52 passages · ~5 min read
Tap any verse to open it — original, meaning & audio.
ਇਹ ਸ੍ਰਪਨੀ; ਤਾ ਕੀ ਕੀਤੀ ਹੋਈ ॥
This she-serpent is created by Him.
ਬਲੁ ਅਬਲੁ; ਕਿਆ ਇਸ ਤੇ ਹੋਈ ॥੪॥
What power or weakness does she have by herself? ||4||
ਇਹ ਬਸਤੀ; ਤਾ ਬਸਤ ਸਰੀਰਾ ॥
If she abides with the mortal, then his soul abides in his body.
ਗੁਰ ਪ੍ਰਸਾਦਿ; ਸਹਜਿ ਤਰੇ ਕਬੀਰਾ ॥੫॥੬॥੧੯॥
By Guru's Grace, Kabeer has easily crossed over. ||5||6||19||
ਆਸਾ ॥
Aasaa:
ਕਹਾ ਸੁਆਨ ਕਉ; ਸਿਮ੍ਰਿਤਿ ਸੁਨਾਏ ॥
Why bother to read the Simritees to a dog?
ਕਹਾ ਸਾਕਤ ਪਹਿ; ਹਰਿ ਗੁਨ ਗਾਏ ॥੧॥
Why bother to sing the Lord's Praises to the faithless cynic? ||1||
ਰਾਮ ਰਾਮ ਰਾਮ; ਰਮੇ ਰਮਿ ਰਹੀਐ ॥
Remain absorbed in the Lord's Name, Raam, Raam, Raam.
ਸਾਕਤ ਸਿਉ; ਭੂਲਿ ਨਹੀ ਕਹੀਐ ॥੧॥ ਰਹਾਉ ॥
Do not bother to speak of it to the faithless cynic, even by mistake. ||1||Pause||
ਕਊਆ; ਕਹਾ ਕਪੂਰ ਚਰਾਏ ॥
Why offer camphor to a crow?
ਕਹ ਬਿਸੀਅਰ ਕਉ; ਦੂਧੁ ਪੀਆਏ ॥੨॥
Why give the snake milk to drink? ||2||
ਸਤਸੰਗਤਿ ਮਿਲਿ; ਬਿਬੇਕ ਬੁਧਿ ਹੋਈ ॥
Joining the Sat Sangat, the True Congregation, discriminating understanding is attained.
ਪਾਰਸੁ ਪਰਸਿ; ਲੋਹਾ ਕੰਚਨੁ ਸੋਈ ॥੩॥
That iron which touches the Philosopher's Stone becomes gold. ||3||
ਸਾਕਤੁ ਸੁਆਨੁ; ਸਭੁ ਕਰੇ ਕਰਾਇਆ ॥
The dog, the faithless cynic, does everything as the Lord causes him to do.
ਜੋ ਧੁਰਿ ਲਿਖਿਆ; ਸੁ ਕਰਮ ਕਮਾਇਆ ॥੪॥
He does the deeds pre-ordained from the very beginning. ||4||
ਅੰਮ੍ਰਿਤੁ ਲੈ ਲੈ; ਨੀਮੁ ਸਿੰਚਾਈ ॥
If you take Ambrosial Nectar and irrigate the neem tree with it,
ਕਹਤ ਕਬੀਰ; ਉਆ ਕੋ. ਸਹਜੁ ਨ ਜਾਈ ॥੫॥੭॥੨੦॥
still, says Kabeer, its natural qualities are not changed. ||5||7||20||
ਲੰਕਾ ਸਾ ਕੋਟੁ; ਸਮੁੰਦ ਸੀ ਖਾਈ ॥
A fortress like that of Sri Lanka, with the ocean as a moat around it
ਤਿਹ ਰਾਵਨ ਘਰ; ਖਬਰਿ ਨ ਪਾਈ ॥੧॥
- there is no news about that house of Raavan. ||1||
ਕਿਆ ਮਾਗਉ; ਕਿਛੁ. ਥਿਰੁ ਨ ਰਹਾਈ ॥
What shall I ask for? Nothing is permanent.
ਦੇਖਤ ਨੈਨ; ਚਲਿਓ ਜਗੁ ਜਾਈ ॥੧॥ ਰਹਾਉ ॥
I see with my eyes that the world is passing away. ||1||Pause||
ਇਕੁ ਲਖੁ ਪੂਤ; ਸਵਾ ਲਖੁ ਨਾਤੀ ॥
Thousands of sons and thousands of grandsons
ਤਿਹ ਰਾਵਨ ਘਰ; ਦੀਆ ਨ ਬਾਤੀ ॥੨॥
- but in that house of Raavan, the lamps and wicks have gone out. ||2||
ਚੰਦੁ ਸੂਰਜੁ; ਜਾ ਕੇ ਤਪਤ ਰਸੋਈ ॥
The moon and the sun cooked his food.
ਬੈਸੰਤਰੁ; ਜਾ ਕੇ ਕਪਰੇ ਧੋਈ ॥੩॥
The fire washed his clothes. ||3||
ਗੁਰਮਤਿ; ਰਾਮੈ ਨਾਮਿ ਬਸਾਈ ॥
Under Guru's Instructions, one whose mind is filled with the Lord's Name,
ਅਸਥਿਰੁ ਰਹੈ; ਨ ਕਤਹੂੰ ਜਾਈ ॥੪॥
becomes permanent, and does not go anywhere. ||4||
ਕਹਤ ਕਬੀਰ; ਸੁਨਹੁ ਰੇ ਲੋਈ ॥
Says Kabeer, listen, people:
ਰਾਮ ਨਾਮ ਬਿਨੁ; ਮੁਕਤਿ ਨ ਹੋਈ ॥੫॥੮॥੨੧॥
without the Lord's Name, no one is liberated. ||5||8||21||
ਪਹਿਲਾ ਪੂਤੁ; ਪਿਛੈਰੀ ਮਾਈ ॥
First, the son was born, and then, his mother.
ਗੁਰੁ ਲਾਗੋ; ਚੇਲੇ ਕੀ ਪਾਈ ॥੧॥
The guru falls at the feet of the disciple. ||1||
ਏਕੁ ਅਚੰਭਉ; ਸੁਨਹੁ ਤੁਮੑ ਭਾਈ ॥
Listen to this wonderful thing, O Siblings of Destiny!
ਦੇਖਤ ਸਿੰਘੁ; ਚਰਾਵਤ ਗਾਈ ॥੧॥ ਰਹਾਉ ॥
I saw the lion herding the cows. ||1||Pause||
ਜਲ ਕੀ ਮਛੁਲੀ; ਤਰਵਰਿ ਬਿਆਈ ॥
The fish of the water gives birth upon a tree.
ਦੇਖਤ ਕੁਤਰਾ; ਲੈ ਗਈ ਬਿਲਾਈ ॥੨॥
I saw a cat carrying away a dog. ||2||
ਤਲੈ ਰੇ ਬੈਸਾ; ਊਪਰਿ ਸੂਲਾ ॥
The branches are below, and the roots are above.
ਤਿਸ ਕੈ ਪੇਡਿ ਲਗੇ; ਫਲ ਫੂਲਾ ॥੩॥
The trunk of that tree bears fruits and flowers. ||3||
ਘੋਰੈ ਚਰਿ; ਭੈਸ ਚਰਾਵਨ ਜਾਈ ॥
Riding a horse, the buffalo takes him out to graze.
ਬਾਹਰਿ ਬੈਲੁ; ਗੋਨਿ ਘਰਿ ਆਈ ॥੪॥
The bull is away, while his load has come home. ||4||
ਕਹਤ ਕਬੀਰ; ਜੁ ਇਸ ਪਦ ਬੂਝੈ ॥
Says Kabeer, one who understands this hymn,
ਰਾਮ ਰਮਤ; ਤਿਸੁ ਸਭੁ ਕਿਛੁ ਸੂਝੈ ॥੫॥੯॥੨੨॥
and chants the Lord's Name, comes to understand everything. ||5||9||22||
ਬਾਈਸ ਚਉਪਦੇ; ਤਥਾ ਪੰਚਪਦੇ
22 Chau-Padhay And Panch-Padhay
ਆਸਾ ਸ੍ਰੀ ਕਬੀਰ ਜੀਉ ਕੇ ਤਿਪਦੇ ੮ ਦੁਤੁਕੇ ੭ ਇਕਤੁਕਾ ੧ ॥
Aasaa Of Kabeer Jee, 8 Thri-Padhay, 7 Dho-Thukay, 1 Ik-Tuka:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਬਿੰਦੁ ਤੇ ਜਿਨਿ ਪਿੰਡੁ ਕੀਆ; ਅਗਨਿ ਕੁੰਡ ਰਹਾਇਆ ॥
The Lord created the body from sperm, and protected it in the fire pit.
ਦਸ ਮਾਸ. ਮਾਤਾ ਉਦਰਿ ਰਾਖਿਆ; ਬਹੁਰਿ ਲਾਗੀ ਮਾਇਆ ॥੧॥
For ten months He preserved you in your mother's womb, and then, after you were born, you became attached to Maya. ||1||
ਪ੍ਰਾਨੀ. ਕਾਹੇ ਕਉ ਲੋਭਿ ਲਾਗੇ; ਰਤਨ ਜਨਮੁ ਖੋਇਆ ॥
O mortal, why have you attached yourself to greed, and lost the jewel of life?
ਪੂਰਬ ਜਨਮਿ. ਕਰਮ ਭੂਮਿ; ਬੀਜੁ. ਨਾਹੀ ਬੋਇਆ ॥੧॥ ਰਹਾਉ ॥
You did not plant the seeds of good actions in the earth of your past lives. ||1||Pause||
ਬਾਰਿਕ ਤੇ. ਬਿਰਧਿ ਭਇਆ; ਹੋਨਾ ਸੋ ਹੋਇਆ ॥
From an infant, you have grown old. That which was to happen, has happened.
ਜਾ ਜਮੁ ਆਇ. ਝੋਟ ਪਕਰੈ; ਤਬਹਿ ਕਾਹੇ ਰੋਇਆ ॥੨॥
When the Messenger of Death comes and grabs you by your hair, why do you cry out then? ||2||