58 passages · ~6 min read
Tap any verse to open it — original, meaning & audio.
ਪ੍ਰਭ ਸਾਚੇ ਕੀ. ਸਾਚੀ ਕਾਰ ॥
True is service to the True Lord God.
ਨਾਨਕ; ਨਾਮਿ ਸਵਾਰਣਹਾਰ ॥੪॥੪॥
O Nanak, the Naam is the Embellisher. ||4||4||
ਧਨਾਸਰੀ ਮਹਲਾ ੩ ॥
Dhanaasaree, Third Mehl:
ਜੋ ਹਰਿ ਸੇਵਹਿ; ਤਿਨ ਬਲਿ ਜਾਉ ॥
I am a sacrifice to those who serve the Lord.
ਤਿਨ ਹਿਰਦੈ ਸਾਚੁ; ਸਚਾ ਮੁਖਿ ਨਾਉ ॥
The Truth is in their hearts, and the True Name is on their lips.
ਸਾਚੋ ਸਾਚੁ ਸਮਾਲਿਹੁ; ਦੁਖੁ ਜਾਇ ॥
Dwelling upon the Truest of the True, their pains are dispelled.
ਸਾਚੈ ਸਬਦਿ; ਵਸੈ ਮਨਿ ਆਇ ॥੧॥
Through the True Word of the Shabad, the Lord comes to dwell in their minds. ||1||
ਗੁਰਬਾਣੀ ਸੁਣਿ; ਮੈਲੁ ਗਵਾਏ ॥
Listening to the Word of Gurbani, filth is washed off,
ਸਹਜੇ ਹਰਿ ਨਾਮੁ; ਮੰਨਿ ਵਸਾਏ ॥੧॥ ਰਹਾਉ ॥
and they naturally enshrine the Lord's Name in their minds. ||1||Pause||
ਕੂੜੁ ਕੁਸਤੁ ਤ੍ਰਿਸਨਾ ਅਗਨਿ ਬੁਝਾਏ ॥
One who conquers fraud, deceit and the fire of desire
ਅੰਤਰਿ ਸਾਂਤਿ; ਸਹਜਿ ਸੁਖੁ ਪਾਏ ॥
finds tranquility, peace and pleasure within.
ਗੁਰ ਕੈ ਭਾਣੈ ਚਲੈ; ਤਾ ਆਪੁ ਜਾਇ ॥
If one walks in harmony with the Guru's Will, he eliminates his self-conceit.
ਸਾਚੁ ਮਹਲੁ ਪਾਏ; ਹਰਿ ਗੁਣ ਗਾਇ ॥੨॥
He finds the True Mansion of the Lord's Presence, singing the Glorious Praises of the Lord. ||2||
ਨ ਸਬਦੁ ਬੂਝੈ; ਨ ਜਾਣੈ ਬਾਣੀ ॥
The blind, self-willed manmukh does not understand the Shabad; he does not know the Word of the Guru's Bani,
ਮਨਮੁਖਿ ਅੰਧੇ; ਦੁਖਿ ਵਿਹਾਣੀ ॥
and so he passes his life in misery.
ਸਤਿਗੁਰੁ ਭੇਟੇ; ਤਾ ਸੁਖੁ ਪਾਏ ॥
But if he meets the True Guru, then he finds peace,
ਹਉਮੈ ਵਿਚਹੁ ਠਾਕਿ ਰਹਾਏ ॥੩॥
and the ego within is silenced. ||3||
ਕਿਸ ਨੋ ਕਹੀਐ; ਦਾਤਾ ਇਕੁ ਸੋਇ ॥
Who else should I speak to? The One Lord is the Giver of all.
ਕਿਰਪਾ ਕਰੇ; ਸਬਦਿ ਮਿਲਾਵਾ ਹੋਇ ॥
When He grants His Grace, then we obtain the Word of the Shabad.
ਮਿਲਿ ਪ੍ਰੀਤਮ, ਸਾਚੇ ਗੁਣ ਗਾਵਾ ॥
Meeting with my Beloved, I sing the Glorious Praises of the True Lord.
ਨਾਨਕ ਸਾਚੇ ਸਾਚਾ ਭਾਵਾ ॥੪॥੫॥
O Nanak, becoming truthful, I have become pleasing to the True Lord. ||4||5||
ਮਨੁ ਮਰੈ; ਧਾਤੁ ਮਰਿ ਜਾਇ ॥
When the mind is conquered, its turbulent wanderings are stopped.
ਬਿਨੁ ਮਨ ਮੂਏ; ਕੈਸੇ ਹਰਿ ਪਾਇ ॥
Without conquering the mind, how can the Lord be found?
ਇਹੁ ਮਨੁ ਮਰੈ; ਦਾਰੂ ਜਾਣੈ ਕੋਇ ॥
Rare is the one who knows the medicine to conquer the mind.
ਮਨੁ ਸਬਦਿ ਮਰੈ; ਬੂਝੈ ਜਨੁ ਸੋਇ ॥੧॥
The mind is conquered through the Word of the Shabad; this is known to the Lord's humble servant. ||1||
ਜਿਸ ਨੋ ਬਖਸੇ; ਹਰਿ ਦੇ ਵਡਿਆਈ ॥
The Lord forgives him, and blesses him with glory.
ਗੁਰ ਪਰਸਾਦਿ; ਵਸੈ ਮਨਿ ਆਈ ॥ ਰਹਾਉ ॥
By Guru's Grace, the Lord comes to dwell in the mind. ||Pause||
ਗੁਰਮੁਖਿ; ਕਰਣੀ ਕਾਰ ਕਮਾਵੈ ॥
The Gurmukh does good deeds,
ਤਾ ਇਸੁ ਮਨ ਕੀ ਸੋਝੀ ਪਾਵੈ ॥
and so, he comes to understand this mind.
ਮਨੁ ਮੈ ਮਤੁ; ਮੈਗਲ ਮਿਕਦਾਰਾ ॥
The mind is intoxicated, like the elephant with wine.
ਗੁਰੁ; ਅੰਕਸੁ ਮਾਰਿ ਜੀਵਾਲਣਹਾਰਾ ॥੨॥
The Guru places the harness upon it, and rejuvenates it. ||2||
ਮਨੁ ਅਸਾਧੁ; ਸਾਧੈ ਜਨੁ ਕੋਈ ॥
The mind is undisciplined; only a rare few can discipline it.
ਅਚਰੁ ਚਰੈ; ਤਾ ਨਿਰਮਲੁ ਹੋਈ ॥
If someone eats the uneatable, then he becomes immaculate.
ਗੁਰਮੁਖਿ; ਇਹੁ ਮਨੁ ਲਇਆ ਸਵਾਰਿ ॥
As Gurmukh, his mind is embellished.
ਹਉਮੈ ਵਿਚਹੁ ਤਜੈ ਵਿਕਾਰ ॥੩॥
Egotism and corruption are eradicated from within. ||3||
ਜੋ ਧੁਰਿ ਰਖਿਅਨੁ. ਮੇਲਿ ਮਿਲਾਇ ॥
Those whom the Primal Lord keeps united in His Union,
ਕਦੇ. ਨ ਵਿਛੁੜਹਿ; ਸਬਦਿ ਸਮਾਇ ॥
shall never be separated from Him; they are merged in the Word of the Shabad.
ਆਪਣੀ ਕਲਾ; ਆਪੇ ਪ੍ਰਭੁ ਜਾਣੈ ॥
Only God Himself knows His own power.
ਨਾਨਕ; ਗੁਰਮੁਖਿ ਨਾਮੁ ਪਛਾਣੈ ॥੪॥੬॥
O Nanak, the Gurmukh realizes the Naam, the Name of the Lord. ||4||6||
ਕਾਚਾ ਧਨੁ ਸੰਚਹਿ; ਮੂਰਖ ਗਾਵਾਰ ॥
The ignorant fools amass false wealth.
ਮਨਮੁਖ ਭੂਲੇ; ਅੰਧ ਗਾਵਾਰ ॥
The blind, foolish, self-willed manmukhs have gone astray.
ਬਿਖਿਆ ਕੈ ਧਨਿ; ਸਦਾ ਦੁਖੁ ਹੋਇ ॥
Poisonous wealth brings constant pain.
ਨਾ ਸਾਥਿ ਜਾਇ; ਨ ਪਰਾਪਤਿ ਹੋਇ ॥੧॥
It will not go with you, and it will not yield any profit. ||1||
ਸਾਚਾ ਧਨੁ; ਗੁਰਮਤੀ ਪਾਏ ॥
True wealth is obtained through the Guru's Teachings.
ਕਾਚਾ ਧਨੁ. ਫੁਨਿ ਆਵੈ ਜਾਏ ॥ ਰਹਾਉ ॥
False wealth continues coming and going. ||Pause||
ਮਨਮੁਖਿ ਭੂਲੇ; ਸਭਿ ਮਰਹਿ ਗਵਾਰ ॥
The foolish self-willed manmukhs all go astray and die.
ਭਵਜਲਿ ਡੂਬੇ; ਨ ਉਰਵਾਰਿ. ਨ ਪਾਰਿ ॥
They drown in the terrifying world-ocean, and they cannot reach either this shore, or the one beyond.
ਸਤਿਗੁਰੁ ਭੇਟੇ; ਪੂਰੈ ਭਾਗਿ ॥
But by perfect destiny, they meet the True Guru;
ਸਾਚਿ ਰਤੇ; ਅਹਿਨਿਸਿ ਬੈਰਾਗਿ ॥੨॥
imbued with the True Name, day and night, they remain detached from the world. ||2||
ਚਹੁ ਜੁਗ ਮਹਿ; ਅੰਮ੍ਰਿਤੁ ਸਾਚੀ ਬਾਣੀ ॥
Throughout the four ages, the True Bani of His Word is Ambrosial Nectar.
ਪੂਰੈ ਭਾਗਿ; ਹਰਿ ਨਾਮਿ ਸਮਾਣੀ ॥
By perfect destiny, one is absorbed in the True Name.
ਸਿਧ ਸਾਧਿਕ, ਤਰਸਹਿ ਸਭਿ ਲੋਇ ॥
The Siddhas, the seekers and all men long for the Name.
ਪੂਰੈ ਭਾਗਿ; ਪਰਾਪਤਿ ਹੋਇ ॥੩॥
It is obtained only by perfect destiny. ||3||
ਸਭੁ ਕਿਛੁ ਸਾਚਾ; ਸਾਚਾ ਹੈ ਸੋਇ ॥
The True Lord is everything; He is True.
ਊਤਮ ਬ੍ਰਹਮੁ; ਪਛਾਣੈ ਕੋਇ ॥
Only a few realize the exalted Lord God.
ਸਚੁ ਸਾਚਾ; ਸਚੁ ਆਪਿ ਦ੍ਰਿੜਾਏ ॥
He is the Truest of the True; He Himself implants the True Name within.