58 passages · ~6 min read
Tap any verse to open it — original, meaning & audio.
ਤਿਸੁ ਜਨ ਕੇ; ਸਭਿ ਕਾਜ ਸਵਾਰਿ ॥
all his affairs are resolved.
ਤਿਸ ਕਾ ਰਾਖਾ; ਏਕੋ ਸੋਇ ॥
The One Lord is his Protector.
ਜਨ ਨਾਨਕ; ਅਪੜਿ. ਨ ਸਾਕੈ ਕੋਇ ॥੪॥੪॥੧੭॥
O servant Nanak, no one can equal him. ||4||4||17||
ਭੈਰਉ ਮਹਲਾ ੫ ॥
Bhairao, Fifth Mehl:
ਤਉ ਕੜੀਐ; ਜੇ ਹੋਵੈ ਬਾਹਰਿ ॥
We should feel sad, if God were beyond us.
ਤਉ ਕੜੀਐ; ਜੇ ਵਿਸਰੈ ਨਰਹਰਿ ॥
We should feel sad, if we forget the Lord.
ਤਉ ਕੜੀਐ; ਜੇ ਦੂਜਾ ਭਾਏ ॥
We should feel sad, if we are in love with duality.
ਕਿਆ ਕੜੀਐ; ਜਾਂ ਰਹਿਆ ਸਮਾਏ ॥੧॥
But why should we feel sad? The Lord is pervading everywhere. ||1||
ਮਾਇਆ ਮੋਹਿ; ਕੜੇ ਕੜਿ ਪਚਿਆ ॥
In love and attachment to Maya, the mortals are sad, and are consumed by sadness.
ਬਿਨੁ ਨਾਵੈ; ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥
Without the Name, they wander and wander and wander, and waste away. ||1||Pause||
ਤਉ ਕੜੀਐ; ਜੇ ਦੂਜਾ ਕਰਤਾ ॥
We should feel sad, if there were another Creator Lord.
ਤਉ ਕੜੀਐ; ਜੇ ਅਨਿਆਇ ਕੋ ਮਰਤਾ ॥
We should feel sad, if someone dies by injustice.
ਤਉ ਕੜੀਐ; ਜੇ ਕਿਛੁ ਜਾਣੈ ਨਾਹੀ ॥
We should feel sad, if something were not known to the Lord.
ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥
But why should we feel sad? The Lord is totally permeating everywhere. ||2||
ਤਉ ਕੜੀਐ; ਜੇ ਕਿਛੁ ਹੋਇ ਧਿਙਾਣੈ ॥
We should feel sad, if God were a tyrant.
ਤਉ ਕੜੀਐ; ਜੇ ਭੂਲਿ ਰੰਞਾਣੈ ॥
We should feel sad, if He made us suffer by mistake.
ਗੁਰਿ ਕਹਿਆ; ਜੋ ਹੋਇ ਸਭੁ ਪ੍ਰਭ ਤੇ ॥
The Guru says that whatever happens is all by God's Will.
ਤਬ ਕਾੜਾ ਛੋਡਿ; ਅਚਿੰਤ ਹਮ ਸੋਤੇ ॥੩॥
So I have abandoned sadness, and I now sleep without anxiety. ||3||
ਪ੍ਰਭ ਤੂਹੈ ਠਾਕੁਰੁ; ਸਭੁ ਕੋ ਤੇਰਾ ॥
O God, You alone are my Lord and Master; all belong to You.
ਜਿਉ ਭਾਵੈ; ਤਿਉ ਕਰਹਿ ਨਿਬੇਰਾ ॥
According to Your Will, You pass judgement.
ਦੁਤੀਆ ਨਾਸਤਿ; ਇਕੁ ਰਹਿਆ ਸਮਾਇ ॥
There is no other at all; the One Lord is permeating and pervading everywhere.
ਰਾਖਹੁ ਪੈਜ. ਨਾਨਕ ਸਰਣਾਇ ॥੪॥੫॥੧੮॥
Please save Nanak's honor; I have come to Your Sanctuary. ||4||5||18||
ਬਿਨੁ ਬਾਜੇ; ਕੈਸੋ ਨਿਰਤਿਕਾਰੀ ॥
Without music, how is one to dance?
ਬਿਨੁ ਕੰਠੈ; ਕੈਸੇ ਗਾਵਨਹਾਰੀ ॥
Without a voice, how is one to sing?
ਜੀਲ ਬਿਨਾ; ਕੈਸੇ ਬਜੈ ਰਬਾਬ ॥
Without strings, how is a guitar to be played?
ਨਾਮ ਬਿਨਾ; ਬਿਰਥੇ ਸਭਿ ਕਾਜ ॥੧॥
Without the Naam, all affairs are useless. ||1||
ਨਾਮ ਬਿਨਾ; ਕਹਹੁ. ਕੋ ਤਰਿਆ ॥
Without the Naam - tell me: who has ever been saved?
ਬਿਨੁ ਸਤਿਗੁਰ; ਕੈਸੇ ਪਾਰਿ ਪਰਿਆ ॥੧॥ ਰਹਾਉ ॥
Without the True Guru, how can anyone cross over to the other side? ||1||Pause||
ਬਿਨੁ ਜਿਹਵਾ; ਕਹਾ ਕੋ ਬਕਤਾ ॥
Without a tongue, how can anyone speak?
ਬਿਨੁ ਸ੍ਰਵਨਾ; ਕਹਾ ਕੋ ਸੁਨਤਾ ॥
Without ears, how can anyone hear?
ਬਿਨੁ ਨੇਤ੍ਰਾ; ਕਹਾ ਕੋ ਪੇਖੈ ॥
Without eyes, how can anyone see?
ਨਾਮ ਬਿਨਾ ਨਰੁ; ਕਹੀ. ਨ ਲੇਖੈ ॥੨॥
Without the Naam, the mortal is of no account at all. ||2||
ਬਿਨੁ ਬਿਦਿਆ; ਕਹਾ ਕੋਈ ਪੰਡਿਤ ॥
Without learning, how can one be a Pandit - a religious scholar?
ਬਿਨੁ ਅਮਰੈ; ਕੈਸੇ ਰਾਜ ਮੰਡਿਤ ॥
Without power, what is the glory of an empire?
ਬਿਨੁ ਬੂਝੇ; ਕਹਾ ਮਨੁ ਠਹਰਾਨਾ ॥
Without understanding, how can the mind become steady?
ਨਾਮ ਬਿਨਾ; ਸਭੁ ਜਗੁ ਬਉਰਾਨਾ ॥੩॥
Without the Naam, the whole world is insane. ||3||
ਬਿਨੁ ਬੈਰਾਗ; ਕਹਾ ਬੈਰਾਗੀ ॥
Without detachment, how can one be a detached hermit?
ਬਿਨੁ ਹਉ ਤਿਆਗਿ; ਕਹਾ ਕੋਊ ਤਿਆਗੀ ॥
Without renouncing egotism, how can anyone be a renunciate?
ਬਿਨੁ ਬਸਿ ਪੰਚ; ਕਹਾ ਮਨ ਚੂਰੇ ॥
Without overcoming the five thieves, how can the mind be subdued?
ਨਾਮ ਬਿਨਾ; ਸਦ ਸਦ ਹੀ ਝੂਰੇ ॥੪॥
Without the Naam, the mortal regrets and repents forever and ever. ||4||
ਬਿਨੁ ਗੁਰ ਦੀਖਿਆ; ਕੈਸੇ ਗਿਆਨੁ ॥
Without the Guru's Teachings, how can anyone obtain spiritual wisdom?
ਬਿਨੁ ਪੇਖੇ; ਕਹੁ ਕੈਸੋ ਧਿਆਨੁ ॥
Without seeing - tell me: how can anyone visualize in meditation?
ਬਿਨੁ ਭੈ; ਕਥਨੀ ਸਰਬ ਬਿਕਾਰ ॥
Without the Fear of God, all speech in useless.
ਕਹੁ ਨਾਨਕ. ਦਰ ਕਾ ਬੀਚਾਰ ॥੫॥੬॥੧੯॥
Says Nanak, this is the wisdom of the Lord's Court. ||5||6||19||
ਹਉਮੈ ਰੋਗੁ; ਮਾਨੁਖ ਕਉ ਦੀਨਾ ॥
Mankind is afflicted with the disease of egotism.
ਕਾਮ ਰੋਗਿ; ਮੈਗਲੁ ਬਸਿ ਲੀਨਾ ॥
The disease of sexual desire overwhelms the elephant.
ਦ੍ਰਿਸਟਿ ਰੋਗਿ; ਪਚਿ ਮੁਏ ਪਤੰਗਾ ॥
Because of the disease of vision, the moth is burnt to death.
ਨਾਦ ਰੋਗਿ; ਖਪਿ ਗਏ ਕੁਰੰਗਾ ॥੧॥
Because of the disease of the sound of the bell, the deer is lured to its death. ||1||
ਜੋ ਜੋ ਦੀਸੈ; ਸੋ ਸੋ ਰੋਗੀ ॥
Whoever I see is diseased.
ਰੋਗ ਰਹਿਤ; ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥
Only my True Guru, the True Yogi, is free of disease. ||1||Pause||
ਜਿਹਵਾ ਰੋਗਿ; ਮੀਨੁ ਗ੍ਰਸਿਆਨੋ ॥
Because of the disease of taste, the fish is caught.
ਬਾਸਨ ਰੋਗਿ; ਭਵਰੁ ਬਿਨਸਾਨੋ ॥
Because of the disease of smell, the bumble bee is destroyed.
ਹੇਤ ਰੋਗ ਕਾ; ਸਗਲ ਸੰਸਾਰਾ ॥
The whole world is caught in the disease of attachment.
ਤ੍ਰਿਬਿਧਿ ਰੋਗ ਮਹਿ; ਬਧੇ ਬਿਕਾਰਾ ॥੨॥
In the disease of the three qualities, corruption is multiplied. ||2||
ਰੋਗੇ ਮਰਤਾ; ਰੋਗੇ ਜਨਮੈ ॥
In disease the mortals die, and in disease they are born.
ਰੋਗੇ ਫਿਰਿ ਫਿਰਿ; ਜੋਨੀ ਭਰਮੈ ॥
In disease they wander in reincarnation again and again.