46 passages · ~6 min read
Tap any verse to open it — original, meaning & audio.
ਧਨਾਸਰੀ ਬਾਣੀ ਭਗਤਾਂ ਕੀ ਤ੍ਰਿਲੋਚਨ ॥
Dhanaasaree, The Word Of Devotee Trilochan Jee:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਨਾਰਾਇਣ. ਨਿੰਦਸਿ ਕਾਇ; ਭੂਲੀ ਗਵਾਰੀ ॥
Why do you slander the Lord? You are ignorant and deluded.
ਦੁਕ੍ਰਿਤੁ ਸੁਕ੍ਰਿਤੁ; ਥਾਰੋ ਕਰਮੁ ਰੀ ॥੧॥ ਰਹਾਉ ॥
Pain and pleasure are the result of your own actions. ||1||Pause||
ਸੰਕਰਾ ਮਸਤਕਿ ਬਸਤਾ; ਸੁਰਸਰੀ ਇਸਨਾਨ ਰੇ ॥
The moon dwells in Shiva's forehead; it takes its cleansing bath in the Ganges.
ਕੁਲ ਜਨ ਮਧੇ; ਮਿਲੵਿੋ ਸਾਰਗ ਪਾਨ ਰੇ ॥
Among the men of the moon's family, Krishna was born;
ਕਰਮ ਕਰਿ; ਕਲੰਕੁ ਮਫੀਟਸਿ ਰੀ ॥੧॥
even so, the stains from its past actions remain on the moon's face. ||1||
ਬਿਸ੍ਵ ਕਾ ਦੀਪਕੁ ਸ੍ਵਾਮੀ. ਤਾ ਚੇ ਰੇ ਸੁਆਰਥੀ; ਪੰਖੀ ਰਾਇ ਗਰੁੜ. ਤਾ ਚੇ ਬਾਧਵਾ ॥
Aruna was a charioteer; his master was the sun, the lamp of the world. His brother was Garuda, the king of birds;
ਕਰਮ ਕਰਿ ਅਰੁਣ; ਪਿੰਗੁਲਾ ਰੀ ॥੨॥
and yet, Aruna was made a cripple, because of the karma of his past actions. ||2||
ਅਨਿਕ ਪਾਤਿਕ ਹਰਤਾ, ਤ੍ਰਿਭਵਣ ਨਾਥੁ ਰੀ; ਤੀਰਥਿ ਤੀਰਥਿ ਭ੍ਰਮਤਾ, ਲਹੈ ਨ ਪਾਰੁ ਰੀ ॥
Shiva, the destroyer of countless sins, the Lord and Master of the three worlds, wandered from sacred shrine to sacre…
ਕਰਮ ਕਰਿ; ਕਪਾਲੁ ਮਫੀਟਸਿ ਰੀ ॥੩॥
And yet, he could not erase the karma of cutting off Brahma's head. ||3||
ਅੰਮ੍ਰਿਤ ਸਸੀਅ ਧੇਨ ਲਛਿਮੀ; ਕਲਪਤਰ ਸਿਖਰਿ ਸੁਨਾਗਰ ਨਦੀ ਚੇ ਨਾਥੰ ॥
Through the nectar, the moon, the wish-fulfilling cow, Lakshmi, the miraculous tree of life, Sikhar the sun's horse, …
ਕਰਮ ਕਰਿ; ਖਾਰੁ ਮਫੀਟਸਿ ਰੀ ॥੪॥
and yet, because of its karma, its saltiness has not left it. ||4||
ਦਾਧੀਲੇ ਲੰਕਾ ਗੜੁ. ਉਪਾੜੀਲੇ ਰਾਵਣ ਬਣੁ; ਸਲਿ ਬਿਸਲਿ ਆਣਿ. ਤੋਖੀਲੇ ਹਰੀ ॥
Hanuman burnt the fortress of Sri Lanka, uprooted the garden of Raawan, and brought healing herbs for the wounds of L…
ਕਰਮ ਕਰਿ; ਕਛਉਟੀ ਮਫੀਟਸਿ ਰੀ ॥੫॥
and yet, because of his karma, he could not be rid of his loin cloth. ||5||
ਪੂਰਬਲੋ ਕ੍ਰਿਤ ਕਰਮੁ. ਨ ਮਿਟੈ. ਰੀ ਘਰ ਗੇਹਣਿ; ਤਾ ਚੇ ਮੋਹਿ ਜਾਪੀਅਲੇ, ਰਾਮ ਚੇ ਨਾਮੰ ॥
The karma of past actions cannot be erased, O wife of my house; this is why I chant the Name of the Lord.
ਬਦਤਿ ਤ੍ਰਿਲੋਚਨ. ਰਾਮ ਜੀ ॥੬॥੧॥
So prays Trilochan, Dear Lord. ||6||1||
ਸ੍ਰੀ ਸੈਣੁ ॥
Sri Sain:
ਧੂਪ ਦੀਪ ਘ੍ਰਿਤ ਸਾਜਿ ਆਰਤੀ ॥
With incense, lamps and ghee, I offer this lamp-lit worship service.
ਵਾਰਨੇ ਜਾਉ. ਕਮਲਾ ਪਤੀ ॥੧॥
I am a sacrifice to the Lord of Lakshmi. ||1||
ਮੰਗਲਾ ਹਰਿ ਮੰਗਲਾ ॥
Hail to You, Lord, hail to You!
ਨਿਤ ਮੰਗਲੁ; ਰਾਜਾ ਰਾਮ ਰਾਇ ਕੋ ॥੧॥ ਰਹਾਉ ॥
Again and again, hail to You, Lord King, Ruler of all! ||1||Pause||
ਊਤਮੁ ਦੀਅਰਾ; ਨਿਰਮਲ ਬਾਤੀ ॥
Sublime is the lamp, and pure is the wick.
ਤੁਹਂੀ ਨਿਰੰਜਨੁ ਕਮਲਾ ਪਾਤੀ ॥੨॥
You are immaculate and pure, O Brilliant Lord of Wealth! ||2||
ਰਾਮਾ ਭਗਤਿ ਰਾਮਾਨੰਦੁ ਜਾਨੈ ॥
Raamaanand knows the devotional worship of the Lord.
ਪੂਰਨ ਪਰਮਾਨੰਦੁ ਬਖਾਨੈ ॥੩॥
He says that the Lord is all-pervading, the embodiment of supreme joy. ||3||
ਮਦਨ ਮੂਰਤਿ; ਭੈ ਤਾਰਿ ਗੋਬਿੰਦੇ ॥
The Lord of the world, of wondrous form, has carried me across the terrifying world-ocean.
ਸੈਨੁ ਭਣੈ; ਭਜੁ ਪਰਮਾਨੰਦੇ ॥੪॥੨॥
Says Sain, remember the Lord, the embodiment of supreme joy! ||4||2||
ਪੀਪਾ ॥
Peepaa:
ਕਾਯਉ ਦੇਵਾ. ਕਾਇਅਉ ਦੇਵਲ; ਕਾਇਅਉ ਜੰਗਮ ਜਾਤੀ ॥
Within the body, the Divine Lord is embodied. The body is the temple, the place of pilgrimage, and the pilgrim.
ਕਾਇਅਉ. ਧੂਪ ਦੀਪ ਨਈਬੇਦਾ; ਕਾਇਅਉ. ਪੂਜਉ ਪਾਤੀ ॥੧॥
Within the body are incense, lamps and offerings. Within the body are the flower offerings. ||1||
ਕਾਇਆ ਬਹੁ ਖੰਡ ਖੋਜਤੇ; ਨਵ ਨਿਧਿ ਪਾਈ ॥
I searched throughout many realms, but I found the nine treasures within the body.
ਨਾ ਕਛੁ ਆਇਬੋ. ਨਾ ਕਛੁ ਜਾਇਬੋ; ਰਾਮ ਕੀ ਦੁਹਾਈ ॥੧॥ ਰਹਾਉ ॥
Nothing comes, and nothing goes; I pray to the Lord for Mercy. ||1||Pause||
ਜੋ ਬ੍ਰਹਮੰਡੇ. ਸੋਈ ਪਿੰਡੇ; ਜੋ ਖੋਜੈ ਸੋ ਪਾਵੈ ॥
The One who pervades the Universe also dwells in the body; whoever seeks Him, finds Him there.
ਪੀਪਾ ਪ੍ਰਣਵੈ. ਪਰਮ ਤਤੁ ਹੈ; ਸਤਿਗੁਰੁ ਹੋਇ ਲਖਾਵੈ ॥੨॥੩॥
Peepaa prays, the Lord is the supreme essence; He reveals Himself through the True Guru. ||2||3||
ਧੰਨਾ ॥
Dhannaa:
ਗੋਪਾਲ ਤੇਰਾ ਆਰਤਾ ॥
O Lord of the world, this is Your lamp-lit worship service.
ਜੋ ਜਨ ਤੁਮਰੀ ਭਗਤਿ ਕਰੰਤੇ; ਤਿਨ ਕੇ ਕਾਜ ਸਵਾਰਤਾ ॥੧॥ ਰਹਾਉ ॥
You are the Arranger of the affairs of those humble beings who perform Your devotional worship service. ||1||Pause||
ਦਾਲਿ ਸੀਧਾ; ਮਾਗਉ ਘੀਉ ॥
Lentils, flour and ghee - these things, I beg of You.
ਹਮਰਾ ਖੁਸੀ ਕਰੈ ਨਿਤ ਜੀਉ ॥
My mind shall ever be pleased.
ਪਨੑੀਆ ਛਾਦਨੁ ਨੀਕਾ ॥
Shoes, fine clothes,
ਅਨਾਜੁ ਮਗਉ; ਸਤ ਸੀ ਕਾ ॥੧॥
And grain of seven kinds - I beg of You. ||1||
ਗਊ ਭੈਸ ਮਗਉ ਲਾਵੇਰੀ ॥
A milk cow, and a water buffalo, I beg of You,
ਇਕ ਤਾਜਨਿ ਤੁਰੀ ਚੰਗੇਰੀ ॥
and a fine Turkestani horse.
ਘਰ ਕੀ ਗੀਹਨਿ ਚੰਗੀ ॥
A good wife to care for my home
ਜਨੁ ਧੰਨਾ ਲੇਵੈ ਮੰਗੀ ॥੨॥੪॥
- Your humble servant Dhanna begs for these things, Lord. ||2||4||