28 passages · ~6 min read
Tap any verse to open it — original, meaning & audio.
ਗੁਰ ਪ੍ਰਸਾਦਿ ਪਾਈਐ ਪਰਮਾਰਥੁ; ਸਤਸੰਗਤਿ ਸੇਤੀ ਮਨੁ ਖਚਨਾ ॥
By Guru's Grace, the greatest thing is obtained, and the mind is involved with the Sat Sangat, the True Congregation.
ਕੀਆ ਖੇਲੁ. ਬਡ ਮੇਲੁ ਤਮਾਸਾ; ਵਾਹਗੁਰੂ ਤੇਰੀ ਸਭ ਰਚਨਾ ॥੩॥੧੩॥੪੨॥
You have formed and created this play, this great game. O Waahay Guru, this is all Your making. ||3||13||42||
ਅਗਮੁ ਅਨੰਤੁ ਅਨਾਦਿ; ਆਦਿ ਜਿਸੁ. ਕੋਇ. ਨ ਜਾਣੈ ॥
The Lord is Inaccessible, Infinite, Eternal and Primordial; no one knows His beginning.
ਸਿਵ ਬਿਰੰਚਿ ਧਰਿ ਧੵਾਨੁ; ਨਿਤਹਿ ਜਿਸੁ ਬੇਦੁ ਬਖਾਣੈ ॥
Shiva and Brahma meditate on Him; the Vedas describe Him again and again.
ਨਿਰੰਕਾਰੁ ਨਿਰਵੈਰੁ; ਅਵਰੁ. ਨਹੀ ਦੂਸਰ ਕੋਈ ॥
The Lord is Formless, beyond hate and vengeance; there is no one else like Him.
ਭੰਜਨ ਗੜ੍ਹਣ ਸਮਥੁ; ਤਰਣ ਤਾਰਣ ਪ੍ਰਭੁ ਸੋਈ ॥
He creates and destroys - He is All-powerful; God is the Boat to carry all across.
ਨਾਨਾ ਪ੍ਰਕਾਰ. ਜਿਨਿ ਜਗੁ ਕੀਓ; ਜਨੁ ਮਥੁਰਾ ਰਸਨਾ ਰਸੈ ॥
He created the world in its various aspects; His humble servant Mat'huraa delights in His Praises.
ਸ੍ਰੀ ਸਤਿ ਨਾਮੁ ਕਰਤਾ ਪੁਰਖੁ; ਗੁਰ ਰਾਮਦਾਸ ਚਿਤਹ ਬਸੈ ॥੧॥
Sat Naam, the Great and Supreme True Name of God, the Personification of Creativity, dwells in the Consciousness of G…
ਗੁਰੂ ਸਮਰਥੁ, ਗਹਿ ਕਰੀਆ ਧ੍ਰੁਵ; ਬੁਧਿ ਸੁਮਤਿ ਸਮ੍ਹਾਰਨ ਕਉ ॥
I have grasped hold of the All-powerful Guru; He has made my mind steady and stable, and embellished me with clear co…
ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ; ਅਘ ਪੁੰਜ ਤਰੰਗ ਨਿਵਾਰਨ ਕਉ ॥
And, His Banner of Righteousness waves proudly forever, to defend against the waves of sin.
ਮਥੁਰਾ ਜਨ, ਜਾਨਿ ਕਹੀ ਜੀਅ ਸਾਚੁ; ਸੁ ਅਉਰ ਕਛੂ. ਨ ਬਿਚਾਰਨ ਕਉ ॥
His humble servant Mat'hraa knows this as true, and speaks it from his soul; there is nothing else to consider.
ਹਰਿ ਨਾਮੁ ਬੋਹਿਥੁ ਬਡੌ ਕਲਿ ਮੈ; ਭਵ ਸਾਗਰ ਪਾਰਿ ਉਤਾਰਨ ਕਉ ॥੨॥
In this Dark Age of Kali Yuga, the Lord's Name is the Great Ship, to carry us all across the terrifying world-ocean, …
ਸੰਤਤ ਹੀ. ਸਤਸੰਗਤਿ ਸੰਗ; ਸੁਰੰਗ ਰਤੇ, ਜਸੁ ਗਾਵਤ ਹੈ ॥
The Saints dwell in the Saadh Sangat, the Company of the Holy; imbued with pure celestial love, they sing the Lord's …
ਧ੍ਰਮ ਪੰਥੁ ਧਰਿਓ, ਧਰਨੀਧਰ ਆਪਿ; ਰਹੇ ਲਿਵ ਧਾਰਿ, ਨ ਧਾਵਤ ਹੈ ॥
The Support of the Earth has established this Path of Dharma; He Himself remains lovingly attuned to the Lord, and do…
ਮਥੁਰਾ ਭਨਿ. ਭਾਗ ਭਲੇ ਉਨੑ ਕੇ; ਮਨ ਇਛਤ ਹੀ ਫਲ ਪਾਵਤ ਹੈ ॥
So speaks Mat'huraa: those blessed with good fortune receive the fruits of their minds' desires.
ਰਵਿ ਕੇ ਸੁਤ ਕੋ, ਤਿਨੑ ਤ੍ਰਾਸੁ ਕਹਾ; ਜੁ ਚਰੰਨ ਗੁਰੂ, ਚਿਤੁ ਲਾਵਤ ਹੈ ॥੩॥
Those who focus their consciousness on the Guru's Feet, they do not fear the judgement of Dharamraj. ||3||
ਨਿਰਮਲ ਨਾਮੁ, ਸੁਧਾ ਪਰਪੂਰਨ; ਸਬਦ ਤਰੰਗ, ਪ੍ਰਗਟਿਤ ਦਿਨ ਆਗਰੁ ॥
The Immaculate, Sacred Pool of the Guru is overflowing with the waves of the Shabad, radiantly revealed in the early …
ਗਹਿਰ ਗੰਭੀਰੁ ਅਥਾਹ, ਅਤਿ ਬਡ ਸੁਭਰੁ; ਸਦਾ ਸਭ ਬਿਧਿ ਰਤਨਾਗਰੁ ॥
He is Deep and Profound, Unfathomable and utterly Great, eternally overflowing with all sorts of jewels.
ਸੰਤ ਮਰਾਲ, ਕਰਹਿ ਕੰਤੂਹਲ; ਤਿਨ ਜਮ ਤ੍ਰਾਸ ਮਿਟਿਓ ਦੁਖ ਕਾਗਰੁ ॥
The Saint-swans celebrate; their fear of death is erased, along with the accounts of their pain.
ਕਲਜੁਗ ਦੁਰਤ. ਦੂਰਿ ਕਰਬੇ ਕਉ; ਦਰਸਨੁ ਗੁਰੂ. ਸਗਲ ਸੁਖ ਸਾਗਰੁ ॥੪॥
In this Dark Age of Kali Yuga, the sins are taken away; the Blessed Vision of the Guru's Darshan is the Ocean of all …
ਜਾ ਕਉ ਮੁਨਿ ਧੵਾਨੁ ਧਰੈ, ਫਿਰਤ ਸਗਲ ਜੁਗ; ਕਬਹੁ ਕ ਕੋਊ ਪਾਵੈ, ਆਤਮ ਪ੍ਰਗਾਸ ਕਉ ॥
For His Sake, the silent sages meditated and focused their consciousness, wandering all the ages through; rarely, if …
ਬੇਦ ਬਾਣੀ ਸਹਿਤ ਬਿਰੰਚਿ, ਜਸੁ ਗਾਵੈ ਜਾ ਕੋ; ਸਿਵ ਮੁਨਿ ਗਹਿ. ਨ ਤਜਾਤ ਕਬਿਲਾਸ ਕੰਉ ॥
In the Hymns of the Vedas, Brahma sang His Praises; for His Sake, Shiva the silent sage held his place on the Kailaas…
ਜਾ ਕੌ. ਜੋਗੀ ਜਤੀ ਸਿਧ ਸਾਧਿਕ ਅਨੇਕ ਤਪ; ਜਟਾ ਜੂਟ ਭੇਖ ਕੀਏ, ਫਿਰਤ ਉਦਾਸ ਕਉ ॥
For His Sake, the Yogis, celibates, Siddhas and seekers, the countless sects of fanatics with matted hair wear religi…
ਸੁ ਤਿਨਿ ਸਤਿਗੁਰਿ, ਸੁਖ ਭਾਇ ਕ੍ਰਿਪਾ ਧਾਰੀ ਜੀਅ; ਨਾਮ ਕੀ ਬਡਾਈ ਦਈ. ਗੁਰ ਰਾਮਦਾਸ ਕਉ ॥੫॥
That True Guru, by the Pleasure of His Will, showered His Mercy upon all beings, and blessed Guru Raam Daas with the …
ਨਾਮੁ ਨਿਧਾਨੁ. ਧਿਆਨ ਅੰਤਰਗਤਿ; ਤੇਜ ਪੁੰਜ. ਤਿਹੁ ਲੋਗ ਪ੍ਰਗਾਸੇ ॥
He focuses His Meditation deep within; the Embodiment of Light, He illuminates the three worlds.
ਦੇਖਤ ਦਰਸੁ. ਭਟਕਿ ਭ੍ਰਮੁ ਭਜਤ; ਦੁਖ ਪਰਹਰਿ. ਸੁਖ ਸਹਜ ਬਿਗਾਸੇ ॥
Gazing upon the Blessed Vision of His Darshan, doubt runs away, pain is eradicated, and celestial peace spontaneously…
ਸੇਵਕ ਸਿਖ ਸਦਾ ਅਤਿ ਲੁਭਿਤ; ਅਲਿ ਸਮੂਹ ਜਿਉ ਕੁਸਮ ਸੁਬਾਸੇ ॥
The selfless servants and Sikhs are always totally captivated by it, like bumble bees lured by the fragrance of the f…
ਬਿਦੵਮਾਨ ਗੁਰਿ ਆਪਿ ਥਪੵਉ ਥਿਰੁ; ਸਾਚਉ ਤਖਤੁ. ਗੁਰੂ ਰਾਮਦਾਸੈ ॥੬॥
The Guru Himself established the Eternal Throne of Truth, in Guru Raam Daas. ||6||