31 passages · ~5 min read
Tap any verse to open it — original, meaning & audio.
ਧਨਾਸਰੀ ਮਹਲਾ ੪ ॥
Dhanaasaree, Fourth Mehl:
ਹਰਿ ਹਰਿ ਬੂੰਦ ਭਏ ਹਰਿ ਸੁਆਮੀ; ਹਮ ਚਾਤ੍ਰਿਕ ਬਿਲਲ ਬਿਲਲਾਤੀ ॥
The Lord, Har, Har, is the rain-drop; I am the song-bird, crying, crying out for it.
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ; ਮੁਖਿ ਦੇਵਹੁ ਹਰਿ ਨਿਮਖਾਤੀ ॥੧॥
O Lord God, please bless me with Your Mercy, and pour Your Name into my mouth, even if for only an instant. ||1||
ਹਰਿ ਬਿਨੁ. ਰਹਿ ਨ ਸਕਉ; ਇਕ ਰਾਤੀ ॥
Without the Lord, I cannot live for even a second.
ਜਿਉ ਬਿਨੁ ਅਮਲੈ. ਅਮਲੀ ਮਰਿ ਜਾਈ ਹੈ; ਤਿਉ ਹਰਿ ਬਿਨੁ. ਹਮ ਮਰਿ ਜਾਤੀ ॥ ਰਹਾਉ ॥
Like the addict who dies without his drug, I die without the Lord. ||Pause||
ਤੁਮ ਹਰਿ ਸਰਵਰ ਅਤਿ ਅਗਾਹ; ਹਮ. ਲਹਿ ਨ ਸਕਹਿ, ਅੰਤੁ ਮਾਤੀ ॥
You, Lord, are the deepest, most unfathomable ocean; I cannot find even a trace of Your limits.
ਤੂ ਪਰੈ ਪਰੈ. ਅਪਰੰਪਰੁ ਸੁਆਮੀ; ਮਿਤਿ ਜਾਨਹੁ ਆਪਨ ਗਾਤੀ ॥੨॥
You are the most remote of the remote, limitless and transcendent; O Lord Master, You alone know Your state and exten…
ਹਰਿ ਕੇ ਸੰਤ ਜਨਾ ਹਰਿ ਜਪਿਓ; ਗੁਰ ਰੰਗਿ ਚਲੂਲੈ ਰਾਤੀ ॥
The Lord's humble Saints meditate on the Lord; they are imbued with the deep crimson color of the Guru's Love.
ਹਰਿ ਹਰਿ ਭਗਤਿ ਬਨੀ ਅਤਿ ਸੋਭਾ; ਹਰਿ ਜਪਿਓ ਊਤਮ ਪਾਤੀ ॥੩॥
Meditating on the Lord, they attain great glory, and the most sublime honor. ||3||
ਆਪੇ ਠਾਕੁਰੁ. ਆਪੇ ਸੇਵਕੁ; ਆਪਿ ਬਨਾਵੈ ਭਾਤੀ ॥
He Himself is the Lord and Master, and He Himself is the servant; He Himself creates His environments.
ਨਾਨਕੁ ਜਨੁ ਤੁਮਰੀ ਸਰਣਾਈ; ਹਰਿ ਰਾਖਹੁ ਲਾਜ ਭਗਾਤੀ ॥੪॥੫॥
Servant Nanak has come to Your Sanctuary, O Lord; protect and preserve the honor of Your devotee. ||4||5||
ਕਲਿਜੁਗ ਕਾ ਧਰਮੁ. ਕਹਹੁ ਤੁਮ ਭਾਈ; ਕਿਵ ਛੂਟਹ ਹਮ ਛੁਟਕਾਕੀ ॥
Tell me, O Siblings of Destiny, the religion for this Dark Age of Kali Yuga. I seek emancipation - how can I be emanc…
ਹਰਿ ਹਰਿ ਜਪੁ ਬੇੜੀ. ਹਰਿ ਤੁਲਹਾ; ਹਰਿ ਜਪਿਓ ਤਰੈ ਤਰਾਕੀ ॥੧॥
Meditation on the Lord, Har, Har, is the boat, the raft; meditating on the Lord, the swimmer swims across. ||1||
ਹਰਿ ਜੀ; ਲਾਜ ਰਖਹੁ. ਹਰਿ ਜਨ ਕੀ ॥
O Dear Lord, protect and preserve the honor of Your humble servant.
ਹਰਿ ਹਰਿ ਜਪਨੁ. ਜਪਾਵਹੁ ਅਪਨਾ; ਹਮ ਮਾਗੀ ਭਗਤਿ ਇਕਾਕੀ ॥ ਰਹਾਉ ॥
O Lord, Har, Har, please make me chant the chant of Your Name; I beg only for Your devotional worship. ||Pause||
ਹਰਿ ਕੇ ਸੇਵਕ. ਸੇ ਹਰਿ ਪਿਆਰੇ; ਜਿਨ ਜਪਿਓ ਹਰਿ ਬਚਨਾਕੀ ॥
The Lord's servants are very dear to the Lord; they chant the Word of the Lord's Bani.
ਲੇਖਾ ਚਿਤ੍ਰ ਗੁਪਤਿ ਜੋ ਲਿਖਿਆ; ਸਭ ਛੂਟੀ ਜਮ ਕੀ ਬਾਕੀ ॥੨॥
The account of the recording angels, Chitr and Gupt, and the account with the Messenger of Death is totally erased. |…
ਹਰਿ ਕੇ ਸੰਤ. ਜਪਿਓ ਮਨਿ ਹਰਿ ਹਰਿ; ਲਗਿ ਸੰਗਤਿ ਸਾਧ ਜਨਾ ਕੀ ॥
The Saints of the Lord meditate on the Lord in their minds; they join the Saadh Sangat, the Company of the Holy.
ਦਿਨੀਅਰੁ ਸੂਰੁ ਤ੍ਰਿਸਨਾ ਅਗਨਿ ਬੁਝਾਨੀ; ਸਿਵ ਚਰਿਓ ਚੰਦੁ ਚੰਦਾਕੀ ॥੩॥
The piercing sun of desires has set, and the cool moon has risen. ||3||
ਤੁਮ ਵਡ ਪੁਰਖ. ਵਡ ਅਗਮ ਅਗੋਚਰ; ਤੁਮ ਆਪੇ ਆਪਿ ਅਪਾਕੀ ॥
You are the Greatest Being, absolutely unapproachable and unfathomable; You created the Universe from Your Own Being.
ਜਨ ਨਾਨਕ ਕਉ. ਪ੍ਰਭ ਕਿਰਪਾ ਕੀਜੈ; ਕਰਿ ਦਾਸਨਿ ਦਾਸ ਦਸਾਕੀ ॥੪॥੬॥
O God, take pity on servant Nanak, and make him the slave of the slave of Your slaves. ||4||6||
ਧਨਾਸਰੀ ਮਹਲਾ ੪ ਘਰੁ ੫ ਦੁਪਦੇ ॥
Dhanaasaree, Fourth Mehl, Fifth House, Dho-Padhay:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਉਰ ਧਾਰਿ ਬੀਚਾਰਿ, ਮੁਰਾਰਿ ਰਮੋ ਰਮੁ; ਮਨਮੋਹਨ ਨਾਮੁ ਜਪੀਨੇ ॥
Enshrine the Lord within your heart, and contemplate Him. Dwell upon Him, reflect upon Him, and chant the Name of the…
ਅਦ੍ਰਿਸਟੁ ਅਗੋਚਰੁ ਅਪਰੰਪਰ ਸੁਆਮੀ; ਗੁਰਿ ਪੂਰੈ ਪ੍ਰਗਟ ਕਰਿ ਦੀਨੇ ॥੧॥
The Lord Master is unseen, unfathomable and unreachable; through the Perfect Guru, He is revealed. ||1||
ਰਾਮ ਪਾਰਸ ਚੰਦਨ; ਹਮ ਕਾਸਟ ਲੋਸਟ ॥
The Lord is the philosopher's stone, which transforms lead into gold, and sandalwood, while I am just dry wood and iron.
ਹਰਿ ਸੰਗਿ ਹਰੀ ਸਤਸੰਗੁ ਭਏ; ਹਰਿ ਕੰਚਨੁ ਚੰਦਨੁ ਕੀਨੇ ॥੧॥ ਰਹਾਉ ॥
Associating with the Lord, and the Sat Sangat, the Lord's True Congregation, the Lord has transformed me into gold an…
ਨਵ ਛਿਅ ਖਟੁ. ਬੋਲਹਿ ਮੁਖ ਆਗਰ; ਮੇਰਾ ਹਰਿ ਪ੍ਰਭੁ. ਇਵ ਨ ਪਤੀਨੇ ॥
One may repeat, verbatim, the nine grammars and the six Shaastras, but my Lord God is not pleased by this.
ਜਨ ਨਾਨਕ. ਹਰਿ ਹਿਰਦੈ ਸਦ ਧਿਆਵਹੁ; ਇਉ ਹਰਿ ਪ੍ਰਭੁ ਮੇਰਾ ਭੀਨੇ ॥੨॥੧॥੭॥
O servant Nanak, meditate forever on the Lord in your heart; this is what pleases my Lord God. ||2||1||7||