31 passages · ~6 min read
Tap any verse to open it — original, meaning & audio.
ਦੁਰਮਤਿ ਭਾਗਹੀਨ. ਮਤਿ ਫੀਕੇ; ਨਾਮੁ ਸੁਨਤ. ਆਵੈ ਮਨਿ ਰੋਹੈ ॥
Evil-minded, unfortunate and shallow-minded are those who feel anger in their minds, when they hear the Naam, the Nam…
ਕਊਆ ਕਾਗ ਕਉ, ਅੰਮ੍ਰਿਤ ਰਸੁ ਪਾਈਐ; ਤ੍ਰਿਪਤੈ. ਵਿਸਟਾ ਖਾਇ ਮੁਖਿ ਗੋਹੈ ॥੩॥
You may place ambrosial nectar before crows and ravens, but they will be satisfied only by eating manure and dung wit…
ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ; ਜਿਤੁ ਨਾਤੈ, ਕਊਆ ਹੰਸੁ ਹੋਹੈ ॥
The True Guru, the Speaker of Truth, is the pool of Ambrosial Nectar; bathing within it, the crow becomes a swan.
ਨਾਨਕ. ਧਨੁ ਧੰਨੁ, ਵਡੇ ਵਡਭਾਗੀ; ਜਿਨੑ ਗੁਰਮਤਿ ਨਾਮੁ, ਰਿਦੈ ਮਲੁ ਧੋਹੈ ॥੪॥੨॥
O Nanak, blessed, blessed and very fortunate are those who, through the Guru's Teachings, with the Naam, wash away th…
ਗੂਜਰੀ ਮਹਲਾ ੪ ॥
Goojaree, Fourth Mehl:
ਹਰਿ ਜਨ ਊਤਮ. ਊਤਮ ਬਾਣੀ; ਮੁਖਿ ਬੋਲਹਿ ਪਰਉਪਕਾਰੇ ॥
The humble servants of the Lord are exalted, and exalted is their speech. With their mouths, they speak for the benef…
ਜੋ ਜਨੁ ਸੁਣੈ. ਸਰਧਾ ਭਗਤਿ ਸੇਤੀ; ਕਰਿ ਕਿਰਪਾ ਹਰਿ ਨਿਸਤਾਰੇ ॥੧॥
Those who listen to them with faith and devotion, are blessed by the Lord; showering His Mercy, He saves them. ||1||
ਰਾਮ; ਮੋ ਕਉ. ਹਰਿ ਜਨ ਮੇਲਿ ਪਿਆਰੇ ॥
Lord, please, let me meet the beloved servants of the Lord.
ਮੇਰੇ ਪ੍ਰੀਤਮ ਪ੍ਰਾਨ. ਸਤਿਗੁਰੁ ਗੁਰੁ ਪੂਰਾ; ਹਮ ਪਾਪੀ. ਗੁਰਿ ਨਿਸਤਾਰੇ ॥੧॥ ਰਹਾਉ ॥
The True Guru, the Perfect Guru, is my Beloved, my very breath of life; the Guru has saved me, the sinner. ||1||Pause||
ਗੁਰਮੁਖਿ ਵਡਭਾਗੀ ਵਡਭਾਗੇ; ਜਿਨ ਹਰਿ ਹਰਿ ਨਾਮੁ ਅਧਾਰੇ ॥
The Gurmukhs are fortunate, so very fortunate; their Support is the Name of the Lord, Har, Har.
ਹਰਿ ਹਰਿ ਅੰਮ੍ਰਿਤੁ. ਹਰਿ ਰਸੁ ਪਾਵਹਿ; ਗੁਰਮਤਿ ਭਗਤਿ ਭੰਡਾਰੇ ॥੨॥
They obtain the Ambrosial Nectar of the Name of the Lord, Har, Har; through the Guru's Teachings, they obtain this tr…
ਜਿਨ ਦਰਸਨੁ ਸਤਿਗੁਰ. ਸਤ ਪੁਰਖ, ਨ ਪਾਇਆ; ਤੇ ਭਾਗਹੀਣ. ਜਮਿ ਮਾਰੇ ॥
Those who do not obtain the Blessed Vision of the Darshan of the True Guru, the True Primal Being, are most unfortuna…
ਸੇ ਕੂਕਰ ਸੂਕਰ ਗਰਧਭ, ਪਵਹਿ ਗਰਭ ਜੋਨੀ; ਦਯਿ ਮਾਰੇ, ਮਹਾ ਹਤਿਆਰੇ ॥੩॥
They are like dogs, pigs and jackasses; they are cast into the womb of reincarnation, and the Lord strikes them down …
ਦੀਨ ਦਇਆਲ ਹੋਹੁ ਜਨ ਊਪਰਿ; ਕਰਿ ਕਿਰਪਾ ਲੇਹੁ ਉਬਾਰੇ ॥
O Lord, Kind to the poor, please shower Your mercy upon Your humble servant, and save him.
ਨਾਨਕ ਜਨ. ਹਰਿ ਕੀ ਸਰਣਾਈ; ਹਰਿ ਭਾਵੈ ਹਰਿ ਨਿਸਤਾਰੇ ॥੪॥੩॥
Servant Nanak has entered the Lord's Sanctuary; if it pleases You, Lord, please save him. ||4||3||
ਹੋਹੁ ਦਇਆਲ. ਮੇਰਾ ਮਨੁ ਲਾਵਹੁ; ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥
Be Merciful and attune my mind, so that I might meditate continually on the Lord's Name, night and day.
ਸਭਿ ਸੁਖ. ਸਭਿ ਗੁਣ, ਸਭਿ ਨਿਧਾਨ ਹਰਿ; ਜਿਤੁ ਜਪਿਐ, ਦੁਖ ਭੁਖ ਸਭ ਲਹਿ ਜਾਈ ॥੧॥
The Lord is all peace, all virtue and all wealth; remembering Him, all misery and hunger depart. ||1||
ਮਨ ਮੇਰੇ; ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥
O my mind, the Lord's Name is my companion and brother.
ਗੁਰਮਤਿ ਰਾਮ ਨਾਮੁ ਜਸੁ ਗਾਵਾ; ਅੰਤਿ ਬੇਲੀ, ਦਰਗਹ ਲਏ ਛਡਾਈ ॥੧॥ ਰਹਾਉ ॥
Under Guru's Instruction, I sing the Praises of the Lord's Name; it shall be my help and support in the end, and it s…
ਤੂੰ ਆਪੇ ਦਾਤਾ. ਪ੍ਰਭੁ ਅੰਤਰਜਾਮੀ; ਕਰਿ ਕਿਰਪਾ ਲੋਚ. ਮੇਰੈ ਮਨਿ ਲਾਈ ॥
You Yourself are the Giver, O God, Inner-knower, Searcher of hearts; by Your Grace, You have infused longing for You …
ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ; ਪ੍ਰਭਿ ਲੋਚ ਪੂਰੀ, ਸਤਿਗੁਰ ਸਰਣਾਈ ॥੨॥
My mind and body long for the Lord; God has fulfilled my longing. I have entered the Sanctuary of the True Guru. ||2||
ਮਾਣਸ ਜਨਮੁ. ਪੁੰਨਿ ਕਰਿ ਪਾਇਆ; ਬਿਨੁ ਨਾਵੈ. ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥
Human birth is obtained through good actions; without the Name, it is cursed, totally cursed, and it passes away in v…
ਨਾਮ ਬਿਨਾ. ਰਸ ਕਸ ਦੁਖੁ ਖਾਵੈ; ਮੁਖੁ ਫੀਕਾ. ਥੁਕ ਥੂਕ ਮੁਖਿ ਪਾਈ ॥੩॥
Without the Naam, the Name of the Lord, one obtains only suffering for his delicacies to eat. His mouth is insipid, a…
ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ; ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥
Those humble beings, who have entered the Sanctuary of the Lord God, Har, Har, are blessed with glory in the Court of…
ਧੰਨੁ ਧੰਨੁ ਸਾਬਾਸਿ ਕਹੈ, ਪ੍ਰਭੁ ਜਨ ਕਉ; ਜਨ ਨਾਨਕ. ਮੇਲਿ ਲਏ ਗਲਿ ਲਾਈ ॥੪॥੪॥
Blessed, blessed and congratulations, says God to His humble servant. O servant Nanak, He embraces him, and blends hi…
ਗੁਰਮੁਖਿ ਸਖੀ ਸਹੇਲੀ ਮੇਰੀ; ਮੋ ਕਉ ਦੇਵਹੁ ਦਾਨੁ, ਹਰਿ ਪ੍ਰਾਨ ਜੀਵਾਇਆ ॥
O Gurmukhs, O my friends and companions, give me the gift of the Lord's Name, the life of my very life.
ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ; ਜਿਨੑਾ. ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥
I am the slave, the servant of the Guru's Sikhs, who meditate on the Lord God, the Primal Being, night and day. ||1||
ਮੇਰੈ ਮਨਿ ਤਨਿ ਬਿਰਹੁ; ਗੁਰਸਿਖ ਪਗ ਲਾਇਆ ॥
Within my mind and body, I have enshrined love for the feet of the Guru's Sikhs.
ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ; ਮੋ ਕਉ ਕਰਹੁ ਉਪਦੇਸੁ. ਹਰਿ ਮਿਲੈ ਮਿਲਾਇਆ ॥੧॥ ਰਹਾਉ ॥
O my life-mates, O Sikhs of the Guru, O Siblings of Destiny, instruct me in the Teachings, that I might merge in the …