36 passages · ~6 min read
Tap any verse to open it — original, meaning & audio.
ਤੂੰ ਥਾਨ ਥਨੰਤਰਿ, ਭਰਪੂਰੁ ਹਹਿ ਕਰਤੇ; ਸਭ ਤੇਰੀ ਬਣਤ ਬਣਾਵਣੀ ॥
You are pervading and permeating all places and interspaces, O Creator. You made all that has been made.
ਰੰਗ ਪਰੰਗ. ਸਿਸਟਿ ਸਭ ਸਾਜੀ; ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥
You created the entire universe, with all its colors and shades; in so many ways and means and forms You formed it.
ਸਭ ਤੇਰੀ ਜੋਤਿ. ਜੋਤੀ ਵਿਚਿ ਵਰਤਹਿ; ਗੁਰਮਤੀ ਤੁਧੈ ਲਾਵਣੀ ॥
O Lord of Light, Your Light is infused within all; You link us to the Guru's Teachings.
ਜਿਨ ਹੋਹਿ ਦਇਆਲੁ. ਤਿਨ ਸਤਿਗੁਰੁ ਮੇਲਹਿ; ਮੁਖਿ ਗੁਰਮੁਖਿ ਹਰਿ ਸਮਝਾਵਣੀ ॥
They alone meet the True Guru, unto whom You are Merciful; O Lord, You instruct them in the Guru's Word.
ਸਭਿ ਬੋਲਹੁ ਰਾਮ ਰਮੋ. ਸ੍ਰੀ ਰਾਮ ਰਮੋ; ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥
Let everyone chant the Name of the Lord, chant the Name of the Great Lord; all poverty, pain and hunger shall be take…
ਸਲੋਕ ਮਃ ੪ ॥
Salok, Fourth Mehl:
ਹਰਿ ਹਰਿ ਅੰਮ੍ਰਿਤੁ ਨਾਮ ਰਸੁ; ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥
The Ambrosial Nectar of the Name of the Lord, Har, Har, is sweet; enshrine this Ambrosial Nectar of the Lord within y…
ਵਿਚਿ ਸੰਗਤਿ. ਹਰਿ ਪ੍ਰਭੁ ਵਰਤਦਾ; ਬੁਝਹੁ ਸਬਦ ਵੀਚਾਰਿ ॥
The Lord God prevails in the Sangat, the Holy Congregation; reflect upon the Shabad and understand.
ਮਨਿ ਹਰਿ ਹਰਿ ਨਾਮੁ ਧਿਆਇਆ; ਬਿਖੁ ਹਉਮੈ ਕਢੀ ਮਾਰਿ ॥
Meditating on the Name of the Lord, Har, Har, within the mind, the poison of egotism is eradicated.
ਜਿਨ ਹਰਿ ਹਰਿ ਨਾਮੁ. ਨ ਚੇਤਿਓ; ਤਿਨ ਜੂਐ ਜਨਮੁ ਸਭੁ ਹਾਰਿ ॥
One who does not remember the Name of the Lord, Har, Har, shall totally lose this life in the gamble.
ਗੁਰਿ ਤੁਠੈ. ਹਰਿ ਚੇਤਾਇਆ; ਹਰਿ ਨਾਮਾ ਹਰਿ ਉਰ ਧਾਰਿ ॥
By Guru's Grace, one remembers the Lord, and enshrines the Lord's Name within the heart.
ਜਨ ਨਾਨਕ. ਤੇ ਮੁਖ ਉਜਲੇ; ਤਿਤੁ ਸਚੈ ਦਰਬਾਰਿ ॥੧॥
O servant Nanak, his face shall be radiant in the Court of the True Lord. ||1||
ਮਃ ੪ ॥
Fourth Mehl:
ਹਰਿ ਕੀਰਤਿ ਉਤਮੁ ਨਾਮੁ ਹੈ; ਵਿਚਿ ਕਲਿਜੁਗ ਕਰਣੀ ਸਾਰੁ ॥
To chant the Lord's Praise and His Name is sublime and exalted. This is the most excellent deed in this Dark Age of K…
ਮਤਿ ਗੁਰਮਤਿ ਕੀਰਤਿ ਪਾਈਐ; ਹਰਿ ਨਾਮਾ ਹਰਿ ਉਰਿ ਹਾਰੁ ॥
His Praises come through the Guru's Teachings and Instructions; wear the Necklace of the Lord's Name.
ਵਡਭਾਗੀ ਜਿਨ ਹਰਿ ਧਿਆਇਆ; ਤਿਨ ਸਉਪਿਆ ਹਰਿ ਭੰਡਾਰੁ ॥
Those who meditate on the Lord are very fortunate. They are entrusted with the Treasure of the Lord.
ਬਿਨੁ ਨਾਵੈ. ਜਿ ਕਰਮ ਕਮਾਵਣੇ; ਨਿਤ ਹਉਮੈ ਹੋਇ ਖੁਆਰੁ ॥
Without the Name, no matter what people may do, they continue to waste away in egotism.
ਜਲਿ ਹਸਤੀ ਮਲਿ ਨਾਵਾਲੀਐ; ਸਿਰਿ ਭੀ ਫਿਰਿ ਪਾਵੈ ਛਾਰੁ ॥
Elephants can be washed and bathed in water, but they only throw dust on their heads again.
ਹਰਿ ਮੇਲਹੁ ਸਤਿਗੁਰੁ ਦਇਆ ਕਰਿ; ਮਨਿ ਵਸੈ ਏਕੰਕਾਰੁ ॥
O Kind and Compassionate True Guru, please unite me with the Lord, that the One Creator of the Universe may abide wit…
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ; ਜਨ ਨਾਨਕ. ਤਿਨ ਜੈਕਾਰੁ ॥੨॥
Those Gurmukhs who listen to the Lord and believe in Him - servant Nanak salutes them. ||2||
ਪਉੜੀ ॥
Pauree:
ਰਾਮ ਨਾਮੁ ਵਖਰੁ ਹੈ ਊਤਮੁ; ਹਰਿ ਨਾਇਕੁ ਪੁਰਖੁ ਹਮਾਰਾ ॥
The Lord's Name is the most sublime and precious merchandise. The Primal Lord God is my Lord and Master.
ਹਰਿ ਖੇਲੁ ਕੀਆ ਹਰਿ ਆਪੇ ਵਰਤੈ; ਸਭੁ ਜਗਤੁ ਕੀਆ ਵਣਜਾਰਾ ॥
The Lord has staged His Play, and He Himself permeates it. The whole world deals in this merchandise.
ਸਭ ਜੋਤਿ ਤੇਰੀ, ਜੋਤੀ ਵਿਚਿ ਕਰਤੇ; ਸਭੁ ਸਚੁ, ਤੇਰਾ ਪਾਸਾਰਾ ॥
Your Light is the light in all beings, O Creator. All Your Expanse is True.
ਸਭਿ ਧਿਆਵਹਿ ਤੁਧੁ, ਸਫਲ ਸੇ ਗਾਵਹਿ; ਗੁਰਮਤੀ ਹਰਿ ਨਿਰੰਕਾਰਾ ॥
All those who meditate on You become prosperous; through the Guru's Teachings, they sing Your Praises, O Formless Lord.
ਸਭਿ ਚਵਹੁ ਮੁਖਹੁ. ਜਗੰਨਾਥੁ ਜਗੰਨਾਥੁ ਜਗਜੀਵਨੋ; ਜਿਤੁ ਭਵਜਲ ਪਾਰਿ ਉਤਾਰਾ ॥੪॥
Let everyone chant the Lord, the Lord of the World, the Lord of the Universe, and cross over the terrifying world-oce…
ਹਮਰੀ ਜਿਹਬਾ ਏਕ; ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥
I have only one tongue, and the Glorious Virtues of the Lord God are Unapproachable and Unfathomable.
ਹਮ ਕਿਉ ਕਰਿ ਜਪਹ ਇਆਣਿਆ; ਹਰਿ ਤੁਮ ਵਡ ਅਗਮ ਅਗਾਹ ॥
I am ignorant - how can I meditate on You, Lord? You are Great, Unapproachable and Immeasurable.
ਹਰਿ ਦੇਹੁ ਪ੍ਰਭੂ ਮਤਿ ਊਤਮਾ; ਗੁਰ ਸਤਿਗੁਰ ਕੈ ਪਗਿ ਪਾਹ ॥
O Lord God, please bless me with that sublime wisdom, that I may fall at the Feet of the Guru, the True Guru.
ਸਤਸੰਗਤਿ ਹਰਿ ਮੇਲਿ ਪ੍ਰਭ; ਹਮ ਪਾਪੀ ਸੰਗਿ ਤਰਾਹ ॥
O Lord God, please lead me to the Sat Sangat, the True Congregation, where even a sinner like myself may be saved.
ਜਨ ਨਾਨਕ ਕਉ. ਹਰਿ ਬਖਸਿ ਲੈਹੁ; ਹਰਿ ਤੁਠੈ ਮੇਲਿ ਮਿਲਾਹ ॥
O Lord, please bless and forgive servant Nanak; please unite him in Your Union.
ਹਰਿ ਕਿਰਪਾ ਕਰਿ ਸੁਣਿ ਬੇਨਤੀ; ਹਮ ਪਾਪੀ ਕਿਰਮ ਤਰਾਹ ॥੧॥
O Lord, please be merciful and hear my prayer; I am a sinner and a worm - please save me! ||1||
ਹਰਿ ਕਰਹੁ ਕ੍ਰਿਪਾ ਜਗਜੀਵਨਾ; ਗੁਰੁ ਸਤਿਗੁਰੁ ਮੇਲਿ ਦਇਆਲੁ ॥
O Lord, Life of the World, please bless me with Your Grace, and lead me to meet the Guru, the Merciful True Guru.
ਗੁਰ ਸੇਵਾ ਹਰਿ. ਹਮ ਭਾਈਆ; ਹਰਿ ਹੋਆ ਹਰਿ ਕਿਰਪਾਲੁ ॥
I am happy to serve the Guru; the Lord has become merciful to me.