60 passages · ~6 min read
Tap any verse to open it — original, meaning & audio.
ਦੁਖੁ ਸੁਖੁ ਹਮਰਾ; ਤਿਸ ਹੀ ਪਾਸਾ ॥
I place my pain and pleasure before Him.
ਰਾਖਿ ਲੀਨੋ; ਸਭੁ ਜਨ ਕਾ ਪੜਦਾ ॥
He covers the faults of His humble servant.
ਨਾਨਕੁ; ਤਿਸ ਕੀ ਉਸਤਤਿ ਕਰਦਾ ॥੪॥੧੯॥੩੨॥
Nanak sings His Praises. ||4||19||32||
ਭੈਰਉ ਮਹਲਾ ੫ ॥
Bhairao, Fifth Mehl:
ਰੋਵਨਹਾਰੀ; ਰੋਜੁ ਬਨਾਇਆ ॥
The whiner whines every day.
ਬਲਨ ਬਰਤਨ ਕਉ; ਸਨਬੰਧੁ ਚਿਤਿ ਆਇਆ ॥
His attachment to his household and entanglements cloud his mind.
ਬੂਝਿ; ਬੈਰਾਗੁ ਕਰੇ ਜੇ ਕੋਇ ॥
If someone becomes detached through understanding,
ਜਨਮ ਮਰਣ; ਫਿਰਿ ਸੋਗੁ. ਨ ਹੋਇ ॥੧॥
he will not have to suffer in birth and death again. ||1||
ਬਿਖਿਆ ਕਾ; ਸਭੁ ਧੰਧੁ ਪਸਾਰੁ ॥
All of his conflicts are extensions of his corruption.
ਵਿਰਲੈ ਕੀਨੋ; ਨਾਮ ਅਧਾਰੁ ॥੧॥ ਰਹਾਉ ॥
How rare is that person who takes the Naam as his Support. ||1||Pause||
ਤ੍ਰਿਬਿਧਿ ਮਾਇਆ ਰਹੀ ਬਿਆਪਿ ॥
The three-phased Maya infects all.
ਜੋ ਲਪਟਾਨੋ; ਤਿਸੁ ਦੂਖ ਸੰਤਾਪ ॥
Whoever clings to it suffers pain and sorrow.
ਸੁਖੁ ਨਾਹੀ; ਬਿਨੁ ਨਾਮ ਧਿਆਏ ॥
There is no peace without meditating on the Naam, the Name of the Lord.
ਨਾਮ ਨਿਧਾਨੁ ਬਡਭਾਗੀ ਪਾਏ ॥੨॥
By great good fortune, the treasure of the Naam is received. ||2||
ਸ੍ਵਾਂਗੀ ਸਿਉ; ਜੋ ਮਨੁ ਰੀਝਾਵੈ ॥
One who loves the actor in his mind,
ਸ੍ਵਾਗਿ ਉਤਾਰਿਐ; ਫਿਰਿ ਪਛੁਤਾਵੈ ॥
later regrets it when the actor takes off his costume.
ਮੇਘ ਕੀ ਛਾਇਆ ਜੈਸੇ ਬਰਤਨਹਾਰ ॥
The shade from a cloud is transitory,
ਤੈਸੋ ਪਰਪੰਚੁ ਮੋਹ ਬਿਕਾਰ ॥੩॥
like the worldly paraphernalia of attachment and corruption. ||3||
ਏਕ ਵਸਤੁ. ਜੇ ਪਾਵੈ ਕੋਇ ॥
If someone is blessed with the singular substance,
ਪੂਰਨ ਕਾਜੁ; ਤਾਹੀ ਕਾ ਹੋਇ ॥
then all of his tasks are accomplished to perfection.
ਗੁਰ ਪ੍ਰਸਾਦਿ; ਜਿਨਿ ਪਾਇਆ ਨਾਮੁ ॥
One who obtains the Naam, by Guru's Grace
ਨਾਨਕ ਆਇਆ. ਸੋ ਪਰਵਾਨੁ ॥੪॥੨੦॥੩੩॥
- O Nanak, his coming into the world is certified and approved. ||4||20||33||
ਸੰਤ ਕੀ ਨਿੰਦਾ; ਜੋਨੀ ਭਵਨਾ ॥
Slandering the Saints, the mortal wanders in reincarnation.
ਸੰਤ ਕੀ ਨਿੰਦਾ; ਰੋਗੀ ਕਰਨਾ ॥
Slandering the Saints, he is diseased.
ਸੰਤ ਕੀ ਨਿੰਦਾ; ਦੂਖ ਸਹਾਮ ॥
Slandering the Saints, he suffers in pain.
ਡਾਨੁ ਦੈਤ; ਨਿੰਦਕ ਕਉ ਜਾਮ ॥੧॥
The slanderer is punished by the Messenger of Death. ||1||
ਸੰਤਸੰਗਿ ਕਰਹਿ ਜੋ ਬਾਦੁ ॥
Those who argue and fight with the Saints
ਤਿਨ ਨਿੰਦਕ; ਨਾਹੀ ਕਿਛੁ ਸਾਦੁ ॥੧॥ ਰਹਾਉ ॥
- those slanderers find no happiness at all. ||1||Pause||
ਭਗਤ ਕੀ ਨਿੰਦਾ; ਕੰਧੁ ਛੇਦਾਵੈ ॥
Slandering the devotees, the wall of the mortal's body is shattered.
ਭਗਤ ਕੀ ਨਿੰਦਾ; ਨਰਕੁ ਭੁੰਚਾਵੈ ॥
Slandering the devotees, he suffers in hell.
ਭਗਤ ਕੀ ਨਿੰਦਾ; ਗਰਭ ਮਹਿ ਗਲੈ ॥
Slandering the devotees, he rots in the womb.
ਭਗਤ ਕੀ ਨਿੰਦਾ; ਰਾਜ ਤੇ ਟਲੈ ॥੨॥
Slandering the devotees, he loses his realm and power. ||2||
ਨਿੰਦਕ ਕੀ ਗਤਿ. ਕਤਹੂ ਨਾਹਿ ॥
The slanderer finds no salvation at all.
ਆਪਿ ਬੀਜਿ; ਆਪੇ ਹੀ ਖਾਹਿ ॥
He eats only that which he himself has planted.
ਚੋਰ ਜਾਰ ਜੂਆਰ ਤੇ. ਬੁਰਾ ॥
He is worse than a thief, a lecher, or a gambler.
ਅਣਹੋਦਾ ਭਾਰੁ; ਨਿੰਦਕਿ ਸਿਰਿ ਧਰਾ ॥੩॥
The slanderer places an unbearable burden upon his head. ||3||
ਪਾਰਬ੍ਰਹਮ ਕੇ ਭਗਤ ਨਿਰਵੈਰ ॥
The devotees of the Supreme Lord God are beyond hate and vengeance.
ਸੋ ਨਿਸਤਰੈ; ਜੋ ਪੂਜੈ ਪੈਰ ॥
Whoever worships their feet is emancipated.
ਆਦਿ ਪੁਰਖਿ. ਨਿੰਦਕੁ ਭੋਲਾਇਆ ॥
The Primal Lord God has deluded and confused the slanderer.
ਨਾਨਕ; ਕਿਰਤੁ. ਨ ਜਾਇ ਮਿਟਾਇਆ ॥੪॥੨੧॥੩੪॥
O Nanak, the record of one's past actions cannot be erased. ||4||21||34||
ਨਾਮੁ ਹਮਾਰੈ; ਬੇਦ ਅਰੁ ਨਾਦ ॥
The Naam, the Name of the Lord, is for me the Vedas and the Sound-current of the Naad.
ਨਾਮੁ ਹਮਾਰੈ; ਪੂਰੇ ਕਾਜ ॥
Through the Naam, my tasks are perfectly accomplished.
ਨਾਮੁ ਹਮਾਰੈ; ਪੂਜਾ ਦੇਵ ॥
The Naam is my worship of deities.
ਨਾਮੁ ਹਮਾਰੈ; ਗੁਰ ਕੀ ਸੇਵ ॥੧॥
The Naam is my service to the Guru. ||1||
ਗੁਰਿ ਪੂਰੈ ਦ੍ਰਿੜਿਓ ਹਰਿ ਨਾਮੁ ॥
The Perfect Guru has implanted the Naam within me.
ਸਭ ਤੇ ਊਤਮੁ; ਹਰਿ ਹਰਿ ਕਾਮੁ ॥੧॥ ਰਹਾਉ ॥
The highest task of all is the Name of the Lord, Har, Har. ||1||Pause||
ਨਾਮੁ ਹਮਾਰੈ; ਮਜਨ ਇਸਨਾਨੁ ॥
The Naam is my cleansing bath and purification.
ਨਾਮੁ ਹਮਾਰੈ; ਪੂਰਨ ਦਾਨੁ ॥
The Naam is my perfect donation of charity.
ਨਾਮੁ ਲੈਤ; ਤੇ ਸਗਲ ਪਵੀਤ ॥
Those who repeat the Naam are totally purified.
ਨਾਮੁ ਜਪਤ ਮੇਰੇ ਭਾਈ ਮੀਤ ॥੨॥
Those who chant the Naam are my friends and Siblings of Destiny. ||2||
ਨਾਮੁ ਹਮਾਰੈ; ਸਉਣ ਸੰਜੋਗ ॥
The Naam is my auspicious omen and good fortune.
ਨਾਮੁ ਹਮਾਰੈ; ਤ੍ਰਿਪਤਿ ਸੁਭੋਗ ॥
The Naam is the sublime food which satisfies me.
ਨਾਮੁ ਹਮਾਰੈ; ਸਗਲ ਆਚਾਰ ॥
The Naam is my good conduct.
ਨਾਮੁ ਹਮਾਰੈ; ਨਿਰਮਲ ਬਿਉਹਾਰ ॥੩॥
The Naam is my immaculate occupation. ||3||
ਜਾ ਕੈ ਮਨਿ. ਵਸਿਆ ਪ੍ਰਭੁ ਏਕੁ ॥
All those humble beings whose minds are filled with the One God
ਸਗਲ ਜਨਾ ਕੀ; ਹਰਿ ਹਰਿ ਟੇਕ ॥
have the Support of the Lord, Har, Har.
ਮਨਿ ਤਨਿ ਨਾਨਕ; ਹਰਿ ਗੁਣ ਗਾਉ ॥
O Nanak, sing the Glorious Praises of the Lord with your mind and body.
ਸਾਧਸੰਗਿ ਜਿਸੁ ਦੇਵੈ ਨਾਉ ॥੪॥੨੨॥੩੫॥
In the Saadh Sangat, the Company of the Holy, the Lord bestows His Name. ||4||22||35||