23 passages · ~4 min read
Tap any verse to open it — original, meaning & audio.
ਰਾਗੁ ਮਾਲੀ ਗਉੜਾ ਮਹਲਾ ੪ ॥
Raag Maalee Gauraa, Fourth Mehl:
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
One Universal Creator God. Truth Is The Name. Creative Being Personified. No Fear. No Hatred. Image Of The Undying. B…
ਅਨਿਕ ਜਤਨ ਕਰਿ ਰਹੇ; ਹਰਿ ਅੰਤੁ. ਨਾਹੀ ਪਾਇਆ ॥
Countless have tried, but none have found the Lord's limit.
ਹਰਿ ਅਗਮ ਅਗਮ ਅਗਾਧਿ ਬੋਧਿ; ਆਦੇਸੁ ਹਰਿ ਪ੍ਰਭ ਰਾਇਆ ॥੧॥ ਰਹਾਉ ॥
The Lord is inaccessible, unapproachable and unfathomable; I humbly bow to the Lord God, my King. ||1||Pause||
ਕਾਮੁ ਕ੍ਰੋਧੁ ਲੋਭੁ ਮੋਹੁ; ਨਿਤ ਝਗਰਤੇ ਝਗਰਾਇਆ ॥
Sexual desire, anger, greed and emotional attachment bring continual conflict and strife.
ਹਮ ਰਾਖੁ ਰਾਖੁ ਦੀਨ ਤੇਰੇ; ਹਰਿ ਸਰਨਿ ਹਰਿ ਪ੍ਰਭ ਆਇਆ ॥੧॥
Save me, save me, I am your humble creature, O Lord; I have come to Your Sanctuary, O my Lord God. ||1||
ਸਰਣਾਗਤੀ ਪ੍ਰਭ ਪਾਲਤੇ; ਹਰਿ ਭਗਤਿ ਵਛਲੁ ਨਾਇਆ ॥
You protect and preserve those who take to Your Sanctuary, God; You are called the Lover of Your devotees.
ਪ੍ਰਹਿਲਾਦੁ ਜਨੁ. ਹਰਨਾਖਿ ਪਕਰਿਆ; ਹਰਿ ਰਾਖਿ ਲੀਓ ਤਰਾਇਆ ॥੨॥
Prahlaad, Your humble servant, was caught by Harnaakhash; but You saved Him and carried him across, Lord. ||2||
ਹਰਿ ਚੇਤਿ ਰੇ ਮਨ. ਮਹਲੁ ਪਾਵਣ; ਸਭ ਦੂਖ ਭੰਜਨੁ ਰਾਇਆ ॥
Remember the Lord, O mind, and rise up to the Mansion of His Presence; the Sovereign Lord is the Destroyer of pain.
ਭਉ ਜਨਮ ਮਰਨ ਨਿਵਾਰਿ ਠਾਕੁਰ; ਹਰਿ ਗੁਰਮਤੀ ਪ੍ਰਭੁ ਪਾਇਆ ॥੩॥
Our Lord and Master takes away the fear of birth and death; following the Guru's Teachings, the Lord God is found. ||3||
ਹਰਿ. ਪਤਿਤ ਪਾਵਨ ਨਾਮੁ ਸੁਆਮੀ; ਭਉ ਭਗਤ ਭੰਜਨੁ ਗਾਇਆ ॥
The Name of the Lord, our Lord and Master, is the Purifier of sinners; I sing of the Lord, the Destroyer of the fears…
ਹਰਿ ਹਾਰੁ ਹਰਿ ਉਰਿ ਧਾਰਿਓ; ਜਨ ਨਾਨਕ. ਨਾਮਿ ਸਮਾਇਆ ॥੪॥੧॥
One who wears the necklace of the Name of the Lord, Har, Har, in his heart, O servant Nanak, merges in the Naam. ||4|…
ਮਾਲੀ ਗਉੜਾ ਮਹਲਾ ੪ ॥
Maalee Gauraa, Fourth Mehl:
ਜਪਿ ਮਨ; ਰਾਮ ਨਾਮੁ ਸੁਖਦਾਤਾ ॥
O my mind, chant the Name of the Lord, the Giver of peace.
ਸਤਸੰਗਤਿ ਮਿਲਿ ਹਰਿ ਸਾਦੁ ਆਇਆ; ਗੁਰਮੁਖਿ ਬ੍ਰਹਮੁ ਪਛਾਤਾ ॥੧॥ ਰਹਾਉ ॥
One who joins the Sat Sangat, the True Congregation, and enjoys the sublime taste of the Lord, as Gurmukh, comes to r…
ਵਡਭਾਗੀ ਗੁਰ ਦਰਸਨੁ ਪਾਇਆ; ਗੁਰਿ ਮਿਲਿਐ. ਹਰਿ ਪ੍ਰਭੁ ਜਾਤਾ ॥
By great good fortune, one obtains the Blessed Vision of the Guru's Darshan; meeting with the Guru, the Lord God is k…
ਦੁਰਮਤਿ ਮੈਲੁ. ਗਈ ਸਭ ਨੀਕਰਿ; ਹਰਿ ਅੰਮ੍ਰਿਤਿ, ਹਰਿ ਸਰਿ ਨਾਤਾ ॥੧॥
The filth of evil-mindedness is totally washed away, bathing in the Lord's ambrosial pool of nectar. ||1||
ਧਨੁ ਧਨੁ ਸਾਧ. ਜਿਨੑੀ ਹਰਿ ਪ੍ਰਭੁ ਪਾਇਆ; ਤਿਨੑ ਪੂਛਉ. ਹਰਿ ਕੀ ਬਾਤਾ ॥
Blessed, blessed are the Holy, who have found their Lord God; I ask them to tell me the stories of the Lord.
ਪਾਇ ਲਗਉ, ਨਿਤ ਕਰਉ ਜੁਦਰੀਆ; ਹਰਿ ਮੇਲਹੁ ਕਰਮਿ ਬਿਧਾਤਾ ॥੨॥
I fall at their feet, and always pray to them, to mercifully unite me with my Lord, the Architect of Destiny. ||2||
ਲਿਲਾਟ ਲਿਖੇ ਪਾਇਆ ਗੁਰੁ ਸਾਧੂ; ਗੁਰ ਬਚਨੀ ਮਨੁ ਤਨੁ ਰਾਤਾ ॥
Through the destiny written on my forehead, I have found the Holy Guru; my mind and body are imbued with the Guru's W…
ਹਰਿ ਪ੍ਰਭ ਆਇ ਮਿਲੇ ਸੁਖੁ ਪਾਇਆ; ਸਭ ਕਿਲਵਿਖ ਪਾਪ ਗਵਾਤਾ ॥੩॥
The Lord God has come to meet me; I have found peace, and I am rid of all the sins. ||3||
ਰਾਮ ਰਸਾਇਣੁ ਜਿਨੑ ਗੁਰਮਤਿ ਪਾਇਆ; ਤਿਨੑ ਕੀ ਊਤਮ ਬਾਤਾ ॥
Those who follow the Guru's Teachings find the Lord, the source of nectar; their words are sublime and exalted.
ਤਿਨ ਕੀ ਪੰਕ ਪਾਈਐ ਵਡਭਾਗੀ; ਜਨ ਨਾਨਕੁ. ਚਰਨਿ ਪਰਾਤਾ ॥੪॥੨॥
By great good fortune, one is blessed with the dust of their feet; servant Nanak falls at their feet. ||4||2||