48 passages · ~6 min read
Tap any verse to open it — original, meaning & audio.
ਪਉੜੀ ॥
Pauree:
ਕਾਇਆ ਅੰਦਰਿ. ਗੜੁ ਕੋਟੁ ਹੈ; ਸਭਿ ਦਿਸੰਤਰ ਦੇਸਾ ॥
Deep within the body is the fortress of the Lord, and all lands and countries.
ਆਪੇ ਤਾੜੀ ਲਾਈਅਨੁ; ਸਭ ਮਹਿ ਪਰਵੇਸਾ ॥
He Himself sits in primal, profound Samaadhi; He Himself is all-pervading.
ਆਪੇ ਸ੍ਰਿਸਟਿ ਸਾਜੀਅਨੁ; ਆਪਿ ਗੁਪਤੁ ਰਖੇਸਾ ॥
He Himself created the Universe, and He Himself remains hidden within it.
ਗੁਰ ਸੇਵਾ ਤੇ ਜਾਣਿਆ; ਸਚੁ ਪਰਗਟੀਏਸਾ ॥
Serving the Guru, the Lord is known, and the Truth is revealed.
ਸਭੁ ਕਿਛੁ ਸਚੋ ਸਚੁ ਹੈ; ਗੁਰਿ. ਸੋਝੀ ਪਾਈ ॥੧੬॥
He is True, the Truest of the True; the Guru has imparted this understanding. ||16||
ਸਲੋਕ ਮਃ ੧ ॥
Salok, First Mehl:
ਸਾਵਣੁ ਰਾਤਿ ਅਹਾੜੁ ਦਿਹੁ; ਕਾਮੁ ਕ੍ਰੋਧੁ ਦੁਇ ਖੇਤ ॥
Night is the summer season, and day is the winter season; sexual desire and anger are the two fields planted.
ਲਬੁ ਵਤ੍ਰ, ਦਰੋਗੁ ਬੀਉ; ਹਾਲੀ ਰਾਹਕੁ ਹੇਤ ॥
Greed prepares the soil, and the seed of falsehood is planted; attachment and love are the farmer and hired hand.
ਹਲੁ ਬੀਚਾਰੁ, ਵਿਕਾਰ ਮਣ; ਹੁਕਮੀ ਖਟੇ ਖਾਇ ॥
Contemplation is the plow, and corruption is the harvest; this is what one earns and eats, according to the Hukam of …
ਨਾਨਕ. ਲੇਖੈ ਮੰਗਿਐ; ਅਉਤੁ ਜਣੇਦਾ ਜਾਇ ॥੧॥
O Nanak, when one is called to give his account, he will be barren and infertile. ||1||
ਮਃ ੧ ॥
First Mehl:
ਭਉ ਭੁਇ. ਪਵਿਤੁ ਪਾਣੀ; ਸਤੁ ਸੰਤੋਖੁ ਬਲੇਦ ॥
Make the Fear of God the farm, purity the water, truth and contentment the cows and bulls,
ਹਲੁ ਹਲੇਮੀ, ਹਾਲੀ ਚਿਤੁ; ਚੇਤਾ ਵਤ੍ਰ. ਵਖਤ ਸੰਜੋਗੁ ॥
humility the plow, consciousness the plowman, remembrance the preparation of the soil, and union with the Lord the pl…
ਨਾਉ ਬੀਜੁ. ਬਖਸੀਸ ਬੋਹਲ; ਦੁਨੀਆ ਸਗਲ ਦਰੋਗ ॥
Let the Lord's Name be the seed, and His Forgiving Grace the harvest. Do this, and the whole world will seem false.
ਨਾਨਕ. ਨਦਰੀ ਕਰਮੁ ਹੋਇ; ਜਾਵਹਿ ਸਗਲ ਵਿਜੋਗ ॥੨॥
O Nanak, if He bestows His Merciful Glance of Grace, then all your separation will be ended. ||2||
ਮਨਮੁਖਿ ਮੋਹੁ ਗੁਬਾਰੁ ਹੈ; ਦੂਜੈ ਭਾਇ ਬੋਲੈ ॥
The self-willed manmukh is trapped in the darkness of emotional attachment; in the love of duality he speaks.
ਦੂਜੈ ਭਾਇ ਸਦਾ ਦੁਖੁ ਹੈ; ਨਿਤ ਨੀਰੁ ਵਿਰੋਲੈ ॥
The love of duality brings pain forever; he churns the water endlessly.
ਗੁਰਮੁਖਿ ਨਾਮੁ ਧਿਆਈਐ; ਮਥਿ ਤਤੁ ਕਢੋਲੈ ॥
The Gurmukh meditates on the Naam, the Name of the Lord; he churns, and obtains the essence of reality.
ਅੰਤਰਿ ਪਰਗਾਸੁ ਘਟਿ ਚਾਨਣਾ; ਹਰਿ ਲਧਾ ਟੋਲੈ ॥
The Divine Light illuminates his heart deep within; he seeks the Lord, and obtains Him.
ਆਪੇ ਭਰਮਿ ਭੁਲਾਇਦਾ; ਕਿਛੁ ਕਹਣੁ. ਨ ਜਾਈ ॥੧੭॥
He Himself deludes in doubt; no one can comment on this. ||17||
ਸਲੋਕ ਮਃ ੨ ॥
Salok, Second Mehl:
ਨਾਨਕ. ਚਿੰਤਾ ਮਤਿ ਕਰਹੁ; ਚਿੰਤਾ ਤਿਸ ਹੀ ਹੇਇ ॥
O Nanak, don't be anxious; the Lord will take care of you.
ਜਲ ਮਹਿ ਜੰਤ ਉਪਾਇਅਨੁ; ਤਿਨਾ ਭਿ ਰੋਜੀ ਦੇਇ ॥
He created the creatures in water, and He gives them their nourishment.
ਓਥੈ ਹਟੁ. ਨ ਚਲਈ; ਨਾ ਕੋ ਕਿਰਸ ਕਰੇਇ ॥
There are no stores open there, and no one farms there.
ਸਉਦਾ ਮੂਲਿ. ਨ ਹੋਵਈ; ਨਾ ਕੋ ਲਏ. ਨ ਦੇਇ ॥
No business is ever transacted there, and no one buys or sells.
ਜੀਆ ਕਾ ਆਹਾਰੁ ਜੀਅ; ਖਾਣਾ ਏਹੁ ਕਰੇਇ ॥
Animals eat other animals; this is what the Lord has given them as food.
ਵਿਚਿ ਉਪਾਏ ਸਾਇਰਾ; ਤਿਨਾ ਭਿ ਸਾਰ ਕਰੇਇ ॥
He created them in the oceans, and He provides for them as well.
ਨਾਨਕ. ਚਿੰਤਾ ਮਤ ਕਰਹੁ; ਚਿੰਤਾ ਤਿਸ ਹੀ ਹੇਇ ॥੧॥
O Nanak, don't be anxious; the Lord will take care of you. ||1||
ਨਾਨਕ. ਇਹੁ ਜੀਉ ਮਛੁਲੀ; ਝੀਵਰੁ ਤ੍ਰਿਸਨਾ ਕਾਲੁ ॥
O Nanak, this soul is the fish, and death is the hungry fisherman.
ਮਨੂਆ ਅੰਧੁ. ਨ ਚੇਤਈ; ਪੜੈ ਅਚਿੰਤਾ ਜਾਲੁ ॥
The blind man does not even think of this. And suddenly, the net is cast.
ਨਾਨਕ. ਚਿਤੁ ਅਚੇਤੁ ਹੈ; ਚਿੰਤਾ ਬਧਾ ਜਾਇ ॥
O Nanak, his consciousness is unconscious, and he departs, bound by anxiety.
ਨਦਰਿ ਕਰੇ ਜੇ ਆਪਣੀ; ਤਾ ਆਪੇ ਲਏ ਮਿਲਾਇ ॥੨॥
But if the Lord bestows His Glance of Grace, then He unites the soul with Himself. ||2||
ਸੇ ਜਨ ਸਾਚੇ ਸਦਾ ਸਦਾ; ਜਿਨੀ ਹਰਿ ਰਸੁ ਪੀਤਾ ॥
They are true, forever true, who drink in the sublime essence of the Lord.
ਗੁਰਮੁਖਿ ਸਚਾ ਮਨਿ ਵਸੈ; ਸਚੁ ਸਉਦਾ ਕੀਤਾ ॥
The True Lord abides in the mind of the Gurmukh; He strikes the true bargain.
ਸਭੁ ਕਿਛੁ ਘਰ ਹੀ ਮਾਹਿ ਹੈ; ਵਡਭਾਗੀ ਲੀਤਾ ॥
Everything is in the home of the self within; only the very fortunate obtain it.
ਅੰਤਰਿ ਤ੍ਰਿਸਨਾ ਮਰਿ ਗਈ; ਹਰਿ ਗੁਣ ਗਾਵੀਤਾ ॥
The hunger within is conquered and overcome, singing the Glorious Praises of the Lord.
ਆਪੇ ਮੇਲਿ ਮਿਲਾਇਅਨੁ; ਆਪੇ ਦੇਇ ਬੁਝਾਈ ॥੧੮॥
He Himself unites in His Union; He Himself blesses them with understanding. ||18||
ਵੇਲਿ ਪਿੰਞਾਇਆ ਕਤਿ; ਵੁਣਾਇਆ ॥
The cotton is ginned, woven and spun;
ਕਟਿ ਕੁਟਿ ਕਰਿ; ਖੁੰਬਿ ਚੜਾਇਆ ॥
the cloth is laid out, washed and bleached white.
ਲੋਹਾ ਵਢੇ. ਦਰਜੀ ਪਾੜੇ; ਸੂਈ ਧਾਗਾ ਸੀਵੈ ॥
The tailor cuts it with his scissors, and sews it with his thread.
ਇਉ ਪਤਿ ਪਾਟੀ. ਸਿਫਤੀ ਸੀਪੈ; ਨਾਨਕ. ਜੀਵਤ ਜੀਵੈ ॥
Thus, the torn and tattered honor is sewn up again, through the Lord's Praise, O Nanak, and one lives the true life.
ਹੋਇ ਪੁਰਾਣਾ ਕਪੜੁ ਪਾਟੈ; ਸੂਈ ਧਾਗਾ ਗੰਢੈ ॥
Becoming worn, the cloth is torn; with needle and thread it is sewn up again.
ਮਾਹੁ ਪਖੁ. ਕਿਹੁ ਚਲੈ ਨਾਹੀ; ਘੜੀ ਮੁਹਤੁ ਕਿਛੁ ਹੰਢੈ ॥
It will not last for a month, or even a week. It barely lasts for an hour, or even a moment.