34 passages · ~6 min read
Tap any verse to open it — original, meaning & audio.
ਸਾਰਗ ਮਹਲਾ ੪ ॥
Saarang, Fourth Mehl:
ਹਰਿ ਹਰਿ ਅੰਮ੍ਰਿਤ ਨਾਮੁ ਦੇਹੁ ਪਿਆਰੇ ॥
O my Beloved Lord, Har, Har, please bless me with Your Ambrosial Name.
ਜਿਨ ਊਪਰਿ. ਗੁਰਮੁਖਿ ਮਨੁ ਮਾਨਿਆ; ਤਿਨ ਕੇ ਕਾਜ ਸਵਾਰੇ ॥੧॥ ਰਹਾਉ ॥
Those whose minds are pleased to be Gurmukh - the Lord completes their projects. ||1||Pause||
ਜੋ ਜਨ ਦੀਨ ਭਏ. ਗੁਰ ਆਗੈ; ਤਿਨ ਕੇ ਦੂਖ ਨਿਵਾਰੇ ॥
Those humble beings who become meek before the Guru-their pains are taken away.
ਅਨਦਿਨੁ ਭਗਤਿ ਕਰਹਿ ਗੁਰ ਆਗੈ; ਗੁਰ ਕੈ ਸਬਦਿ ਸਵਾਰੇ ॥੧॥
Night and day, they perform devotional worship services to the Guru; they are embellished with the Word of the Guru's…
ਹਿਰਦੈ ਨਾਮੁ ਅੰਮ੍ਰਿਤ ਰਸੁ ਰਸਨਾ; ਰਸੁ ਗਾਵਹਿ ਰਸੁ ਬੀਚਾਰੇ ॥
Within their hearts is the ambrosial essence of the Naam, the Name of the Lord; they savor this essence, sing the pra…
ਗੁਰ ਪਰਸਾਦਿ ਅੰਮ੍ਰਿਤ ਰਸੁ ਚੀਨਿੑਆ; ਓਇ ਪਾਵਹਿ ਮੋਖ ਦੁਆਰੇ ॥੨॥
By Guru's Grace, they are aware of this ambrosial essence; they find the Gate of Salvation. ||2||
ਸਤਿਗੁਰੁ ਪੁਰਖੁ ਅਚਲੁ. ਅਚਲਾ ਮਤਿ; ਜਿਸੁ ਦ੍ਰਿੜਤਾ ਨਾਮੁ ਅਧਾਰੇ ॥
The True is the Primal Being, Unmoving and Unchanging. One who takes the Support of the Naam, the Name of the Lord - …
ਤਿਸੁ ਆਗੈ ਜੀਉ ਦੇਵਉ ਅਪੁਨਾ; ਹਉ. ਸਤਿਗੁਰ ਕੈ ਬਲਿਹਾਰੇ ॥੩॥
I offer my soul to Him; I am a sacrifice to my True Guru. ||3||
ਮਨਮੁਖ ਭ੍ਰਮਿ ਦੂਜੈ ਭਾਇ ਲਾਗੇ; ਅੰਤਰਿ ਅਗਿਆਨ ਗੁਬਾਰੇ ॥
The self-willed manmukhs are stuck in doubt and attached to duality; the darkness of spiritual ignorance is within them.
ਸਤਿਗੁਰੁ ਦਾਤਾ ਨਦਰਿ. ਨ ਆਵੈ; ਨਾ ਉਰਵਾਰਿ. ਨ ਪਾਰੇ ॥੪॥
They do not see the True Guru, the Giver; they are not on this shore, or the other. ||4||
ਸਰਬੇ ਘਟਿ ਘਟਿ ਰਵਿਆ ਸੁਆਮੀ; ਸਰਬ ਕਲਾ ਕਲ ਧਾਰੇ ॥
Our Lord and Master is permeating and pervading each and every heart; He is supremely Potent to exercise His Might.
ਨਾਨਕੁ ਦਾਸਨਿ ਦਾਸੁ ਕਹਤ ਹੈ; ਕਰਿ ਕਿਰਪਾ ਲੇਹੁ ਉਬਾਰੇ ॥੫॥੩॥
Nanak, the slave of His slaves, says, please, be merciful and save me! ||5||3||
ਗੋਬਿਦ ਕੀ ਐਸੀ ਕਾਰ ਕਮਾਇ ॥
This is the way to work for the Lord.
ਜੋ ਕਿਛੁ ਕਰੇ. ਸੁ ਸਤਿ ਕਰਿ ਮਾਨਹੁ; ਗੁਰਮੁਖਿ ਨਾਮਿ ਰਹਹੁ ਲਿਵ ਲਾਇ ॥੧॥ ਰਹਾਉ ॥
Whatever He does, accept that as true. As Gurmukh, remain lovingly absorbed in His Name. ||1||Pause||
ਗੋਬਿਦ ਪ੍ਰੀਤਿ ਲਗੀ ਅਤਿ ਮੀਠੀ; ਅਵਰ ਵਿਸਰਿ ਸਭ ਜਾਇ ॥
The Love of the Lord of the Universe seems supremely sweet. Everything else is forgotten.
ਅਨਦਿਨੁ ਰਹਸੁ ਭਇਆ. ਮਨੁ ਮਾਨਿਆ; ਜੋਤੀ ਜੋਤਿ ਮਿਲਾਇ ॥੧॥
Night and day, he is in ecstasy; his mind is pleased and appeased, and his light merges into the Light. ||1||
ਜਬ ਗੁਣ ਗਾਇ. ਤਬ ਹੀ ਮਨੁ ਤ੍ਰਿਪਤੈ; ਸਾਂਤਿ ਵਸੈ ਮਨਿ ਆਇ ॥
Singing the Glorious Praises of the Lord, his mind is satisfied. Peace and tranquility come to abide within his mind.
ਗੁਰ ਕਿਰਪਾਲ ਭਏ. ਤਬ ਪਾਇਆ; ਹਰਿ ਚਰਣੀ ਚਿਤੁ ਲਾਇ ॥੨॥
When the Guru becomes merciful, the mortal finds the Lord; he focuses his consciousness on the Lord's Lotus Feet. ||2||
ਮਤਿ ਪ੍ਰਗਾਸ ਭਈ ਹਰਿ ਧਿਆਇਆ; ਗਿਆਨਿ ਤਤਿ ਲਿਵ ਲਾਇ ॥
The intellect is enlightened, meditating on the Lord. He remains lovingly attuned to the essence of spiritual wisdom.
ਅੰਤਰਿ ਜੋਤਿ ਪ੍ਰਗਟੀ. ਮਨੁ ਮਾਨਿਆ; ਹਰਿ ਸਹਜਿ ਸਮਾਧਿ ਲਗਾਇ ॥੩॥
The Divine Light radiates forth deep within his being; his mind is pleased and appeased. He merges intuitively into C…
ਹਿਰਦੈ ਕਪਟੁ. ਨਿਤ ਕਪਟੁ ਕਮਾਵਹਿ; ਮੁਖਹੁ ਹਰਿ ਹਰਿ ਸੁਣਾਇ ॥
One whose heart is filled with falsehood, continues to practice falsehood, even while he teaches and preaches about t…
ਅੰਤਰਿ ਲੋਭੁ ਮਹਾ ਗੁਬਾਰਾ; ਤੁਹ ਕੂਟੈ ਦੁਖ ਖਾਇ ॥੪॥
Within him is the utter darkness of greed. He is thrashed like wheat, and suffers in pain. ||4||
ਜਬ ਸੁਪ੍ਰਸੰਨ ਭਏ ਪ੍ਰਭ ਮੇਰੇ; ਗੁਰਮੁਖਿ ਪਰਚਾ ਲਾਇ ॥
When my God is totally pleased, the mortal tunes in and becomes Gurmukh.
ਨਾਨਕ ਨਾਮ ਨਿਰੰਜਨੁ ਪਾਇਆ; ਨਾਮੁ ਜਪਤ ਸੁਖੁ ਪਾਇ ॥੫॥੪॥
Nanak has obtained the Immaculate Naam, the Name of the Lord. Chanting the Naam, he has found peace. ||5||4||
ਮੇਰਾ ਮਨੁ; ਰਾਮ ਨਾਮਿ ਮਨੁ ਮਾਨੀ ॥
My mind is pleased and appeased by the Name of the Lord.
ਮੇਰੈ ਹੀਅਰੈ ਸਤਿਗੁਰਿ ਪ੍ਰੀਤਿ ਲਗਾਈ; ਮਨਿ ਹਰਿ ਹਰਿ ਕਥਾ ਸੁਖਾਨੀ ॥੧॥ ਰਹਾਉ ॥
The True Guru has implanted divine love within my heart. The Sermon of the Lord, Har, Har, is pleasing to my mind. ||…
ਦੀਨ ਦਇਆਲ ਹੋਵਹੁ ਜਨ ਊਪਰਿ; ਜਨ ਦੇਵਹੁ ਅਕਥ ਕਹਾਨੀ ॥
Please be merciful to Your meek and humble servant; please bless Your humble servant with Your Unspoken Speech.
ਸੰਤ ਜਨਾ ਮਿਲਿ ਹਰਿ ਰਸੁ ਪਾਇਆ; ਹਰਿ ਮਨਿ ਤਨਿ ਮੀਠ ਲਗਾਨੀ ॥੧॥
Meeting with the humble Saints, I have found the sublime essence of the Lord. The Lord seems so sweet to my mind and …
ਹਰਿ ਕੈ ਰੰਗਿ ਰਤੇ ਬੈਰਾਗੀ; ਜਿਨੑ ਗੁਰਮਤਿ ਨਾਮੁ ਪਛਾਨੀ ॥
They alone are unattached, who are imbued with the Lord's Love; through the Guru's Teachings, they realize the Naam, …
ਪੁਰਖੈ ਪੁਰਖੁ ਮਿਲਿਆ ਸੁਖੁ ਪਾਇਆ; ਸਭ ਚੂਕੀ ਆਵਣ ਜਾਨੀ ॥੨॥
Meeting with the Primal Being, one finds peace, and one's comings and goings in reincarnation are ended. ||2||
ਨੈਣੀ ਬਿਰਹੁ. ਦੇਖਾ ਪ੍ਰਭ ਸੁਆਮੀ; ਰਸਨਾ ਨਾਮੁ ਵਖਾਨੀ ॥
With my eyes, I gaze lovingly upon God, my Lord and Master. I chant His Name with my tongue.