40 passages · ~5 min read
Tap any verse to open it — original, meaning & audio.
ਆਪੇ ਗੁਰਮੁਖਿ ਦੇ ਵਡਿਆਈ; ਨਾਨਕ ਨਾਮਿ ਸਮਾਏ ॥੪॥੯॥੧੯॥
He Himself blesses the Gurmukh with glorious greatness; O Nanak, he merges in the Naam. ||4||9||19||
ਭੈਰਉ ਮਹਲਾ ੩ ॥
Bhairao, Third Mehl:
ਮੇਰੀ ਪਟੀਆ ਲਿਖਹੁ; ਹਰਿ ਗੋਵਿੰਦ ਗੋਪਾਲਾ ॥
Upon my writing tablet, I write the Name of the Lord, the Lord of the Universe, the Lord of the World.
ਦੂਜੈ ਭਾਇ; ਫਾਥੇ ਜਮ ਜਾਲਾ ॥
In the love of duality, the mortals are caught in the noose of the Messenger of Death.
ਸਤਿਗੁਰੁ ਕਰੇ; ਮੇਰੀ ਪ੍ਰਤਿਪਾਲਾ ॥
The True Guru nurtures and sustains me.
ਹਰਿ ਸੁਖਦਾਤਾ; ਮੇਰੈ ਨਾਲਾ ॥੧॥
The Lord, the Giver of peace, is always with me. ||1||
ਗੁਰ ਉਪਦੇਸਿ; ਪ੍ਰਹਿਲਾਦੁ ਹਰਿ ਉਚਰੈ ॥
Following his Guru's instructions, Prahlaad chanted the Lord's Name;
ਸਾਸਨਾ ਤੇ ਬਾਲਕੁ; ਗਮੁ. ਨ ਕਰੈ ॥੧॥ ਰਹਾਉ ॥
he was a child, but he was not afraid when his teacher yelled at him. ||1||Pause||
ਮਾਤਾ ਉਪਦੇਸੈ; ਪ੍ਰਹਿਲਾਦ ਪਿਆਰੇ ॥
Prahlaad's mother gave her beloved son some advice:
ਪੁਤ੍ਰ. ਰਾਮ ਨਾਮੁ ਛੋਡਹੁ; ਜੀਉ ਲੇਹੁ ਉਬਾਰੇ ॥
"My son, you must abandon the Lord's Name, and save your life!"
ਪ੍ਰਹਿਲਾਦੁ ਕਹੈ; ਸੁਨਹੁ ਮੇਰੀ ਮਾਇ ॥
Prahlaad said: "Listen, O my mother;
ਰਾਮ ਨਾਮੁ. ਨ ਛੋਡਾ; ਗੁਰਿ ਦੀਆ ਬੁਝਾਇ ॥੨॥
I shall never give up the Lord's Name. My Guru has taught me this." ||2||
ਸੰਡਾ ਮਰਕਾ; ਸਭਿ ਜਾਇ ਪੁਕਾਰੇ ॥
Sandaa and Markaa, his teachers, went to his father the king, and complained:
ਪ੍ਰਹਿਲਾਦੁ ਆਪਿ ਵਿਗੜਿਆ; ਸਭਿ ਚਾਟੜੇ ਵਿਗਾੜੇ ॥
"Prahlaad himself has gone astray, and he leads all the other pupils astray."
ਦੁਸਟ ਸਭਾ ਮਹਿ; ਮੰਤ੍ਰੁ ਪਕਾਇਆ ॥
In the court of the wicked king, a plan was hatched.
ਪ੍ਰਹਲਾਦ ਕਾ ਰਾਖਾ ਹੋਇ; ਰਘੁਰਾਇਆ ॥੩॥
God is the Savior of Prahlaad. ||3||
ਹਾਥਿ ਖੜਗੁ ਕਰਿ ਧਾਇਆ; ਅਤਿ ਅਹੰਕਾਰਿ ॥
With sword in hand, and with great egotistical pride, Prahlaad's father ran up to him.
ਹਰਿ ਤੇਰਾ ਕਹਾ; ਤੁਝੁ ਲਏ ਉਬਾਰਿ ॥
"Where is your Lord, who will save you?"
ਖਿਨ ਮਹਿ ਭੈਆਨ ਰੂਪੁ; ਨਿਕਸਿਆ ਥੰਮੑ ਉਪਾੜਿ ॥
In an instant, the Lord appeared in a dreadful form, and shattered the pillar.
ਹਰਣਾਖਸੁ ਨਖੀ ਬਿਦਾਰਿਆ; ਪ੍ਰਹਲਾਦੁ ਲੀਆ ਉਬਾਰਿ ॥੪॥
Harnaakhash was torn apart by His claws, and Prahlaad was saved. ||4||
ਸੰਤ ਜਨਾ ਕੇ; ਹਰਿ ਜੀਉ ਕਾਰਜ ਸਵਾਰੇ ॥
The Dear Lord completes the tasks of the Saints.
ਪ੍ਰਹਲਾਦ ਜਨ ਕੇ; ਇਕੀਹ ਕੁਲ ਉਧਾਰੇ ॥
He saved twenty-one generations of Prahlaad's descendents.
ਗੁਰ ਕੈ ਸਬਦਿ; ਹਉਮੈ ਬਿਖੁ ਮਾਰੇ ॥
Through the Word of the Guru's Shabad, the poison of egotism is neutralized.
ਨਾਨਕ; ਰਾਮ ਨਾਮਿ ਸੰਤ ਨਿਸਤਾਰੇ ॥੫॥੧੦॥੨੦॥
O Nanak, through the Name of the Lord, the Saints are emancipated. ||5||10||20||
ਆਪੇ ਦੈਤ ਲਾਇ ਦਿਤੇ, ਸੰਤ ਜਨਾ ਕਉ; ਆਪੇ ਰਾਖਾ ਸੋਈ ॥
The Lord Himself makes demons pursue the Saints, and He Himself saves them.
ਜੋ ਤੇਰੀ ਸਦਾ ਸਰਣਾਈ; ਤਿਨ ਮਨਿ ਦੁਖੁ. ਨ ਹੋਈ ॥੧॥
Those who remain forever in Your Sanctuary, O Lord - their minds are never touched by sorrow. ||1||
ਜੁਗਿ ਜੁਗਿ; ਭਗਤਾ ਕੀ ਰਖਦਾ ਆਇਆ ॥
In each and every age, the Lord saves the honor of His devotees.
ਦੈਤ ਪੁਤ੍ਰੁ ਪ੍ਰਹਲਾਦੁ. ਗਾਇਤ੍ਰੀ ਤਰਪਣੁ ਕਿਛੂ, ਨ ਜਾਣੈ; ਸਬਦੇ, ਮੇਲਿ ਮਿਲਾਇਆ ॥੧॥ ਰਹਾਉ ॥
Prahlaad, the demon's son, knew nothing of the Hindu morning prayer, the Gayatri, and nothing about ceremonial water-…
ਅਨਦਿਨੁ ਭਗਤਿ ਕਰਹਿ ਦਿਨ ਰਾਤੀ; ਦੁਬਿਧਾ. ਸਬਦੇ ਖੋਈ ॥
Night and day, he performed devotional worship service, day and night, and through the Shabad, his duality was eradic…
ਸਦਾ ਨਿਰਮਲ ਹੈ. ਜੋ ਸਚਿ ਰਾਤੇ; ਸਚੁ ਵਸਿਆ ਮਨਿ ਸੋਈ ॥੨॥
Those who are imbued with Truth are immaculate and pure; the True Lord abides within their minds. ||2||
ਮੂਰਖ ਦੁਬਿਧਾ ਪੜ੍ਹਹਿ. ਮੂਲੁ, ਨ ਪਛਾਣਹਿ; ਬਿਰਥਾ ਜਨਮੁ ਗਵਾਇਆ ॥
The fools in duality read, but they do not understand anything; they waste their lives uselessly.
ਸੰਤ ਜਨਾ ਕੀ ਨਿੰਦਾ ਕਰਹਿ; ਦੁਸਟੁ ਦੈਤੁ ਚਿੜਾਇਆ ॥੩॥
The wicked demon slandered the Saint, and stirred up trouble. ||3||
ਪ੍ਰਹਲਾਦੁ ਦੁਬਿਧਾ. ਨ ਪੜੈ, ਹਰਿ ਨਾਮੁ, ਨ ਛੋਡੈ; ਡਰੈ ਨ. ਕਿਸੈ ਦਾ ਡਰਾਇਆ ॥
Prahlaad did not read in duality, and he did not abandon the Lord's Name; he was not afraid of any fear.
ਸੰਤ ਜਨਾ ਕਾ ਹਰਿ ਜੀਉ ਰਾਖਾ; ਦੈਤੈ ਕਾਲੁ ਨੇੜਾ ਆਇਆ ॥੪॥
The Dear Lord became the Savior of the Saint, and the demonic Death could not even approach him. ||4||
ਆਪਣੀ ਪੈਜ ਆਪੇ ਰਾਖੈ; ਭਗਤਾਂ ਦੇਇ ਵਡਿਆਈ ॥
The Lord Himself saved his honor, and blessed his devotee with glorious greatness.
ਨਾਨਕ. ਹਰਣਾਖਸੁ ਨਖੀ ਬਿਦਾਰਿਆ; ਅੰਧੈ. ਦਰ ਕੀ ਖਬਰਿ, ਨ ਪਾਈ ॥੫॥੧੧॥੨੧॥
O Nanak, Harnaakhash was torn apart by the Lord with His claws; the blind demon knew nothing of the Lord's Court. ||5…
ਰਾਗੁ ਭੈਰਉ ਮਹਲਾ ੪ ਚਉਪਦੇ ਘਰੁ ੧ ॥
Raag Bhairao, Fourth Mehl, Chau-Padhay, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਹਰਿ ਜਨ ਸੰਤ; ਕਰਿ ਕਿਰਪਾ, ਪਗਿ ਲਾਇਣੁ ॥
The Lord, in His Mercy, attaches mortals to the feet of the Saints.