39 passages · ~5 min read
Tap any verse to open it — original, meaning & audio.
ਰਾਗੁ ਰਾਮਕਲੀ ਮਹਲਾ ੫ ਘਰੁ ੨ ਦੁਪਦੇ ॥
Raag Raamkalee, Fifth Mehl, Second House, Dho-Padhay:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਗਾਵਹੁ; ਰਾਮ ਕੇ ਗੁਣ ਗੀਤ ॥
Sing the songs of Praise of the Lord.
ਨਾਮੁ ਜਪਤ. ਪਰਮ ਸੁਖੁ ਪਾਈਐ; ਆਵਾ ਗਉਣੁ ਮਿਟੈ. ਮੇਰੇ ਮੀਤ ॥੧॥ ਰਹਾਉ ॥
Chanting the Naam, the Name of the Lord, total peace is obtained; coming and going is ended, my friend. ||1||Pause||
ਗੁਣ ਗਾਵਤ; ਹੋਵਤ ਪਰਗਾਸੁ ॥
Singing the Glorious Praises of the Lord, one is enlightened,
ਚਰਨ ਕਮਲ ਮਹਿ; ਹੋਇ ਨਿਵਾਸੁ ॥੧॥
and comes to dwell in His lotus feet. ||1||
ਸੰਤਸੰਗਤਿ ਮਹਿ; ਹੋਇ ਉਧਾਰੁ ॥
In the Society of the Saints, one is saved.
ਨਾਨਕ; ਭਵਜਲੁ ਉਤਰਸਿ ਪਾਰਿ ॥੨॥੧॥੫੭॥
O Nanak, he crosses over the terrifying world-ocean. ||2||1||57||
ਰਾਮਕਲੀ ਮਹਲਾ ੫ ॥
Raamkalee, Fifth Mehl:
ਗੁਰੁ ਪੂਰਾ ਮੇਰਾ ਗੁਰੁ ਪੂਰਾ ॥
My Guru is perfect, my Guru is perfect.
ਰਾਮ ਨਾਮੁ ਜਪਿ ਸਦਾ ਸੁਹੇਲੇ; ਸਗਲ ਬਿਨਾਸੇ ਰੋਗ ਕੂਰਾ ॥੧॥ ਰਹਾਉ ॥
Chanting the Lord's Name, I am always at peace; all my illness and fraud is dispelled. ||1||Pause||
ਏਕੁ ਅਰਾਧਹੁ; ਸਾਚਾ ਸੋਇ ॥
Worship and adore that One Lord alone.
ਜਾ ਕੀ ਸਰਨਿ; ਸਦਾ ਸੁਖੁ ਹੋਇ ॥੧॥
In His Sanctuary, eternal peace is obtained. ||1||
ਨੀਦ ਸੁਹੇਲੀ; ਨਾਮ ਕੀ ਲਾਗੀ ਭੂਖ ॥
One who feels hunger for the Naam sleeps in peace.
ਹਰਿ ਸਿਮਰਤ; ਬਿਨਸੇ ਸਭ ਦੂਖ ॥੨॥
Meditating in remembrance on the Lord, all pains are dispelled. ||2||
ਸਹਜਿ ਅਨੰਦ ਕਰਹੁ. ਮੇਰੇ ਭਾਈ ॥
Enjoy celestial bliss, O my Siblings of Destiny.
ਗੁਰਿ ਪੂਰੈ; ਸਭ ਚਿੰਤ ਮਿਟਾਈ ॥੩॥
The Perfect Guru has eradicated all anxiety. ||3||
ਆਠ ਪਹਰ; ਪ੍ਰਭ ਕਾ ਜਪੁ ਜਾਪਿ ॥
Twenty-four hours a day, chant God's Chant.
ਨਾਨਕ. ਰਾਖਾ ਹੋਆ ਆਪਿ ॥੪॥੨॥੫੮॥
O Nanak, He Himself shall save you. ||4||2||58||
ਰਾਗੁ ਰਾਮਕਲੀ ਮਹਲਾ ੫ ਪੜਤਾਲ ਘਰੁ ੩ ॥
Raag Raamkalee, Fifth Mehl, Partaal, Third House:
ਨਰਨਰਹ; ਨਮਸਕਾਰੰ ॥
I humbly bow to the Lord, the Supreme Being.
ਜਲਨ ਥਲਨ ਬਸੁਧ ਗਗਨ; ਏਕ ਏਕੰਕਾਰੰ ॥੧॥ ਰਹਾਉ ॥
The One, the One and Only Creator Lord permeates the water, the land, the earth and the sky. ||1||Pause||
ਹਰਨ ਧਰਨ; ਪੁਨ ਪੁਨਹ ਕਰਨ ॥
Over and over again, the Creator Lord destroys, sustains and creates.
ਨਹ ਗਿਰਹ. ਨਿਰੰਹਾਰੰ ॥੧॥
He has no home; He needs no nourishment. ||1||
ਗੰਭੀਰ ਧੀਰ ਨਾਮ ਹੀਰ; ਊਚ ਮੂਚ ਅਪਾਰੰ ॥
The Naam, the Name of the Lord, is deep and profound, strong, poised, lofty, exalted and infinite.
ਕਰਨ ਕੇਲ. ਗੁਣ ਅਮੋਲ; ਨਾਨਕ. ਬਲਿਹਾਰੰ ॥੨॥੧॥੫੯॥
He stages His plays; His Virtues are priceless. Nanak is a sacrifice to Him. ||2||1||59||
ਰੂਪ ਰੰਗ ਸੁਗੰਧ ਭੋਗ, ਤਿਆਗਿ ਚਲੇ; ਮਾਇਆ ਛਲੇ. ਕਨਿਕ ਕਾਮਿਨੀ ॥੧॥ ਰਹਾਉ ॥
You must abandon your beauty, pleasures, fragrances and enjoyments; beguiled by gold and sexual desire, you must stil…
ਭੰਡਾਰ ਦਰਬ ਅਰਬ ਖਰਬ; ਪੇਖਿ ਲੀਲਾ ਮਨੁ ਸਧਾਰੈ ॥
You gaze upon billions and trillions of treasures and riches, which delight and comfort your mind,
ਨਹ ਸੰਗਿ ਗਾਮਨੀ ॥੧॥
but these will not go along with you. ||1||
ਸੁਤ ਕਲਤ੍ਰ ਭ੍ਰਾਤ ਮੀਤ, ਉਰਝਿ ਪਰਿਓ ਭਰਮਿ ਮੋਹਿਓ; ਇਹ ਬਿਰਖ ਛਾਮਨੀ ॥
Entangled with children, spouse, siblings and friends, you are enticed and fooled; these pass like the shadow of a tree.
ਚਰਨ ਕਮਲ ਸਰਨ ਨਾਨਕ; ਸੁਖੁ ਸੰਤ ਭਾਵਨੀ ॥੨॥੨॥੬੦॥
Nanak seeks the Sanctuary of His lotus feet; He has found peace in the faith of the Saints. ||2||2||60||
ਰਾਗੁ ਰਾਮਕਲੀ ਮਹਲਾ ੯ ਤਿਪਦੇ ॥
Raag Raamkalee, Ninth Mehl, Thi-Padhay:
ਰੇ ਮਨ; ਓਟ ਲੇਹੁ ਹਰਿ ਨਾਮਾ ॥
O mind, take the sheltering support of the Lord's Name.
ਜਾ ਕੈ ਸਿਮਰਨਿ ਦੁਰਮਤਿ ਨਾਸੈ; ਪਾਵਹਿ ਪਦੁ ਨਿਰਬਾਨਾ ॥੧॥ ਰਹਾਉ ॥
Remembering Him in meditation, evil-mindedness is dispelled, and the state of Nirvaanaa is obtained. ||1||Pause||
ਬਡਭਾਗੀ ਤਿਹ ਜਨ ਕਉ ਜਾਨਹੁ ਜੋ; ਹਰਿ ਕੇ ਗੁਨ ਗਾਵੈ ॥
Know that one who sings the Glorious Praises of the Lord is very fortunate.
ਜਨਮ ਜਨਮ ਕੇ ਪਾਪ ਖੋਇ ਕੈ; ਫੁਨਿ ਬੈਕੁੰਠਿ ਸਿਧਾਵੈ ॥੧॥
The sins of countless incarnations are washed off, and he attains the heavenly realm. ||1||