40 passages · ~6 min read
Tap any verse to open it — original, meaning & audio.
ਕਾਇਆ ਮਿਟੀ ਅੰਧੁ ਹੈ; ਪਉਣੈ ਪੁਛਹੁ ਜਾਇ ॥
The body is merely blind dust; go, and ask the soul.
ਹਉ ਤਾ. ਮਾਇਆ ਮੋਹਿਆ; ਫਿਰਿ ਫਿਰਿ ਆਵਾ ਜਾਇ ॥
The soul answers, "I am enticed by Maya, and so I come and go, again and again."
ਨਾਨਕ. ਹੁਕਮੁ, ਨ ਜਾਤੋ ਖਸਮ ਕਾ; ਜਿ ਰਹਾ ਸਚਿ ਸਮਾਇ ॥੧॥
O Nanak, I do not know my Lord and Master's Command, by which I would merge in the Truth. ||1||
ਮਃ ੩ ॥
Third Mehl:
ਏਕੋ ਨਿਹਚਲ ਨਾਮ ਧਨੁ; ਹੋਰੁ ਧਨੁ ਆਵੈ ਜਾਇ ॥
The Naam, the Name of the Lord, is the only permanent wealth; all other wealth comes and goes.
ਇਸੁ ਧਨ ਕਉ, ਤਸਕਰੁ. ਜੋਹਿ ਨ ਸਕਈ; ਨਾ ਓਚਕਾ ਲੈ ਜਾਇ ॥
Thieves cannot steal this wealth, nor can robbers take it away.
ਇਹੁ ਹਰਿ ਧਨੁ. ਜੀਐ ਸੇਤੀ ਰਵਿ ਰਹਿਆ; ਜੀਐ ਨਾਲੇ ਜਾਇ ॥
This wealth of the Lord is embedded in the soul, and with the soul, it shall depart.
ਪੂਰੇ ਗੁਰ ਤੇ ਪਾਈਐ; ਮਨਮੁਖਿ ਪਲੈ. ਨ ਪਾਇ ॥
It is obtained from the Perfect Guru; the self-willed manmukhs do not receive it.
ਧਨੁ ਵਾਪਾਰੀ ਨਾਨਕਾ; ਜਿਨੑਾ ਨਾਮ ਧਨੁ ਖਟਿਆ ਆਇ ॥੨॥
Blessed are the traders, O Nanak, who have come to earn the wealth of the Naam. ||2||
ਪਉੜੀ ॥
Pauree:
ਮੇਰਾ ਸਾਹਿਬੁ ਅਤਿ ਵਡਾ; ਸਚੁ ਗਹਿਰ ਗੰਭੀਰਾ ॥
My Master is so very great, true, profound and unfathomable.
ਸਭੁ ਜਗੁ ਤਿਸ ਕੈ ਵਸਿ ਹੈ; ਸਭੁ ਤਿਸ ਕਾ ਚੀਰਾ ॥
The whole world is under His power; everything is the projection of Him.
ਗੁਰ ਪਰਸਾਦੀ ਪਾਈਐ; ਨਿਹਚਲੁ ਧਨੁ ਧੀਰਾ ॥
By Guru's Grace, the eternal wealth is obtained, bringing peace and patience to the mind.
ਕਿਰਪਾ ਤੇ. ਹਰਿ ਮਨਿ ਵਸੈ; ਭੇਟੈ ਗੁਰੁ ਸੂਰਾ ॥
By His Grace, the Lord dwells in the mind, and one meets the Brave Guru.
ਗੁਣਵੰਤੀ ਸਾਲਾਹਿਆ; ਸਦਾ ਥਿਰੁ ਨਿਹਚਲੁ, ਹਰਿ ਪੂਰਾ ॥੭॥
The virtuous praise the ever-stable, permanent, perfect Lord. ||7||
ਸਲੋਕੁ ਮਃ ੩ ॥
Salok, Third Mehl:
ਧ੍ਰਿਗੁ ਤਿਨੑਾ ਦਾ ਜੀਵਿਆ, ਜੋ ਹਰਿ ਸੁਖੁ. ਪਰਹਰਿ ਤਿਆਗਦੇ; ਦੁਖੁ ਹਉਮੈ ਪਾਪ ਕਮਾਇ ॥
Cursed is the life of those who forsake and throw away the peace of the Lord's Name, and suffer pain instead by pract…
ਮਨਮੁਖ ਅਗਿਆਨੀ. ਮਾਇਆ ਮੋਹਿ ਵਿਆਪੇ; ਤਿਨੑ ਬੂਝ. ਨ ਕਾਈ ਪਾਇ ॥
The ignorant self-willed manmukhs are engrossed in the love of Maya; they have no understanding at all.
ਹਲਤਿ ਪਲਤਿ ਓਇ. ਸੁਖੁ ਨ ਪਾਵਹਿ; ਅੰਤਿ ਗਏ ਪਛੁਤਾਇ ॥
In this world and in the world beyond, they do not find peace; in the end, they depart regretting and repenting.
ਗੁਰ ਪਰਸਾਦੀ ਕੋ ਨਾਮੁ ਧਿਆਏ; ਤਿਸੁ ਹਉਮੈ ਵਿਚਹੁ ਜਾਇ ॥
By Guru's Grace, one may meditate on the Naam, the Name of the Lord, and egotism departs from within him.
ਨਾਨਕ. ਜਿਸੁ ਪੂਰਬਿ ਹੋਵੈ ਲਿਖਿਆ; ਸੋ ਗੁਰ ਚਰਣੀ ਆਇ ਪਾਇ ॥੧॥
O Nanak, one who has such pre-ordained destiny, comes and falls at the Guru's Feet. ||1||
ਮਨਮੁਖੁ ਊਧਾ ਕਉਲੁ ਹੈ; ਨਾ ਤਿਸੁ ਭਗਤਿ. ਨ ਨਾਉ ॥
The self-willed manmukh is like the inverted lotus; he has neither devotional worship, nor the Lord's Name.
ਸਕਤੀ ਅੰਦਰਿ ਵਰਤਦਾ; ਕੂੜੁ ਤਿਸ ਕਾ ਹੈ ਉਪਾਉ ॥
He remains engrossed in material wealth, and his efforts are false.
ਤਿਸ ਕਾ ਅੰਦਰੁ. ਚਿਤੁ ਨ ਭਿਜਈ; ਮੁਖਿ ਫੀਕਾ ਆਲਾਉ ॥
His consciousness is not softened within, and the words from his mouth are insipid.
ਓਇ ਧਰਮਿ ਰਲਾਏ. ਨਾ ਰਲਨਿੑ; ਓਨਾ ਅੰਦਰਿ ਕੂੜੁ ਸੁਆਉ ॥
He does not mingle with the righteous; within him are falsehood and selfishness.
ਨਾਨਕ. ਕਰਤੈ ਬਣਤ ਬਣਾਈ, ਮਨਮੁਖ. ਕੂੜੁ ਬੋਲਿ ਬੋਲਿ ਡੁਬੇ; ਗੁਰਮੁਖਿ ਤਰੇ, ਜਪਿ ਹਰਿ ਨਾਉ ॥੨॥
O Nanak, the Creator Lord has arranged things, so that the self-willed manmukhs are drowned by telling lies, while th…
ਬਿਨੁ ਬੂਝੇ. ਵਡਾ ਫੇਰੁ ਪਇਆ; ਫਿਰਿ ਆਵੈ ਜਾਈ ॥
Without understanding, one must wander around the cycle of reincarnation, and continue coming and going.
ਸਤਿਗੁਰ ਕੀ ਸੇਵਾ. ਨ ਕੀਤੀਆ; ਅੰਤਿ ਗਇਆ ਪਛੁਤਾਈ ॥
One who has not served the True Guru, shall depart regretting and repenting in the end.
ਆਪਣੀ ਕਿਰਪਾ ਕਰੇ. ਗੁਰੁ ਪਾਈਐ; ਵਿਚਹੁ ਆਪੁ ਗਵਾਈ ॥
But if the Lord shows His Mercy, one finds the Guru, and ego is banished from within.
ਤ੍ਰਿਸਨਾ ਭੁਖ ਵਿਚਹੁ ਉਤਰੈ; ਸੁਖੁ ਵਸੈ ਮਨਿ ਆਈ ॥
Hunger and thirst depart from within, and peace comes to dwell in the mind.
ਸਦਾ ਸਦਾ ਸਾਲਾਹੀਐ; ਹਿਰਦੈ ਲਿਵ ਲਾਈ ॥੮॥
Forever and ever, praise Him with love in your heart. ||8||
ਜਿ ਸਤਿਗੁਰੁ ਸੇਵੇ ਆਪਣਾ; ਤਿਸ ਨੋ ਪੂਜੇ ਸਭੁ ਕੋਇ ॥
One who serves his True Guru, is worshipped by everyone.
ਸਭਨਾ ਉਪਾਵਾ ਸਿਰਿ ਉਪਾਉ ਹੈ; ਹਰਿ ਨਾਮੁ ਪਰਾਪਤਿ ਹੋਇ ॥
Of all efforts, the supreme effort is the attainment of the Lord's Name.
ਅੰਤਰਿ ਸੀਤਲ ਸਾਤਿ ਵਸੈ; ਜਪਿ ਹਿਰਦੈ ਸਦਾ ਸੁਖੁ ਹੋਇ ॥
Peace and tranquility come to dwell within the mind; meditating within the heart, there comes a lasting peace.
ਅੰਮ੍ਰਿਤੁ ਖਾਣਾ. ਅੰਮ੍ਰਿਤੁ ਪੈਨਣਾ; ਨਾਨਕ. ਨਾਮੁ ਵਡਾਈ ਹੋਇ ॥੧॥
The Ambrosial Amrit is his food, and the Ambrosial Amrit is his clothes; O Nanak, through the Naam, the Name of the L…
ਏ ਮਨ. ਗੁਰ ਕੀ ਸਿਖ ਸੁਣਿ; ਹਰਿ ਪਾਵਹਿ ਗੁਣੀ ਨਿਧਾਨੁ ॥
O mind, listen to the Guru's Teachings, and you shall obtain the treasure of virtue.