30 passages · ~6 min read
Tap any verse to open it — original, meaning & audio.
ਹਰਿ ਬੋਲਹੁ. ਗੁਰ ਕੇ ਸਿਖ ਮੇਰੇ ਭਾਈ; ਹਰਿ ਭਉਜਲੁ ਜਗਤੁ ਤਰਾਵੈ ॥੧॥ ਰਹਾਉ ॥
Chant the Name of the Lord, O Sikhs of the Guru, O my Siblings of Destiny. Only the Lord will carry you across the te…
ਜੋ ਗੁਰ ਕਉ ਜਨੁ ਪੂਜੇ ਸੇਵੇ; ਸੋ ਜਨੁ. ਮੇਰੇ ਹਰਿ ਪ੍ਰਭ ਭਾਵੈ ॥
That humble being who worships, adores and serves the Guru is pleasing to my Lord God.
ਹਰਿ ਕੀ ਸੇਵਾ ਸਤਿਗੁਰੁ ਪੂਜਹੁ; ਕਰਿ ਕਿਰਪਾ ਆਪਿ ਤਰਾਵੈ ॥੨॥
To worship and adore the True Guru is to serve the Lord. In His Mercy, He saves us and carries us across. ||2||
ਭਰਮਿ ਭੂਲੇ ਅਗਿਆਨੀ ਅੰਧੁਲੇ; ਭ੍ਰਮਿ ਭ੍ਰਮਿ ਫੂਲ ਤੋਰਾਵੈ ॥
The ignorant and the blind wander deluded by doubt; deluded and confused, they pick flowers to offer to their idols.
ਨਿਰਜੀਉ ਪੂਜਹਿ. ਮੜਾ ਸਰੇਵਹਿ; ਸਭ ਬਿਰਥੀ ਘਾਲ ਗਵਾਵੈ ॥੩॥
They worship lifeless stones and serve the tombs of the dead; all their efforts are useless. ||3||
ਬ੍ਰਹਮੁ ਬਿੰਦੇ. ਸੋ ਸਤਿਗੁਰੁ ਕਹੀਐ; ਹਰਿ ਹਰਿ ਕਥਾ ਸੁਣਾਵੈ ॥
He alone is said to be the True Guru, who realizes God, and proclaims the Sermon of the Lord, Har, Har.
ਤਿਸੁ ਗੁਰ ਕਉ; ਛਾਦਨ ਭੋਜਨ ਪਾਟ ਪਟੰਬਰ; ਬਹੁ ਬਿਧਿ, ਸਤਿ ਕਰਿ ਮੁਖਿ ਸੰਚਹੁ; ਤਿਸੁ ਪੁੰਨ ਕੀ ਫਿਰਿ ਤੋਟਿ. ਨ ਆਵੈ ॥੪॥
Offer the Guru sacred foods, clothes, silk and satin robes of all sorts; know that He is True. The merits of this sha…
ਸਤਿਗੁਰੁ ਦੇਉ ਪਰਤਖਿ ਹਰਿ ਮੂਰਤਿ; ਜੋ ਅੰਮ੍ਰਿਤ ਬਚਨ ਸੁਣਾਵੈ ॥
The Divine True Guru is the Embodiment, the Image of the Lord; He utters the Ambrosial Word.
ਨਾਨਕ. ਭਾਗ ਭਲੇ ਤਿਸੁ ਜਨ ਕੇ; ਜੋ ਹਰਿ ਚਰਣੀ ਚਿਤੁ ਲਾਵੈ ॥੫॥੪॥
O Nanak, blessed and good is the destiny of that humble being, who focuses his consciousness on the Feet of the Lord.…
ਮਲਾਰ ਮਹਲਾ ੪ ॥
Malaar, Fourth Mehl:
ਜਿਨੑ ਕੈ ਹੀਅਰੈ. ਬਸਿਓ ਮੇਰਾ ਸਤਿਗੁਰੁ; ਤੇ ਸੰਤ ਭਲੇ ਭਲ ਭਾਂਤਿ ॥
Those whose hearts are filled with my True Guru - those Saints are good and noble in every way.
ਤਿਨੑ ਦੇਖੇ ਮੇਰਾ ਮਨੁ ਬਿਗਸੈ; ਹਉ ਤਿਨ ਕੈ ਸਦ ਬਲਿ ਜਾਂਤ ॥੧॥
Seeing them, my mind blossoms forth in bliss; I am forever a sacrifice to them. ||1||
ਗਿਆਨੀ; ਹਰਿ ਬੋਲਹੁ ਦਿਨੁ ਰਾਤਿ ॥
O spiritual teacher, chant the Name of the Lord, day and night.
ਤਿਨੑ ਕੀ ਤ੍ਰਿਸਨਾ ਭੂਖ ਸਭ ਉਤਰੀ; ਜੋ ਗੁਰਮਤਿ ਰਾਮ ਰਸੁ ਖਾਂਤਿ ॥੧॥ ਰਹਾਉ ॥
All hunger and thirst are satisfied, for those who partake of the sublime essence of the Lord, through the Guru's Tea…
ਹਰਿ ਕੇ ਦਾਸ ਸਾਧ ਸਖਾ ਜਨ; ਜਿਨ ਮਿਲਿਆ ਲਹਿ ਜਾਇ ਭਰਾਂਤਿ ॥
The slaves of the Lord are our Holy companions. Meeting with them, doubt is taken away.
ਜਿਉ ਜਲ ਦੁਧ. ਭਿੰਨ ਭਿੰਨ ਕਾਢੈ ਚੁਣਿ ਹੰਸੁਲਾ; ਤਿਉ ਦੇਹੀ ਤੇ. ਚੁਣਿ ਕਾਢੈ ਸਾਧੂ, ਹਉਮੈ ਤਾਤਿ ॥੨॥
As the swan separates the milk from the water, the Holy Saint removes the fire of egotism from the body. ||2||
ਜਿਨ ਕੈ ਪ੍ਰੀਤਿ ਨਾਹੀ ਹਰਿ ਹਿਰਦੈ; ਤੇ ਕਪਟੀ ਨਰ, ਨਿਤ ਕਪਟੁ ਕਮਾਂਤਿ ॥
Those who do not love the Lord in their hearts are deceitful; they continually practice deception.
ਤਿਨ ਕਉ ਕਿਆ ਕੋਈ ਦੇਇ ਖਵਾਲੈ; ਓਇ ਆਪਿ ਬੀਜਿ, ਆਪੇ ਹੀ ਖਾਂਤਿ ॥੩॥
What can anyone give them to eat? Whatever they themselves plant, they must eat. ||3||
ਹਰਿ ਕਾ ਚਿਹਨੁ, ਸੋਈ ਹਰਿ ਜਨ ਕਾ; ਹਰਿ ਆਪੇ ਜਨ ਮਹਿ ਆਪੁ ਰਖਾਂਤਿ ॥
This is the Quality of the Lord, and of the Lord's humble servants as well; the Lord places His Own Essence within them.
ਧਨੁ ਧੰਨੁ ਗੁਰੂ ਨਾਨਕੁ ਸਮਦਰਸੀ; ਜਿਨਿ ਨਿੰਦਾ ਉਸਤਤਿ ਤਰੀ ਤਰਾਂਤਿ ॥੪॥੫॥
Blessed, blessed, is Guru Nanak, who looks impartially on all; He crosses over and transcends both slander and praise…
ਅਗਮੁ ਅਗੋਚਰੁ ਨਾਮੁ ਹਰਿ ਊਤਮੁ; ਹਰਿ ਕਿਰਪਾ ਤੇ ਜਪਿ ਲਇਆ ॥
The Name of the Lord is inaccessible, unfathomable, exalted and sublime. It is chanted by the Lord's Grace.
ਸਤਸੰਗਤਿ ਸਾਧ ਪਾਈ ਵਡਭਾਗੀ; ਸੰਗਿ ਸਾਧੂ ਪਾਰਿ ਪਇਆ ॥੧॥
By great good fortune, I have found the True Congregation, and in the Company of the Holy, I am carried across. ||1||
ਮੇਰੈ ਮਨਿ; ਅਨਦਿਨੁ ਅਨਦੁ ਭਇਆ ॥
My mind is in ecstasy, night and day.
ਗੁਰ ਪਰਸਾਦਿ ਨਾਮੁ ਹਰਿ ਜਪਿਆ; ਮੇਰੇ ਮਨ ਕਾ ਭ੍ਰਮੁ ਭਉ ਗਇਆ ॥੧॥ ਰਹਾਉ ॥
By Guru's Grace, I chant the Name of the Lord. Doubt and fear are gone from my mind. ||1||Pause||
ਜਿਨ ਹਰਿ ਗਾਇਆ, ਜਿਨ ਹਰਿ ਜਪਿਆ; ਤਿਨ ਸੰਗਤਿ ਹਰਿ ਮੇਲਹੁ, ਕਰਿ ਮਇਆ ॥
Those who chant and meditate on the Lord - O Lord, in Your Mercy, please unite me with them.
ਤਿਨ ਕਾ ਦਰਸੁ ਦੇਖਿ. ਸੁਖੁ ਪਾਇਆ; ਦੁਖੁ ਹਉਮੈ ਰੋਗੁ ਗਇਆ ॥੨॥
Gazing upon them, I am at peace; the pain and disease of egotism are gone. ||2||
ਜੋ ਅਨਦਿਨੁ ਹਿਰਦੈ ਨਾਮੁ ਧਿਆਵਹਿ; ਸਭੁ ਜਨਮੁ ਤਿਨਾ ਕਾ ਸਫਲੁ ਭਇਆ ॥
Those who meditate on the Naam, the Name of the Lord in their hearts - their lives become totally fruitful.
ਓਇ ਆਪਿ ਤਰੇ. ਸ੍ਰਿਸਟਿ ਸਭ ਤਾਰੀ; ਸਭੁ ਕੁਲੁ ਭੀ ਪਾਰਿ ਪਇਆ ॥੩॥
They themselves swim across, and carry the world across with them. Their ancestors and family cross over as well. ||3||
ਤੁਧੁ ਆਪੇ ਆਪਿ ਉਪਾਇਆ ਸਭੁ ਜਗੁ; ਤੁਧੁ ਆਪੇ ਵਸਿ ਕਰਿ ਲਇਆ ॥
You Yourself created the whole world, and You Yourself keep it under Your control.