32 passages · ~6 min read
Tap any verse to open it — original, meaning & audio.
ਧਨਾਸਰੀ ਛੰਤ ਮਹਲਾ ੪ ਘਰੁ ੧ ॥
Dhanaasaree, Chhant, Fourth Mehl, First House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਹਰਿ ਜੀਉ ਕ੍ਰਿਪਾ ਕਰੇ; ਤਾ ਨਾਮੁ ਧਿਆਈਐ ਜੀਉ ॥
When the Dear Lord grants His Grace, one meditates on the Naam, the Name of the Lord.
ਸਤਿਗੁਰੁ ਮਿਲੈ ਸੁਭਾਇ; ਸਹਜਿ ਗੁਣ ਗਾਈਐ ਜੀਉ ॥
Meeting the True Guru, through loving faith and devotion, one intuitively sings the Glorious Praises of the Lord.
ਗੁਣ ਗਾਇ ਵਿਗਸੈ ਸਦਾ ਅਨਦਿਨੁ; ਜਾ ਆਪਿ ਸਾਚੇ ਭਾਵਏ ॥
Singing His Glorious Praises continually, night and day, one blossoms forth, when it is pleasing to the True Lord.
ਅਹੰਕਾਰੁ ਹਉਮੈ ਤਜੈ ਮਾਇਆ; ਸਹਜਿ ਨਾਮਿ ਸਮਾਵਏ ॥
Egotism, self-conceit and Maya are forsaken, and he is intuitively absorbed into the Naam.
ਆਪਿ ਕਰਤਾ ਕਰੇ ਸੋਈ; ਆਪਿ ਦੇਇ. ਤ ਪਾਈਐ ॥
The Creator Himself acts; when He gives, then we receive.
ਹਰਿ ਜੀਉ ਕ੍ਰਿਪਾ ਕਰੇ; ਤਾ. ਨਾਮੁ ਧਿਆਈਐ ਜੀਉ ॥੧॥
When the Dear Lord grants His Grace, we meditate on the Naam. ||1||
ਅੰਦਰਿ ਸਾਚਾ ਨੇਹੁ; ਪੂਰੇ ਸਤਿਗੁਰੈ ਜੀਉ ॥
Deep within, I feel true love for the Perfect True Guru.
ਹਉ ਤਿਸੁ ਸੇਵੀ ਦਿਨੁ ਰਾਤਿ; ਮੈ ਕਦੇ. ਨ ਵੀਸਰੈ ਜੀਉ ॥
I serve Him day and night; I never forget Him.
ਕਦੇ ਨ ਵਿਸਾਰੀ. ਅਨਦਿਨੁ ਸਮੑਾਰੀ; ਜਾ ਨਾਮੁ ਲਈ ਤਾ ਜੀਵਾ ॥
I never forget Him; I remember Him night and day. When I chant the Naam, then I live.
ਸ੍ਰਵਣੀ ਸੁਣੀ ਤ ਇਹੁ ਮਨੁ ਤ੍ਰਿਪਤੈ; ਗੁਰਮੁਖਿ ਅੰਮ੍ਰਿਤੁ ਪੀਵਾ ॥
With my ears, I hear about Him, and my mind is satisfied. As Gurmukh, I drink in the Ambrosial Nectar.
ਨਦਰਿ ਕਰੇ ਤਾ ਸਤਿਗੁਰੁ ਮੇਲੇ; ਅਨਦਿਨੁ ਬਿਬੇਕ ਬੁਧਿ ਬਿਚਰੈ ॥
If He bestows His Glance of Grace, then I shall meet the True Guru; my discriminating intellect would contemplate Him…
ਅੰਦਰਿ ਸਾਚਾ ਨੇਹੁ; ਪੂਰੇ ਸਤਿਗੁਰੈ ॥੨॥
Deep within, I feel true love for the Perfect True Guru. ||2||
ਸਤਸੰਗਤਿ ਮਿਲੈ ਵਡਭਾਗਿ; ਤਾ ਹਰਿ ਰਸੁ ਆਵਏ ਜੀਉ ॥
By great good fortune, one joins the Sat Sangat, the True Congregation; then, one comes to savor the subtle essence o…
ਅਨਦਿਨੁ ਰਹੈ ਲਿਵ ਲਾਇ; ਤ ਸਹਜਿ ਸਮਾਵਏ ਜੀਉ ॥
Night and day, he remains lovingly focused on the Lord; he merges in celestial peace.
ਸਹਜਿ ਸਮਾਵੈ ਤਾ ਹਰਿ ਮਨਿ ਭਾਵੈ; ਸਦਾ ਅਤੀਤੁ ਬੈਰਾਗੀ ॥
Merging in celestial peace, he becomes pleasing to the Lord's Mind; he remains forever unattached and untouched.
ਹਲਤਿ ਪਲਤਿ ਸੋਭਾ ਜਗ ਅੰਤਰਿ; ਰਾਮ ਨਾਮਿ ਲਿਵ ਲਾਗੀ ॥
He receives honor in this world and the next, lovingly focused on the Lord's Name.
ਹਰਖ ਸੋਗ ਦੁਹਾ ਤੇ ਮੁਕਤਾ; ਜੋ ਪ੍ਰਭੁ ਕਰੇ ਸੁ ਭਾਵਏ ॥
He is liberated from both pleasure and pain; he is pleased by whatever God does.
ਸਤਸੰਗਤਿ ਮਿਲੈ ਵਡਭਾਗਿ; ਤਾ ਹਰਿ ਰਸੁ ਆਵਏ ਜੀਉ ॥੩॥
By great good fortune, one joins the Sat Sangat, the True Congregation, and then, one comes to savor the subtle essen…
ਦੂਜੈ ਭਾਇ ਦੁਖੁ ਹੋਇ; ਮਨਮੁਖ ਜਮਿ ਜੋਹਿਆ ਜੀਉ ॥
In the love of duality, there is pain and suffering; the Messenger of Death eyes the self-willed manmukhs.
ਹਾਇ ਹਾਇ ਕਰੇ ਦਿਨੁ ਰਾਤਿ; ਮਾਇਆ ਦੁਖਿ ਮੋਹਿਆ ਜੀਉ ॥
They cry and howl, day and night, caught by the pain of Maya.
ਮਾਇਆ ਦੁਖਿ ਮੋਹਿਆ ਹਉਮੈ ਰੋਹਿਆ; ਮੇਰੀ ਮੇਰੀ ਕਰਤ ਵਿਹਾਵਏ ॥
Caught by the pain of Maya, provoked by his ego, he passes his life crying out, "Mine, mine!".
ਜੋ ਪ੍ਰਭੁ ਦੇਇ. ਤਿਸੁ ਚੇਤੈ ਨਾਹੀ; ਅੰਤਿ ਗਇਆ ਪਛੁਤਾਵਏ ॥
He does not remember God, the Giver, and in the end, he departs regretting and repenting.
ਬਿਨੁ ਨਾਵੈ. ਕੋ ਸਾਥਿ, ਨ ਚਾਲੈ; ਪੁਤ੍ਰ ਕਲਤ੍ਰ ਮਾਇਆ ਧੋਹਿਆ ॥
Without the Name, nothing shall go along with him; not his children, spouse or the enticements of Maya.
ਦੂਜੈ ਭਾਇ ਦੁਖੁ ਹੋਇ; ਮਨਮੁਖਿ ਜਮਿ ਜੋਹਿਆ ਜੀਉ ॥੪॥
In the love of duality, there is pain and suffering; the Messenger of Death eyes the self-willed manmukhs. ||4||
ਕਰਿ ਕਿਰਪਾ ਲੇਹੁ ਮਿਲਾਇ; ਮਹਲੁ ਹਰਿ ਪਾਇਆ ਜੀਉ ॥
Granting His Grace, the Lord has merged me with Himself; I have found the Mansion of the Lord's Presence.
ਸਦਾ ਰਹੈ ਕਰ ਜੋੜਿ; ਪ੍ਰਭੁ ਮਨਿ ਭਾਇਆ ਜੀਉ ॥
I remain standing with my palms pressed together; I have become pleasing to God's Mind.
ਪ੍ਰਭੁ ਮਨਿ ਭਾਵੈ. ਤਾ ਹੁਕਮਿ ਸਮਾਵੈ; ਹੁਕਮੁ ਮੰਨਿ ਸੁਖੁ ਪਾਇਆ ॥
When one is pleasing to God's Mind, then he merges in the Hukam of the Lord's Command; surrendering to His Hukam, he …
ਅਨਦਿਨੁ ਜਪਤ ਰਹੈ ਦਿਨੁ ਰਾਤੀ; ਸਹਜੇ ਨਾਮੁ ਧਿਆਇਆ ॥
Night and day, he chants the Lord's Name, day and night; intuitively, naturally, he meditates on the Naam, the Name o…
ਨਾਮੋ ਨਾਮੁ ਮਿਲੀ ਵਡਿਆਈ; ਨਾਨਕ ਨਾਮੁ ਮਨਿ ਭਾਵਏ ॥
Through the Naam, the glorious greatness of the Naam is obtained; the Naam is pleasing to Nanak's mind.
ਕਰਿ ਕਿਰਪਾ ਲੇਹੁ ਮਿਲਾਇ; ਮਹਲੁ ਹਰਿ ਪਾਵਏ ਜੀਉ ॥੫॥੧॥
Granting His Grace, the Lord has merged me with Himself; I have found the Mansion of the Lord's Presence. ||5||1||