37 passages · ~6 min read
Tap any verse to open it — original, meaning & audio.
ਪੂਰਨ ਪਾਰਬ੍ਰਹਮ ਪਰਮੇਸੁਰ; ਮੇਰੇ ਮਨ. ਸਦਾ ਧਿਆਈਐ ॥੧॥
O my mind, meditate forever on the Perfect, Supreme Lord God, the Transcendent Lord. ||1||
ਸਿਮਰਹੁ. ਹਰਿ ਹਰਿ ਨਾਮੁ; ਪਰਾਨੀ ॥
Meditate in remembrance on the Name of the Lord, Har, Har, O mortal.
ਬਿਨਸੈ ਕਾਚੀ ਦੇਹ; ਅਗਿਆਨੀ ॥ ਰਹਾਉ ॥
Your frail body shall perish, you ignorant fool. ||Pause||
ਮ੍ਰਿਗ ਤ੍ਰਿਸਨਾ ਅਰੁ ਸੁਪਨ ਮਨੋਰਥ; ਤਾ ਕੀ. ਕਛੁ ਨ ਵਡਾਈ ॥
Illusions and dream-objects possess nothing of greatness.
ਰਾਮ ਭਜਨ ਬਿਨੁ. ਕਾਮਿ ਨ ਆਵਸਿ; ਸੰਗਿ. ਨ ਕਾਹੂ ਜਾਈ ॥੨॥
Without meditating on the Lord, nothing succeeds, and nothing will go along with you. ||2||
ਹਉ ਹਉ ਕਰਤ. ਬਿਹਾਇ ਅਵਰਦਾ; ਜੀਅ ਕੋ ਕਾਮੁ. ਨ ਕੀਨਾ ॥
Acting in egotism and pride, his life passes away, and he does nothing for his soul.
ਧਾਵਤ ਧਾਵਤ. ਨਹ ਤ੍ਰਿਪਤਾਸਿਆ; ਰਾਮ ਨਾਮੁ. ਨਹੀ ਚੀਨਾ ॥੩॥
Wandering and wandering all around, he is never satisfied; he does not remember the Name of the Lord. ||3||
ਸਾਦ ਬਿਕਾਰ ਬਿਖੈ ਰਸ ਮਾਤੋ; ਅਸੰਖ ਖਤੇ ਕਰਿ ਫੇਰੇ ॥
Intoxicated with the taste of corruption, cruel pleasures and countless sins, he is consigned to the cycle of reincar…
ਨਾਨਕ ਕੀ ਪ੍ਰਭ ਪਾਹਿ ਬਿਨੰਤੀ; ਕਾਟਹੁ ਅਵਗੁਣ ਮੇਰੇ ॥੪॥੧੧॥੨੨॥
Nanak offers his prayer to God, to eradicate his demerits. ||4||11||22||
ਸੋਰਠਿ ਮਹਲਾ ੫ ॥
Sorat'h, Fifth Mehl:
ਗੁਣ ਗਾਵਹੁ ਪੂਰਨ ਅਬਿਨਾਸੀ; ਕਾਮ ਕ੍ਰੋਧ ਬਿਖੁ ਜਾਰੇ ॥
Sing the Glorious Praises of the Perfect, Imperishable Lord, and the poison of sexual desire and anger shall be burnt…
ਮਹਾ ਬਿਖਮੁ ਅਗਨਿ ਕੋ ਸਾਗਰੁ; ਸਾਧੂ ਸੰਗਿ ਉਧਾਰੇ ॥੧॥
You shall cross over the awesome, arduous ocean of fire, in the Saadh Sangat, the Company of the Holy. ||1||
ਪੂਰੈ ਗੁਰਿ; ਮੇਟਿਓ ਭਰਮੁ ਅੰਧੇਰਾ ॥
The Perfect Guru has dispelled the darkness of doubt.
ਭਜੁ ਪ੍ਰੇਮ ਭਗਤਿ; ਪ੍ਰਭੁ ਨੇਰਾ ॥ ਰਹਾਉ ॥
Remember God with love and devotion; He is near at hand. ||Pause||
ਹਰਿ ਹਰਿ ਨਾਮੁ ਨਿਧਾਨ ਰਸੁ ਪੀਆ; ਮਨ ਤਨ ਰਹੇ ਅਘਾਈ ॥
Drink in the sublime essence, the treasure of the Name of the Lord, Har, Har, and your mind and body shall remain sat…
ਜਤ ਕਤ ਪੂਰਿ ਰਹਿਓ ਪਰਮੇਸਰੁ; ਕਤ ਆਵੈ ਕਤ ਜਾਈ ॥੨॥
The Transcendent Lord is totally permeating and pervading everywhere; where would He come from, and where would He go…
ਜਪ ਤਪ ਸੰਜਮ ਗਿਆਨ ਤਤ ਬੇਤਾ; ਜਿਸੁ ਮਨਿ ਵਸੈ ਗੋੁਪਾਲਾ ॥
One whose mind is filled with the Lord, is a person of meditation, penance, self-restraint and spiritual wisdom, and …
ਨਾਮੁ ਰਤਨੁ ਜਿਨਿ ਗੁਰਮੁਖਿ ਪਾਇਆ; ਤਾ ਕੀ ਪੂਰਨ ਘਾਲਾ ॥੩॥
The Gurmukh obtains the jewel of the Naam; his efforts come to perfect fruition. ||3||
ਕਲਿ ਕਲੇਸ ਮਿਟੇ ਦੁਖ ਸਗਲੇ; ਕਾਟੀ ਜਮ ਕੀ ਫਾਸਾ ॥
All his struggles, sufferings and pains are dispelled, and the noose of death is cut away from him.
ਕਹੁ ਨਾਨਕ. ਪ੍ਰਭਿ ਕਿਰਪਾ ਧਾਰੀ; ਮਨ ਤਨ ਭਏ ਬਿਗਾਸਾ ॥੪॥੧੨॥੨੩॥
Says Nanak, God has extended His Mercy, and so his mind and body blossom forth. ||4||12||23||
ਕਰਣ ਕਰਾਵਣਹਾਰ ਪ੍ਰਭੁ ਦਾਤਾ; ਪਾਰਬ੍ਰਹਮ ਪ੍ਰਭੁ ਸੁਆਮੀ ॥
God is the Doer, the Cause of causes, the Great Giver; God is the Supreme Lord and Master.
ਸਗਲੇ ਜੀਅ ਕੀਏ ਦਇਆਲਾ; ਸੋ ਪ੍ਰਭੁ ਅੰਤਰਜਾਮੀ ॥੧॥
The Merciful Lord created all beings; God is the Inner-knower, the Searcher of hearts. ||1||
ਮੇਰਾ ਗੁਰੁ; ਹੋਆ ਆਪਿ ਸਹਾਈ ॥
My Guru is Himself my friend and support.
ਸੂਖ ਸਹਜ ਆਨੰਦ ਮੰਗਲ ਰਸ; ਅਚਰਜ ਭਈ ਬਡਾਈ ॥ ਰਹਾਉ ॥
I am in celestial peace, bliss, joy, pleasure and wondrous glory. ||Pause||
ਗੁਰ ਕੀ ਸਰਣਿ ਪਏ. ਭੈ ਨਾਸੇ; ਸਾਚੀ ਦਰਗਹ ਮਾਨੇ ॥
Seeking the Sanctuary of the Guru, my fears have been dispelled, and I am accepted in the Court of the True Lord.
ਗੁਣ ਗਾਵਤ. ਆਰਾਧਿ ਨਾਮੁ ਹਰਿ; ਆਏ ਅਪੁਨੈ ਥਾਨੇ ॥੨॥
Singing His Glorious Praises, and worshipping in adoration the Name of the Lord, I have reached my destination. ||2||
ਜੈ ਜੈ ਕਾਰੁ ਕਰੈ ਸਭ ਉਸਤਤਿ; ਸੰਗਤਿ ਸਾਧ ਪਿਆਰੀ ॥
Everyone applauds and congratulates me; the Saadh Sangat, the Company of the Holy, is dear to me.
ਸਦ ਬਲਿਹਾਰਿ ਜਾਉ ਪ੍ਰਭ ਅਪੁਨੇ; ਜਿਨਿ ਪੂਰਨ ਪੈਜ ਸਵਾਰੀ ॥੩॥
I am forever a sacrifice to my God, who has totally protected and preserved my honor. ||3||
ਗੋਸਟਿ ਗਿਆਨੁ. ਨਾਮੁ ਸੁਣਿ ਉਧਰੇ; ਜਿਨਿ ਜਿਨਿ ਦਰਸਨੁ ਪਾਇਆ ॥
They are saved, who receive the Blessed Vision of His Darshan; they listen to the spiritual dialogue of the Naam.
ਭਇਓ ਕ੍ਰਿਪਾਲੁ ਨਾਨਕ. ਪ੍ਰਭੁ ਅਪੁਨਾ; ਅਨਦ ਸੇਤੀ ਘਰਿ ਆਇਆ ॥੪॥੧੩॥੨੪॥
Nanak's God has become Merciful to him; he has arrived home in ecstasy. ||4||13||24||
ਪ੍ਰਭ ਕੀ ਸਰਣਿ. ਸਗਲ ਭੈ ਲਾਥੇ; ਦੁਖ ਬਿਨਸੇ ਸੁਖੁ ਪਾਇਆ ॥
In God's Sanctuary, all fears depart, suffering disappears, and peace is obtained.
ਦਇਆਲੁ ਹੋਆ ਪਾਰਬ੍ਰਹਮੁ ਸੁਆਮੀ; ਪੂਰਾ ਸਤਿਗੁਰੁ ਧਿਆਇਆ ॥੧॥
When the Supreme Lord God and Master becomes merciful, we meditate on the Perfect True Guru. ||1||
ਪ੍ਰਭ ਜੀਉ; ਤੂ ਮੇਰੋ ਸਾਹਿਬੁ ਦਾਤਾ ॥
O Dear God, You are my Lord Master and Great Giver.
ਕਰਿ ਕਿਰਪਾ ਪ੍ਰਭ ਦੀਨ ਦਇਆਲਾ; ਗੁਣ ਗਾਵਉ ਰੰਗਿ ਰਾਤਾ ॥ ਰਹਾਉ ॥
By Your Mercy, O God, Merciful to the meek, imbue me with Your Love, that I might sing Your Glorious Praises. ||Pause||
ਸਤਿਗੁਰਿ ਨਾਮੁ ਨਿਧਾਨੁ ਦ੍ਰਿੜਾਇਆ; ਚਿੰਤਾ ਸਗਲ ਬਿਨਾਸੀ ॥
The True Guru has implanted the treasure of the Naam within me, and all my anxieties have been dispelled.