29 passages · ~6 min read
Tap any verse to open it — original, meaning & audio.
ਮਿਲਿ ਸਤਸੰਗਤਿ. ਪਰਮ ਪਦੁ ਪਾਇਆ; ਮੈ ਹਿਰਡ ਪਲਾਸ, ਸੰਗਿ ਹਰਿ ਬੁਹੀਆ ॥੧॥
Joining the Society of the Saints, I have obtained the supreme status. I am just a castor-oil tree, made fragrant by …
ਜਪਿ; ਜਗੰਨਾਥ ਜਗਦੀਸ ਗੁਸਈਆ ॥
Meditate on the Lord of the Universe, the Master of the world, the Lord of creation.
ਸਰਣਿ ਪਰੇ ਸੇਈ ਜਨ ਉਬਰੇ; ਜਿਉ ਪ੍ਰਹਿਲਾਦ ਉਧਾਰਿ ਸਮਈਆ ॥੧॥ ਰਹਾਉ ॥
Those humble beings who seek the Lord's Sanctuary are saved, like Prahlaad; they are emancipated and merge with the L…
ਭਾਰ ਅਠਾਰਹ ਮਹਿ ਚੰਦਨੁ ਊਤਮ; ਚੰਦਨ ਨਿਕਟਿ ਸਭ ਚੰਦਨੁ ਹੁਈਆ ॥
Of all plants, the sandalwood tree is the most sublime. Everything near the sandalwood tree becomes fragrant like san…
ਸਾਕਤ ਕੂੜੇ. ਊਭ ਸੁਕ ਹੂਏ; ਮਨਿ ਅਭਿਮਾਨੁ, ਵਿਛੁੜਿ ਦੂਰਿ ਗਈਆ ॥੨॥
The stubborn, false faithless cynics are dried up; their egotistical pride separates them far from the Lord. ||2||
ਹਰਿ ਗਤਿ ਮਿਤਿ ਕਰਤਾ ਆਪੇ ਜਾਣੈ; ਸਭ ਬਿਧਿ ਹਰਿ ਹਰਿ ਆਪਿ ਬਨਈਆ ॥
Only the Creator Lord Himself knows the state and condition of everyone; the Lord Himself makes all the arrangements.
ਜਿਸੁ ਸਤਿਗੁਰੁ ਭੇਟੇ ਸੁ ਕੰਚਨੁ ਹੋਵੈ; ਜੋ ਧੁਰਿ ਲਿਖਿਆ ਸੁ ਮਿਟੈ ਨ. ਮਿਟਈਆ ॥੩॥
One who meets the True Guru is transformed into gold. Whatever is pre-ordained, is not erased by erasing. ||3||
ਰਤਨ ਪਦਾਰਥ ਗੁਰਮਤਿ ਪਾਵੈ; ਸਾਗਰ ਭਗਤਿ ਭੰਡਾਰ ਖੁਲੑਈਆ ॥
The treasure of jewels is found in the ocean of the Guru's Teachings. The treasure of devotional worship is opened to…
ਗੁਰ ਚਰਣੀ ਇਕ ਸਰਧਾ ਉਪਜੀ; ਮੈ ਹਰਿ ਗੁਣ ਕਹਤੇ ਤ੍ਰਿਪਤਿ. ਨ ਭਈਆ ॥੪॥
Focused on the Guru's Feet, faith wells up within me; chanting the Glorious Praises of the Lord, I hunger for more. |…
ਪਰਮ ਬੈਰਾਗੁ. ਨਿਤ ਨਿਤ ਹਰਿ ਧਿਆਏ; ਮੈ ਹਰਿ ਗੁਣ ਕਹਤੇ ਭਾਵਨੀ ਕਹੀਆ ॥
I am totally detached, continually, continuously meditating on the Lord; chanting the Glorious Praises of the Lord, I…
ਬਾਰ ਬਾਰ ਖਿਨੁ ਖਿਨੁ ਪਲੁ ਕਹੀਐ; ਹਰਿ ਪਾਰੁ. ਨ ਪਾਵੈ, ਪਰੈ ਪਰਈਆ ॥੫॥
Time and time again, each and every moment and instant, I express it. I cannot find the Lord's limits; He is the fart…
ਸਾਸਤ ਬੇਦ ਪੁਰਾਣ ਪੁਕਾਰਹਿ; ਧਰਮੁ ਕਰਹੁ ਖਟੁ ਕਰਮ ਦ੍ਰਿੜਈਆ ॥
The Shaastras, the Vedas and the Puraanas advise righteous actions, and the performance of the six religious rituals.
ਮਨਮੁਖ ਪਾਖੰਡਿ ਭਰਮਿ ਵਿਗੂਤੇ; ਲੋਭ ਲਹਰਿ ਨਾਵ ਭਾਰਿ ਬੁਡਈਆ ॥੬॥
The hypocritical, self-willed manmukhs are ruined by doubt; in the waves of greed, their boat is heavily loaded, and …
ਨਾਮੁ ਜਪਹੁ ਨਾਮੇ ਗਤਿ ਪਾਵਹੁ; ਸਿਮ੍ਰਿਤਿ ਸਾਸਤ੍ਰ ਨਾਮੁ ਦ੍ਰਿੜਈਆ ॥
So chant the Naam, the Name of the Lord, and through the Naam, find emancipation. The Simritees and Shaastras recomme…
ਹਉਮੈ ਜਾਇ. ਤ ਨਿਰਮਲੁ ਹੋਵੈ; ਗੁਰਮੁਖਿ ਪਰਚੈ ਪਰਮ ਪਦੁ ਪਈਆ ॥੭॥
Eradicating egotism, one becomes pure. The Gurmukh is inspired, and obtains the supreme status. ||7||
ਇਹੁ ਜਗੁ ਵਰਨੁ ਰੂਪੁ ਸਭੁ ਤੇਰਾ; ਜਿਤੁ ਲਾਵਹਿ ਸੇ ਕਰਮ ਕਮਈਆ ॥
This world, with its colors and forms, is all Yours, O Lord; as You attach us, so do we do our deeds.
ਨਾਨਕ. ਜੰਤ ਵਜਾਏ ਵਾਜਹਿ; ਜਿਤੁ ਭਾਵੈ ਤਿਤੁ ਰਾਹਿ ਚਲਈਆ ॥੮॥੨॥੫॥
O Nanak, we are the instruments upon which He plays; as He wills, so is the path we take. ||8||2||5||
ਬਿਲਾਵਲੁ ਮਹਲਾ ੪ ॥
Bilaaval, Fourth Mehl:
ਗੁਰਮੁਖਿ ਅਗਮ ਅਗੋਚਰੁ ਧਿਆਇਆ; ਹਉ ਬਲਿ ਬਲਿ. ਸਤਿਗੁਰ ਸਤਿ ਪੁਰਖਈਆ ॥
The Gurmukh meditates on the Inaccessible, Unfathomable Lord. I am a sacrifice, a sacrifice to the True Guru, the Tru…
ਰਾਮ ਨਾਮੁ. ਮੇਰੈ ਪ੍ਰਾਣਿ ਵਸਾਏ; ਸਤਿਗੁਰ ਪਰਸਿ. ਹਰਿ ਨਾਮਿ ਸਮਈਆ ॥੧॥
He has brought the Lord's Name to dwell upon my breath of life; meeting with the True Guru, I am absorbed into the Lo…
ਜਨ ਕੀ ਟੇਕ; ਹਰਿ ਨਾਮੁ ਟਿਕਈਆ ॥
The Name of the Lord is the only Support of His humble servants.
ਸਤਿਗੁਰ ਕੀ ਧਰ ਲਾਗਾ ਜਾਵਾ; ਗੁਰ ਕਿਰਪਾ ਤੇ. ਹਰਿ ਦਰੁ ਲਹੀਆ ॥੧॥ ਰਹਾਉ ॥
I shall live under the protection of the True Guru. By Guru's Grace, I shall attain the Court of the Lord. ||1||Pause||
ਇਹੁ ਸਰੀਰੁ ਕਰਮ ਕੀ ਧਰਤੀ; ਗੁਰਮੁਖਿ ਮਥਿ ਮਥਿ ਤਤੁ ਕਢਈਆ ॥
This body is the field of karma; the Gurmukhs plow and work it, and harvest the essence.
ਲਾਲੁ ਜਵੇਹਰ ਨਾਮੁ ਪ੍ਰਗਾਸਿਆ; ਭਾਂਡੈ ਭਾਉ ਪਵੈ ਤਿਤੁ ਅਈਆ ॥੨॥
The priceless jewel of the Naam becomes manifest, and it pours into their vessels of love. ||2||
ਦਾਸਨਿ ਦਾਸ ਦਾਸ ਹੋਇ ਰਹੀਐ; ਜੋ ਜਨ ਰਾਮ ਭਗਤ ਨਿਜ ਭਈਆ ॥
Become the slave of the slave of the slave, of that humble being who has become the devotee of the Lord.
ਮਨੁ ਬੁਧਿ ਅਰਪਿ ਧਰਉ ਗੁਰ ਆਗੈ; ਗੁਰ ਪਰਸਾਦੀ ਮੈ ਅਕਥੁ ਕਥਈਆ ॥੩॥
I dedicate my mind and intellect, and place them in offering before my Guru; by Guru's Grace, I speak the Unspoken. |…
ਮਨਮੁਖ ਮਾਇਆ ਮੋਹਿ ਵਿਆਪੇ; ਇਹੁ ਮਨੁ ਤ੍ਰਿਸਨਾ ਜਲਤ ਤਿਖਈਆ ॥
The self-willed manmukhs are engrossed in attachment to Maya; their minds are thirsty, burning with desire.
ਗੁਰਮਤਿ ਨਾਮੁ. ਅੰਮ੍ਰਿਤ ਜਲੁ ਪਾਇਆ; ਅਗਨਿ ਬੁਝੀ. ਗੁਰ ਸਬਦਿ ਬੁਝਈਆ ॥੪॥
Following the Guru's Teachings, I have obtained the Ambrosial Water of the Naam, and the fire has been put out. The W…
ਇਹੁ ਮਨੁ ਨਾਚੈ. ਸਤਿਗੁਰ ਆਗੈ; ਅਨਹਦ ਸਬਦ ਧੁਨਿ ਤੂਰ ਵਜਈਆ ॥
This mind dances before the True Guru. The unstruck sound current of the Shabad resounds, vibrating the celestial mel…