56 passages · ~5 min read
Tap any verse to open it — original, meaning & audio.
ਮਨਹਿ ਮਾਰਿ; ਕਵਨ ਸਿਧਿ ਥਾਪੀ ॥੧॥
Who has established himself as a Siddha, a being of miraculous spiritual powers, by killing his mind? ||1||
ਕਵਨੁ ਸੁ ਮੁਨਿ; ਜੋ ਮਨੁ ਮਾਰੈ ॥
Who is that silent sage, who has killed his mind?
ਮਨ ਕਉ ਮਾਰਿ; ਕਹਹੁ ਕਿਸੁ ਤਾਰੈ ॥੧॥ ਰਹਾਉ ॥
By killing the mind, tell me, who is saved? ||1||Pause||
ਮਨ ਅੰਤਰਿ; ਬੋਲੈ ਸਭੁ ਕੋਈ ॥
Everyone speaks through the mind.
ਮਨ ਮਾਰੇ ਬਿਨੁ; ਭਗਤਿ ਨ ਹੋਈ ॥੨॥
Without killing the mind, devotional worship is not performed. ||2||
ਕਹੁ ਕਬੀਰ; ਜੋ ਜਾਨੈ ਭੇਉ ॥
Says Kabeer, one who knows the secret of this mystery,
ਮਨੁ ਮਧੁਸੂਦਨੁ; ਤ੍ਰਿਭਵਣ ਦੇਉ ॥੩॥੨੮॥
beholds within his own mind the Lord of the three worlds. ||3||28||
ਗਉੜੀ ਕਬੀਰ ਜੀ ॥
Gauree, Kabeer Jee:
ਓਇ ਜੁ ਦੀਸਹਿ; ਅੰਬਰਿ ਤਾਰੇ ॥
The stars which are seen in the sky
ਕਿਨਿ ਓਇ ਚੀਤੇ; ਚੀਤਨਹਾਰੇ ॥੧॥
- who is the painter who painted them? ||1||
ਕਹੁ ਰੇ ਪੰਡਿਤ; ਅੰਬਰੁ ਕਾ ਸਿਉ ਲਾਗਾ ॥
Tell me, O Pandit, what is the sky attached to?
ਬੂਝੈ; ਬੂਝਨਹਾਰੁ ਸਭਾਗਾ ॥੧॥ ਰਹਾਉ ॥
Very fortunate is the knower who knows this. ||1||Pause||
ਸੂਰਜ ਚੰਦੁ; ਕਰਹਿ ਉਜੀਆਰਾ ॥
The sun and the moon give their light;
ਸਭ ਮਹਿ ਪਸਰਿਆ; ਬ੍ਰਹਮ ਪਸਾਰਾ ॥੨॥
God's creative extension extends everywhere. ||2||
ਕਹੁ ਕਬੀਰ; ਜਾਨੈਗਾ ਸੋਇ ॥
Says Kabeer, he alone knows this,
ਹਿਰਦੈ ਰਾਮੁ; ਮੁਖਿ ਰਾਮੈ ਹੋਇ ॥੩॥੨੯॥
whose heart is filled with the Lord, and whose mouth is also filled with the Lord. ||3||29||
ਬੇਦ ਕੀ ਪੁਤ੍ਰੀ; ਸਿੰਮ੍ਰਿਤਿ ਭਾਈ ॥
The Simritee is the daughter of the Vedas, O Siblings of Destiny.
ਸਾਂਕਲ ਜੇਵਰੀ; ਲੈ ਹੈ ਆਈ ॥੧॥
She has brought a chain and a rope. ||1||
ਆਪਨ ਨਗਰੁ; ਆਪ ਤੇ ਬਾਧਿਆ ॥
She has imprisoned the people in her own city.
ਮੋਹ ਕੈ ਫਾਧਿ; ਕਾਲ ਸਰੁ ਸਾਂਧਿਆ ॥੧॥ ਰਹਾਉ ॥
She has tightened the noose of emotional attachment and shot the arrow of death. ||1||Pause||
ਕਟੀ ਨ ਕਟੈ; ਤੂਟਿ ਨਹ ਜਾਈ ॥
By cutting, she cannot be cut, and she cannot be broken.
ਸਾ ਸਾਪਨਿ ਹੋਇ; ਜਗ ਕਉ ਖਾਈ ॥੨॥
She has become a serpent, and she is eating the world. ||2||
ਹਮ ਦੇਖਤ; ਜਿਨਿ ਸਭੁ ਜਗੁ ਲੂਟਿਆ ॥
Before my very eyes, she has plundered the entire world.
ਕਹੁ ਕਬੀਰ; ਮੈ ਰਾਮ ਕਹਿ ਛੂਟਿਆ ॥੩॥੩੦॥
Says Kabeer, chanting the Lord's Name, I have escaped her. ||3||30||
ਦੇਇ ਮੁਹਾਰ; ਲਗਾਮੁ ਪਹਿਰਾਵਉ ॥
I have grasped the reins and attached the bridle;
ਸਗਲ ਤ ਜੀਨੁ; ਗਗਨ ਦਉਰਾਵਉ ॥੧॥
abandoning everything, I now ride through the skies. ||1||
ਅਪਨੈ ਬੀਚਾਰਿ; ਅਸਵਾਰੀ ਕੀਜੈ ॥
I made self-reflection my mount,
ਸਹਜ ਕੈ ਪਾਵੜੈ; ਪਗੁ ਧਰਿ ਲੀਜੈ ॥੧॥ ਰਹਾਉ ॥
and in the stirrups of intuitive poise, I placed my feet. ||1||Pause||
ਚਲੁ ਰੇ ਬੈਕੁੰਠ; ਤੁਝਹਿ ਲੇ ਤਾਰਉ ॥
Come, and let me ride you to heaven.
ਹਿਚਹਿ ਤ; ਪ੍ਰੇਮ ਕੈ ਚਾਬੁਕ ਮਾਰਉ ॥੨॥
If you hold back, then I shall strike you with the whip of spiritual love. ||2||
ਕਹਤ ਕਬੀਰ; ਭਲੇ ਅਸਵਾਰਾ ॥
Says Kabeer, those who remain detached from the
ਬੇਦ ਕਤੇਬ ਤੇ; ਰਹਹਿ ਨਿਰਾਰਾ ॥੩॥੩੧॥
Vedas, the Koran and the Bible are the best riders. ||3||31||
ਜਿਹ ਮੁਖਿ; ਪਾਂਚਉ ਅੰਮ੍ਰਿਤ ਖਾਏ ॥
That mouth, which used to eat the five delicacies
ਤਿਹ ਮੁਖ ਦੇਖਤ; ਲੂਕਟ ਲਾਏ ॥੧॥
- I have seen the flames being applied to that mouth. ||1||
ਇਕੁ ਦੁਖੁ; ਰਾਮ ਰਾਇ ਕਾਟਹੁ ਮੇਰਾ ॥
O Lord, my King, please rid me of this one affliction:
ਅਗਨਿ ਦਹੈ; ਅਰੁ ਗਰਭ ਬਸੇਰਾ ॥੧॥ ਰਹਾਉ ॥
may I not be burned in fire, or cast into the womb again. ||1||Pause||
ਕਾਇਆ ਬਿਗੂਤੀ; ਬਹੁ ਬਿਧਿ ਭਾਤੀ ॥
The body is destroyed by so many ways and means.
ਕੋ ਜਾਰੇ; ਕੋ ਗਡਿ ਲੇ ਮਾਟੀ ॥੨॥
Some burn it, and some bury it in the earth. ||2||
ਕਹੁ ਕਬੀਰ; ਹਰਿ ਚਰਣ ਦਿਖਾਵਹੁ ॥
Says Kabeer, O Lord, please reveal to me Your Lotus Feet;
ਪਾਛੈ ਤੇ ਜਮੁ; ਕਿਉ ਨ ਪਠਾਵਹੁ ॥੩॥੩੨॥
after that, go ahead and send me to my death. ||3||32||
ਆਪੇ ਪਾਵਕੁ; ਆਪੇ ਪਵਨਾ ॥
He Himself is the fire, and He Himself is the wind.
ਜਾਰੈ ਖਸਮੁ; ਤ ਰਾਖੈ ਕਵਨਾ ॥੧॥
When our Lord and Master wishes to burn someone, then who can save him? ||1||
ਰਾਮ ਜਪਤ; ਤਨੁ ਜਰਿ ਕੀ ਨ ਜਾਇ ॥
When I chant the Lord's Name, what does it matter if my body burns?
ਰਾਮ ਨਾਮ; ਚਿਤੁ ਰਹਿਆ ਸਮਾਇ ॥੧॥ ਰਹਾਉ ॥
My consciousness remains absorbed in the Lord's Name. ||1||Pause||
ਕਾ ਕੋ ਜਰੈ; ਕਾਹਿ ਹੋਇ ਹਾਨਿ ॥
Who is burned, and who suffers loss?
ਨਟ ਵਟ ਖੇਲੈ; ਸਾਰਿਗਪਾਨਿ ॥੨॥
The Lord plays, like the juggler with his ball. ||2||
ਕਹੁ ਕਬੀਰ; ਅਖਰ ਦੁਇ ਭਾਖਿ ॥
Says Kabeer, chant the two letters of the Lord's Name - Raa Maa.
ਹੋਇਗਾ ਖਸਮੁ; ਤ ਲੇਇਗਾ ਰਾਖਿ ॥੩॥੩੩॥
If He is your Lord and Master, He will protect you. ||3||33||
ਗਉੜੀ ਕਬੀਰ ਜੀ ਦੁਪਦੇ₂ ॥
Gauree, Kabeer Jee, Dho-Padhay:
ਨਾ ਮੈ; ਜੋਗ ਧਿਆਨ ਚਿਤੁ ਲਾਇਆ ॥
I have not practiced Yoga, or focused my consciousness on meditation.
ਬਿਨੁ ਬੈਰਾਗ; ਨ ਛੂਟਸਿ ਮਾਇਆ ॥੧॥
Without renunciation, I cannot escape Maya. ||1||
ਕੈਸੇ ਜੀਵਨੁ ਹੋਇ. ਹਮਾਰਾ ॥
How have I passed my life?