33 passages · ~6 min read
Tap any verse to open it — original, meaning & audio.
ਦੂਜੈ ਪਹਰੈ. ਰੈਣਿ ਕੈ ਵਣਜਾਰਿਆ ਮਿਤ੍ਰਾ; ਵਿਸਰਿ ਗਇਆ ਧਿਆਨੁ ॥
In the second watch of the night, O my merchant friend, you have forgotten to meditate.
ਹਥੋ ਹਥਿ ਨਚਾਈਐ, ਵਣਜਾਰਿਆ ਮਿਤ੍ਰਾ; ਜਿਉ ਜਸੁਦਾ ਘਰਿ ਕਾਨੁ ॥
From hand to hand, you are passed around, O my merchant friend, like Krishna in the house of Yashoda.
ਹਥੋ ਹਥਿ ਨਚਾਈਐ ਪ੍ਰਾਣੀ; ਮਾਤ ਕਹੈ ਸੁਤੁ ਮੇਰਾ ॥
From hand to hand, you are passed around, and your mother says, "This is my son."
ਚੇਤਿ ਅਚੇਤ ਮੂੜ ਮਨ ਮੇਰੇ; ਅੰਤਿ ਨਹੀ ਕਛੁ ਤੇਰਾ ॥
O, my thoughtless and foolish mind, think: In the end, nothing shall be yours.
ਜਿਨਿ ਰਚਿ ਰਚਿਆ. ਤਿਸਹਿ ਨ ਜਾਣੈ; ਮਨ ਭੀਤਰਿ ਧਰਿ ਗਿਆਨੁ ॥
You do not know the One who created the creation. Gather spiritual wisdom within your mind.
ਕਹੁ ਨਾਨਕ. ਪ੍ਰਾਣੀ ਦੂਜੈ ਪਹਰੈ; ਵਿਸਰਿ ਗਇਆ ਧਿਆਨੁ ॥੨॥
Says Nanak, in the second watch of the night, you have forgotten to meditate. ||2||
ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਧਨ ਜੋਬਨ ਸਿਉ ਚਿਤੁ ॥
In the third watch of the night, O my merchant friend, your consciousness is focused on wealth and youth.
ਹਰਿ ਕਾ ਨਾਮੁ. ਨ ਚੇਤਹੀ, ਵਣਜਾਰਿਆ ਮਿਤ੍ਰਾ; ਬਧਾ ਛੁਟਹਿ ਜਿਤੁ ॥
You have not remembered the Name of the Lord, O my merchant friend, although it would release you from bondage.
ਹਰਿ ਕਾ ਨਾਮੁ. ਨ ਚੇਤੈ ਪ੍ਰਾਣੀ; ਬਿਕਲੁ ਭਇਆ ਸੰਗਿ ਮਾਇਆ ॥
You do not remember the Name of the Lord, and you become confused by Maya.
ਧਨ ਸਿਉ ਰਤਾ, ਜੋਬਨਿ ਮਤਾ; ਅਹਿਲਾ ਜਨਮੁ ਗਵਾਇਆ ॥
Revelling in your riches and intoxicated with youth, you waste your life uselessly.
ਧਰਮ ਸੇਤੀ. ਵਾਪਾਰੁ ਨ ਕੀਤੋ; ਕਰਮੁ. ਨ ਕੀਤੋ ਮਿਤੁ ॥
You have not traded in righteousness and Dharma; you have not made good deeds your friends.
ਕਹੁ ਨਾਨਕ. ਤੀਜੈ ਪਹਰੈ ਪ੍ਰਾਣੀ; ਧਨ ਜੋਬਨ ਸਿਉ ਚਿਤੁ ॥੩॥
Says Nanak, in the third watch of the night, your mind is attached to wealth and youth. ||3||
ਚਉਥੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਲਾਵੀ ਆਇਆ ਖੇਤੁ ॥
In the fourth watch of the night, O my merchant friend, the Grim Reaper comes to the field.
ਜਾ ਜਮਿ ਪਕੜਿ ਚਲਾਇਆ, ਵਣਜਾਰਿਆ ਮਿਤ੍ਰਾ; ਕਿਸੈ. ਨ ਮਿਲਿਆ ਭੇਤੁ ॥
When the Messenger of Death seizes and dispatches you, O my merchant friend, no one knows the mystery of where you ha…
ਭੇਤੁ ਚੇਤੁ ਹਰਿ. ਕਿਸੈ ਨ ਮਿਲਿਓ; ਜਾ ਜਮਿ ਪਕੜਿ ਚਲਾਇਆ ॥
So think of the Lord! No one knows this secret, of when the Messenger of Death will seize you and take you away.
ਝੂਠਾ ਰੁਦਨੁ ਹੋਆ ਦੋੁਆਲੈ; ਖਿਨ ਮਹਿ ਭਇਆ ਪਰਾਇਆ ॥
All your weeping and wailing then is false. In an instant, you become a stranger.
ਸਾਈ ਵਸਤੁ ਪਰਾਪਤਿ ਹੋਈ; ਜਿਸੁ ਸਿਉ ਲਾਇਆ ਹੇਤੁ ॥
You obtain exactly what you have longed for.
ਕਹੁ ਨਾਨਕ. ਪ੍ਰਾਣੀ ਚਉਥੈ ਪਹਰੈ; ਲਾਵੀ ਲੁਣਿਆ ਖੇਤੁ ॥੪॥੧॥
Says Nanak, in the fourth watch of the night, O mortal, the Grim Reaper has harvested your field. ||4||1||
ਸਿਰੀਰਾਗੁ ਮਹਲਾ ੧ ॥
Siree Raag, First Mehl:
ਪਹਿਲੈ ਪਹਰੈ ਰੈਣਿ ਕੈ. ਵਣਜਾਰਿਆ ਮਿਤ੍ਰਾ; ਬਾਲਕ ਬੁਧਿ ਅਚੇਤੁ ॥
In the first watch of the night, O my merchant friend, your innocent mind has a child-like understanding.
ਖੀਰੁ ਪੀਐ ਖੇਲਾਈਐ, ਵਣਜਾਰਿਆ ਮਿਤ੍ਰਾ; ਮਾਤ ਪਿਤਾ ਸੁਤ ਹੇਤੁ ॥
You drink milk, and you are fondled so gently, O my merchant friend.
ਮਾਤ ਪਿਤਾ ਸੁਤ ਨੇਹੁ ਘਨੇਰਾ; ਮਾਇਆ ਮੋਹੁ ਸਬਾਈ ॥
The mother and father love their child so much, but in Maya, all are caught in emotional attachment.
ਸੰਜੋਗੀ ਆਇਆ ਕਿਰਤੁ ਕਮਾਇਆ; ਕਰਣੀ ਕਾਰ ਕਰਾਈ ॥
By the good fortune of good deeds done in the past, you have come, and now you perform actions to determine your future.
ਰਾਮ ਨਾਮ ਬਿਨੁ. ਮੁਕਤਿ ਨ ਹੋਈ; ਬੂਡੀ ਦੂਜੈ ਹੇਤਿ ॥
Without the Lord's Name, liberation is not obtained, and you are drowned in the love of duality.
ਕਹੁ ਨਾਨਕ. ਪ੍ਰਾਣੀ ਪਹਿਲੈ ਪਹਰੈ; ਛੂਟਹਿਗਾ ਹਰਿ ਚੇਤਿ ॥੧॥
Says Nanak, in the first watch of the night, O mortal, you shall be saved by remembering the Lord. ||1||
ਦੂਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਭਰਿ ਜੋਬਨਿ ਮੈ ਮਤਿ ॥
In the second watch of the night, O my merchant friend, you are intoxicated with the wine of youth and beauty.
ਅਹਿਨਿਸਿ ਕਾਮਿ ਵਿਆਪਿਆ. ਵਣਜਾਰਿਆ ਮਿਤ੍ਰਾ; ਅੰਧੁਲੇ. ਨਾਮੁ ਨ ਚਿਤਿ ॥
Day and night, you are engrossed in sexual desire, O my merchant friend, and your consciousness is blind to the Naam.
ਰਾਮ ਨਾਮੁ. ਘਟ ਅੰਤਰਿ ਨਾਹੀ; ਹੋਰਿ ਜਾਣੈ ਰਸ ਕਸ ਮੀਠੇ ॥
The Lord's Name is not within your heart, but all sorts of other tastes seem sweet to you.
ਗਿਆਨੁ ਧਿਆਨੁ ਗੁਣ ਸੰਜਮੁ ਨਾਹੀ; ਜਨਮਿ ਮਰਹੁਗੇ ਝੂਠੇ ॥
You have no wisdom at all, no meditation, no virtue or self-discipline; in falsehood, you are caught in the cycle of …
ਤੀਰਥ ਵਰਤ. ਸੁਚਿ ਸੰਜਮੁ ਨਾਹੀ; ਕਰਮੁ ਧਰਮੁ ਨਹੀ ਪੂਜਾ ॥
Pilgrimages, fasts, purification and self-discipline are of no use, nor are rituals, religious ceremonies or empty wo…
ਨਾਨਕ. ਭਾਇ ਭਗਤਿ ਨਿਸਤਾਰਾ; ਦੁਬਿਧਾ ਵਿਆਪੈ ਦੂਜਾ ॥੨॥
O Nanak, emancipation comes only by loving devotional worship; through duality, people are engrossed in duality. ||2||
ਤੀਜੈ ਪਹਰੈ ਰੈਣਿ ਕੈ, ਵਣਜਾਰਿਆ ਮਿਤ੍ਰਾ; ਸਰਿ ਹੰਸ ਉਲਥੜੇ ਆਇ ॥
In the third watch of the night, O my merchant friend, the swans, the white hairs, come and land upon the pool of the…
ਜੋਬਨੁ ਘਟੈ ਜਰੂਆ ਜਿਣੈ, ਵਣਜਾਰਿਆ ਮਿਤ੍ਰਾ; ਆਵ ਘਟੈ. ਦਿਨੁ ਜਾਇ ॥
Youth wears itself out, and old age triumphs, O my merchant friend; as time passes, your days diminish.