52 passages · ~5 min read
Tap any verse to open it — original, meaning & audio.
ਗੋਂਡ ॥
Gond:
ਮੋਹਿ ਲਾਗਤੀ; ਤਾਲਾਬੇਲੀ ॥
I am restless and unhappy.
ਬਛਰੇ ਬਿਨੁ; ਗਾਇ ਅਕੇਲੀ ॥੧॥
Without her calf, the cow is lonely. ||1||
ਪਾਨੀਆ ਬਿਨੁ; ਮੀਨੁ ਤਲਫੈ ॥
Without water, the fish writhes in pain.
ਐਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੧॥ ਰਹਾਉ ॥
So is poor Naam Dayv without the Lord's Name. ||1||Pause||
ਜੈਸੇ. ਗਾਇ ਕਾ ਬਾਛਾ ਛੂਟਲਾ ॥
Like the cow's calf, which, when let loose,
ਥਨ ਚੋਖਤਾ; ਮਾਖਨੁ ਘੂਟਲਾ ॥੨॥
sucks at her udders and drinks her milk -||2||
ਨਾਮਦੇਉ; ਨਾਰਾਇਨੁ ਪਾਇਆ ॥
So has Naam Dayv found the Lord.
ਗੁਰੁ ਭੇਟਤ; ਅਲਖੁ ਲਖਾਇਆ ॥੩॥
Meeting the Guru, I have seen the Unseen Lord. ||3||
ਜੈਸੇ ਬਿਖੈ ਹੇਤ ਪਰ ਨਾਰੀ ॥
As the man driven by sex wants another man's wife,
ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥
so does Naam Dayv love the Lord. ||4||
ਜੈਸੇ ਤਾਪਤੇ ਨਿਰਮਲ ਘਾਮਾ ॥
As the earth burns in the dazzling sunlight,
ਤੈਸੇ ਰਾਮ ਨਾਮਾ ਬਿਨੁ; ਬਾਪੁਰੋ ਨਾਮਾ ॥੫॥੪॥
so does poor Naam Dayv burn without the Lord's Name. ||5||4||
ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ ॥
Raag Gond, The Word Of Naam Dayv Jee, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਹਰਿ ਹਰਿ ਕਰਤ; ਮਿਟੇ ਸਭਿ ਭਰਮਾ ॥
Chanting the Name of the Lord, Har, Har, all doubts are dispelled.
ਹਰਿ ਕੋ ਨਾਮੁ ਲੈ; ਊਤਮ ਧਰਮਾ ॥
Chanting the Name of the Lord is the highest religion.
ਹਰਿ ਹਰਿ ਕਰਤ; ਜਾਤਿ ਕੁਲ ਹਰੀ ॥
Chanting the Name of the Lord, Har, Har, erases social classes and ancestral pedigrees.
ਸੋ ਹਰਿ; ਅੰਧੁਲੇ ਕੀ ਲਾਕਰੀ ॥੧॥
The Lord is the walking stick of the blind. ||1||
ਹਰਏ ਨਮਸਤੇ; ਹਰਏ ਨਮਹ ॥
I bow to the Lord, I humbly bow to the Lord.
ਹਰਿ ਹਰਿ ਕਰਤ; ਨਹੀ ਦੁਖੁ ਜਮਹ ॥੧॥ ਰਹਾਉ ॥
Chanting the Name of the Lord, Har, Har, you will not be tormented by the Messenger of Death. ||1||Pause||
ਹਰਿ ਹਰਨਾਕਸ; ਹਰੇ ਪਰਾਨ ॥
The Lord took the life of Harnaakhash,
ਅਜੈਮਲ ਕੀਓ; ਬੈਕੁੰਠਹਿ ਥਾਨ ॥
and gave Ajaamal a place in heaven.
ਸੂਆ ਪੜਾਵਤ; ਗਨਿਕਾ ਤਰੀ ॥
Teaching a parrot to speak the Lord's Name, Ganika the prostitute was saved.
ਸੋ ਹਰਿ; ਨੈਨਹੁ ਕੀ ਪੂਤਰੀ ॥੨॥
That Lord is the light of my eyes. ||2||
ਹਰਿ ਹਰਿ ਕਰਤ; ਪੂਤਨਾ ਤਰੀ ॥
Chanting the Name of the Lord, Har, Har, Pootna was saved,
ਬਾਲ ਘਾਤਨੀ; ਕਪਟਹਿ ਭਰੀ ॥
even though she was a deceitful child-killer.
ਸਿਮਰਨ; ਦ੍ਰੋਪਦ ਸੁਤ, ਉਧਰੀ ॥
Contemplating the Lord, Dropadi was saved.
ਗਊਤਮ ਸਤੀ; ਸਿਲਾ ਨਿਸਤਰੀ ॥੩॥
Gautam's wife, turned to stone, was saved. ||3||
ਕੇਸੀ ਕੰਸ; ਮਥਨੁ ਜਿਨਿ ਕੀਆ ॥
The Lord, who killed Kaysee and Kans,
ਜੀਅ ਦਾਨੁ; ਕਾਲੀ ਕਉ ਦੀਆ ॥
gave the gift of life to Kali.
ਪ੍ਰਣਵੈ ਨਾਮਾ. ਐਸੋ ਹਰੀ ॥
Prays Naam Dayv, such is my Lord;
ਜਾਸੁ ਜਪਤ; ਭੈ ਅਪਦਾ ਟਰੀ ॥੪॥੧॥੫॥
meditating on Him, fear and suffering are dispelled. ||4||1||5||
ਭੈਰਉ ਭੂਤ; ਸੀਤਲਾ ਧਾਵੈ ॥
One who chases after the god Bhairau, evil spirits and the goddess of smallpox,
ਖਰ ਬਾਹਨੁ; ਉਹੁ ਛਾਰੁ ਉਡਾਵੈ ॥੧॥
is riding on a donkey, kicking up the dust. ||1||
ਹਉ ਤਉ; ਏਕੁ ਰਮਈਆ ਲੈਹਉ ॥
I take only the Name of the One Lord.
ਆਨ ਦੇਵ ਬਦਲਾਵਨਿ; ਦੈਹਉ ॥੧॥ ਰਹਾਉ ॥
I have given away all other gods in exchange for Him. ||1||Pause||
ਸਿਵ ਸਿਵ ਕਰਤੇ; ਜੋ ਨਰੁ ਧਿਆਵੈ ॥
That man who chants "Shiva, Shiva", and meditates on him,
ਬਰਦ ਚਢੇ; ਡਉਰੂ ਢਮਕਾਵੈ ॥੨॥
is riding on a bull, shaking a tambourine. ||2||
ਮਹਾ ਮਾਈ ਕੀ ਪੂਜਾ ਕਰੈ ॥
One who worships the Great Goddess Maya
ਨਰ ਸੈ ਨਾਰਿ ਹੋਇ ਅਉਤਰੈ ॥੩॥
will be reincarnated as a woman, and not a man. ||3||
ਤੂ ਕਹੀਅਤ ਹੀ; ਆਦਿ ਭਵਾਨੀ ॥
You are called the Primal Goddess.
ਮੁਕਤਿ ਕੀ ਬਰੀਆ; ਕਹਾ ਛਪਾਨੀ ॥੪॥
At the time of liberation, where will you hide then? ||4||
ਗੁਰਮਤਿ; ਰਾਮ ਨਾਮ ਗਹੁ ਮੀਤਾ ॥
Follow the Guru's Teachings, and hold tight to the Lord's Name, O friend.
ਪ੍ਰਣਵੈ ਨਾਮਾ; ਇਉ ਕਹੈ ਗੀਤਾ ॥੫॥੨॥੬॥
Thus prays Naam Dayv, and so says the Gita as well. ||5||2||6||
ਬਿਲਾਵਲੁ ਗੋਂਡ ॥
Bilaaval Gond:
ਆਜੁ ਨਾਮੇ ਬੀਠਲੁ ਦੇਖਿਆ; ਮੂਰਖ ਕੋ ਸਮਝਾਊ ਰੇ ॥ ਰਹਾਉ ॥
Today, Naam Dayv saw the Lord, and so I will instruct the ignorant. ||Pause||
ਪਾਂਡੇ ਤੁਮਰੀ ਗਾਇਤ੍ਰੀ; ਲੋਧੇ ਕਾ ਖੇਤੁ ਖਾਤੀ ਥੀ ॥
O Pandit, O religious scholar, your Gayatri was grazing in the fields.
ਲੈ ਕਰਿ ਠੇਗਾ ਟਗਰੀ ਤੋਰੀ; ਲਾਂਗਤ ਲਾਂਗਤ ਜਾਤੀ ਥੀ ॥੧॥
Taking a stick, the farmer broke its leg, and now it walks with a limp. ||1||
ਪਾਂਡੇ ਤੁਮਰਾ ਮਹਾਦੇਉ; ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥
O Pandit, I saw your great god Shiva, riding along on a white bull.
ਮੋਦੀ ਕੇ ਘਰ ਖਾਣਾ ਪਾਕਾ; ਵਾ ਕਾ ਲੜਕਾ ਮਾਰਿਆ ਥਾ ॥੨॥
In the merchant's house, a banquet was prepared for him - he killed the merchant's son. ||2||