44 passages · ~6 min read
Tap any verse to open it — original, meaning & audio.
ਸਿਮਰਹਿ; ਖੰਡ ਦੀਪ ਸਭਿ ਲੋਆ ॥
All the continents, islands and worlds meditate in remembrance.
ਸਿਮਰਹਿ; ਪਾਤਾਲ ਪੁਰੀਆ ਸਚੁ ਸੋਆ ॥
The nether worlds and spheres meditate in remembrance on that True Lord.
ਸਿਮਰਹਿ ਖਾਣੀ. ਸਿਮਰਹਿ ਬਾਣੀ; ਸਿਮਰਹਿ ਸਗਲੇ ਹਰਿ ਜਨਾ ॥੨॥
The sources of creation and speech meditate in remembrance; all the Lord's humble servants meditate in remembrance. |…
ਸਿਮਰਹਿ; ਬ੍ਰਹਮੇ ਬਿਸਨ ਮਹੇਸਾ ॥
Brahma, Vishnu and Shiva meditate in remembrance.
ਸਿਮਰਹਿ; ਦੇਵਤੇ ਕੋੜਿ ਤੇਤੀਸਾ ॥
The three hundred thirty million gods meditate in remembrance.
ਸਿਮਰਹਿ ਜਖੵਿ, ਦੈਤ ਸਭਿ ਸਿਮਰਹਿ; ਅਗਨਤੁ. ਨ ਜਾਈ ਜਸੁ ਗਨਾ ॥੩॥
The titans and demons all meditate in remembrance; Your Praises are uncountable - they cannot be counted. ||3||
ਸਿਮਰਹਿ; ਪਸੁ ਪੰਖੀ ਸਭਿ ਭੂਤਾ ॥
All the beasts, birds and demons meditate in remembrance.
ਸਿਮਰਹਿ; ਬਨ ਪਰਬਤ ਅਉਧੂਤਾ ॥
The forests, mountains and hermits meditate in remembrance.
ਲਤਾ ਬਲੀ, ਸਾਖ ਸਭ ਸਿਮਰਹਿ; ਰਵਿ ਰਹਿਆ ਸੁਆਮੀ, ਸਭ ਮਨਾ ॥੪॥
All the vines and branches meditate in remembrance; O my Lord and Master, You are permeating and pervading all minds.…
ਸਿਮਰਹਿ; ਥੂਲ ਸੂਖਮ ਸਭਿ ਜੰਤਾ ॥
All beings, both subtle and gross, meditate in remembrance.
ਸਿਮਰਹਿ ਸਿਧ ਸਾਧਿਕ; ਹਰਿ ਮੰਤਾ ॥
The Siddhas and seekers meditate in remembrance on the Lord's Mantra.
ਗੁਪਤ ਪ੍ਰਗਟ ਸਿਮਰਹਿ ਪ੍ਰਭ ਮੇਰੇ; ਸਗਲ ਭਵਨ ਕਾ ਪ੍ਰਭ ਧਨਾ ॥੫॥
Both the visible and the invisible meditate in remembrance on my God; God is the Master of all worlds. ||5||
ਸਿਮਰਹਿ; ਨਰ ਨਾਰੀ ਆਸਰਮਾ ॥
Men and women, throughout the four stages of life, meditate in remembrance on You.
ਸਿਮਰਹਿ; ਜਾਤਿ ਜੋਤਿ ਸਭਿ ਵਰਨਾ ॥
All social classes and souls of all races meditate in remembrance on You.
ਸਿਮਰਹਿ ਗੁਣੀ ਚਤੁਰ ਸਭਿ ਬੇਤੇ; ਸਿਮਰਹਿ ਰੈਣੀ ਅਰੁ ਦਿਨਾ ॥੬॥
All the virtuous, clever and wise people meditate in remembrance; night and day meditate in remembrance. ||6||
ਸਿਮਰਹਿ ਘੜੀ ਮੂਰਤ ਪਲ ਨਿਮਖਾ ॥
Hours, minutes and seconds meditate in remembrance.
ਸਿਮਰੈ; ਕਾਲੁ ਅਕਾਲੁ ਸੁਚਿ ਸੋਚਾ ॥
Death and life, and thoughts of purification, meditate in remembrance.
ਸਿਮਰਹਿ ਸਉਣ ਸਾਸਤ੍ਰ ਸੰਜੋਗਾ; ਅਲਖੁ. ਨ ਲਖੀਐ ਇਕੁ ਖਿਨਾ ॥੭॥
The Shaastras, with their lucky signs and joinings, meditate in remembrance; the invisible cannot be seen, even for a…
ਕਰਨ ਕਰਾਵਨਹਾਰ ਸੁਆਮੀ ॥
The Lord and Master is the Doer, the Cause of causes.
ਸਗਲ ਘਟਾ ਕੇ ਅੰਤਰਜਾਮੀ ॥
He is the Inner-knower, the Searcher of all hearts.
ਕਰਿ ਕਿਰਪਾ. ਜਿਸੁ ਭਗਤੀ ਲਾਵਹੁ; ਜਨਮੁ ਪਦਾਰਥੁ ਸੋ ਜਿਨਾ ॥੮॥
That person, whom You bless with Your Grace, and link to Your devotional service, wins this invaluable human life. ||8||
ਜਾ ਕੈ ਮਨਿ ਵੂਠਾ; ਪ੍ਰਭੁ ਅਪਨਾ ॥
He, within whose mind God dwells,
ਪੂਰੈ ਕਰਮਿ; ਗੁਰ ਕਾ ਜਪੁ ਜਪਨਾ ॥
has perfect karma, and chants the Chant of the Guru.
ਸਰਬ ਨਿਰੰਤਰਿ. ਸੋ ਪ੍ਰਭੁ ਜਾਤਾ; ਬਹੁੜਿ. ਨ ਜੋਨੀ ਭਰਮਿ ਰੁਨਾ ॥੯॥
One who realizes God pervading deep within all, does not wander crying in reincarnation again. ||9||
ਗੁਰ ਕਾ ਸਬਦੁ; ਵਸੈ ਮਨਿ ਜਾ ਕੈ ॥
Pain, sorrow and doubt run away from that one,
ਦੂਖੁ ਦਰਦੁ ਭ੍ਰਮੁ; ਤਾ ਕਾ ਭਾਗੈ ॥
Within whose mind the Word of the Guru's Shabad abides.
ਸੂਖ ਸਹਜ ਆਨੰਦ ਨਾਮ ਰਸੁ; ਅਨਹਦ ਬਾਣੀ ਸਹਜ ਧੁਨਾ ॥੧੦॥
Intuitive peace, poise and bliss come from the sublime essence of the Naam; the unstruck sound current of the Guru's …
ਸੋ ਧਨਵੰਤਾ; ਜਿਨਿ ਪ੍ਰਭੁ ਧਿਆਇਆ ॥
He alone is wealthy, who meditates on God.
ਸੋ ਪਤਿਵੰਤਾ; ਜਿਨਿ ਸਾਧਸੰਗੁ ਪਾਇਆ ॥
He alone is honorable, who joins the Saadh Sangat, the Company of the Holy.
ਪਾਰਬ੍ਰਹਮੁ. ਜਾ ਕੈ ਮਨਿ ਵੂਠਾ; ਸੋ ਪੂਰ ਕਰੰਮਾ, ਨਾ ਛਿਨਾ ॥੧੧॥
That person, within whose mind the Supreme Lord God abides, has perfect karma, and becomes famous. ||11||
ਜਲਿ ਥਲਿ ਮਹੀਅਲਿ ਸੁਆਮੀ ਸੋਈ ॥
The Lord and Master is pervading the water, land and sky.
ਅਵਰੁ. ਨ ਕਹੀਐ; ਦੂਜਾ ਕੋਈ ॥
There is no other said to be so.
ਗੁਰ ਗਿਆਨ ਅੰਜਨਿ ਕਾਟਿਓ ਭ੍ਰਮੁ ਸਗਲਾ; ਅਵਰੁ. ਨ ਦੀਸੈ, ਏਕ ਬਿਨਾ ॥੧੨॥
The ointment of the Guru's spiritual wisdom has eradicated all doubts; except the One Lord, I do not see any other at…
ਊਚੇ ਤੇ ਊਚਾ ਦਰਬਾਰਾ ॥
The Lord's Court is the highest of the high.
ਕਹਣੁ. ਨ ਜਾਈ; ਅੰਤੁ ਨ ਪਾਰਾ ॥
His limit and extent cannot be described.
ਗਹਿਰ ਗੰਭੀਰ. ਅਥਾਹ ਸੁਆਮੀ; ਅਤੁਲੁ. ਨ ਜਾਈ ਕਿਆ ਮਿਨਾ ॥੧੩॥
The Lord and Master is profoundly deep, unfathomable and unweighable; how can He be measured? ||13||
ਤੂ ਕਰਤਾ; ਤੇਰਾ ਸਭੁ ਕੀਆ ॥
You are the Creator; all is created by You.
ਤੁਝੁ ਬਿਨੁ; ਅਵਰੁ. ਨ ਕੋਈ ਬੀਆ ॥
Without You, there is no other at all.
ਆਦਿ ਮਧਿ ਅੰਤਿ ਪ੍ਰਭੁ ਤੂਹੈ; ਸਗਲ ਪਸਾਰਾ ਤੁਮ ਤਨਾ ॥੧੪॥
You alone, God, are in the beginning, the middle and the end. You are the root of the entire expanse. ||14||
ਜਮਦੂਤੁ; ਤਿਸੁ ਨਿਕਟਿ. ਨ ਆਵੈ ॥
The Messenger of Death does not even approach that person
ਸਾਧਸੰਗਿ; ਹਰਿ ਕੀਰਤਨੁ ਗਾਵੈ ॥
who sings the Kirtan of the Lord's Praises in the Saadh Sangat, the Company of the Holy.
ਸਗਲ ਮਨੋਰਥ ਤਾ ਕੇ ਪੂਰਨ; ਜੋ ਸ੍ਰਵਣੀ ਪ੍ਰਭ ਕਾ ਜਸੁ ਸੁਨਾ ॥੧੫॥
All desires are fulfilled, for one who listens with his ears to the Praises of God. ||15||
ਤੂ ਸਭਨਾ ਕਾ; ਸਭੁ ਕੋ ਤੇਰਾ ॥
You belong to all, and all belong to You,
ਸਾਚੇ ਸਾਹਿਬ ਗਹਿਰ ਗੰਭੀਰਾ ॥
O my true, deep and profound Lord and Master.