58 passages · ~6 min read
Tap any verse to open it — original, meaning & audio.
ਗੋਂਡ ਮਹਲਾ ੫ ॥
Gond, Fifth Mehl:
ਰਾਮ ਰਾਮ ਸੰਗਿ; ਕਰਿ ਬਿਉਹਾਰ ॥
Deal and trade only with the Lord, Raam, Raam.
ਰਾਮ ਰਾਮ ਰਾਮ; ਪ੍ਰਾਨ ਅਧਾਰ ॥
The Lord, Raam, Raam, Raam, is the Support of the breath of life.
ਰਾਮ ਰਾਮ ਰਾਮ; ਕੀਰਤਨੁ ਗਾਇ ॥
Sing the Kirtan of the Praises of the Lord, Raam, Raam, Raam.
ਰਮਤ ਰਾਮੁ; ਸਭ ਰਹਿਓ ਸਮਾਇ ॥੧॥
The Lord is ever-present, all-pervading. ||1||
ਸੰਤ ਜਨਾ ਮਿਲਿ; ਬੋਲਹੁ ਰਾਮ ॥
Joining the humble Saints, chant the Lord's Name.
ਸਭ ਤੇ ਨਿਰਮਲ; ਪੂਰਨ ਕਾਮ ॥੧॥ ਰਹਾਉ ॥
This is the most immaculate and perfect occupation of all. ||1||Pause||
ਰਾਮ ਰਾਮ ਧਨੁ; ਸੰਚਿ ਭੰਡਾਰ ॥
Gather the treasure, the wealth of the Lord, Raam, Raam.
ਰਾਮ ਰਾਮ ਰਾਮ; ਕਰਿ ਆਹਾਰ ॥
Let your sustenance be the Lord, Raam, Raam, Raam.
ਰਾਮ ਰਾਮ; ਵੀਸਰਿ. ਨਹੀ ਜਾਇ ॥
Never forget the Lord, Raam, Raam.
ਕਰਿ ਕਿਰਪਾ ਗੁਰਿ; ਦੀਆ ਬਤਾਇ ॥੨॥
In His Mercy, the Guru has revealed this to me. ||2||
ਰਾਮ ਰਾਮ ਰਾਮ; ਸਦਾ ਸਹਾਇ ॥
The Lord, Raam, Raam, Raam, is always our help and support.
ਰਾਮ ਰਾਮ ਰਾਮ; ਲਿਵ ਲਾਇ ॥
Embrace love for the Lord, Raam, Raam, Raam.
ਰਾਮ ਰਾਮ ਜਪਿ; ਨਿਰਮਲ ਭਏ ॥
Through the Lord, Raam, Raam, Raam, I have become immaculate.
ਜਨਮ ਜਨਮ ਕੇ; ਕਿਲਬਿਖ ਗਏ ॥੩॥
The sins of countless incarnations have been taken away. ||3||
ਰਮਤ ਰਾਮ; ਜਨਮ ਮਰਣੁ ਨਿਵਾਰੈ ॥
Uttering the Lord's Name, birth and death are finished.
ਉਚਰਤ ਰਾਮ; ਭੈ ਪਾਰਿ ਉਤਾਰੈ ॥
Repeating the Lord's Name, one crosses over the terrifying world-ocean.
ਸਭ ਤੇ ਊਚ; ਰਾਮ ਪਰਗਾਸ ॥
The Luminous Lord is the highest of all.
ਨਿਸਿ ਬਾਸੁਰ ਜਪਿ; ਨਾਨਕ ਦਾਸ ॥੪॥੮॥੧੦॥
Night and day, servant Nanak meditates on Him. ||4||8||10||
ਉਨ ਕਉ; ਖਸਮਿ ਕੀਨੀ ਠਾਕਹਾਰੇ ॥
My Lord and Master has held back the five demons.
ਦਾਸ ਸੰਗ ਤੇ; ਮਾਰਿ ਬਿਦਾਰੇ ॥
He conquered them, and scared them away from the Lord's slave.
ਗੋਬਿੰਦ ਭਗਤ ਕਾ; ਮਹਲੁ ਨ ਪਾਇਆ ॥
They cannot find the mansion of the Lord's devotee.
ਰਾਮ ਜਨਾ ਮਿਲਿ; ਮੰਗਲੁ ਗਾਇਆ ॥੧॥
Joining together, the Lord's humble servants sing the songs of joy. ||1||
ਸਗਲ ਸ੍ਰਿਸਟਿ ਕੇ; ਪੰਚ ਸਿਕਦਾਰ ॥
The five demons are the rulers of the whole world,
ਰਾਮ ਭਗਤ ਕੇ; ਪਾਨੀਹਾਰ ॥੧॥ ਰਹਾਉ ॥
but they are just water-carriers for the Lord's devotee. ||1||Pause||
ਜਗਤ ਪਾਸ ਤੇ; ਲੇਤੇ ਦਾਨੁ ॥
They collect taxes from the world,
ਗੋਬਿੰਦ ਭਗਤ ਕਉ; ਕਰਹਿ ਸਲਾਮੁ ॥
but they bow in subservience to God's devotees.
ਲੂਟਿ ਲੇਹਿ; ਸਾਕਤ ਪਤਿ ਖੋਵਹਿ ॥
They plunder and dishonor the faithless cynics,
ਸਾਧ ਜਨਾ ਪਗ; ਮਲਿ ਮਲਿ ਧੋਵਹਿ ॥੨॥
but they massage and wash the feet of the Holy. ||2||
ਪੰਚ ਪੂਤ ਜਣੇ; ਇਕ ਮਾਇ ॥
The One Mother gave birth to the five sons,
ਉਤਭੁਜ ਖੇਲੁ ਕਰਿ; ਜਗਤ ਵਿਆਇ ॥
and began the play of the created world.
ਤੀਨਿ ਗੁਣਾ ਕੈ ਸੰਗਿ; ਰਚਿ ਰਸੇ ॥
With the three qualities joined together, they celebrate.
ਇਨ ਕਉ ਛੋਡਿ; ਊਪਰਿ ਜਨ ਬਸੇ ॥੩॥
Renouncing these three qualities, the Lord's humble servants rise above them. ||3||
ਕਰਿ ਕਿਰਪਾ; ਜਨ ਲੀਏ ਛਡਾਇ ॥
In His Mercy, He saves His humble servants.
ਜਿਸ ਕੇ ਸੇ; ਤਿਨਿ ਰਖੇ ਹਟਾਇ ॥
They belong to Him, and so He saves them by driving out the five.
ਕਹੁ ਨਾਨਕ; ਭਗਤਿ ਪ੍ਰਭ ਸਾਰੁ ॥
Says Nanak, devotion to God is noble and sublime.
ਬਿਨੁ ਭਗਤੀ; ਸਭ ਹੋਇ ਖੁਆਰੁ ॥੪॥੯॥੧੧॥
Without devotion, all just waste away uselessly. ||4||9||11||
ਕਲਿ ਕਲੇਸ ਮਿਟੇ; ਹਰਿ ਨਾਇ ॥
Suffering and troubles are eradicated by the Lord's Name.
ਦੁਖ ਬਿਨਸੇ; ਸੁਖ ਕੀਨੋ ਠਾਉ ॥
Pain is dispelled, and peace takes its place.
ਜਪਿ ਜਪਿ ਅੰਮ੍ਰਿਤ ਨਾਮੁ; ਅਘਾਏ ॥
Meditating, chanting the Ambrosial Naam, the Name of the Lord, I am satisfied.
ਸੰਤ ਪ੍ਰਸਾਦਿ; ਸਗਲ ਫਲ ਪਾਏ ॥੧॥
By the Grace of the Saints, I have received all fruitful rewards. ||1||
ਰਾਮ ਜਪਤ; ਜਨ ਪਾਰਿ ਪਰੇ ॥
Meditating on the Lord, His humble servant is carried across,
ਜਨਮ ਜਨਮ ਕੇ ਪਾਪ ਹਰੇ ॥੧॥ ਰਹਾਉ ॥
and the sins of countless incarnations are taken away. ||1||Pause||
ਗੁਰ ਕੇ ਚਰਨ; ਰਿਦੈ ਉਰਿ ਧਾਰੇ ॥
I have enshrined the Guru's feet within my heart,
ਅਗਨਿ ਸਾਗਰ ਤੇ; ਉਤਰੇ ਪਾਰੇ ॥
and crossed over the ocean of fire.
ਜਨਮ ਮਰਣ; ਸਭ ਮਿਟੀ ਉਪਾਧਿ ॥
All the painful diseases of birth and death have been eradicated.
ਪ੍ਰਭ ਸਿਉ ਲਾਗੀ ਸਹਜਿ ਸਮਾਧਿ ॥੨॥
I am attached to God in celestial Samaadhi. ||2||
ਥਾਨ ਥਨੰਤਰਿ ਏਕੋ ਸੁਆਮੀ ॥
In all places and interspaces, the One, our Lord and Master is contained.
ਸਗਲ ਘਟਾ ਕਾ ਅੰਤਰਜਾਮੀ ॥
He is the Inner-knower of all hearts.
ਕਰਿ ਕਿਰਪਾ; ਜਾ ਕਉ ਮਤਿ ਦੇਇ ॥
One whom the Lord blesses with understanding,
ਆਠ ਪਹਰ; ਪ੍ਰਭ ਕਾ ਨਾਉ ਲੇਇ ॥੩॥
chants the Name of God, twenty-four hours a day. ||3||
ਜਾ ਕੈ ਅੰਤਰਿ; ਵਸੈ ਪ੍ਰਭੁ ਆਪਿ ॥
Deep within, God Himself abides;
ਤਾ ਕੈ ਹਿਰਦੈ; ਹੋਇ ਪ੍ਰਗਾਸੁ ॥
within his heart, the Divine Light shines forth.
ਭਗਤਿ ਭਾਇ; ਹਰਿ ਕੀਰਤਨੁ ਕਰੀਐ ॥
With loving devotion, sing the Kirtan of the Lord's Praises.
ਜਪਿ ਪਾਰਬ੍ਰਹਮੁ; ਨਾਨਕ ਨਿਸਤਰੀਐ ॥੪॥੧੦॥੧੨॥
Meditate on the Supreme Lord God, O Nanak, and you shall be saved. ||4||10||12||