36 passages · ~5 min read
Tap any verse to open it — original, meaning & audio.
ਤੁਮਰੀ ਕ੍ਰਿਪਾ ਤੇ; ਲਾਗੀ ਪ੍ਰੀਤਿ ॥
By Your Grace, we love You.
ਦਇਆਲ ਭਏ; ਤਾ ਆਏ ਚੀਤਿ ॥
When You show Mercy, then You come into our minds.
ਦਇਆ ਧਾਰੀ; ਤਿਨਿ ਧਾਰਣਹਾਰ ॥
When the Support of the earth granted His Grace,
ਬੰਧਨ ਤੇ; ਹੋਈ ਛੁਟਕਾਰ ॥੭॥
then I was released from my bonds. ||7||
ਸਭਿ ਥਾਨ ਦੇਖੇ; ਨੈਣ ਅਲੋਇ ॥
I have seen all places with my eyes wide open.
ਤਿਸੁ ਬਿਨੁ; ਦੂਜਾ ਅਵਰੁ. ਨ ਕੋਇ ॥
There is no other than Him.
ਭ੍ਰਮ ਭੈ ਛੂਟੇ; ਗੁਰ ਪਰਸਾਦ ॥
Doubt and fear are dispelled, by Guru's Grace.
ਨਾਨਕ ਪੇਖਿਓ; ਸਭੁ ਬਿਸਮਾਦ ॥੮॥੪॥
Nanak sees the wondrous Lord everywhere. ||8||4||
ਰਾਮਕਲੀ ਮਹਲਾ ੫ ॥
Raamkalee, Fifth Mehl:
ਜੀਅ ਜੰਤ ਸਭਿ ਪੇਖੀਅਹਿ; ਪ੍ਰਭ ਸਗਲ ਤੁਮਾਰੀ ਧਾਰਨਾ ॥੧॥
All beings and creatures that are seen, God, depend on Your Support. ||1||
ਇਹੁ ਮਨੁ; ਹਰਿ ਕੈ ਨਾਮਿ ਉਧਾਰਨਾ ॥੧॥ ਰਹਾਉ ॥
This mind is saved through the Name of the Lord. ||1||Pause||
ਖਿਨ ਮਹਿ ਥਾਪਿ ਉਥਾਪੇ ਕੁਦਰਤਿ; ਸਭਿ ਕਰਤੇ ਕੇ ਕਾਰਨਾ ॥੨॥
In an instant, He establishes and disestablishes, by His Creative Power. All is the Creation of the Creator. ||2||
ਕਾਮੁ ਕ੍ਰੋਧੁ ਲੋਭੁ ਝੂਠੁ ਨਿੰਦਾ; ਸਾਧੂ ਸੰਗਿ ਬਿਦਾਰਨਾ ॥੩॥
Sexual desire, anger, greed, falsehood and slander are banished in the Saadh Sangat, the Company of the Holy. ||3||
ਨਾਮੁ ਜਪਤ ਮਨੁ ਨਿਰਮਲ ਹੋਵੈ; ਸੂਖੇ ਸੂਖਿ ਗੁਦਾਰਨਾ ॥੪॥
Chanting the Naam, the Name of the Lord, the mind becomes immaculate, and life is passed in absolute peace. ||4||
ਭਗਤ ਸਰਣਿ ਜੋ ਆਵੈ ਪ੍ਰਾਣੀ; ਤਿਸੁ ਈਹਾ ਊਹਾ. ਨ ਹਾਰਨਾ ॥੫॥
That mortal who enters the Sanctuary of the devotees, does not lose out, here or hereafter. ||5||
ਸੂਖ ਦੂਖ ਇਸੁ ਮਨ ਕੀ ਬਿਰਥਾ; ਤੁਮ ਹੀ ਆਗੈ ਸਾਰਨਾ ॥੬॥
Pleasure and pain, and the condition of this mind, I place before You, Lord. ||6||
ਤੂ ਦਾਤਾ ਸਭਨਾ ਜੀਆ ਕਾ; ਆਪਨ ਕੀਆ ਪਾਲਨਾ ॥੭॥
You are the Giver of all beings; You cherish what You have made. ||7||
ਅਨਿਕ ਬਾਰ ਕੋਟਿ ਜਨ ਊਪਰਿ; ਨਾਨਕੁ ਵੰਞੈ ਵਾਰਨਾ ॥੮॥੫॥
So many millions of times, Nanak is a sacrifice to Your humble servants. ||8||5||
ਰਾਮਕਲੀ ਮਹਲਾ ੫ ਅਸਟਪਦੀ ॥
Raamkalee, Fifth Mehl, Ashtapadee:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਦਰਸਨੁ ਭੇਟਤ. ਪਾਪ ਸਭਿ ਨਾਸਹਿ; ਹਰਿ ਸਿਉ ਦੇਇ ਮਿਲਾਈ ॥੧॥
Receiving the Blessed Vision of His Darshan, all sins are erased, and He unites me with the Lord. ||1||
ਮੇਰਾ ਗੁਰੁ ਪਰਮੇਸਰੁ ਸੁਖਦਾਈ ॥
My Guru is the Transcendent Lord, the Giver of peace.
ਪਾਰਬ੍ਰਹਮ ਕਾ ਨਾਮੁ ਦ੍ਰਿੜਾਏ; ਅੰਤੇ ਹੋਇ ਸਖਾਈ ॥੧॥ ਰਹਾਉ ॥
He implants the Naam, the Name of the Supreme Lord God within us; in the end, He is our help and support. ||1||Pause||
ਸਗਲ ਦੂਖ ਕਾ ਡੇਰਾ ਭੰਨਾ; ਸੰਤ ਧੂਰਿ ਮੁਖਿ ਲਾਈ ॥੨॥
The source of all pain within is destroyed; I apply the dust of the feet of the Saints to my forehead. ||2||
ਪਤਿਤ. ਪੁਨੀਤ ਕੀਏ ਖਿਨ ਭੀਤਰਿ; ਅਗਿਆਨੁ ਅੰਧੇਰੁ ਵੰਞਾਈ ॥੩॥
In an instant, He purifies the sinners, and dispels the darkness of ignorance. ||3||
ਕਰਣ ਕਾਰਣ ਸਮਰਥੁ ਸੁਆਮੀ; ਨਾਨਕ ਤਿਸੁ ਸਰਣਾਈ ॥੪॥
The Lord is all-powerful, the Cause of causes. Nanak seeks His Sanctuary. ||4||
ਬੰਧਨ ਤੋੜਿ ਚਰਨ ਕਮਲ ਦ੍ਰਿੜਾਏ; ਏਕ ਸਬਦਿ ਲਿਵ ਲਾਈ ॥੫॥
Shattering the bonds, the Guru implants the Lord's lotus feet within, and lovingly attunes us to the One Word of the …
ਅੰਧ ਕੂਪ ਬਿਖਿਆ ਤੇ ਕਾਢਿਓ; ਸਾਚ ਸਬਦਿ ਬਣਿ ਆਈ ॥੬॥
He has lifted me up, and pulled me out of the deep, dark pit of sin; I am attuned to the True Shabad. ||6||
ਜਨਮ ਮਰਣ ਕਾ ਸਹਸਾ ਚੂਕਾ; ਬਾਹੁੜਿ ਕਤਹੁ. ਨ ਧਾਈ ॥੭॥
The fear of birth and death is taken away; I shall never wander again. ||7||
ਨਾਮ ਰਸਾਇਣਿ ਇਹੁ ਮਨੁ ਰਾਤਾ; ਅੰਮ੍ਰਿਤੁ ਪੀ ਤ੍ਰਿਪਤਾਈ ॥੮॥
This mind is imbued with the sublime elixir of the Naam; drinking in the Ambrosial Nectar, it is satisfied. ||8||
ਸੰਤਸੰਗਿ ਮਿਲਿ ਕੀਰਤਨੁ ਗਾਇਆ; ਨਿਹਚਲ ਵਸਿਆ ਜਾਈ ॥੯॥
Joining the Society of the Saints, I sing the Kirtan of the Lord's Praises; I dwell in the eternal, unchanging place.…
ਪੂਰੈ ਗੁਰਿ. ਪੂਰੀ ਮਤਿ ਦੀਨੀ; ਹਰਿ ਬਿਨੁ ਆਨ. ਨ ਭਾਈ ॥੧੦॥
The Perfect Guru has given me the perfect teachings; there is nothing except the Lord, O Siblings of Destiny. ||10||
ਨਾਮੁ ਨਿਧਾਨੁ ਪਾਇਆ ਵਡਭਾਗੀ; ਨਾਨਕ. ਨਰਕਿ, ਨ ਜਾਈ ॥੧੧॥
I have obtained the treasure of the Naam, by great good fortune; O Nanak, I shall not fall into hell. ||11||
ਘਾਲ ਸਿਆਣਪ ਉਕਤਿ ਨ ਮੇਰੀ; ਪੂਰੈ ਗੁਰੂ ਕਮਾਈ ॥੧੨॥
Clever tricks have not worked for me; I shall act according to the Instructions of the Perfect Guru. ||12||
ਜਪ ਤਪ ਸੰਜਮ ਸੁਚਿ ਹੈ ਸੋਈ; ਆਪੇ ਕਰੇ ਕਰਾਈ ॥੧੩॥
He is chanting, intense meditation, austere self-discipline and purification. He Himself acts, and causes us to act. …
ਪੁਤ੍ਰ ਕਲਤ੍ਰ ਮਹਾ ਬਿਖਿਆ ਮਹਿ; ਗੁਰਿ ਸਾਚੈ ਲਾਇ ਤਰਾਈ ॥੧੪॥
In the midst of children and spouse, and utter corruption, the True Guru has carried me across. ||14||