47 passages · ~7 min read
Tap any verse to open it — original, meaning & audio.
ਮਾਇਆ ਮੋਹਿ; ਸੁਧਿ. ਨ ਕਾਈ ॥
In love and attachment to Maya, he has no understanding at all.
ਮਨਮੁਖ ਅੰਧੇ ਕਿਛੂ. ਨ ਸੂਝੈ; ਗੁਰਮਤਿ ਨਾਮੁ ਪ੍ਰਗਾਸੀ ਹੇ ॥੧੪॥
The blind, self-willed manmukh sees nothing; through the Guru's Teachings, the Naam is gloriously revealed. ||14||
ਮਨਮੁਖ ਹਉਮੈ ਮਾਇਆ ਸੂਤੇ ॥
The manmukhs are asleep in egotism and Maya.
ਅਪਣਾ ਘਰੁ. ਨ ਸਮਾਲਹਿ; ਅੰਤਿ ਵਿਗੂਤੇ ॥
They do not watch over their own homes, and are ruined in the end.
ਪਰ ਨਿੰਦਾ ਕਰਹਿ. ਬਹੁ ਚਿੰਤਾ ਜਾਲੈ; ਦੁਖੇ ਦੁਖਿ ਨਿਵਾਸੀ ਹੇ ॥੧੫॥
They slander others, and burn in great anxiety; they dwell in pain and suffering. ||15||
ਆਪੇ ਕਰਤੈ. ਕਾਰ ਕਰਾਈ ॥
The Creator Himself has created the creation.
ਆਪੇ ਗੁਰਮੁਖਿ ਦੇਇ ਬੁਝਾਈ ॥
He blesses the Gurmukh with understanding.
ਨਾਨਕ. ਨਾਮਿ ਰਤੇ ਮਨੁ ਨਿਰਮਲੁ; ਨਾਮੇ ਨਾਮਿ ਨਿਵਾਸੀ ਹੇ ॥੧੬॥੫॥
O Nanak, those who are attuned to the Naam - their minds become immaculate; they dwell in the Naam, and only the Naam…
ਮਾਰੂ ਮਹਲਾ ੩ ॥
Maaroo, Third Mehl:
ਏਕੋ ਸੇਵੀ; ਸਦਾ ਥਿਰੁ ਸਾਚਾ ॥
I serve the One Lord, who is eternal, stable and True.
ਦੂਜੈ ਲਾਗਾ; ਸਭੁ ਜਗੁ ਕਾਚਾ ॥
Attached to duality, the whole world is false.
ਗੁਰਮਤੀ ਸਦਾ ਸਚੁ ਸਾਲਾਹੀ; ਸਾਚੇ ਹੀ ਸਾਚਿ ਪਤੀਜੈ ਹੇ ॥੧॥
Following the Guru's Teachings, I praise the True Lord forever, pleased with the Truest of the True. ||1||
ਤੇਰੇ ਗੁਣ ਬਹੁਤੇ; ਮੈ ਏਕੁ. ਨ ਜਾਤਾ ॥
Your Glorious Virtues are so many, Lord; I do not know even one.
ਆਪੇ ਲਾਇ ਲਏ ਜਗਜੀਵਨੁ ਦਾਤਾ ॥
The Life of the world, the Great Giver, attaches us to himself.
ਆਪੇ ਬਖਸੇ ਦੇ ਵਡਿਆਈ; ਗੁਰਮਤਿ ਇਹੁ ਮਨੁ ਭੀਜੈ ਹੇ ॥੨॥
He Himself forgives, and bestows glorious greatness. Following the Guru's Teachings, this mind is delighted. ||2||
ਮਾਇਆ ਲਹਰਿ; ਸਬਦਿ ਨਿਵਾਰੀ ॥
The Word of the Shabad has subdued the waves of Maya.
ਇਹੁ ਮਨੁ ਨਿਰਮਲੁ; ਹਉਮੈ ਮਾਰੀ ॥
Egotism has been conquered, and this mind has become immaculate.
ਸਹਜੇ ਗੁਣ ਗਾਵੈ ਰੰਗਿ ਰਾਤਾ; ਰਸਨਾ ਰਾਮੁ ਰਵੀਜੈ ਹੇ ॥੩॥
I intuitively sing His Glorious Praises, imbued with the Lord's Love. My tongue chants and savors the Lord's Name. ||3||
ਮੇਰੀ ਮੇਰੀ ਕਰਤ ਵਿਹਾਣੀ ॥
Crying out, "Mine, mine!" he spends his life.
ਮਨਮੁਖਿ. ਨ ਬੂਝੈ; ਫਿਰੈ ਇਆਣੀ ॥
The self-willed manmukh does not understand; he wanders around in ignorance.
ਜਮਕਾਲੁ ਘੜੀ ਮੁਹਤੁ ਨਿਹਾਲੇ; ਅਨਦਿਨੁ ਆਰਜਾ ਛੀਜੈ ਹੇ ॥੪॥
The Messenger of Death watches over him every moment, every instant; night and day, his life is wasting away. ||4||
ਅੰਤਰਿ ਲੋਭੁ ਕਰੈ; ਨਹੀ ਬੂਝੈ ॥
He practices greed within, and does not understand.
ਸਿਰ ਊਪਰਿ ਜਮਕਾਲੁ; ਨ ਸੂਝੈ ॥
He does not see the Messenger of Death hovering over his head.
ਐਥੈ ਕਮਾਣਾ. ਸੁ ਅਗੈ ਆਇਆ; ਅੰਤਕਾਲਿ ਕਿਆ ਕੀਜੈ ਹੇ ॥੫॥
Whatever one does in this world, will come to face him in the hereafter; what can he do at that very last moment? ||5||
ਜੋ ਸਚਿ ਲਾਗੇ; ਤਿਨ ਸਾਚੀ ਸੋਇ ॥
Those who are attached to the Truth are true.
ਦੂਜੈ ਲਾਗੇ; ਮਨਮੁਖਿ ਰੋਇ ॥
The self-willed manmukhs, attached to duality, weep and wail.
ਦੁਹਾ ਸਿਰਿਆ ਕਾ ਖਸਮੁ ਹੈ ਆਪੇ; ਆਪੇ ਗੁਣ ਮਹਿ ਭੀਜੈ ਹੇ ॥੬॥
He is the Lord and Master of both worlds; He Himself delights in virtue. ||6||
ਗੁਰ ਕੈ ਸਬਦਿ ਸਦਾ ਜਨੁ ਸੋਹੈ ॥
Through the Word of the Guru's Shabad, His humble servant is exalted forever.
ਨਾਮ ਰਸਾਇਣਿ; ਇਹੁ ਮਨੁ ਮੋਹੈ ॥
This mind is enticed by the Naam, the source of nectar.
ਮਾਇਆ ਮੋਹ ਮੈਲੁ ਪਤੰਗੁ. ਨ ਲਾਗੈ; ਗੁਰਮਤੀ ਹਰਿ ਨਾਮਿ ਭੀਜੈ ਹੇ ॥੭॥
It is not stained at all by the dirt of attachment to Maya; through the Guru's Teachings, it is pleased and saturated…
ਸਭਨਾ ਵਿਚਿ ਵਰਤੈ ਇਕੁ ਸੋਈ ॥
The One Lord is contained within all.
ਗੁਰ ਪਰਸਾਦੀ ਪਰਗਟੁ ਹੋਈ ॥
By Guru's Grace, He is revealed.
ਹਉਮੈ ਮਾਰਿ ਸਦਾ ਸੁਖੁ ਪਾਇਆ; ਨਾਇ ਸਾਚੈ ਅੰਮ੍ਰਿਤੁ ਪੀਜੈ ਹੇ ॥੮॥
One who subdues his ego, finds lasting peace; he drinks in the Ambrosial Nectar of the True Name. ||8||
ਕਿਲਬਿਖ ਦੂਖ ਨਿਵਾਰਣਹਾਰਾ ॥
God is the Destroyer of sin and pain.
ਗੁਰਮੁਖਿ ਸੇਵਿਆ ਸਬਦਿ ਵੀਚਾਰਾ ॥
The Gurmukh serves Him, and contemplates the Word of the Shabad.
ਸਭੁ ਕਿਛੁ ਆਪੇ ਆਪਿ ਵਰਤੈ; ਗੁਰਮੁਖਿ ਤਨੁ ਮਨੁ ਭੀਜੈ ਹੇ ॥੯॥
He Himself is pervading everything. The Gurmukh's body and mind are saturated and pleased. ||9||
ਮਾਇਆ ਅਗਨਿ ਜਲੈ ਸੰਸਾਰੇ ॥
The world is burning in the fire of Maya.
ਗੁਰਮੁਖਿ ਨਿਵਾਰੈ ਸਬਦਿ ਵੀਚਾਰੇ ॥
The Gurmukh extinguishes this fire, by contemplating the Shabad.
ਅੰਤਰਿ ਸਾਂਤਿ ਸਦਾ ਸੁਖੁ ਪਾਇਆ; ਗੁਰਮਤੀ ਨਾਮੁ ਲੀਜੈ ਹੇ ॥੧੦॥
Deep within are peace and tranquility, and lasting peace is obtained. Following the Guru's Teachings, one is blessed …
ਇੰਦ੍ਰ ਇੰਦ੍ਰਾਸਣਿ ਬੈਠੇ; ਜਮ ਕਾ ਭਉ ਪਾਵਹਿ ॥
Even Indra, seated upon his throne, is caught in the fear of death.
ਜਮੁ. ਨ ਛੋਡੈ; ਬਹੁ ਕਰਮ ਕਮਾਵਹਿ ॥
The Messenger of Death will not spare them, even though they try all sorts of things.
ਸਤਿਗੁਰੁ ਭੇਟੈ. ਤਾ ਮੁਕਤਿ ਪਾਈਐ; ਹਰਿ ਹਰਿ ਰਸਨਾ ਪੀਜੈ ਹੇ ॥੧੧॥
When one meets with the True Guru, one is liberated, drinking in and savoring the sublime essence of the Lord, Har, H…
ਮਨਮੁਖਿ ਅੰਤਰਿ; ਭਗਤਿ. ਨ ਹੋਈ ॥
There is no devotion within the self-willed manmukh.
ਗੁਰਮੁਖਿ ਭਗਤਿ. ਸਾਂਤਿ ਸੁਖੁ ਹੋਈ ॥
Through devotional worship, the Gurmukh obtains peace and tranquility.
ਪਵਿਤ੍ਰ ਪਾਵਨ ਸਦਾ ਹੈ ਬਾਣੀ; ਗੁਰਮਤਿ ਅੰਤਰੁ ਭੀਜੈ ਹੇ ॥੧੨॥
Forever pure and sanctified is the Word of the Guru's Bani; following the Guru's Teachings, one's inner being is dren…
ਬ੍ਰਹਮਾ ਬਿਸਨੁ ਮਹੇਸੁ ਵੀਚਾਰੀ ॥
I have considered Brahma, Vishnu and Shiva.
ਤ੍ਰੈ ਗੁਣ ਬਧਕ; ਮੁਕਤਿ ਨਿਰਾਰੀ ॥
They are bound by the three qualities - the three gunas; they are far away from liberation.