42 passages · ~5 min read
Tap any verse to open it — original, meaning & audio.
ਵਿਚਿ ਹਉਮੈ; ਸੇਵਾ ਥਾਇ. ਨ ਪਾਏ ॥
One who serves in egotism is not accepted or approved.
ਜਨਮਿ ਮਰੈ; ਫਿਰਿ ਆਵੈ ਜਾਏ ॥
Such a person is born, only to die again, and come and go in reincarnation.
ਸੋ ਤਪੁ ਪੂਰਾ. ਸਾਈ ਸੇਵਾ; ਜੋ ਹਰਿ ਮੇਰੇ ਮਨਿ ਭਾਣੀ ਹੇ ॥੧੧॥
Perfect is that penance and that service, which is pleasing to the Mind of my Lord. ||11||
ਹਉ ਕਿਆ ਗੁਣ ਤੇਰੇ ਆਖਾ ਸੁਆਮੀ ॥
What Glorious Virtues of Yours should I chant, O my Lord and Master?
ਤੂ ਸਰਬ ਜੀਆ ਕਾ ਅੰਤਰਜਾਮੀ ॥
You are the Inner-knower, the Searcher of all souls.
ਹਉ ਮਾਗਉ ਦਾਨੁ ਤੁਝੈ ਪਹਿ ਕਰਤੇ; ਹਰਿ ਅਨਦਿਨੁ ਨਾਮੁ ਵਖਾਣੀ ਹੇ ॥੧੨॥
I beg for blessings from You, O Creator Lord; I repeat Your Name night and day. ||12||
ਕਿਸ ਹੀ ਜੋਰੁ; ਅਹੰਕਾਰ ਬੋਲਣ ਕਾ ॥
Some speak in egotistical power.
ਕਿਸ ਹੀ ਜੋਰੁ; ਦੀਬਾਨ ਮਾਇਆ ਕਾ ॥
Some have the power of authority and Maya.
ਮੈ. ਹਰਿ ਬਿਨੁ ਟੇਕ ਧਰ ਅਵਰ, ਨ ਕਾਈ; ਤੂ ਕਰਤੇ ਰਾਖੁ. ਮੈ ਨਿਮਾਣੀ ਹੇ ॥੧੩॥
I have no other Support at all, except the Lord. O Creator Lord, please save me, meek and dishonored. ||13||
ਨਿਮਾਣੇ ਮਾਣੁ ਕਰਹਿ; ਤੁਧੁ ਭਾਵੈ ॥
You bless the meek and dishonored with honor, as it pleases You, O Lord.
ਹੋਰ ਕੇਤੀ; ਝਖਿ ਝਖਿ ਆਵੈ ਜਾਵੈ ॥
Many others argue in conflict, coming and going in reincarnation.
ਜਿਨ ਕਾ ਪਖੁ ਕਰਹਿ, ਤੂ ਸੁਆਮੀ; ਤਿਨ ਕੀ ਊਪਰਿ ਗਲ, ਤੁਧੁ ਆਣੀ ਹੇ ॥੧੪॥
Those people, whose side You take, O Lord and Master, are elevated and successful. ||14||
ਹਰਿ ਹਰਿ ਨਾਮੁ; ਜਿਨੀ ਸਦਾ ਧਿਆਇਆ ॥
Those who meditate forever on the Name of the Lord, Har, Har,
ਤਿਨੀ ਗੁਰ ਪਰਸਾਦਿ; ਪਰਮ ਪਦੁ ਪਾਇਆ ॥
by Guru's Grace, obtain the supreme status.
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ; ਬਿਨੁ ਸੇਵਾ. ਪਛੋਤਾਣੀ ਹੇ ॥੧੫॥
Those who serve the Lord find peace; without serving Him, they regret and repent. ||15||
ਤੂ ਸਭ ਮਹਿ ਵਰਤਹਿ; ਹਰਿ ਜਗੰਨਾਥੁ ॥
You are pervading all, O Lord of the world.
ਸੋ ਹਰਿ ਜਪੈ; ਜਿਸੁ ਗੁਰ ਮਸਤਕਿ ਹਾਥੁ ॥
He alone meditates on the Lord, upon whose forehead the Guru places His hand.
ਹਰਿ ਕੀ ਸਰਣਿ ਪਇਆ ਹਰਿ ਜਾਪੀ; ਜਨੁ ਨਾਨਕੁ ਦਾਸੁ ਦਸਾਣੀ ਹੇ ॥੧੬॥੨॥
Entering the Sanctuary of the Lord, I meditate on the Lord; servant Nanak is the slave of His slaves. ||16||2||
ਮਾਰੂ ਸੋਲਹੇ ਮਹਲਾ ੫ ॥
Maaroo, Solahas, Fifth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਕਲਾ ਉਪਾਇ. ਧਰੀ ਜਿਨਿ ਧਰਣਾ ॥
He infused His power into the earth.
ਗਗਨੁ ਰਹਾਇਆ ਹੁਕਮੇ ਚਰਣਾ ॥
He suspends the heavens upon the feet of His Command.
ਅਗਨਿ ਉਪਾਇ. ਈਧਨ ਮਹਿ ਬਾਧੀ; ਸੋ ਪ੍ਰਭੁ ਰਾਖੈ. ਭਾਈ ਹੇ ॥੧॥
He created fire and locked it into wood. That God protects all, O Siblings of Destiny. ||1||
ਜੀਅ ਜੰਤ ਕਉ; ਰਿਜਕੁ ਸੰਬਾਹੇ ॥
He gives nourishment to all beings and creatures.
ਕਰਣ ਕਾਰਣ ਸਮਰਥ ਆਪਾਹੇ ॥
He Himself is the all-powerful Creator, the Cause of causes.
ਖਿਨ ਮਹਿ ਥਾਪਿ ਉਥਾਪਨਹਾਰਾ; ਸੋਈ ਤੇਰਾ ਸਹਾਈ ਹੇ ॥੨॥
In an instant, He establishes and disestablishes; He is your help and support. ||2||
ਮਾਤ ਗਰਭ ਮਹਿ; ਜਿਨਿ ਪ੍ਰਤਿਪਾਲਿਆ ॥
He cherished you in your mother's womb.
ਸਾਸਿ ਗ੍ਰਾਸਿ ਹੋਇ ਸੰਗਿ; ਸਮਾਲਿਆ ॥
With every breath and morsel of food, He is with you, and takes care of you.
ਸਦਾ ਸਦਾ ਜਪੀਐ ਸੋ ਪ੍ਰੀਤਮੁ; ਵਡੀ ਜਿਸੁ ਵਡਿਆਈ ਹੇ ॥੩॥
Forever and ever, meditate on that Beloved; Great is His glorious greatness! ||3||
ਸੁਲਤਾਨ ਖਾਨ ਕਰੇ ਖਿਨ ਕੀਰੇ ॥
The sultans and nobles are reduced to dust in an instant.
ਗਰੀਬ ਨਿਵਾਜਿ ਕਰੇ ਪ੍ਰਭੁ ਮੀਰੇ ॥
God cherishes the poor, and makes them into rulers.
ਗਰਬ ਨਿਵਾਰਣ. ਸਰਬ ਸਧਾਰਣ; ਕਿਛੁ ਕੀਮਤਿ ਕਹੀ. ਨ ਜਾਈ ਹੇ ॥੪॥
He is the Destroyer of egotistical pride, the Support of all. His value cannot be estimated. ||4||
ਸੋ ਪਤਿਵੰਤਾ ਸੋ ਧਨਵੰਤਾ ॥
He alone is honorable, and he alone is wealthy,
ਜਿਸੁ ਮਨਿ ਵਸਿਆ; ਹਰਿ ਭਗਵੰਤਾ ॥
within whose mind the Lord God abides.
ਮਾਤ ਪਿਤਾ ਸੁਤ ਬੰਧਪ ਭਾਈ; ਜਿਨਿ ਇਹ ਸ੍ਰਿਸਟਿ ਉਪਾਈ ਹੇ ॥੫॥
He alone is my mother, father, child, relative and sibling, who created this Universe. ||5||
ਪ੍ਰਭ ਆਏ ਸਰਣਾ; ਭਉ ਨਹੀ ਕਰਣਾ ॥
I have come to God's Sanctuary, and so I fear nothing.
ਸਾਧਸੰਗਤਿ; ਨਿਹਚਉ ਹੈ ਤਰਣਾ ॥
In the Saadh Sangat, the Company of the Holy, I am sure to be saved.
ਮਨ ਬਚ ਕਰਮ ਅਰਾਧੇ ਕਰਤਾ; ਤਿਸੁ. ਨਾਹੀ ਕਦੇ ਸਜਾਈ ਹੇ ॥੬॥
One who adores the Creator in thought, word and deed, shall never be punished. ||6||
ਗੁਣ ਨਿਧਾਨ; ਮਨ ਤਨ ਮਹਿ ਰਵਿਆ ॥
One whose mind and body are permeated with the Lord, the treasure of virtue,
ਜਨਮ ਮਰਣ ਕੀ ਜੋਨਿ, ਨ ਭਵਿਆ ॥
does not wander in birth, death and reincarnation.
ਦੂਖ ਬਿਨਾਸ. ਕੀਆ ਸੁਖਿ ਡੇਰਾ; ਜਾ ਤ੍ਰਿਪਤਿ ਰਹੇ ਆਘਾਈ ਹੇ ॥੭॥
Pain vanishes and peace prevails, when one is satisfied and fulfilled. ||7||
ਮੀਤੁ ਹਮਾਰਾ ਸੋਈ ਸੁਆਮੀ ॥
My Lord and Master is my best friend.