40 passages · ~5 min read
Tap any verse to open it — original, meaning & audio.
ਦੇਹੀ ਰੋਗੁ. ਨ ਲਗਈ; ਪਲੈ ਸਭੁ ਕਿਛੁ ਪਾਇ ॥੭੮॥
Your body shall not suffer from any disease, and you shall obtain everything. ||78||
ਫਰੀਦਾ. ਪੰਖ ਪਰਾਹੁਣੀ; ਦੁਨੀ ਸੁਹਾਵਾ ਬਾਗੁ ॥
Fareed, the bird is a guest in this beautiful world-garden.
ਨਉਬਤਿ ਵਜੀ ਸੁਬਹ ਸਿਉ; ਚਲਣ ਕਾ ਕਰਿ ਸਾਜੁ ॥੭੯॥
The morning drums are beating - get ready to leave! ||79||
ਫਰੀਦਾ. ਰਾਤਿ ਕਥੂਰੀ ਵੰਡੀਐ; ਸੁਤਿਆ ਮਿਲੈ. ਨ ਭਾਉ ॥
Fareed, musk is released at night. Those who are sleeping do not receive their share.
ਜਿੰਨੑਾ ਨੈਣ ਨਂੀਦ੍ਰਾਵਲੇ; ਤਿੰਨੑਾ ਮਿਲਣੁ ਕੁਆਉ ॥੮੦॥
Those whose eyes are heavy with sleep - how can they receive it? ||80||
ਫਰੀਦਾ. ਮੈ ਜਾਨਿਆ ਦੁਖੁ ਮੁਝ ਕੂ; ਦੁਖੁ ਸਬਾਇਐ ਜਗਿ ॥
Fareed, I thought that I was in trouble; the whole world is in trouble!
ਊਚੇ ਚੜਿ ਕੈ ਦੇਖਿਆ; ਤਾਂ ਘਰਿ ਘਰਿ ਏਹਾ ਅਗਿ ॥੮੧॥
When I climbed the hill and looked around, I saw this fire in each and every home. ||81||
ਮਹਲਾ ੫ ॥
Fifth Mehl:
ਫਰੀਦਾ. ਭੂਮਿ ਰੰਗਾਵਲੀ; ਮੰਝਿ ਵਿਸੂਲਾ ਬਾਗ ॥
Fareed, in the midst of this beautiful earth, there is a garden of thorns.
ਜੋ ਜਨ. ਪੀਰਿ ਨਿਵਾਜਿਆ; ਤਿੰਨੑਾ ਅੰਚ. ਨ ਲਾਗ ॥੮੨॥
Those humble beings who are blessed by their spiritual teacher, do not suffer even a scratch. ||82||
ਫਰੀਦਾ ਉਮਰ ਸੁਹਾਵੜੀ; ਸੰਗਿ ਸੁਵੰਨੜੀ ਦੇਹ ॥
Fareed, life is blessed and beautiful, along with the beautiful body.
ਵਿਰਲੇ ਕੇਈ ਪਾਈਅਨਿ; ਜਿੰਨੑਾ ਪਿਆਰੇ ਨੇਹ ॥੮੩॥
Only a rare few are found, who love their Beloved Lord. ||83||
ਕੰਧੀ ਵਹਣ. ਨ ਢਾਹਿ; ਤਉ ਭੀ ਲੇਖਾ ਦੇਵਣਾ ॥
O river, do not destroy your banks; you too will be asked to give your account.
ਜਿਧਰਿ ਰਬ ਰਜਾਇ; ਵਹਣੁ ਤਿਦਾਊ ਗੰਉ ਕਰੇ ॥੮੪॥
The river flows in whatever direction the Lord orders. ||84||
ਫਰੀਦਾ. ਡੁਖਾ ਸੇਤੀ. ਦਿਹੁ ਗਇਆ; ਸੂਲਾਂ ਸੇਤੀ ਰਾਤਿ ॥
Fareed, the day passes painfully; the night is spent in anguish.
ਖੜਾ ਪੁਕਾਰੇ ਪਾਤਣੀ; ਬੇੜਾ ਕਪਰ ਵਾਤਿ ॥੮੫॥
The boatman stands up and shouts, "The boat is caught in the whirlpool!" ||85||
ਲੰਮੀ ਲੰਮੀ ਨਦੀ ਵਹੈ; ਕੰਧੀ ਕੇਰੈ ਹੇਤਿ ॥
The river flows on and on; it loves to eat into its banks.
ਬੇੜੇ ਨੋ ਕਪਰੁ ਕਿਆ ਕਰੇ; ਜੇ ਪਾਤਣ ਰਹੈ ਸੁਚੇਤਿ ॥੮੬॥
What can the whirlpool do to the boat, if the boatman remains alert? ||86||
ਫਰੀਦਾ. ਗਲਂੀ ਸੁ ਸਜਣ ਵੀਹ; ਇਕੁ ਢੂੰਢੇਦੀ. ਨ ਲਹਾਂ ॥
Fareed, there are dozens who say they are friends; I search, but I cannot find even one.
ਧੁਖਾਂ. ਜਿਉ ਮਾਂਲੀਹ; ਕਾਰਣਿ ਤਿੰਨੑਾ ਮਾ ਪਿਰੀ ॥੮੭॥
I yearn for my beloved like a smouldering fire. ||87||
ਫਰੀਦਾ. ਇਹੁ ਤਨੁ ਭਉਕਣਾ; ਨਿਤ ਨਿਤ ਦੁਖੀਐ ਕਉਣੁ ॥
Fareed, this body is always barking. Who can stand this constant suffering?
ਕੰਨੀ ਬੁਜੇ ਦੇ ਰਹਾਂ; ਕਿਤੀ ਵਗੈ ਪਉਣੁ ॥੮੮॥
I have put plugs in my ears; I don't care how much the wind is blowing. ||88||
ਫਰੀਦਾ. ਰਬ ਖਜੂਰੀ ਪਕੀਆਂ; ਮਾਖਿਅ. ਨਈ ਵਹੰਨਿੑ ॥
Fareed, God's dates have ripened, and rivers of honey flow.
ਜੋ ਜੋ ਵੰਞੈਂ ਡੀਹੜਾ; ਸੋ ਉਮਰ ਹਥ ਪਵੰਨਿ ॥੮੯॥
With each passing day, your life is being stolen away. ||89||
ਫਰੀਦਾ. ਤਨੁ ਸੁਕਾ ਪਿੰਜਰੁ ਥੀਆ; ਤਲੀਆਂ ਖੂੰਡਹਿ ਕਾਗ ॥
Fareed, my withered body has become a skeleton; the crows are pecking at my palms.
ਅਜੈ ਸੁ ਰਬੁ. ਨ ਬਾਹੁੜਿਓ; ਦੇਖੁ ਬੰਦੇ ਕੇ ਭਾਗ ॥੯੦॥
Even now, God has not come to help me; behold, this is the fate of all mortal beings. ||90||
ਕਾਗਾ ਕਰੰਗ ਢੰਢੋਲਿਆ; ਸਗਲਾ ਖਾਇਆ ਮਾਸੁ ॥
The crows have searched my skeleton, and eaten all my flesh.
ਏ ਦੁਇ ਨੈਨਾ. ਮਤਿ ਛੁਹਉ; ਪਿਰ ਦੇਖਨ ਕੀ ਆਸ ॥੯੧॥
But please do not touch these eyes; I hope to see my Lord. ||91||
ਕਾਗਾ ਚੂੰਡਿ. ਨ ਪਿੰਜਰਾ; ਬਸੈ ਤ. ਉਡਰਿ ਜਾਹਿ ॥
O crow, do not peck at my skeleton; if you have landed on it, fly away.
ਜਿਤੁ ਪਿੰਜਰੈ ਮੇਰਾ ਸਹੁ ਵਸੈ; ਮਾਸੁ. ਨ ਤਿਦੂ ਖਾਹਿ ॥੯੨॥
Do not eat the flesh from that skeleton, within which my Husband Lord abides. ||92||
ਫਰੀਦਾ. ਗੋਰ ਨਿਮਾਣੀ, ਸਡੁ ਕਰੇ; ਨਿਘਰਿਆ. ਘਰਿ ਆਉ ॥
Fareed, the poor grave calls out, "O homeless one, come back to your home.
ਸਰਪਰ ਮੈਥੈ ਆਵਣਾ; ਮਰਣਹੁ. ਨਾ ਡਰਿਆਹੁ ॥੯੩॥
You shall surely have to come to me; do not be afraid of death." ||93||
ਏਨੀ ਲੋਇਣੀ ਦੇਖਦਿਆ; ਕੇਤੀ ਚਲਿ ਗਈ ॥
These eyes have seen a great many leave.
ਫਰੀਦਾ. ਲੋਕਾਂ ਆਪੋ ਆਪਣੀ; ਮੈ ਆਪਣੀ ਪਈ ॥੯੪॥
Fareed, the people have their fate, and I have mine. ||94||
ਆਪੁ ਸਵਾਰਹਿ. ਮੈ ਮਿਲਹਿ; ਮੈ ਮਿਲਿਆ ਸੁਖੁ ਹੋਇ ॥
God says, "If you reform yourself, you shall meet me, and meeting me, you shall be at peace.
ਫਰੀਦਾ. ਜੇ ਤੂ, ਮੇਰਾ ਹੋਇ ਰਹਹਿ; ਸਭੁ ਜਗੁ ਤੇਰਾ ਹੋਇ ॥੯੫॥
O Fareed, if you will be mine, the whole world will be yours." ||95||
ਕੰਧੀ ਉਤੈ ਰੁਖੜਾ; ਕਿਚਰਕੁ ਬੰਨੈ ਧੀਰੁ ॥
How long can the tree remain implanted on the river-bank?
ਫਰੀਦਾ. ਕਚੈ ਭਾਂਡੈ ਰਖੀਐ; ਕਿਚਰੁ ਤਾਈ ਨੀਰੁ ॥੯੬॥
Fareed, how long can water be kept in a soft clay pot? ||96||
ਫਰੀਦਾ. ਮਹਲ ਨਿਸਖਣ ਰਹਿ ਗਏ; ਵਾਸਾ ਆਇਆ ਤਲਿ ॥
Fareed, the mansions are vacant; those who lived in them have gone to live underground.