38 passages · ~6 min read
Tap any verse to open it — original, meaning & audio.
ਗੁਪਤ ਪ੍ਰਗਟ ਜਾ ਕਉ ਅਰਾਧਹਿ; ਪਉਣ ਪਾਣੀ ਦਿਨਸੁ ਰਾਤਿ ॥
The invisible and visible beings worship Him in adoration, along with wind and water, day and night.
ਨਖਿਅਤ੍ਰ ਸਸੀਅਰ ਸੂਰ ਧਿਆਵਹਿ; ਬਸੁਧ ਗਗਨਾ ਗਾਵਏ ॥
The stars, the moon and the sun meditate on Him; the earth and the sky sing to Him.
ਸਗਲ ਖਾਣੀ ਸਗਲ ਬਾਣੀ; ਸਦਾ ਸਦਾ ਧਿਆਵਏ ॥
All the sources of creation, and all languages meditate on Him, forever and ever.
ਸਿਮ੍ਰਿਤਿ ਪੁਰਾਣ ਚਤੁਰ ਬੇਦਹ; ਖਟੁ ਸਾਸਤ੍ਰ. ਜਾ ਕਉ ਜਪਾਤਿ ॥
The Simritees, the Puraanas, the four Vedas and the six Shaastras meditate on Him.
ਪਤਿਤ. ਪਾਵਨ, ਭਗਤਿ ਵਛਲ; ਨਾਨਕ. ਮਿਲੀਐ ਸੰਗਿ ਸਾਤਿ ॥੩॥
He is the Purifier of sinners, the Lover of His Saints; O Nanak, He is met in the Society of the Saints. ||3||
ਜੇਤੀ ਪ੍ਰਭੂ ਜਨਾਈ; ਰਸਨਾ ਤੇਤ ਭਨੀ ॥
As much as God has revealed to us, that much we can speak with our tongues.
ਅਨਜਾਨਤ ਜੋ ਸੇਵੈ; ਤੇਤੀ. ਨਹ ਜਾਇ ਗਨੀ ॥
Those unknown ones who serve You cannot be counted.
ਅਵਿਗਤ ਅਗਨਤ ਅਥਾਹ ਠਾਕੁਰ; ਸਗਲ ਮੰਝੇ ਬਾਹਰਾ ॥
Imperishable, incalculable, and unfathomable is the Lord and Master; He is everywhere, inside and out.
ਸਰਬ ਜਾਚਿਕ. ਏਕੁ ਦਾਤਾ; ਨਹ ਦੂਰਿ ਸੰਗੀ ਜਾਹਰਾ ॥
We are all beggars, He is the One and only Giver; He is not far away, but is with us, ever-present.
ਵਸਿ ਭਗਤ ਥੀਆ, ਮਿਲੇ ਜੀਆ; ਤਾ ਕੀ ਉਪਮਾ ਕਿਤ ਗਨੀ ॥
He is in the power of His devotees; those whose souls are united with Him - how can their praises be sung?
ਇਹੁ ਦਾਨੁ ਮਾਨੁ ਨਾਨਕੁ ਪਾਏ; ਸੀਸੁ ਸਾਧਹ ਧਰਿ ਚਰਨੀ ॥੪॥੨॥੫॥
May Nanak receive this gift and honor, of placing his head on the feet of the Holy Saints. ||4||2||5||
ਆਸਾ ਮਹਲਾ ੫ ॥
Aasaa, Fifth Mehl,
ਸਲੋਕ ॥
Salok:
ਉਦਮੁ ਕਰਹੁ ਵਡਭਾਗੀਹੋ; ਸਿਮਰਹੁ. ਹਰਿ ਹਰਿ ਰਾਇ ॥
Make the effort, O very fortunate ones, and meditate on the Lord, the Lord King.
ਨਾਨਕ. ਜਿਸੁ ਸਿਮਰਤ ਸਭ ਸੁਖ ਹੋਵਹਿ; ਦੂਖੁ ਦਰਦੁ ਭ੍ਰਮੁ ਜਾਇ ॥੧॥
O Nanak, remembering Him in meditation, you shall obtain total peace, and your pains and troubles and doubts shall de…
ਛੰਤੁ ॥
Chhant:
ਨਾਮੁ ਜਪਤ ਗੋਬਿੰਦ; ਨਹ ਅਲਸਾਈਐ ॥
Chant the Naam, the Name of the Lord of the Universe; don't be lazy.
ਭੇਟਤ ਸਾਧੂ ਸੰਗ; ਜਮ ਪੁਰਿ ਨਹ ਜਾਈਐ ॥
Meeting with the Saadh Sangat, the Company of the Holy, you shall not have to go to the City of Death.
ਦੂਖ ਦਰਦ. ਨ ਭਉ ਬਿਆਪੈ; ਨਾਮੁ ਸਿਮਰਤ ਸਦ ਸੁਖੀ ॥
Pain, trouble and fear will not afflict you; meditating on the Naam, a lasting peace is found.
ਸਾਸਿ ਸਾਸਿ ਅਰਾਧਿ ਹਰਿ ਹਰਿ; ਧਿਆਇ ਸੋ ਪ੍ਰਭੁ ਮਨਿ ਮੁਖੀ ॥
With each and every breath, worship the Lord in adoration; meditate on the Lord God in your mind and with your mouth.
ਕ੍ਰਿਪਾਲ ਦਇਆਲ ਰਸਾਲ ਗੁਣ ਨਿਧਿ; ਕਰਿ ਦਇਆ ਸੇਵਾ ਲਾਈਐ ॥
O kind and compassionate Lord, O treasure of sublime essence, treasure of excellence, please link me to Your service.
ਨਾਨਕੁ ਪਇਅੰਪੈ. ਚਰਣ ਜੰਪੈ; ਨਾਮੁ ਜਪਤ ਗੋਬਿੰਦ. ਨਹ ਅਲਸਾਈਐ ॥੧॥
Prays Nanak: may I meditate on the Lord's lotus feet, and not be lazy in chanting the Naam, the Name of the Lord of t…
ਪਾਵਨ ਪਤਿਤ ਪੁਨੀਤ; ਨਾਮ ਨਿਰੰਜਨਾ ॥
The Purifier of sinners is the Naam, the Pure Name of the Immaculate Lord.
ਭਰਮ ਅੰਧੇਰ ਬਿਨਾਸ; ਗਿਆਨ ਗੁਰ ਅੰਜਨਾ ॥
The darkness of doubt is removed by the healing ointment of the Guru's spiritual wisdom.
ਗੁਰ ਗਿਆਨ ਅੰਜਨ. ਪ੍ਰਭ ਨਿਰੰਜਨ; ਜਲਿ ਥਲਿ ਮਹੀਅਲਿ ਪੂਰਿਆ ॥
By the healing ointment of the Guru's spiritual wisdom, one meets the Immaculate Lord God, who is totally pervading t…
ਇਕ ਨਿਮਖ. ਜਾ ਕੈ ਰਿਦੈ ਵਸਿਆ; ਮਿਟੇ ਤਿਸਹਿ ਵਿਸੂਰਿਆ ॥
If He dwells within the heart, for even an instant, sorrows are forgotten.
ਅਗਾਧਿ ਬੋਧ ਸਮਰਥ ਸੁਆਮੀ; ਸਰਬ ਕਾ ਭਉ ਭੰਜਨਾ ॥
The wisdom of the all-powerful Lord and Master is incomprehensible; He is the Destroyer of the fears of all.
ਨਾਨਕੁ ਪਇਅੰਪੈ. ਚਰਣ ਜੰਪੈ; ਪਾਵਨ ਪਤਿਤ ਪੁਨੀਤ, ਨਾਮ ਨਿਰੰਜਨਾ ॥੨॥
Prays Nanak, I meditate on the Lord's lotus feet. The Purifier of sinners is the Naam, the Pure Name of the Immaculat…
ਓਟ ਗਹੀ ਗੋਪਾਲ; ਦਇਆਲ ਕ੍ਰਿਪਾ ਨਿਧੇ ॥
I have grasped the protection of the merciful Lord, the Sustainer of the Universe, the treasure of grace.
ਮੋਹਿ ਆਸਰ, ਤੁਅ ਚਰਨ; ਤੁਮਾਰੀ ਸਰਨਿ ਸਿਧੇ ॥
I take the support of Your lotus feet, and in the protection of Your Sanctuary, I attain perfection.
ਹਰਿ ਚਰਨ ਕਾਰਨ ਕਰਨ ਸੁਆਮੀ; ਪਤਿਤ. ਉਧਰਨ ਹਰਿ ਹਰੇ ॥
The Lord's lotus feet are the cause of causes; the Lord Master saves even the sinners.
ਸਾਗਰ ਸੰਸਾਰ, ਭਵ ਉਤਾਰ; ਨਾਮੁ ਸਿਮਰਤ. ਬਹੁ ਤਰੇ ॥
So many are saved; they cross over the terrifying world-ocean, contemplating the Naam, the Name of the Lord.
ਆਦਿ ਅੰਤਿ ਬੇਅੰਤ ਖੋਜਹਿ; ਸੁਨੀ ਉਧਰਨ, ਸੰਤਸੰਗ ਬਿਧੇ ॥
In the beginning and in the end, countless are those who seek the Lord. I have heard that the Society of the Saints i…
ਨਾਨਕੁ ਪਇਅੰਪੈ, ਚਰਨ ਜੰਪੈ; ਓਟ ਗਹੀ ਗੋਪਾਲ, ਦਇਆਲ ਕ੍ਰਿਪਾ ਨਿਧੇ ॥੩॥
Prays Nanak, I meditate on the Lord's lotus feet, and grasp the protection of the Lord of the Universe, the merciful,…
ਭਗਤਿ ਵਛਲੁ ਹਰਿ ਬਿਰਦੁ; ਆਪਿ ਬਨਾਇਆ ॥
The Lord is the Lover of His devotees; this is His natural way.
ਜਹ ਜਹ ਸੰਤ ਅਰਾਧਹਿ; ਤਹ ਤਹ ਪ੍ਰਗਟਾਇਆ ॥
Wherever the Saints worship the Lord in adoration, there He is revealed.
ਪ੍ਰਭਿ ਆਪਿ ਲੀਏ ਸਮਾਇ, ਸਹਜਿ ਸੁਭਾਇ; ਭਗਤ ਕਾਰਜ ਸਾਰਿਆ ॥
God blends Himself with His devotees in His natural way, and resolves their affairs.
ਆਨੰਦ ਹਰਿ ਜਸ ਮਹਾ ਮੰਗਲ; ਸਰਬ ਦੂਖ ਵਿਸਾਰਿਆ ॥
In the ecstasy of the Lord's Praises, they obtain supreme joy, and forget all their sorrows.