36 passages · ~6 min read
Tap any verse to open it — original, meaning & audio.
ਸਕਯਥੁ ਜਨਮੁ ਕਲੵੁਚਰੈ; ਗੁਰੁ ਪਰਸੵਿਉ ਅਮਰ ਪ੍ਰਗਾਸੁ ॥੮॥
So speaks KALL: fruitful is the life of one who meets with Guru Amar Daas, radiant with the Light of God. ||8||
ਬਾਰਿਜੁ ਕਰਿ ਦਾਹਿਣੈ; ਸਿਧਿ. ਸਨਮੁਖ ਮੁਖੁ ਜੋਵੈ ॥
On His right hand is the sign of the lotus; the Siddhis, the supernatural spiritual powers, await His Command.
ਰਿਧਿ ਬਸੈ ਬਾਂਵਾਂਗਿ; ਜੁ ਤੀਨਿ ਲੋਕਾਂਤਰ ਮੋਹੈ ॥
On His left are worldly powers, which fascinate the three worlds.
ਰਿਦੈ ਬਸੈ ਅਕਹੀਉ; ਸੋਇ ਰਸੁ. ਤਿਨ ਹੀ ਜਾਤਉ ॥
The Inexpressible Lord abides in His Heart; He alone knows this joy.
ਮੁਖਹੁ ਭਗਤਿ ਉਚਰੈ; ਅਮਰੁ ਗੁਰੁ, ਇਤੁ ਰੰਗਿ ਰਾਤਉ ॥
Guru Amar Daas utters the words of devotion, imbued with the Love of the Lord.
ਮਸਤਕਿ ਨੀਸਾਣੁ, ਸਚਉ ਕਰਮੁ; ਕਲੵ ਜੋੜਿ ਕਰ ਧੵਾਇਅਉ ॥
On His forehead is the true insignia of the Lord's Mercy; with his palms pressed together, KALL meditates on Him.
ਪਰਸਿਅਉ, ਗੁਰੂ ਸਤਿਗੁਰ ਤਿਲਕੁ; ਸਰਬ ਇਛ. ਤਿਨਿ ਪਾਇਅਉ ॥੯॥
Whoever meets with the Guru, the certified True Guru, has all his desires fulfilled. ||9||
ਚਰਣ. ਤ ਪਰ ਸਕਯਥ; ਚਰਣ. ਗੁਰ ਅਮਰ ਪਵਲਿ ਰਯ ॥
Supremely fruitful are the feet which walk upon the path of Guru Amar Daas.
ਹਥ. ਤ ਪਰ ਸਕਯਥ; ਹਥ ਲਗਹਿ. ਗੁਰ ਅਮਰ ਪਯ ॥
Supremely fruitful are the hands which touch the feet of Guru Amar Daas.
ਜੀਹ. ਤ ਪਰ ਸਕਯਥ; ਜੀਹ. ਗੁਰ ਅਮਰੁ ਭਣਿਜੈ ॥
Supremely fruitful is the tongue which utters the praises of Guru Amar Daas.
ਨੈਣ. ਤ ਪਰ ਸਕਯਥ; ਨਯਣਿ. ਗੁਰੁ ਅਮਰੁ ਪਿਖਿਜੈ ॥
Supremely fruitful are the eyes which behold Guru Amar Daas.
ਸ੍ਰਵਣ. ਤ ਪਰ ਸਕਯਥ; ਸ੍ਰਵਣਿ ਗੁਰੁ ਅਮਰੁ ਸੁਣਿਜੈ ॥
Supremely fruitful are the ears which hear the Praises of Guru Amar Daas.
ਸਕਯਥੁ ਸੁ ਹੀਉ, ਜਿਤੁ ਹੀਅ ਬਸੈ; ਗੁਰ ਅਮਰਦਾਸੁ, ਨਿਜ ਜਗਤ ਪਿਤ ॥
Fruitful is the heart in which Guru Amar Daas, the Father of the world, Himself abides.
ਸਕਯਥੁ ਸੁ ਸਿਰੁ, ਜਾਲਪੁ ਭਣੈ; ਜੁ ਸਿਰੁ ਨਿਵੈ, ਗੁਰ ਅਮਰ ਨਿਤ ॥੧॥੧੦॥
Fruitful is the head, says Jaalap, which bows forever before Guru Amar Daas. ||1||10||
ਤਿਨਰ ਦੁਖ ਨਹ ਭੁਖ; ਤਿਨਰ ਨਿਧਨ, ਨਹੁ ਕਹੀਅਹਿ ॥
They do not suffer pain or hunger, and they cannot be called poor.
ਤਿਨਰ ਸੋਕੁ, ਨਹੁ ਹੂਐ; ਤਿਨਰ ਸੇ ਅੰਤੁ, ਨ ਲਹੀਅਹਿ ॥
They do not grieve, and their limits cannot be found.
ਤਿਨਰ ਸੇਵ. ਨਹੁ ਕਰਹਿ; ਤਿਨਰ. ਸਯ ਸਹਸ ਸਮਪਹਿ ॥
They do not serve anyone else, but they give gifts to hundreds and thousands.
ਤਿਨਰ ਦੁਲੀਚੈ ਬਹਹਿ; ਤਿ ਨਰ ਉਥਪਿ ਬਿਥਪਹਿ ॥
They sit on beautiful carpets; they establish and disestablish at will.
ਸੁਖ ਲਹਹਿ. ਤਿਨਰ ਸੰਸਾਰ ਮਹਿ; ਅਭੈ ਪਟੁ, ਰਿਪ ਮਧਿ ਤਿਹ ॥
They find peace in this world, and live fearlessly amidst their enemies.
ਸਕਯਥ ਤਿਨਰ. ਜਾਲਪੁ ਭਣੈ; ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥
They are fruitful and prosperous, says Jaalap. Guru Amar Daas is pleased with them. ||2||11||
ਤੈ ਪਢਿਅਉ ਇਕੁ, ਮਨਿ ਧਰਿਅਉ ਇਕੁ; ਕਰਿ ਇਕੁ ਪਛਾਣਿਓ ॥
You read about the One Lord, and enshrine Him in Your mind; You realize the One and Only Lord.
ਨਯਣਿ ਬਯਣਿ ਮੁਹਿ, ਇਕੁ ਇਕੁ; ਦੁਹੁ ਠਾਂਇ. ਨ ਜਾਣਿਓ ॥
With Your eyes and the words You speak, You dwell upon the One Lord; You do not know any other place of rest.
ਸੁਪਨਿ ਇਕੁ. ਪਰਤਖਿ ਇਕੁ; ਇਕਸ ਮਹਿ ਲੀਣਉ ॥
You know the One Lord while dreaming, and the One Lord while awake. You are absorbed in the One.
ਤੀਸ ਇਕੁ ਅਰੁ ਪੰਜਿ ਸਿਧੁ; ਪੈਤੀਸ. ਨ ਖੀਣਉ ॥
At the age of seventy-one, You began to march towards the Indestructible Lord.
ਇਕਹੁ ਜਿ ਲਾਖੁ. ਲਖਹੁ ਅਲਖੁ ਹੈ; ਇਕੁ ਇਕੁ ਕਰਿ ਵਰਨਿਅਉ ॥
The One Lord, who takes hundreds of thousands of forms, cannot be seen. He can only be described as One.
ਗੁਰ ਅਮਰਦਾਸ ਜਾਲਪੁ ਭਣੈ; ਤੂ ਇਕੁ ਲੋੜਹਿ. ਇਕੁ ਮੰਨਿਅਉ ॥੩॥੧੨॥
So speaks Jaalap: O Guru Amar Daas, You long for the One Lord, and believe in the One Lord alone. ||3||12||
ਜਿ ਮਤਿ ਗਹੀ ਜੈਦੇਵਿ; ਜਿ ਮਤਿ ਨਾਮੈ ਸੰਮਾਣੀ ॥
The understanding which Jai Dayv grasped, the understanding which permeated Naam Dayv,
ਜਿ ਮਤਿ ਤ੍ਰਿਲੋਚਨ ਚਿਤਿ; ਭਗਤ ਕੰਬੀਰਹਿ ਜਾਣੀ ॥
the understanding which was in the consciousness of Trilochan and known by the devotee Kabeer,
ਰੁਕਮਾਂਗਦ ਕਰਤੂਤਿ; ਰਾਮੁ ਜੰਪਹੁ ਨਿਤ ਭਾਈ ॥
by which Rukmaangad constantly meditated on the Lord, O Siblings of Destiny,
ਅੰਮਰੀਕਿ ਪ੍ਰਹਲਾਦਿ; ਸਰਣਿ ਗੋਬਿੰਦ ਗਤਿ ਪਾਈ ॥
which brought Ambreek and Prahlaad to seek the Sanctuary of the Lord of the Universe, and which brought them to salva…
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ; ਸੁ ਮਤਿ ਜਲੵ ਜਾਣੀ ਜੁਗਤਿ ॥
says JALL that sublime understanding has brought You to renounce greed, anger and desire, and to know the way.
ਗੁਰੁ ਅਮਰਦਾਸੁ ਨਿਜ ਭਗਤੁ ਹੈ; ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
Guru Amar Daas is the Lord's own devotee; gazing upon the Blessed Vision of His Darshan, one is liberated. ||4||13||
ਗੁਰੁ ਅਮਰਦਾਸੁ ਪਰਸੀਐ; ਪੁਹਮਿ ਪਾਤਿਕ ਬਿਨਾਸਹਿ ॥
Meeting with Guru Amar Daas, the earth is purged of its sin.
ਗੁਰੁ ਅਮਰਦਾਸੁ ਪਰਸੀਐ; ਸਿਧ ਸਾਧਿਕ ਆਸਾਸਹਿ ॥
The Siddhas and seekers long to meet with Guru Amar Daas.
ਗੁਰੁ ਅਮਰਦਾਸੁ ਪਰਸੀਐ; ਧਿਆਨੁ ਲਹੀਐ, ਪਉ ਮੁਕਿਹਿ ॥
Meeting with Guru Amar Daas, the mortal meditates on the Lord, and his journey comes to its end.
ਗੁਰੁ ਅਮਰਦਾਸੁ ਪਰਸੀਐ; ਅਭਉ ਲਭੈ, ਗਉ ਚੁਕਿਹਿ ॥
Meeting with Guru Amar Daas, the Fearless Lord is obtained, and the cycle of reincarnation is brought to an end.