57 passages · ~5 min read
Tap any verse to open it — original, meaning & audio.
ਮੁਖਿ ਤਾ ਕੋ ਜਸੁ; ਰਸਨ ਬਖਾਨੈ ॥
with your mouth and with your tongue, chant His Praises.
ਜਿਹ ਪ੍ਰਸਾਦਿ; ਤੇਰੋ ਰਹਤਾ ਧਰਮੁ ॥
By His Grace, you remain in the Dharma;
ਮਨ ਸਦਾ ਧਿਆਇ; ਕੇਵਲ ਪਾਰਬ੍ਰਹਮੁ ॥
O mind, meditate continually on the Supreme Lord God.
ਪ੍ਰਭ ਜੀ ਜਪਤ; ਦਰਗਹ ਮਾਨੁ ਪਾਵਹਿ ॥
Meditating on God, you shall be honored in His Court;
ਨਾਨਕ. ਪਤਿ ਸੇਤੀ; ਘਰਿ ਜਾਵਹਿ ॥੨॥
O Nanak, you shall return to your true home with honor. ||2||
ਜਿਹ ਪ੍ਰਸਾਦਿ; ਆਰੋਗ ਕੰਚਨ ਦੇਹੀ ॥
By His Grace, you have a healthy, golden body;
ਲਿਵ ਲਾਵਹੁ; ਤਿਸੁ ਰਾਮ ਸਨੇਹੀ ॥
attune yourself to that Loving Lord.
ਜਿਹ ਪ੍ਰਸਾਦਿ; ਤੇਰਾ ਓਲਾ ਰਹਤ ॥
By His Grace, your honor is preserved;
ਮਨ ਸੁਖੁ ਪਾਵਹਿ; ਹਰਿ ਹਰਿ ਜਸੁ ਕਹਤ ॥
O mind, chant the Praises of the Lord, Har, Har, and find peace.
ਜਿਹ ਪ੍ਰਸਾਦਿ; ਤੇਰੇ ਸਗਲ ਛਿਦ੍ਰ ਢਾਕੇ ॥
By His Grace, all your deficits are covered;
ਮਨ ਸਰਨੀ ਪਰੁ; ਠਾਕੁਰ ਪ੍ਰਭ ਤਾ ਕੈ ॥
O mind, seek the Sanctuary of God, our Lord and Master.
ਜਿਹ ਪ੍ਰਸਾਦਿ; ਤੁਝੁ. ਕੋ ਨ ਪਹੂਚੈ ॥
By His Grace, no one can rival you;
ਮਨ ਸਾਸਿ ਸਾਸਿ; ਸਿਮਰਹੁ ਪ੍ਰਭ ਊਚੇ ॥
O mind, with each and every breath, remember God on High.
ਜਿਹ ਪ੍ਰਸਾਦਿ; ਪਾਈ ਦ੍ਰੁਲਭ ਦੇਹ ॥
By His Grace, you obtained this precious human body;
ਨਾਨਕ ਤਾ ਕੀ; ਭਗਤਿ ਕਰੇਹ ॥੩॥
O Nanak, worship Him with devotion. ||3||
ਜਿਹ ਪ੍ਰਸਾਦਿ; ਆਭੂਖਨ ਪਹਿਰੀਜੈ ॥
By His Grace, you wear decorations;
ਮਨ ਤਿਸੁ ਸਿਮਰਤ; ਕਿਉ ਆਲਸੁ ਕੀਜੈ ॥
O mind, why are you so lazy? Why don't you remember Him in meditation?
ਜਿਹ ਪ੍ਰਸਾਦਿ; ਅਸ੍ਵ ਹਸਤਿ ਅਸਵਾਰੀ ॥
By His Grace, you have horses and elephants to ride;
ਮਨ ਤਿਸੁ ਪ੍ਰਭ ਕਉ; ਕਬਹੂ ਨ ਬਿਸਾਰੀ ॥
O mind, never forget that God.
ਜਿਹ ਪ੍ਰਸਾਦਿ; ਬਾਗ ਮਿਲਖ ਧਨਾ ॥
By His Grace, you have land, gardens and wealth;
ਰਾਖੁ ਪਰੋਇ; ਪ੍ਰਭੁ ਅਪੁਨੇ ਮਨਾ ॥
keep God enshrined in your heart.
ਜਿਨਿ ਤੇਰੀ ਮਨ; ਬਨਤ ਬਨਾਈ ॥
O mind, the One who formed your form
ਊਠਤ ਬੈਠਤ; ਸਦ ਤਿਸਹਿ ਧਿਆਈ ॥
standing up and sitting down, meditate always on Him.
ਤਿਸਹਿ ਧਿਆਇ; ਜੋ ਏਕ ਅਲਖੈ ॥
Meditate on Him - the One Invisible Lord;
ਈਹਾ ਊਹਾ; ਨਾਨਕ ਤੇਰੀ ਰਖੈ ॥੪॥
here and hereafter, O Nanak, He shall save you. ||4||
ਜਿਹ ਪ੍ਰਸਾਦਿ; ਕਰਹਿ ਪੁੰਨ ਬਹੁ ਦਾਨ ॥
By His Grace, you give donations in abundance to charities;
ਮਨ ਆਠ ਪਹਰ; ਕਰਿ ਤਿਸ ਕਾ ਧਿਆਨ ॥
O mind, meditate on Him, twenty-four hours a day.
ਜਿਹ ਪ੍ਰਸਾਦਿ; ਤੂ ਆਚਾਰ ਬਿਉਹਾਰੀ ॥
By His Grace, you perform religious rituals and worldly duties;
ਤਿਸੁ ਪ੍ਰਭ ਕਉ; ਸਾਸਿ ਸਾਸਿ ਚਿਤਾਰੀ ॥
think of God with each and every breath.
ਜਿਹ ਪ੍ਰਸਾਦਿ; ਤੇਰਾ ਸੁੰਦਰ ਰੂਪੁ ॥
By His Grace, your form is so beautiful;
ਸੋ ਪ੍ਰਭੁ ਸਿਮਰਹੁ; ਸਦਾ ਅਨੂਪੁ ॥
constantly remember God, the Incomparably Beautiful One.
ਜਿਹ ਪ੍ਰਸਾਦਿ; ਤੇਰੀ ਨੀਕੀ ਜਾਤਿ ॥
By His Grace, you have such high social status;
ਸੋ ਪ੍ਰਭੁ ਸਿਮਰਿ; ਸਦਾ ਦਿਨ ਰਾਤਿ ॥
remember God always, day and night.
ਜਿਹ ਪ੍ਰਸਾਦਿ; ਤੇਰੀ ਪਤਿ ਰਹੈ ॥
ਗੁਰ ਪ੍ਰਸਾਦਿ; ਨਾਨਕ. ਜਸੁ ਕਹੈ ॥੫॥
by Guru's Grace, O Nanak, chant His Praises. ||5||
ਜਿਹ ਪ੍ਰਸਾਦਿ; ਸੁਨਹਿ ਕਰਨ ਨਾਦ ॥
By His Grace, you listen to the sound current of the Naad.
ਜਿਹ ਪ੍ਰਸਾਦਿ; ਪੇਖਹਿ ਬਿਸਮਾਦ ॥
By His Grace, you behold amazing wonders.
ਜਿਹ ਪ੍ਰਸਾਦਿ; ਬੋਲਹਿ ਅੰਮ੍ਰਿਤ ਰਸਨਾ ॥
By His Grace, you speak ambrosial words with your tongue.
ਜਿਹ ਪ੍ਰਸਾਦਿ; ਸੁਖਿ ਸਹਜੇ ਬਸਨਾ ॥
By His Grace, you abide in peace and ease.
ਜਿਹ ਪ੍ਰਸਾਦਿ; ਹਸਤ ਕਰ ਚਲਹਿ ॥
By His Grace, your hands move and work.
ਜਿਹ ਪ੍ਰਸਾਦਿ; ਸੰਪੂਰਨ ਫਲਹਿ ॥
By His Grace, you are completely fulfilled.
ਜਿਹ ਪ੍ਰਸਾਦਿ; ਪਰਮ ਗਤਿ ਪਾਵਹਿ ॥
By His Grace, you obtain the supreme status.
ਜਿਹ ਪ੍ਰਸਾਦਿ; ਸੁਖਿ ਸਹਜਿ ਸਮਾਵਹਿ ॥
By His Grace, you are absorbed into celestial peace.
ਐਸਾ ਪ੍ਰਭੁ ਤਿਆਗਿ; ਅਵਰ ਕਤ ਲਾਗਹੁ ॥
Why forsake God, and attach yourself to another?
ਗੁਰ ਪ੍ਰਸਾਦਿ; ਨਾਨਕ ਮਨਿ ਜਾਗਹੁ ॥੬॥
By Guru's Grace, O Nanak, awaken your mind! ||6||
ਜਿਹ ਪ੍ਰਸਾਦਿ; ਤੂੰ ਪ੍ਰਗਟੁ ਸੰਸਾਰਿ ॥
By His Grace, you are famous all over the world;
ਤਿਸੁ ਪ੍ਰਭ ਕਉ; ਮੂਲਿ. ਨ ਮਨਹੁ ਬਿਸਾਰਿ ॥
never forget God from your mind.
ਜਿਹ ਪ੍ਰਸਾਦਿ; ਤੇਰਾ ਪਰਤਾਪੁ ॥
By His Grace, you have prestige;
ਰੇ ਮਨ ਮੂੜ; ਤੂ ਤਾ ਕਉ ਜਾਪੁ ॥
O foolish mind, meditate on Him!
ਜਿਹ ਪ੍ਰਸਾਦਿ; ਤੇਰੇ ਕਾਰਜ ਪੂਰੇ ॥
By His Grace, your works are completed;
ਤਿਸਹਿ ਜਾਨੁ ਮਨ; ਸਦਾ ਹਜੂਰੇ ॥
O mind, know Him to be close at hand.
ਜਿਹ ਪ੍ਰਸਾਦਿ; ਤੂੰ ਪਾਵਹਿ ਸਾਚੁ ॥
By His Grace, you find the Truth;
ਰੇ ਮਨ ਮੇਰੇ; ਤੂੰ ਤਾ ਸਿਉ ਰਾਚੁ ॥
O my mind, merge yourself into Him.
ਜਿਹ ਪ੍ਰਸਾਦਿ; ਸਭ ਕੀ ਗਤਿ ਹੋਇ ॥
By His Grace, everyone is saved;
ਨਾਨਕ. ਜਾਪੁ ਜਪੈ; ਜਪੁ ਸੋਇ ॥੭॥
O Nanak, meditate, and chant His Chant. ||7||
ਆਪਿ ਜਪਾਏ; ਜਪੈ ਸੋ ਨਾਉ ॥
Those, whom He inspires to chant, chant His Name.
ਆਪਿ ਗਾਵਾਏ; ਸੁ ਹਰਿ ਗੁਨ ਗਾਉ ॥
Those, whom He inspires to sing, sing the Glorious Praises of the Lord.