31 passages · ~5 min read
Tap any verse to open it — original, meaning & audio.
ਗੂਜਰੀ ਮਹਲਾ ੫ ਚਉਪਦੇ ਘਰੁ ੧ ॥
Goojaree, Fifth Mehl, Chau-Padhay, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਕਾਹੇ ਰੇ ਮਨ. ਚਿਤਵਹਿ ਉਦਮੁ; ਜਾ. ਆਹਰਿ ਹਰਿ ਜੀਉ ਪਰਿਆ ॥
Why, O mind, do you contrive your schemes, when the Dear Lord Himself provides for your care?
ਸੈਲ ਪਥਰ ਮਹਿ. ਜੰਤ ਉਪਾਏ; ਤਾ ਕਾ ਰਿਜਕੁ. ਆਗੈ ਕਰਿ ਧਰਿਆ ॥੧॥
From rocks and stones, He created the living beings, and He places before them their sustenance. ||1||
ਮੇਰੇ ਮਾਧਉ ਜੀ; ਸਤਸੰਗਤਿ ਮਿਲੇ ਸਿ ਤਰਿਆ ॥
O my Dear Lord of Souls, one who meets with the Sat Sangat, the True Congregation, is saved.
ਗੁਰ ਪਰਸਾਦਿ. ਪਰਮ ਪਦੁ ਪਾਇਆ; ਸੂਕੇ ਕਾਸਟ ਹਰਿਆ ॥੧॥ ਰਹਾਉ ॥
By Guru's Grace, he obtains the supreme status, and the dry branch blossoms forth in greenery. ||1||Pause||
ਜਨਨਿ ਪਿਤਾ. ਲੋਕ ਸੁਤ ਬਨਿਤਾ; ਕੋਇ ਨ ਕਿਸ ਕੀ ਧਰਿਆ ॥
Mother, father, friends, children, and spouse - no one is the support of any other.
ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ; ਕਾਹੇ ਮਨ ਭਉ ਕਰਿਆ ॥੨॥
For each and every individual, the Lord and Master provides sustenance; why do you fear, O my mind? ||2||
ਊਡੈ ਊਡਿ ਆਵੈ ਸੈ ਕੋਸਾ; ਤਿਸੁ ਪਾਛੈ ਬਚਰੇ ਛਰਿਆ ॥
The flamingoes fly hundreds of miles, leaving their young ones behind.
ਉਨ ਕਵਨੁ ਖਲਾਵੈ ਕਵਨੁ ਚੁਗਾਵੈ; ਮਨ ਮਹਿ ਸਿਮਰਨੁ ਕਰਿਆ ॥੩॥
Who feeds them, and who teaches them to feed themselves? Have you ever thought of this in your mind? ||3||
ਸਭ ਨਿਧਾਨ. ਦਸ ਅਸਟ ਸਿਧਾਨ; ਠਾਕੁਰ ਕਰ ਤਲ ਧਰਿਆ ॥
All treasures and the eighteen supernatural spiritual powers of the Siddhas are held by the Lord and Master in the pa…
ਜਨ ਨਾਨਕ. ਬਲਿ ਬਲਿ ਸਦ ਬਲਿ ਜਾਈਐ; ਤੇਰਾ. ਅੰਤੁ ਨ ਪਾਰਾਵਰਿਆ ॥੪॥੧॥
Servant Nanak is devoted, dedicated, and forever a sacrifice to You - Your vast expanse has no limit. ||4||1||
ਗੂਜਰੀ ਮਹਲਾ ੫ ਚਉਪਦੇ ਘਰੁ ੨ ॥
Goojaree, Fifth Mehl, Chau-Padhay, Second House:
ਕਿਰਿਆਚਾਰ ਕਰਹਿ ਖਟੁ ਕਰਮਾ; ਇਤੁ ਰਾਤੇ ਸੰਸਾਰੀ ॥
They perform the four rituals and six religious rites; the world is engrossed in these.
ਅੰਤਰਿ ਮੈਲੁ, ਨ ਉਤਰੈ ਹਉਮੈ; ਬਿਨੁ ਗੁਰ. ਬਾਜੀ ਹਾਰੀ ॥੧॥
They are not cleansed of the filth of their ego within; without the Guru, they lose the game of life. ||1||
ਮੇਰੇ ਠਾਕੁਰ; ਰਖਿ ਲੇਵਹੁ ਕਿਰਪਾ ਧਾਰੀ ॥
O my Lord and Master, please, grant Your Grace and preserve me.
ਕੋਟਿ ਮਧੇ ਕੋ ਵਿਰਲਾ ਸੇਵਕੁ; ਹੋਰਿ ਸਗਲੇ ਬਿਉਹਾਰੀ ॥੧॥ ਰਹਾਉ ॥
Out of millions, hardly anyone is a servant of the Lord. All the others are mere traders. ||1||Pause||
ਸਾਸਤ ਬੇਦ ਸਿਮ੍ਰਿਤਿ ਸਭਿ ਸੋਧੇ; ਸਭ ਏਕਾ ਬਾਤ ਪੁਕਾਰੀ ॥
I have searched all the Shaastras, the Vedas and the Simritees, and they all affirm one thing:
ਬਿਨੁ ਗੁਰ. ਮੁਕਤਿ, ਨ ਕੋਊ ਪਾਵੈ; ਮਨਿ ਵੇਖਹੁ ਕਰਿ ਬੀਚਾਰੀ ॥੨॥
without the Guru, no one obtains liberation; see, and reflect upon this in your mind. ||2||
ਅਠਸਠਿ ਮਜਨੁ ਕਰਿ ਇਸਨਾਨਾ; ਭ੍ਰਮਿ ਆਏ ਧਰ ਸਾਰੀ ॥
Even if one takes cleansing baths at the sixty-eight sacred shrines of pilgrimage, and wanders over the whole planet,
ਅਨਿਕ ਸੋਚ ਕਰਹਿ ਦਿਨ ਰਾਤੀ; ਬਿਨੁ ਸਤਿਗੁਰ. ਅੰਧਿਆਰੀ ॥੩॥
and performs all the rituals of purification day and night, still, without the True Guru, there is only darkness. ||3||
ਧਾਵਤ ਧਾਵਤ ਸਭੁ ਜਗੁ ਧਾਇਓ; ਅਬ ਆਏ ਹਰਿ ਦੁਆਰੀ ॥
Roaming and wandering around, I have travelled over the whole world, and now, I have arrived at the Lord's Door.
ਦੁਰਮਤਿ ਮੇਟਿ. ਬੁਧਿ ਪਰਗਾਸੀ; ਜਨ ਨਾਨਕ. ਗੁਰਮੁਖਿ ਤਾਰੀ ॥੪॥੧॥੨॥
The Lord has eliminated my evil-mindedness, and enlightened my intellect; O servant Nanak, the Gurmukhs are saved. ||…
ਗੂਜਰੀ ਮਹਲਾ ੫ ॥
Goojaree, Fifth Mehl:
ਹਰਿ ਧਨੁ ਜਾਪ, ਹਰਿ ਧਨੁ ਤਾਪ; ਹਰਿ ਧਨੁ ਭੋਜਨੁ ਭਾਇਆ ॥
The wealth of the Lord is my chanting, the wealth of the Lord is my deep meditation; the wealth of the Lord is the fo…
ਨਿਮਖ. ਨ ਬਿਸਰਉ ਮਨ ਤੇ, ਹਰਿ ਹਰਿ; ਸਾਧਸੰਗਤਿ ਮਹਿ ਪਾਇਆ ॥੧॥
I do not forget the Lord, Har, Har, from my mind, even for an instant; I have found Him in the Saadh Sangat, the Comp…
ਮਾਈ; ਖਾਟਿ ਆਇਓ ਘਰਿ. ਪੂਤਾ ॥
O mother, your son has returned home with a profit:
ਹਰਿ ਧਨੁ ਚਲਤੇ. ਹਰਿ ਧਨੁ ਬੈਸੇ; ਹਰਿ ਧਨੁ ਜਾਗਤ ਸੂਤਾ ॥੧॥ ਰਹਾਉ ॥
the wealth of the Lord while walking, the wealth of the Lord while sitting, and the wealth of the Lord while waking a…
ਹਰਿ ਧਨੁ ਇਸਨਾਨੁ, ਹਰਿ ਧਨੁ ਗਿਆਨੁ; ਹਰਿ ਸੰਗਿ ਲਾਇ ਧਿਆਨਾ ॥
The wealth of the Lord is my cleansing bath, the wealth of the Lord is my wisdom; I center my meditation on the Lord.
ਹਰਿ ਧਨੁ ਤੁਲਹਾ, ਹਰਿ ਧਨੁ ਬੇੜੀ; ਹਰਿ ਹਰਿ ਤਾਰਿ ਪਰਾਨਾ ॥੨॥
The wealth of the Lord is my raft, the wealth of the Lord is my boat; the Lord, Har, Har, is the ship to carry me acr…