49 passages · ~6 min read
Tap any verse to open it — original, meaning & audio.
ਹਮ ਦਾਸਨ ਕੇ ਦਾਸ ਪਿਆਰੇ ॥
I am the slave of Your slaves, O my Beloved.
ਸਾਧਿਕ ਸਾਚ ਭਲੇ ਵੀਚਾਰੇ ॥
The seekers of Truth and goodness contemplate You.
ਮੰਨੇ ਨਾਉ. ਸੋਈ ਜਿਣਿ ਜਾਸੀ; ਆਪੇ ਸਾਚੁ ਦ੍ਰਿੜਾਇਦਾ ॥੧੦॥
Whoever believes in the Name, wins; He Himself implants Truth within. ||10||
ਪਲੈ ਸਾਚੁ; ਸਚੇ ਸਚਿਆਰਾ ॥
The Truest of the True has the Truth is His lap.
ਸਾਚੇ ਭਾਵੈ; ਸਬਦੁ ਪਿਆਰਾ ॥
The True Lord is pleased with those who love the Shabad.
ਤ੍ਰਿਭਵਣਿ ਸਾਚੁ ਕਲਾ ਧਰਿ ਥਾਪੀ; ਸਾਚੇ ਹੀ ਪਤੀਆਇਦਾ ॥੧੧॥
Exerting His power, the Lord has established Truth throughout the three worlds; with Truth He is pleased. ||11||
ਵਡਾ ਵਡਾ; ਆਖੈ ਸਭੁ ਕੋਈ ॥
Everyone calls Him the greatest of the great.
ਗੁਰ ਬਿਨੁ; ਸੋਝੀ ਕਿਨੈ. ਨ ਹੋਈ ॥
Without the Guru, no one understands Him.
ਸਾਚਿ ਮਿਲੈ ਸੋ ਸਾਚੇ ਭਾਏ; ਨਾ ਵੀਛੁੜਿ. ਦੁਖੁ ਪਾਇਦਾ ॥੧੨॥
The True Lord is pleased with those who merge in Truth; they are not separated again, and they do not suffer. ||12||
ਧੁਰਹੁ ਵਿਛੁੰਨੇ; ਧਾਹੀ ਰੁੰਨੇ ॥
Separated from the Primal Lord, they loudly weep and wail.
ਮਰਿ ਮਰਿ ਜਨਮਹਿ; ਮੁਹਲਤਿ ਪੁੰਨੇ ॥
They die and die, only to be reborn, when their time has passed.
ਜਿਸੁ ਬਖਸੇ. ਤਿਸੁ ਦੇ ਵਡਿਆਈ; ਮੇਲਿ. ਨ ਪਛੋਤਾਇਦਾ ॥੧੩॥
He blesses those whom He forgives with glorious greatness; united with Him, they do not regret or repent. ||13 |
ਆਪੇ ਕਰਤਾ, ਆਪੇ ਭੁਗਤਾ ॥
| He Himself is the Creator, and He Himself is the Enjoyer.
ਆਪੇ ਤ੍ਰਿਪਤਾ; ਆਪੇ ਮੁਕਤਾ ॥
He Himself is satisfied, and He Himself is liberated.
ਆਪੇ ਮੁਕਤਿ ਦਾਨੁ ਮੁਕਤੀਸਰੁ; ਮਮਤਾ ਮੋਹੁ ਚੁਕਾਇਦਾ ॥੧੪॥
The Lord of liberation Himself grants liberation; He eradicates possessiveness and attachment. ||14||
ਦਾਨਾ ਕੈ ਸਿਰਿ ਦਾਨੁ; ਵੀਚਾਰਾ ॥
I consider Your gifts to be the most wonderful gifts.
ਕਰਣ ਕਾਰਣ ਸਮਰਥੁ ਅਪਾਰਾ ॥
You are the Cause of causes, Almighty Infinite Lord.
ਕਰਿ ਕਰਿ ਵੇਖੈ. ਕੀਤਾ ਅਪਣਾ; ਕਰਣੀ ਕਾਰ ਕਰਾਇਦਾ ॥੧੫॥
Creating the creation, You gaze upon what You have created; You cause all to do their deeds. ||15||
ਸੇ ਗੁਣ ਗਾਵਹਿ; ਸਾਚੇ ਭਾਵਹਿ ॥
They alone sing Your Glorious Praises, who are pleasing to You, O True Lord.
ਤੁਝ ਤੇ ਉਪਜਹਿ; ਤੁਝ ਮਾਹਿ ਸਮਾਵਹਿ ॥
They issue forth from You, and merge again into You.
ਨਾਨਕੁ ਸਾਚੁ ਕਹੈ ਬੇਨੰਤੀ; ਮਿਲਿ ਸਾਚੇ ਸੁਖੁ ਪਾਇਦਾ ॥੧੬॥੨॥੧੪॥
Nanak offers this true prayer; meeting with the True Lord, peace is obtained. ||16||2||14||
ਮਾਰੂ ਮਹਲਾ ੧ ॥
Maaroo, First Mehl:
ਅਰਬਦ ਨਰਬਦ ਧੁੰਧੂਕਾਰਾ ॥
For endless eons, there was only utter darkness.
ਧਰਣਿ ਨ ਗਗਨਾ; ਹੁਕਮੁ ਅਪਾਰਾ ॥
There was no earth or sky; there was only the infinite Command of His Hukam.
ਨਾ ਦਿਨੁ ਰੈਨਿ. ਨ ਚੰਦੁ, ਨ ਸੂਰਜੁ; ਸੁੰਨ ਸਮਾਧਿ ਲਗਾਇਦਾ ॥੧॥
There was no day or night, no moon or sun; God sat in primal, profound Samaadhi. ||1||
ਖਾਣੀ ਨ ਬਾਣੀ; ਪਉਣ ਨ ਪਾਣੀ ॥
There were no sources of creation or powers of speech, no air or water.
ਓਪਤਿ ਖਪਤਿ ਨ ਆਵਣ ਜਾਣੀ ॥
There was no creation or destruction, no coming or going.
ਖੰਡ ਪਤਾਲ ਸਪਤ ਨਹੀ ਸਾਗਰ; ਨਦੀ ਨ ਨੀਰੁ ਵਹਾਇਦਾ ॥੨॥
There were no continents, nether regions, seven seas, rivers or flowing water. ||2||
ਨਾ ਤਦਿ; ਸੁਰਗੁ ਮਛੁ ਪਇਆਲਾ ॥
There were no heavenly realms, earth or nether regions of the underworld.
ਦੋਜਕੁ ਭਿਸਤੁ ਨਹੀ ਖੈ ਕਾਲਾ ॥
There was no heaven or hell, no death or time.
ਨਰਕੁ ਸੁਰਗੁ ਨਹੀ ਜੰਮਣੁ ਮਰਣਾ; ਨਾ ਕੋ ਆਇ. ਨ ਜਾਇਦਾ ॥੩॥
There was no hell or heaven, no birth or death, no coming or going in reincarnation. ||3||
ਬ੍ਰਹਮਾ ਬਿਸਨੁ ਮਹੇਸੁ ਨ ਕੋਈ ॥
There was no Brahma, Vishnu or Shiva.
ਅਵਰੁ ਨ ਦੀਸੈ; ਏਕੋ ਸੋਈ ॥
No one was seen, except the One Lord.
ਨਾਰਿ ਪੁਰਖੁ ਨਹੀ. ਜਾਤਿ ਨ ਜਨਮਾ; ਨਾ ਕੋ ਦੁਖੁ ਸੁਖੁ ਪਾਇਦਾ ॥੪॥
There was no female or male, no social class or caste of birth; no one experienced pain or pleasure. ||4||
ਨਾ ਤਦਿ ਜਤੀ ਸਤੀ ਬਨਵਾਸੀ ॥
There were no people of celibacy or charity; no one lived in the forests.
ਨਾ ਤਦਿ ਸਿਧ ਸਾਧਿਕ ਸੁਖਵਾਸੀ ॥
There were no Siddhas or seekers, no one living in peace.
ਜੋਗੀ ਜੰਗਮ ਭੇਖੁ. ਨ ਕੋਈ; ਨਾ ਕੋ ਨਾਥੁ ਕਹਾਇਦਾ ॥੫॥
There were no Yogis, no wandering pilgrims, no religious robes; no one called himself the master. ||5||
ਜਪ ਤਪ ਸੰਜਮ ਨਾ ਬ੍ਰਤ ਪੂਜਾ ॥
There was no chanting or meditation, no self-discipline, fasting or worship.
ਨਾ ਕੋ ਆਖਿ ਵਖਾਣੈ ਦੂਜਾ ॥
No one spoke or talked in duality.
ਆਪੇ ਆਪਿ ਉਪਾਇ ਵਿਗਸੈ; ਆਪੇ ਕੀਮਤਿ ਪਾਇਦਾ ॥੬॥
He created Himself, and rejoiced; He evaluates Himself. ||6||
ਨਾ ਸੁਚਿ ਸੰਜਮੁ ਤੁਲਸੀ ਮਾਲਾ ॥
There was no purification, no self-restraint, no malas of basil seeds.
ਗੋਪੀ ਕਾਨੁ ਨ ਗਊ ਗੋੁਆਲਾ ॥
There were no Gopis, no Krishna, no cows or cowherds.
ਤੰਤੁ ਮੰਤੁ ਪਾਖੰਡੁ ਨ ਕੋਈ; ਨਾ ਕੋ ਵੰਸੁ ਵਜਾਇਦਾ ॥੭॥
There were no tantras, no mantras and no hypocrisy; no one played the flute. ||7||
ਕਰਮ ਧਰਮ ਨਹੀ ਮਾਇਆ ਮਾਖੀ ॥
There was no karma, no Dharma, no buzzing fly of Maya.
ਜਾਤਿ ਜਨਮੁ ਨਹੀ ਦੀਸੈ ਆਖੀ ॥
Social class and birth were not seen with any eyes.
ਮਮਤਾ ਜਾਲੁ ਕਾਲੁ ਨਹੀ ਮਾਥੈ; ਨਾ ਕੋ ਕਿਸੈ ਧਿਆਇਦਾ ॥੮॥
There was no noose of attachment, no death inscribed upon the forehead; no one meditated on anything. ||8||
ਨਿੰਦੁ ਬਿੰਦੁ ਨਹੀ. ਜੀਉ ਨ ਜਿੰਦੋ ॥
There was no slander, no seed, no soul and no life.
ਨਾ ਤਦਿ ਗੋਰਖੁ; ਨਾ ਮਾਛਿੰਦੋ ॥
There was no Gorakh and no Maachhindra.
ਨਾ ਤਦਿ ਗਿਆਨੁ ਧਿਆਨੁ ਕੁਲ ਓਪਤਿ; ਨਾ ਕੋ ਗਣਤ ਗਣਾਇਦਾ ॥੯॥
There was no spiritual wisdom or meditation, no ancestry or creation, no reckoning of accounts. ||9||