54 passages · ~5 min read
Tap any verse to open it — original, meaning & audio.
ਆਸਾ ਮਹਲਾ ੫ ॥
Aasaa, Fifth Mehl:
ਤੂ ਮੇਰਾ ਤਰੰਗੁ; ਹਮ ਮੀਨ ਤੁਮਾਰੇ ॥
You are my waves, and I am Your fish.
ਤੂ ਮੇਰਾ ਠਾਕੁਰੁ; ਹਮ ਤੇਰੈ ਦੁਆਰੇ ॥੧॥
You are my Lord and Master; I wait at Your Door. ||1||
ਤੂੰ ਮੇਰਾ ਕਰਤਾ; ਹਉ ਸੇਵਕੁ ਤੇਰਾ ॥
You are my Creator, and I am Your servant.
ਸਰਣਿ ਗਹੀ; ਪ੍ਰਭ ਗੁਨੀ ਗਹੇਰਾ ॥੧॥ ਰਹਾਉ ॥
I have taken to Your Sanctuary, O God, most profound and excellent. ||1||Pause||
ਤੂ ਮੇਰਾ ਜੀਵਨੁ; ਤੂ ਆਧਾਰੁ ॥
You are my life, You are my Support.
ਤੁਝਹਿ ਪੇਖਿ; ਬਿਗਸੈ ਕਉਲਾਰੁ ॥੨॥
Beholding You, my heart-lotus blossoms forth. ||2||
ਤੂ ਮੇਰੀ ਗਤਿ ਪਤਿ; ਤੂ ਪਰਵਾਨੁ ॥
You are my salvation and honor; You make me acceptable.
ਤੂ ਸਮਰਥੁ; ਮੈ. ਤੇਰਾ ਤਾਣੁ ॥੩॥
You are All-powerful, You are my strength. ||3||
ਅਨਦਿਨੁ ਜਪਉ; ਨਾਮ ਗੁਣਤਾਸਿ ॥
Night and day, I chant the Naam, the Name of the Lord, the treasure of excellence.
ਨਾਨਕ ਕੀ; ਪ੍ਰਭ ਪਹਿ ਅਰਦਾਸਿ ॥੪॥੨੩॥੭੪॥
This is Nanak's prayer to God. ||4||23||74||
ਰੋਵਨਹਾਰੈ; ਝੂਠੁ ਕਮਾਨਾ ॥
The mourner practices falsehood;
ਹਸਿ ਹਸਿ ਸੋਗੁ ਕਰਤ ਬੇਗਾਨਾ ॥੧॥
he laughs with glee, while mourning for others. ||1||
ਕੋ ਮੂਆ; ਕਾ ਕੈ ਘਰਿ ਗਾਵਨੁ ॥
Someone has died, while there is singing in someone else's house.
ਕੋ ਰੋਵੈ; ਕੋ ਹਸਿ ਹਸਿ ਪਾਵਨੁ ॥੧॥ ਰਹਾਉ ॥
One mourns and bewails, while another laughs with glee. ||1||Pause||
ਬਾਲ ਬਿਵਸਥਾ ਤੇ; ਬਿਰਧਾਨਾ ॥
From childhood to old age,
ਪਹੁਚਿ ਨ. ਮੂਕਾ; ਫਿਰਿ ਪਛੁਤਾਨਾ ॥੨॥
the mortal does not attain his goals, and he comes to regret in the end. ||2||
ਤ੍ਰਿਹੁ ਗੁਣ ਮਹਿ ਵਰਤੈ ਸੰਸਾਰਾ ॥
The world is under the influence of the three qualities.
ਨਰਕ ਸੁਰਗ; ਫਿਰਿ ਫਿਰਿ ਅਉਤਾਰਾ ॥੩॥
The mortal is reincarnated, again and again, into heaven and hell. ||3||
ਕਹੁ ਨਾਨਕ; ਜੋ ਲਾਇਆ ਨਾਮ ॥
Says Nanak, one who is attached to the Naam, the Name of the Lord,
ਸਫਲ ਜਨਮੁ ਤਾ ਕਾ ਪਰਵਾਨ ॥੪॥੨੪॥੭੫॥
becomes acceptable, and his life becomes fruitful. ||4||24||75||
ਸੋਇ ਰਹੀ; ਪ੍ਰਭ ਖਬਰਿ. ਨ ਜਾਨੀ ॥
She remains asleep, and does not know the news of God.
ਭੋਰੁ ਭਇਆ; ਬਹੁਰਿ ਪਛੁਤਾਨੀ ॥੧॥
The day dawns, and then, she regrets. ||1||
ਪ੍ਰਿਅ ਪ੍ਰੇਮ ਸਹਜਿ; ਮਨਿ ਅਨਦੁ ਧਰਉ ਰੀ ॥
Loving the Beloved, the mind is filled with celestial bliss.
ਪ੍ਰਭ ਮਿਲਬੇ ਕੀ ਲਾਲਸਾ; ਤਾ ਤੇ. ਆਲਸੁ ਕਹਾ ਕਰਉ ਰੀ ॥੧॥ ਰਹਾਉ ॥
You yearn to meet with God, so why do you delay? ||1||Pause||
ਕਰ ਮਹਿ; ਅੰਮ੍ਰਿਤੁ ਆਣਿ ਨਿਸਾਰਿਓ ॥
He came and poured His Ambrosial Nectar into your hands,
ਖਿਸਰਿ ਗਇਓ; ਭੂਮ ਪਰਿ ਡਾਰਿਓ ॥੨॥
but it slipped through your fingers, and fell onto the ground. ||2||
ਸਾਦਿ ਮੋਹਿ; ਲਾਦੀ ਅਹੰਕਾਰੇ ॥
You are burdened with desire, emotional attachment and egotism;
ਦੋਸੁ ਨਾਹੀ; ਪ੍ਰਭ ਕਰਣੈਹਾਰੇ ॥੩॥
it is not the fault of God the Creator. ||3||
ਸਾਧਸੰਗਿ; ਮਿਟੇ ਭਰਮ ਅੰਧਾਰੇ ॥
In the Saadh Sangat, the Company of the Holy, the darkness of doubt is dispelled.
ਨਾਨਕ ਮੇਲੀ ਸਿਰਜਣਹਾਰੇ ॥੪॥੨੫॥੭੬॥
O Nanak, the Creator Lord blends us with Himself. ||4||25||76||
ਚਰਨ ਕਮਲ ਕੀ ਆਸ ਪਿਆਰੇ ॥
I long for the Lotus Feet of my Beloved Lord.
ਜਮਕੰਕਰ ਨਸਿ ਗਏ ਵਿਚਾਰੇ ॥੧॥
The wretched Messenger of Death has run away from me. ||1||
ਤੂ. ਚਿਤਿ ਆਵਹਿ; ਤੇਰੀ ਮਇਆ ॥
You enter into my mind, by Your Kind Mercy.
ਸਿਮਰਤ ਨਾਮ; ਸਗਲ ਰੋਗ ਖਇਆ ॥੧॥ ਰਹਾਉ ॥
Meditating on the Naam, the Name of the Lord, all diseases are destroyed. ||1||Pause||
ਅਨਿਕ ਦੂਖ ਦੇਵਹਿ; ਅਵਰਾ ਕਉ ॥
Death gives so much pain to others,
ਪਹੁਚਿ ਨ ਸਾਕਹਿ; ਜਨ ਤੇਰੇ ਕਉ ॥੨॥
but it cannot even come near Your slave. ||2||
ਦਰਸ ਤੇਰੇ ਕੀ ਪਿਆਸ ਮਨਿ ਲਾਗੀ ॥
My mind thirsts for Your Vision;
ਸਹਜ ਅਨੰਦ ਬਸੈ ਬੈਰਾਗੀ ॥੩॥
in peaceful ease and bliss, I dwell in detachment. ||3||
ਨਾਨਕ ਕੀ; ਅਰਦਾਸਿ ਸੁਣੀਜੈ ॥
Hear this prayer of Nanak:
ਕੇਵਲ ਨਾਮੁ; ਰਿਦੇ ਮਹਿ ਦੀਜੈ ॥੪॥੨੬॥੭੭॥
please, infuse Your Name into his heart. ||4||26||77||
ਮਨੁ ਤ੍ਰਿਪਤਾਨੋ; ਮਿਟੇ ਜੰਜਾਲ ॥
My mind is satisfied, and my entanglements have been dissolved.
ਪ੍ਰਭੁ ਅਪੁਨਾ; ਹੋਇਆ ਕਿਰਪਾਲ ॥੧॥
God has become merciful to me. ||1||
ਸੰਤ ਪ੍ਰਸਾਦਿ; ਭਲੀ ਬਨੀ ॥
By the Grace of the Saints, everything has turned out well.
ਜਾ ਕੈ ਗ੍ਰਿਹਿ ਸਭੁ ਕਿਛੁ ਹੈ ਪੂਰਨੁ; ਸੋ ਭੇਟਿਆ ਨਿਰਭੈ ਧਨੀ ॥੧॥ ਰਹਾਉ ॥
His House is overflowing with all things; I have met Him, the Fearless Master. ||1||Pause||
ਨਾਮੁ ਦ੍ਰਿੜਾਇਆ; ਸਾਧ ਕ੍ਰਿਪਾਲ ॥
By the Kind Mercy of the Holy Saints, the Naam has been implanted within me.
ਮਿਟਿ ਗਈ ਭੂਖ; ਮਹਾ ਬਿਕਰਾਲ ॥੨॥
The most dreadful desires have been eliminated. ||2||
ਠਾਕੁਰਿ ਅਪੁਨੈ; ਕੀਨੀ ਦਾਤਿ ॥
My Master has given me a gift;
ਜਲਨਿ ਬੁਝੀ; ਮਨਿ ਹੋਈ ਸਾਂਤਿ ॥੩॥
the fire has been extinguished, and my mind is now at peace. ||3||
ਮਿਟਿ ਗਈ ਭਾਲ; ਮਨੁ ਸਹਜਿ ਸਮਾਨਾ ॥
My search has ended, and my mind is absorbed in celestial bliss.