38 passages · ~6 min read
Tap any verse to open it — original, meaning & audio.
ਮਨੁ ਤਨੁ ਅਰਪੀ. ਆਪੁ ਗਵਾਈ; ਚਲਾ ਸਤਿਗੁਰ ਭਾਏ ॥
I offer my mind and body, and I renounce my selfishness and conceit; I walk in Harmony with the Will of the True Guru.
ਸਦ ਬਲਿਹਾਰੀ ਗੁਰ ਅਪੁਨੇ ਵਿਟਹੁ; ਜਿ. ਹਰਿ ਸੇਤੀ ਚਿਤੁ ਲਾਏ ॥੭॥
I am forever a sacrifice to my Guru, who has attached my consciousness to the Lord. ||7||
ਸੋ ਬ੍ਰਾਹਮਣੁ. ਬ੍ਰਹਮੁ ਜੋ ਬਿੰਦੇ; ਹਰਿ ਸੇਤੀ ਰੰਗਿ ਰਾਤਾ ॥
He alone is a Brahmin, who knows the Lord Brahma, and is attuned to the Love of the Lord.
ਪ੍ਰਭੁ ਨਿਕਟਿ ਵਸੈ ਸਭਨਾ ਘਟ ਅੰਤਰਿ; ਗੁਰਮੁਖਿ ਵਿਰਲੈ ਜਾਤਾ ॥
God is close at hand; He dwells deep within the hearts of all. How rare are those who, as Gurmukh, know Him.
ਨਾਨਕ. ਨਾਮੁ ਮਿਲੈ ਵਡਿਆਈ; ਗੁਰ ਕੈ ਸਬਦਿ ਪਛਾਤਾ ॥੮॥੫॥੨੨॥
O Nanak, through the Naam, greatness is obtained; through the Word of the Guru's Shabad, He is realized. ||8||5||22||
ਸਿਰੀਰਾਗੁ ਮਹਲਾ ੩ ॥
Siree Raag, Third Mehl:
ਸਹਜੈ ਨੋ ਸਭ ਲੋਚਦੀ; ਬਿਨੁ ਗੁਰ. ਪਾਇਆ ਨ ਜਾਇ ॥
Everyone longs to be centered and balanced, but without the Guru, no one can.
ਪੜਿ ਪੜਿ ਪੰਡਿਤ ਜੋਤਕੀ ਥਕੇ; ਭੇਖੀ ਭਰਮਿ ਭੁਲਾਇ ॥
The Pandits and the astrologers read and read until they grow weary, while the fanatics are deluded by doubt.
ਗੁਰ ਭੇਟੇ. ਸਹਜੁ ਪਾਇਆ; ਆਪਣੀ ਕਿਰਪਾ ਕਰੇ ਰਜਾਇ ॥੧॥
Meeting with the Guru, intuitive balance is obtained, when God, in His Will, grants His Grace. ||1||
ਭਾਈ ਰੇ; ਗੁਰ ਬਿਨੁ. ਸਹਜੁ ਨ ਹੋਇ ॥
O Siblings of Destiny, without the Guru, intuitive balance is not obtained.
ਸਬਦੈ ਹੀ ਤੇ ਸਹਜੁ ਊਪਜੈ; ਹਰਿ ਪਾਇਆ ਸਚੁ ਸੋਇ ॥੧॥ ਰਹਾਉ ॥
Through the Word of the Shabad, intuitive peace and poise wells up, and that True Lord is obtained. ||1||Pause||
ਸਹਜੇ ਗਾਵਿਆ ਥਾਇ ਪਵੈ; ਬਿਨੁ ਸਹਜੈ. ਕਥਨੀ ਬਾਦਿ ॥
That which is sung intuitively is acceptable; without this intuition, all chanting is useless.
ਸਹਜੇ ਹੀ ਭਗਤਿ ਊਪਜੈ; ਸਹਜਿ ਪਿਆਰਿ ਬੈਰਾਗਿ ॥
In the state of intuitive balance, devotion wells up. In intuitive balance, love is balanced and detached.
ਸਹਜੈ ਹੀ ਤੇ. ਸੁਖ ਸਾਤਿ ਹੋਇ; ਬਿਨੁ ਸਹਜੈ. ਜੀਵਣੁ ਬਾਦਿ ॥੨॥
In the state of intuitive balance, peace and tranquility are produced. Without intuitive balance, life is useless. ||2||
ਸਹਜਿ ਸਾਲਾਹੀ ਸਦਾ ਸਦਾ; ਸਹਜਿ ਸਮਾਧਿ ਲਗਾਇ ॥
In the state of intuitive balance, praise the Lord forever and ever. With intuitive ease, embrace Samaadhi.
ਸਹਜੇ ਹੀ ਗੁਣ ਊਚਰੈ; ਭਗਤਿ ਕਰੇ ਲਿਵ ਲਾਇ ॥
In the state of intuitive balance, chant His Glories, lovingly absorbed in devotional worship.
ਸਬਦੇ ਹੀ ਹਰਿ ਮਨਿ ਵਸੈ; ਰਸਨਾ ਹਰਿ ਰਸੁ ਖਾਇ ॥੩॥
Through the Shabad, the Lord dwells within the mind, and the tongue tastes the Sublime Essence of the Lord. ||3||
ਸਹਜੇ. ਕਾਲੁ ਵਿਡਾਰਿਆ; ਸਚ ਸਰਣਾਈ ਪਾਇ ॥
In the poise of intuitive balance, death is destroyed, entering the Sanctuary of the True One.
ਸਹਜੇ. ਹਰਿ ਨਾਮੁ ਮਨਿ ਵਸਿਆ; ਸਚੀ ਕਾਰ ਕਮਾਇ ॥
Intuitively balanced, the Name of the Lord dwells within the mind, practicing the lifestyle of Truth.
ਸੇ ਵਡਭਾਗੀ. ਜਿਨੀ ਪਾਇਆ; ਸਹਜੇ ਰਹੇ ਸਮਾਇ ॥੪॥
Those who have found Him are very fortunate; they remain intuitively absorbed in Him. ||4||
ਮਾਇਆ ਵਿਚਿ. ਸਹਜੁ ਨ ਊਪਜੈ; ਮਾਇਆ ਦੂਜੈ ਭਾਇ ॥
Within Maya, the poise of intuitive balance is not produced. Maya leads to the love of duality.
ਮਨਮੁਖ ਕਰਮ ਕਮਾਵਣੇ; ਹਉਮੈ ਜਲੈ ਜਲਾਇ ॥
The self-willed manmukhs perform religious rituals, but they are burnt down by their selfishness and conceit.
ਜੰਮਣੁ ਮਰਣੁ. ਨ ਚੂਕਈ; ਫਿਰਿ ਫਿਰਿ ਆਵੈ ਜਾਇ ॥੫॥
Their births and deaths do not cease; over and over again, they come and go in reincarnation. ||5||
ਤ੍ਰਿਹੁ ਗੁਣਾ ਵਿਚਿ. ਸਹਜੁ ਨ ਪਾਈਐ; ਤ੍ਰੈ ਗੁਣ. ਭਰਮਿ ਭੁਲਾਇ ॥
In the three qualities, intuitive balance is not obtained; the three qualities lead to delusion and doubt.
ਪੜੀਐ ਗੁਣੀਐ ਕਿਆ ਕਥੀਐ; ਜਾ ਮੁੰਢਹੁ ਘੁਥਾ ਜਾਇ ॥
What is the point of reading, studying and debating, if one loses his roots?
ਚਉਥੇ ਪਦ ਮਹਿ ਸਹਜੁ ਹੈ; ਗੁਰਮੁਖਿ ਪਲੈ ਪਾਇ ॥੬॥
In the fourth state, there is intuitive balance; the Gurmukhs gather it in. ||6||
ਨਿਰਗੁਣ ਨਾਮੁ ਨਿਧਾਨੁ ਹੈ; ਸਹਜੇ ਸੋਝੀ ਹੋਇ ॥
The Naam, the Name of the Formless Lord, is the treasure. Through intuitive balance, understanding is obtained.
ਗੁਣਵੰਤੀ ਸਾਲਾਹਿਆ; ਸਚੇ ਸਚੀ ਸੋਇ ॥
The virtuous praise the True One; their reputation is true.
ਭੁਲਿਆ. ਸਹਜਿ ਮਿਲਾਇਸੀ; ਸਬਦਿ ਮਿਲਾਵਾ ਹੋਇ ॥੭॥
The wayward are united with God through intuitive balance; through the Shabad, union is obtained. ||7||
ਬਿਨੁ ਸਹਜੈ. ਸਭੁ ਅੰਧੁ ਹੈ; ਮਾਇਆ ਮੋਹੁ ਗੁਬਾਰੁ ॥
Without intuitive balance, all are blind. Emotional attachment to Maya is utter darkness.
ਸਹਜੇ ਹੀ ਸੋਝੀ ਪਈ; ਸਚੈ ਸਬਦਿ ਅਪਾਰਿ ॥
In intuitive balance, understanding of the True, Infinite Shabad is obtained.
ਆਪੇ ਬਖਸਿ ਮਿਲਾਇਅਨੁ; ਪੂਰੇ ਗੁਰ ਕਰਤਾਰਿ ॥੮॥
Granting forgiveness, the Perfect Guru unites us with the Creator. ||8||
ਸਹਜੇ ਅਦਿਸਟੁ ਪਛਾਣੀਐ; ਨਿਰਭਉ ਜੋਤਿ ਨਿਰੰਕਾਰੁ ॥
In intuitive balance, the Unseen is recognized-the Fearless, Luminous, Formless Lord.
ਸਭਨਾ ਜੀਆ ਕਾ ਇਕੁ ਦਾਤਾ; ਜੋਤੀ ਜੋਤਿ ਮਿਲਾਵਣਹਾਰੁ ॥
There is only the One Giver of all beings. He blends our light with His Light.
ਪੂਰੈ ਸਬਦਿ ਸਲਾਹੀਐ; ਜਿਸ ਦਾ. ਅੰਤੁ ਨ ਪਾਰਾਵਾਰੁ ॥੯॥
So praise God through the Perfect Word of His Shabad; He has no end or limitation. ||9||
ਗਿਆਨੀਆ ਕਾ ਧਨੁ. ਨਾਮੁ ਹੈ; ਸਹਜਿ ਕਰਹਿ ਵਾਪਾਰੁ ॥
Those who are wise take the Naam as their wealth; with intuitive ease, they trade with Him.
ਅਨਦਿਨੁ ਲਾਹਾ. ਹਰਿ ਨਾਮੁ ਲੈਨਿ; ਅਖੁਟ ਭਰੇ ਭੰਡਾਰ ॥
Night and day, they receive the Profit of the Lord's Name, which is an inexhaustible and over-flowing treasure.
ਨਾਨਕ. ਤੋਟਿ ਨ ਆਵਈ; ਦੀਏ ਦੇਵਣਹਾਰਿ ॥੧੦॥੬॥੨੩॥
O Nanak, when the Great Giver gives, nothing at all is lacking. ||10||6||23||