਰਾਈ ॥
The Lord loves His Own Glory, and so His humble servant is celebrated and hailed.
ਸੋ ਹਰਿ ਜਨੁ. ਨਾਮੁ ਧਿਆਇਦਾ; ਹਰਿ ਹਰਿ ਜਨੁ. ਇਕ ਸਮਾਨਿ ॥
That humble servant of the Lord meditates on the Naam, the Name of the Lord; the Lord, and the Lord's humble servant,…
ਜਨੁ ਨਾਨਕੁ. ਹਰਿ ਕਾ ਦਾਸੁ ਹੈ; ਹਰਿ ਪੈਜ ਰਖਹੁ ਭਗਵਾਨ ॥੧॥
Servant Nanak is the slave of the Lord; O Lord, O God, please, preserve his honor. ||1||
ਮਃ ੪ ॥
Fourth Mehl:
ਨਾਨਕ ਪ੍ਰੀਤਿ ਲਾਈ ਤਿਨਿ ਸਾਚੈ; ਤਿਸੁ ਬਿਨੁ. ਰਹਣੁ ਨ ਜਾਈ ॥
Nanak loves the True Lord; without Him, he cannot even survive.
ਸਤਿਗੁਰੁ ਮਿਲੈ. ਤ ਪੂਰਾ ਪਾਈਐ; ਹਰਿ ਰਸਿ ਰਸਨ ਰਸਾਈ ॥੨॥
Meeting the True Guru, one finds the Perfect Lord, and the tongue enjoys the sublime essence of the Lord. ||2||
ਰੈਣਿ ਦਿਨਸੁ ਪਰਭਾਤਿ; ਤੂਹੈ ਹੀ ਗਾਵਣਾ ॥
Night and day, morning and night, I sing to You, Lord.
ਜੀਅ ਜੰਤ ਸਰਬਤ; ਨਾਉ ਤੇਰਾ ਧਿਆਵਣਾ ॥
All beings and creatures meditate on Your Name.
ਤੂ ਦਾਤਾ ਦਾਤਾਰੁ; ਤੇਰਾ ਦਿਤਾ ਖਾਵਣਾ ॥
You are the Giver, the Great Giver; we eat whatever You give us.
ਭਗਤ ਜਨਾ ਕੈ ਸੰਗਿ; ਪਾਪ ਗਵਾਵਣਾ ॥
In the congregation of the devotees, sins are eradicated.
ਜਨ ਨਾਨਕ. ਸਦ ਬਲਿਹਾਰੈ; ਬਲਿ ਬਲਿ ਜਾਵਣਾ ॥੨੫॥
Servant Nanak is forever a sacrifice, a sacrifice, a sacrifice, O Lord. ||25||
ਅੰਤਰਿ ਅਗਿਆਨੁ ਭਈ ਮਤਿ ਮਧਿਮ; ਸਤਿਗੁਰ ਕੀ ਪਰਤੀਤਿ ਨਾਹੀ ॥
He has spiritual ignorance within, and his intellect is dull and dim; he does not place his faith in the True Guru.
ਅੰਦਰਿ ਕਪਟੁ ਸਭੁ ਕਪਟੋ ਕਰਿ ਜਾਣੈ; ਕਪਟੇ ਖਪਹਿ ਖਪਾਹੀ ॥
He has deceit within himself, and so he sees deception in all others; through his deceptions, he is totally ruined.
ਸਤਿਗੁਰ ਕਾ ਭਾਣਾ. ਚਿਤਿ ਨ ਆਵੈ; ਆਪਣੈ ਸੁਆਇ ਫਿਰਾਹੀ ॥
The True Guru's Will does not enter into his consciousness, and so he wanders around, pursuing his own interests.
ਕਿਰਪਾ ਕਰੇ ਜੇ ਆਪਣੀ; ਤਾ ਨਾਨਕ ਸਬਦਿ ਸਮਾਹੀ ॥੧॥
If He grants His Grace, then Nanak is absorbed into the Word of the Shabad. ||1||
ਮਨਮੁਖ ਮਾਇਆ ਮੋਹਿ ਵਿਆਪੇ; ਦੂਜੈ ਭਾਇ ਮਨੂਆ ਥਿਰੁ ਨਾਹਿ ॥
The self-willed manmukhs are engrossed in emotional attachment to Maya; in the love of duality, their minds are unste…
ਅਨਦਿਨੁ ਜਲਤ ਰਹਹਿ ਦਿਨੁ ਰਾਤੀ; ਹਉਮੈ ਖਪਹਿ ਖਪਾਹਿ ॥
Night and day, they are burning; day and night, they are totally ruined by their egotism.
ਅੰਤਰਿ ਲੋਭੁ ਮਹਾ ਗੁਬਾਰਾ; ਤਿਨ ਕੈ ਨਿਕਟਿ. ਨ ਕੋਈ ਜਾਹਿ ॥
Within them, is the total pitch darkness of greed, and no one even approaches them.
ਓਇ ਆਪਿ ਦੁਖੀ. ਸੁਖੁ ਕਬਹੂ. ਨ ਪਾਵਹਿ; ਜਨਮਿ ਮਰਹਿ ਮਰਿ ਜਾਹਿ ॥
They themselves are miserable, and they never find peace; they are born, only to die, and die again.
ਨਾਨਕ. ਬਖਸਿ ਲਏ ਪ੍ਰਭੁ ਸਾਚਾ; ਜਿ ਗੁਰ ਚਰਨੀ ਚਿਤੁ ਲਾਹਿ ॥੨॥
O Nanak, the True Lord God forgives those, who focus their consciousness on the Guru's feet. ||2||
ਸੰਤ ਭਗਤ ਪਰਵਾਣੁ; ਜੋ ਪ੍ਰਭਿ ਭਾਇਆ ॥
That Saint, that devotee, is acceptable, who is loved by God.
ਸੇਈ ਬਿਚਖਣ ਜੰਤ; ਜਿਨੀ ਹਰਿ ਧਿਆਇਆ ॥
Those beings are wise, who meditate on the Lord.
ਅੰਮ੍ਰਿਤੁ ਨਾਮੁ ਨਿਧਾਨੁ; ਭੋਜਨੁ ਖਾਇਆ ॥
They eat the food, the treasure of the Ambrosial Naam, the Name of the Lord.
ਸੰਤ ਜਨਾ ਕੀ ਧੂਰਿ; ਮਸਤਕਿ ਲਾਇਆ ॥
They apply the dust of the feet of the Saints to their foreheads.