32 passages · ~6 min read
Tap any verse to open it — original, meaning & audio.
ਪਸਰੀ ਕਿਰਣਿ, ਰਸਿ ਕਮਲ ਬਿਗਾਸੇ; ਸਸਿ ਘਰਿ ਸੂਰੁ ਸਮਾਇਆ ॥
The rays of light spread out, and the heart-lotus joyfully blossoms forth; the sun enters into the house of the moon.
ਕਾਲੁ ਬਿਧੁੰਸਿ, ਮਨਸਾ ਮਨਿ ਮਾਰੀ; ਗੁਰ ਪ੍ਰਸਾਦਿ ਪ੍ਰਭੁ ਪਾਇਆ ॥੩॥
I have conquered death; the desires of the mind are destroyed. By Guru's Grace, I have found God. ||3||
ਅਤਿ ਰਸਿ ਰੰਗਿ ਚਲੂਲੈ ਰਾਤੀ; ਦੂਜਾ ਰੰਗੁ. ਨ ਕੋਈ ॥
I am dyed in the deep crimson color of His Love. I am not colored by any other color.
ਨਾਨਕ. ਰਸਨਿ ਰਸਾਏ ਰਾਤੇ; ਰਵਿ ਰਹਿਆ ਪ੍ਰਭੁ ਸੋਈ ॥੪॥੧੫॥
O Nanak, my tongue is saturated with the taste of God, who is permeating and pervading everywhere. ||4||15||
ਪ੍ਰਭਾਤੀ ਮਹਲਾ ੧ ॥
Prabhaatee, First Mehl:
ਬਾਰਹ ਮਹਿ ਰਾਵਲ ਖਪਿ ਜਾਵਹਿ; ਚਹੁ ਛਿਅ ਮਹਿ ਸੰਨਿਆਸੀ ॥
The Yogis are divided into twelve schools, the Sannyaasees into ten.
ਜੋਗੀ ਕਾਪੜੀਆ ਸਿਰਖੂਥੇ; ਬਿਨੁ ਸਬਦੈ. ਗਲਿ ਫਾਸੀ ॥੧॥
The Yogis and those wearing religious robes, and the Jains with their all hair plucked out - without the Word of the …
ਸਬਦਿ ਰਤੇ; ਪੂਰੇ ਬੈਰਾਗੀ ॥
Those who are imbued with the Shabad are the perfectly detached renunciates.
ਅਉਹਠਿ ਹਸਤ ਮਹਿ ਭੀਖਿਆ ਜਾਚੀ; ਏਕ ਭਾਇ ਲਿਵ ਲਾਗੀ ॥੧॥ ਰਹਾਉ ॥
They beg to receive charity in the hands of their hearts, embracing love and affection for the One. ||1||Pause||
ਬ੍ਰਹਮਣ ਵਾਦੁ ਪੜਹਿ. ਕਰਿ ਕਿਰਿਆ; ਕਰਣੀ ਕਰਮ ਕਰਾਏ ॥
The Brahmins study and argue about the scriptures; they perform ceremonial rituals, and lead others in these rituals.
ਬਿਨੁ ਬੂਝੇ. ਕਿਛੁ ਸੂਝੈ ਨਾਹੀ; ਮਨਮੁਖੁ ਵਿਛੁੜਿ ਦੁਖੁ ਪਾਏ ॥੨॥
Without true understanding, those self-willed manmukhs understand nothing. Separated from God, they suffer in pain. |…
ਸਬਦਿ ਮਿਲੇ. ਸੇ ਸੂਚਾਚਾਰੀ; ਸਾਚੀ ਦਰਗਹ ਮਾਨੇ ॥
Those who receive the Shabad are sanctified and pure; they are approved in the True Court.
ਅਨਦਿਨੁ ਨਾਮਿ ਰਤਨਿ ਲਿਵ ਲਾਗੇ; ਜੁਗਿ ਜੁਗਿ ਸਾਚਿ ਸਮਾਨੇ ॥੩॥
Night and day, they remain lovingly attuned to the Naam; throughout the ages, they are merged in the True One. ||3||
ਸਗਲੇ ਕਰਮ ਧਰਮ ਸੁਚਿ ਸੰਜਮ; ਜਪ ਤਪ ਤੀਰਥ. ਸਬਦਿ ਵਸੇ ॥
Good deeds, righteousness and Dharmic faith, purification, austere self-discipline, chanting, intense meditation and …
ਨਾਨਕ. ਸਤਿਗੁਰ ਮਿਲੈ ਮਿਲਾਇਆ; ਦੂਖ ਪਰਾਛਤ ਕਾਲ ਨਸੇ ॥੪॥੧੬॥
O Nanak, united in union with the True Guru, suffering, sin and death run away. ||4||16||
ਸੰਤਾ ਕੀ ਰੇਣੁ, ਸਾਧ ਜਨ ਸੰਗਤਿ; ਹਰਿ ਕੀਰਤਿ ਤਰੁ ਤਾਰੀ ॥
The dust of the feet of the Saints, the Company of the Holy, and the Praises of the Lord carry us across to the other…
ਕਹਾ ਕਰੈ ਬਪੁਰਾ ਜਮੁ ਡਰਪੈ; ਗੁਰਮੁਖਿ ਰਿਦੈ ਮੁਰਾਰੀ ॥੧॥
What can the wretched, terrified Messenger of Death do to the Gurmukhs? The Lord abides in their hearts. ||1||
ਜਲਿ ਜਾਉ ਜੀਵਨੁ; ਨਾਮ ਬਿਨਾ ॥
Without the Naam, the Name of the Lord, life might just as well be burnt down.
ਹਰਿ ਜਪਿ ਜਾਪੁ ਜਪਉ ਜਪਮਾਲੀ; ਗੁਰਮੁਖਿ ਆਵੈ ਸਾਦੁ ਮਨਾ ॥੧॥ ਰਹਾਉ ॥
The Gurmukh chants and meditates on the Lord, chanting the chant on the mala; the Flavor of the Lord comes into the m…
ਗੁਰ ਉਪਦੇਸ ਸਾਚੁ ਸੁਖੁ ਜਾ ਕਉ; ਕਿਆ ਤਿਸੁ ਉਪਮਾ ਕਹੀਐ ॥
Those who follow the Guru's Teachings find true peace - how can I even describe the glory of such a person?
ਲਾਲ ਜਵੇਹਰ ਰਤਨ ਪਦਾਰਥ; ਖੋਜਤ ਗੁਰਮੁਖਿ ਲਹੀਐ ॥੨॥
The Gurmukh seeks and finds the gems and jewels, diamonds, rubies and treasures. ||2||
ਚੀਨੈ ਗਿਆਨੁ ਧਿਆਨੁ ਧਨੁ ਸਾਚੌ; ਏਕ ਸਬਦਿ ਲਿਵ ਲਾਵੈ ॥
So center yourself on the treasures of spiritual wisdom and meditation; remain lovingly attuned to the One True Lord,…
ਨਿਰਾਲੰਬੁ ਨਿਰਹਾਰੁ ਨਿਹਕੇਵਲੁ; ਨਿਰਭਉ ਤਾੜੀ ਲਾਵੈ ॥੩॥
Remain absorbed in the Primal State of the Fearless, Immaculate, Independent, Self-sufficient Lord. ||3||
ਸਾਇਰ ਸਪਤ ਭਰੇ ਜਲ ਨਿਰਮਲਿ; ਉਲਟੀ ਨਾਵ ਤਰਾਵੈ ॥
The seven seas are overflowing with the Immaculate Water; the inverted boat floats across.
ਬਾਹਰਿ ਜਾਤੌ. ਠਾਕਿ ਰਹਾਵੈ; ਗੁਰਮੁਖਿ ਸਹਜਿ ਸਮਾਵੈ ॥੪॥
The mind which wandered in external distractions is restrained and held in check; the Gurmukh is intuitively absorbed…
ਸੋ ਗਿਰਹੀ. ਸੋ ਦਾਸੁ ਉਦਾਸੀ; ਜਿਨਿ ਗੁਰਮੁਖਿ ਆਪੁ ਪਛਾਨਿਆ ॥
He is a householder, he is a renunciate and God's slave, who, as Gurmukh, realizes his own self.
ਨਾਨਕੁ ਕਹੈ ਅਵਰੁ, ਨਹੀ ਦੂਜਾ; ਸਾਚ ਸਬਦਿ ਮਨੁ ਮਾਨਿਆ ॥੫॥੧੭॥
Says Nanak, his mind is pleased and appeased by the True Word of the Shabad; there is no other at all. ||5||17||
ਰਾਗੁ ਪ੍ਰਭਾਤੀ ਮਹਲਾ ੩ ਚਉਪਦੇ ॥
Raag Prabhaatee, Third Mehl, Chau-Padhay:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਗੁਰਮੁਖਿ ਵਿਰਲਾ ਕੋਈ ਬੂਝੈ; ਸਬਦੇ ਰਹਿਆ ਸਮਾਈ ॥
Those who become Gurmukh and understand are very rare; God is permeating and pervading through the Word of His Shabad.
ਨਾਮਿ ਰਤੇ. ਸਦਾ ਸੁਖੁ ਪਾਵੈ; ਸਾਚਿ ਰਹੈ ਲਿਵ ਲਾਈ ॥੧॥
Those who are imbued with the Naam, the Name of the Lord, find everlasting peace; they remain lovingly attuned to the…