35 passages · ~5 min read
Tap any verse to open it — original, meaning & audio.
ਕਰਿ ਕਿਰਪਾ. ਅਪੁਨੋ ਕਰਿ ਲੀਨਾ; ਮਨਿ ਵਸਿਆ ਅਬਿਨਾਸੀ ॥੨॥
By His Mercy, He has made me His own, and the imperishable Lord has come to dwell within my mind. ||2||
ਤਾ ਕਉ ਬਿਘਨੁ. ਨ ਕੋਊ ਲਾਗੈ; ਜੋ ਸਤਿਗੁਰਿ ਅਪੁਨੈ ਰਾਖੇ ॥
No misfortune afflicts one who is protected by the True Guru.
ਚਰਨ ਕਮਲ ਬਸੇ ਰਿਦ ਅੰਤਰਿ; ਅੰਮ੍ਰਿਤ ਹਰਿ ਰਸੁ ਚਾਖੇ ॥੩॥
The Lotus Feet of God come to abide within his heart, and he savors the sublime essence of the Lord's Ambrosial Necta…
ਕਰਿ ਸੇਵਾ ਸੇਵਕ ਪ੍ਰਭ ਅਪੁਨੇ; ਜਿਨਿ ਮਨ ਕੀ ਇਛ ਪੁਜਾਈ ॥
So, as a servant, serve your God, who fulfills your mind's desires.
ਨਾਨਕ ਦਾਸ. ਤਾ ਕੈ ਬਲਿਹਾਰੈ; ਜਿਨਿ ਪੂਰਨ ਪੈਜ ਰਖਾਈ ॥੪॥੧੪॥੨੫॥
Slave Nanak is a sacrifice to the Perfect Lord, who has protected and preserved his honor. ||4||14||25||
ਸੋਰਠਿ ਮਹਲਾ ੫ ॥
Sorat'h, Fifth Mehl:
ਮਾਇਆ ਮੋਹ ਮਗਨੁ ਅੰਧਿਆਰੈ; ਦੇਵਨਹਾਰੁ. ਨ ਜਾਨੈ ॥
Infatuated with the darkness of emotional attachment to Maya, he does not know the Lord, the Great Giver.
ਜੀਉ ਪਿੰਡੁ ਸਾਜਿ ਜਿਨਿ ਰਚਿਆ; ਬਲੁ ਅਪੁਨੋ ਕਰਿ ਮਾਨੈ ॥੧॥
The Lord created his body and fashioned his soul, but he claims that his power is his own. ||1||
ਮਨ ਮੂੜੇ; ਦੇਖਿ ਰਹਿਓ ਪ੍ਰਭ ਸੁਆਮੀ ॥
O foolish mind, God, your Lord and Master is watching over you.
ਜੋ ਕਿਛੁ ਕਰਹਿ ਸੋਈ ਸੋਈ ਜਾਣੈ; ਰਹੈ ਨ ਕਛੂਐ ਛਾਨੀ ॥ ਰਹਾਉ ॥
Whatever you do, He knows; nothing can remain concealed from Him. ||Pause||
ਜਿਹਵਾ ਸੁਆਦ ਲੋਭ ਮਦਿ ਮਾਤੋ; ਉਪਜੇ ਅਨਿਕ ਬਿਕਾਰਾ ॥
You are intoxicated with the tastes of the tongue, with greed and pride; countless sins spring from these.
ਬਹੁਤੁ ਜੋਨਿ ਭਰਮਤ ਦੁਖੁ ਪਾਇਆ; ਹਉਮੈ ਬੰਧਨ ਕੇ ਭਾਰਾ ॥੨॥
You wandered in pain through countless incarnations, weighed down by the chains of egotism. ||2||
ਦੇਇ ਕਿਵਾੜ ਅਨਿਕ ਪੜਦੇ ਮਹਿ; ਪਰ ਦਾਰਾ ਸੰਗਿ ਫਾਕੈ ॥
Behind closed doors, hidden by many screens, the man takes his pleasure with another man's wife.
ਚਿਤ੍ਰ ਗੁਪਤੁ ਜਬ ਲੇਖਾ ਮਾਗਹਿ; ਤਬ ਕਉਣੁ. ਪੜਦਾ ਤੇਰਾ ਢਾਕੈ ॥੩॥
When Chitr and Gupt, the celestial accountants of the conscious and subconscious, call for your account, who will scr…
ਦੀਨ ਦਇਆਲ ਪੂਰਨ ਦੁਖ ਭੰਜਨ; ਤੁਮ ਬਿਨੁ. ਓਟ ਨ ਕਾਈ ॥
O Perfect Lord, Merciful to the meek, Destroyer of pain, without You, I have no shelter at all.
ਕਾਢਿ ਲੇਹੁ ਸੰਸਾਰ ਸਾਗਰ ਮਹਿ; ਨਾਨਕ ਪ੍ਰਭ ਸਰਣਾਈ ॥੪॥੧੫॥੨੬॥
Please, lift me up out of the world-ocean; O God, I have come to Your Sanctuary. ||4||15||26||
ਪਾਰਬ੍ਰਹਮੁ ਹੋਆ ਸਹਾਈ; ਕਥਾ ਕੀਰਤਨੁ ਸੁਖਦਾਈ ॥
The Supreme Lord God has become my helper and friend; His sermon and the Kirtan of His Praises have brought me peace.
ਗੁਰ ਪੂਰੇ ਕੀ ਬਾਣੀ; ਜਪਿ ਅਨਦੁ ਕਰਹੁ ਨਿਤ ਪ੍ਰਾਣੀ ॥੧॥
Chant the Word of the Perfect Guru's Bani, and be ever in bliss, O mortal. ||1||
ਹਰਿ ਸਾਚਾ ਸਿਮਰਹੁ ਭਾਈ ॥
Remember the True Lord in meditation, O Siblings of Destiny.
ਸਾਧਸੰਗਿ ਸਦਾ ਸੁਖੁ ਪਾਈਐ; ਹਰਿ ਬਿਸਰਿ. ਨ ਕਬਹੂ ਜਾਈ ॥ ਰਹਾਉ ॥
In the Saadh Sangat, the Company of the Holy, eternal peace is obtained, and the Lord is never forgotten. ||Pause||
ਅੰਮ੍ਰਿਤ ਨਾਮੁ ਪਰਮੇਸਰੁ ਤੇਰਾ; ਜੋ ਸਿਮਰੈ ਸੋ ਜੀਵੈ ॥
Your Name, O Transcendent Lord, is Ambrosial Nectar; whoever meditates on it, lives.
ਜਿਸ ਨੋ ਕਰਮਿ ਪਰਾਪਤਿ ਹੋਵੈ; ਸੋ ਜਨੁ ਨਿਰਮਲੁ ਥੀਵੈ ॥੨॥
One who is blessed with God's Grace - that humble servant becomes immaculate and pure. ||2||
ਬਿਘਨ ਬਿਨਾਸਨ ਸਭਿ ਦੁਖ ਨਾਸਨ; ਗੁਰ ਚਰਣੀ ਮਨੁ ਲਾਗਾ ॥
Obstacles are removed, and all pains are eliminated; my mind is attached to the Guru's feet.
ਗੁਣ ਗਾਵਤ. ਅਚੁਤ ਅਬਿਨਾਸੀ; ਅਨਦਿਨੁ ਹਰਿ ਰੰਗਿ ਜਾਗਾ ॥੩॥
Singing the Glorious Praises of the immovable and imperishable Lord, one remains awake to the Lord's Love, day and ni…
ਮਨ ਇਛੇ ਸੇਈ ਫਲ ਪਾਏ; ਹਰਿ ਕੀ ਕਥਾ ਸੁਹੇਲੀ ॥
He obtains the fruits of his mind's desires, listening to the comforting sermon of the Lord.
ਆਦਿ ਅੰਤਿ ਮਧਿ ਨਾਨਕ ਕਉ; ਸੋ ਪ੍ਰਭੁ ਹੋਆ ਬੇਲੀ ॥੪॥੧੬॥੨੭॥
In the beginning, in the middle, and in the end, God is Nanak's best friend. ||4||16||27||
ਸੋਰਠਿ ਮਹਲਾ ੫ ਪੰਚਪਦਾ ॥
Sorat'h, Fifth Mehl, Panch-Padhay:
ਬਿਨਸੈ ਮੋਹੁ ਮੇਰਾ ਅਰੁ ਤੇਰਾ; ਬਿਨਸੈ ਅਪਨੀ ਧਾਰੀ ॥੧॥
May my emotional attachment, my sense of mine and yours, and my self-conceit be dispelled. ||1||
ਸੰਤਹੁ; ਇਹਾ ਬਤਾਵਹੁ ਕਾਰੀ ॥
O Saints, show me such a way,
ਜਿਤੁ; ਹਉਮੈ ਗਰਬੁ ਨਿਵਾਰੀ ॥੧॥ ਰਹਾਉ ॥
by which my egotism and pride might be eliminated. ||1||Pause||
ਸਰਬ ਭੂਤ ਪਾਰਬ੍ਰਹਮੁ ਕਰਿ ਮਾਨਿਆ; ਹੋਵਾਂ ਸਗਲ ਰੇਨਾਰੀ ॥੨॥
I see the Supreme Lord God in all beings, and I am the dust of all. ||2||
ਪੇਖਿਓ ਪ੍ਰਭ ਜੀਉ ਅਪੁਨੈ ਸੰਗੇ; ਚੂਕੈ ਭੀਤਿ ਭ੍ਰਮਾਰੀ ॥੩॥
I see God always with me, and the wall of doubt has been shattered. ||3||
ਅਉਖਧੁ ਨਾਮੁ ਨਿਰਮਲ ਜਲੁ ਅੰਮ੍ਰਿਤੁ; ਪਾਈਐ ਗੁਰੂ ਦੁਆਰੀ ॥੪॥
The medicine of the Naam, and the Immaculate Water of Ambrosial Nectar, are obtained through the Guru's Gate. ||4||
ਕਹੁ ਨਾਨਕ. ਜਿਸੁ ਮਸਤਕਿ ਲਿਖਿਆ; ਤਿਸੁ. ਗੁਰ ਮਿਲਿ ਰੋਗ ਬਿਦਾਰੀ ॥੫॥੧੭॥੨੮॥
Says Nanak, one who has such pre-ordained destiny inscribed upon his forehead, meets with the Guru, and his diseases …