34 passages · ~6 min read
Tap any verse to open it — original, meaning & audio.
ਹਉ ਤਿਨ ਕੈ ਬਲਿਹਾਰਣੈ; ਮਨਿ. ਹਰਿ ਗੁਣ ਸਦਾ ਰਵੰਨਿ ॥੧॥ ਰਹਾਉ ॥
I am a sacrifice to those who chant the Glorious Praises of the Lord in their minds forever. ||1||Pause||
ਗੁਰੁ ਸਰਵਰੁ ਮਾਨ ਸਰੋਵਰੁ ਹੈ; ਵਡਭਾਗੀ ਪੁਰਖ ਲਹੰਨਿੑ ॥
The Guru is like the Mansarovar Lake; only the very fortunate beings find Him.
ਸੇਵਕ ਗੁਰਮੁਖਿ ਖੋਜਿਆ; ਸੇ ਹੰਸੁਲੇ ਨਾਮੁ ਲਹੰਨਿ ॥੨॥
The Gurmukhs, the selfless servants, seek out the Guru; the swan-souls feed there on the Naam, the Name of the Lord. …
ਨਾਮੁ ਧਿਆਇਨਿੑ ਰੰਗ ਸਿਉ; ਗੁਰਮੁਖਿ ਨਾਮਿ ਲਗੰਨਿੑ ॥
The Gurmukhs meditate on the Naam, and remain linked to the Naam.
ਧੁਰਿ ਪੂਰਬਿ ਹੋਵੈ ਲਿਖਿਆ; ਗੁਰ ਭਾਣਾ ਮੰਨਿ ਲਏਨਿੑ ॥੩॥
Whatever is pre-ordained, accept it as the Will of the Guru. ||3||
ਵਡਭਾਗੀ ਘਰੁ ਖੋਜਿਆ; ਪਾਇਆ ਨਾਮੁ ਨਿਧਾਨੁ ॥
By great good fortune, I searched my home, and found the treasure of the Naam.
ਗੁਰਿ ਪੂਰੈ. ਵੇਖਾਲਿਆ; ਪ੍ਰਭੁ ਆਤਮ ਰਾਮੁ ਪਛਾਨੁ ॥੪॥
The Perfect Guru has shown God to me; I have realized the Lord, the Supreme Soul. ||4||
ਸਭਨਾ ਕਾ ਪ੍ਰਭੁ ਏਕੁ ਹੈ; ਦੂਜਾ ਅਵਰੁ. ਨ ਕੋਇ ॥
There is One God of all; there is no other at all.
ਗੁਰ ਪਰਸਾਦੀ ਮਨਿ ਵਸੈ; ਤਿਤੁ ਘਟਿ ਪਰਗਟੁ ਹੋਇ ॥੫॥
By Guru's Grace, the Lord comes to abide in the mind; in the heart of such a one, He is revealed. ||5||
ਸਭੁ ਅੰਤਰਜਾਮੀ ਬ੍ਰਹਮੁ ਹੈ; ਬ੍ਰਹਮੁ ਵਸੈ ਸਭ ਥਾਇ ॥
God is the Inner-knower of all hearts; God dwells in every place.
ਮੰਦਾ ਕਿਸ ਨੋ ਆਖੀਐ; ਸਬਦਿ ਵੇਖਹੁ ਲਿਵ ਲਾਇ ॥੬॥
So who should we call evil? Behold the Word of the Shabad, and lovingly dwell upon it. ||6||
ਬੁਰਾ ਭਲਾ ਤਿਚਰੁ ਆਖਦਾ; ਜਿਚਰੁ ਹੈ ਦੁਹੁ ਮਾਹਿ ॥
He calls others bad and good, as long as he is in duality.
ਗੁਰਮੁਖਿ ਏਕੋ ਬੁਝਿਆ; ਏਕਸੁ ਮਾਹਿ ਸਮਾਇ ॥੭॥
The Gurmukh understands the One and Only Lord; He is absorbed in the One Lord. ||7||
ਸੇਵਾ ਸਾ ਪ੍ਰਭ ਭਾਵਸੀ; ਜੋ ਪ੍ਰਭੁ ਪਾਏ ਥਾਇ ॥
That is selfless service, which pleases God, and which is approved by God.
ਜਨ ਨਾਨਕ. ਹਰਿ ਆਰਾਧਿਆ; ਗੁਰ ਚਰਣੀ ਚਿਤੁ ਲਾਇ ॥੮॥੨॥੪॥੯॥
Servant Nanak worships the Lord in adoration; he focuses his consciousness on the Guru's Feet. ||8||2||4||9||
ਰਾਗੁ ਸੂਹੀ ਅਸਟਪਦੀਆ ਮਹਲਾ ੪ ਘਰੁ ੨ ॥
Raag Soohee, Ashtpadheeyaa, Fourth Mehl, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਕੋਈ ਆਣਿ ਮਿਲਾਵੈ. ਮੇਰਾ ਪ੍ਰੀਤਮੁ ਪਿਆਰਾ; ਹਉ ਤਿਸੁ ਪਹਿ. ਆਪੁ ਵੇਚਾਈ ॥੧॥
If only someone would come, and lead me to meet my Darling Beloved; I would sell myself to him. ||1||
ਦਰਸਨੁ ਹਰਿ; ਦੇਖਣ ਕੈ ਤਾਈ ॥
I long for the Blessed Vision of the Lord's Darshan.
ਕ੍ਰਿਪਾ ਕਰਹਿ. ਤਾ ਸਤਿਗੁਰੁ ਮੇਲਹਿ; ਹਰਿ ਹਰਿ ਨਾਮੁ ਧਿਆਈ ॥੧॥ ਰਹਾਉ ॥
When the Lord shows Mercy unto me, then I meet the True Guru; I meditate on the Name of the Lord, Har, Har. ||1||Pause||
ਜੇ ਸੁਖੁ ਦੇਹਿ. ਤ ਤੁਝਹਿ ਅਰਾਧੀ; ਦੁਖਿ ਭੀ. ਤੁਝੈ ਧਿਆਈ ॥੨॥
If You will bless me with happiness, then I will worship and adore You. Even in pain, I will meditate on You. ||2||
ਜੇ ਭੁਖ ਦੇਹਿ. ਤ ਇਤ ਹੀ ਰਾਜਾ; ਦੁਖ ਵਿਚਿ. ਸੂਖ ਮਨਾਈ ॥੩॥
Even if You give me hunger, I will still feel satisfied; I am joyful, even in the midst of sorrow. ||3||
ਤਨੁ ਮਨੁ ਕਾਟਿ ਕਾਟਿ ਸਭੁ ਅਰਪੀ; ਵਿਚਿ ਅਗਨੀ ਆਪੁ ਜਲਾਈ ॥੪॥
I would cut my mind and body apart into pieces, and offer them all to You; I would burn myself in fire. ||4||
ਪਖਾ ਫੇਰੀ ਪਾਣੀ ਢੋਵਾ; ਜੋ ਦੇਵਹਿ ਸੋ ਖਾਈ ॥੫॥
I wave the fan over You, and carry water for You; whatever You give me, I take. ||5||
ਨਾਨਕੁ ਗਰੀਬੁ. ਢਹਿ ਪਇਆ ਦੁਆਰੈ; ਹਰਿ ਮੇਲਿ ਲੈਹੁ ਵਡਿਆਈ ॥੬॥
Poor Nanak has fallen at the Lord's Door; please, O Lord, unite me with Yourself, by Your Glorious Greatness. ||6||
ਅਖੀ ਕਾਢਿ. ਧਰੀ ਚਰਣਾ ਤਲਿ; ਸਭ ਧਰਤੀ ਫਿਰਿ, ਮਤ ਪਾਈ ॥੭॥
Taking out my eyes, I place them at Your Feet; after travelling over the entire earth, I have come to understand this…
ਜੇ ਪਾਸਿ ਬਹਾਲਹਿ. ਤਾ ਤੁਝਹਿ ਅਰਾਧੀ; ਜੇ ਮਾਰਿ ਕਢਹਿ. ਭੀ ਧਿਆਈ ॥੮॥
If You seat me near You, then I worship and adore You. Even if You beat me and drive me out, I will still meditate on…
ਜੇ ਲੋਕੁ ਸਲਾਹੇ. ਤਾ ਤੇਰੀ ਉਪਮਾ; ਜੇ ਨਿੰਦੈ ਤ ਛੋਡਿ. ਨ ਜਾਈ ॥੯॥
If people praise me, the praise is Yours. Even if they slander me, I will not leave You. ||9||
ਜੇ ਤੁਧੁ ਵਲਿ ਰਹੈ. ਤਾ ਕੋਈ ਕਿਹੁ ਆਖਉ; ਤੁਧੁ ਵਿਸਰਿਐ. ਮਰਿ ਜਾਈ ॥੧੦॥
If You are on my side, then anyone can say anything. But if I were to forget You, then I would die. ||10||
ਵਾਰਿ ਵਾਰਿ ਜਾਈ ਗੁਰ ਊਪਰਿ; ਪੈ ਪੈਰੀ ਸੰਤ ਮਨਾਈ ॥੧੧॥
I am a sacrifice, a sacrifice to my Guru; falling at His Feet, I surrender to the Saintly Guru. ||11||
ਨਾਨਕੁ ਵਿਚਾਰਾ ਭਇਆ ਦਿਵਾਨਾ; ਹਰਿ ਤਉ ਦਰਸਨ ਕੈ ਤਾਈ ॥੧੨॥
Poor Nanak has gone insane, longing for the Blessed Vision of the Lord's Darshan. ||12||
ਝਖੜੁ ਝਾਗੀ. ਮੀਹੁ ਵਰਸੈ; ਭੀ ਗੁਰੁ ਦੇਖਣ ਜਾਈ ॥੧੩॥
Even in violent storms and torrential rain, I go out to catch a glimpse of my Guru. ||13||
ਸਮੁੰਦੁ ਸਾਗਰੁ. ਹੋਵੈ ਬਹੁ ਖਾਰਾ; ਗੁਰਸਿਖੁ ਲੰਘਿ ਗੁਰ ਪਹਿ ਜਾਈ ॥੧੪॥
Even though the oceans and the salty seas are very vast, the GurSikh will cross over it to get to his Guru. ||14||
ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ; ਤਿਉ ਸਿਖੁ. ਗੁਰ ਬਿਨੁ ਮਰਿ ਜਾਈ ॥੧੫॥
Just as the mortal dies without water, so does the Sikh die without the Guru. ||15||