39 passages · ~7 min read
Tap any verse to open it — original, meaning & audio.
ਅਨਦਿਨੁ ਰਤੜੀਏ; ਸਹਜਿ ਮਿਲੀਜੈ ॥
Night and day, imbued with His Love, you shall meet with Him with intuitive ease.
ਸੁਖਿ ਸਹਜਿ ਮਿਲੀਜੈ. ਰੋਸੁ, ਨ ਕੀਜੈ; ਗਰਬੁ ਨਿਵਾਰਿ ਸਮਾਣੀ ॥
In celestial peace and poise, you shall meet Him; do not harbor anger - subdue your proud self!
ਸਾਚੈ ਰਾਤੀ. ਮਿਲੈ ਮਿਲਾਈ; ਮਨਮੁਖਿ ਆਵਣ ਜਾਣੀ ॥
Imbued with Truth, I am united in His Union, while the self-willed manmukhs continue coming and going.
ਜਬ ਨਾਚੀ. ਤਬ ਘੂਘਟੁ ਕੈਸਾ; ਮਟੁਕੀ ਫੋੜਿ ਨਿਰਾਰੀ ॥
When you dance, what veil covers you? Break the water pot, and be unattached.
ਨਾਨਕ. ਆਪੈ ਆਪੁ ਪਛਾਣੈ; ਗੁਰਮੁਖਿ ਤਤੁ ਬੀਚਾਰੀ ॥੪॥੪॥
O Nanak, realize your own self; as Gurmukh, contemplate the essence of reality. ||4||4||
ਤੁਖਾਰੀ ਮਹਲਾ ੧ ॥
Tukhaari, First Mehl:
ਮੇਰੇ ਲਾਲ ਰੰਗੀਲੇ; ਹਮ ਲਾਲਨ ਕੇ ਲਾਲੇ ॥
O my Dear Beloved, I am the slave of Your slaves.
ਗੁਰਿ. ਅਲਖੁ ਲਖਾਇਆ; ਅਵਰੁ. ਨ ਦੂਜਾ ਭਾਲੇ ॥
The Guru has shown me the Invisible Lord, and now, I do not seek any other.
ਗੁਰਿ. ਅਲਖੁ ਲਖਾਇਆ, ਜਾ ਤਿਸੁ ਭਾਇਆ; ਜਾ ਪ੍ਰਭਿ ਕਿਰਪਾ ਧਾਰੀ ॥
The Guru showed me the Invisible Lord, when it pleased Him, and when God showered His Blessings.
ਜਗਜੀਵਨੁ ਦਾਤਾ. ਪੁਰਖੁ ਬਿਧਾਤਾ; ਸਹਜਿ ਮਿਲੇ ਬਨਵਾਰੀ ॥
The Life of the World, the Great Giver, the Primal Lord, the Architect of Destiny, the Lord of the woods - I have met…
ਨਦਰਿ ਕਰਹਿ ਤੂ ਤਾਰਹਿ ਤਰੀਐ; ਸਚੁ ਦੇਵਹੁ ਦੀਨ ਦਇਆਲਾ ॥
Bestow Your Glance of Grace and carry me across, to save me. Please bless me with the Truth, O Lord, Merciful to the …
ਪ੍ਰਣਵਤਿ ਨਾਨਕ. ਦਾਸਨਿ ਦਾਸਾ; ਤੂ ਸਰਬ ਜੀਆ ਪ੍ਰਤਿਪਾਲਾ ॥੧॥
Prays Nanak, I am the slave of Your slaves. You are the Cherisher of all souls. ||1||
ਭਰਿਪੁਰਿ ਧਾਰਿ ਰਹੇ; ਅਤਿ ਪਿਆਰੇ ॥
My Dear Beloved is enshrined throughout the Universe.
ਸਬਦੇ ਰਵਿ ਰਹਿਆ; ਗੁਰ ਰੂਪਿ ਮੁਰਾਰੇ ॥
The Shabad is pervading, through the Guru, the Embodiment of the Lord.
ਗੁਰ ਰੂਪ ਮੁਰਾਰੇ. ਤ੍ਰਿਭਵਣ ਧਾਰੇ; ਤਾ ਕਾ ਅੰਤੁ. ਨ ਪਾਇਆ ॥
The Guru, the Embodiment of the Lord, is enshrined throughout the three worlds; His limits cannot be found.
ਰੰਗੀ ਜਿਨਸੀ. ਜੰਤ ਉਪਾਏ; ਨਿਤ ਦੇਵੈ ਚੜੈ ਸਵਾਇਆ ॥
He created the beings of various colors and kinds; His Blessings increase day by day.
ਅਪਰੰਪਰੁ ਆਪੇ ਥਾਪਿ ਉਥਾਪੇ; ਤਿਸੁ ਭਾਵੈ ਸੋ ਹੋਵੈ ॥
The Infinite Lord Himself establishes and disestablishes; whatever pleases Him, happens.
ਨਾਨਕ. ਹੀਰਾ ਹੀਰੈ ਬੇਧਿਆ; ਗੁਣ ਕੈ ਹਾਰਿ ਪਰੋਵੈ ॥੨॥
O Nanak, the diamond of the mind is pierced through by the diamond of spiritual wisdom. The garland of virtue is stru…
ਗੁਣ ਗੁਣਹਿ ਸਮਾਣੇ; ਮਸਤਕਿ ਨਾਮ ਨੀਸਾਣੋ ॥
The virtuous person merges in the Virtuous Lord; his forehead bears the insignia of the Naam, the Name of the Lord.
ਸਚੁ ਸਾਚਿ ਸਮਾਇਆ; ਚੂਕਾ ਆਵਣ ਜਾਣੋ ॥
The true person merges in the True Lord; his comings and goings are over.
ਸਚੁ ਸਾਚਿ ਪਛਾਤਾ. ਸਾਚੈ ਰਾਤਾ; ਸਾਚੁ ਮਿਲੈ ਮਨਿ ਭਾਵੈ ॥
The true person realizes the True Lord, and is imbued with Truth. He meets the True Lord, and is pleasing to the Lord…
ਸਾਚੇ ਊਪਰਿ ਅਵਰੁ. ਨ ਦੀਸੈ; ਸਾਚੇ ਸਾਚਿ ਸਮਾਵੈ ॥
No one else is seen to be above the True Lord; the true person merges in the True Lord.
ਮੋਹਨਿ. ਮੋਹਿ ਲੀਆ ਮਨੁ ਮੇਰਾ; ਬੰਧਨ ਖੋਲਿ ਨਿਰਾਰੇ ॥
The Fascinating Lord has fascinated my mind; releasing me from bondage, He has set me free.
ਨਾਨਕ. ਜੋਤੀ ਜੋਤਿ ਸਮਾਣੀ; ਜਾ ਮਿਲਿਆ ਅਤਿ ਪਿਆਰੇ ॥੩॥
O Nanak, my light merged into the Light, when I met my most Darling Beloved. ||3||
ਸਚ ਘਰੁ ਖੋਜਿ ਲਹੇ; ਸਾਚਾ ਗੁਰ ਥਾਨੋ ॥
By searching, the true home, the place of the True Guru is found.
ਮਨਮੁਖਿ. ਨਹ ਪਾਈਐ; ਗੁਰਮੁਖਿ ਗਿਆਨੋ ॥
The Gurmukh obtains spiritual wisdom, while the self-willed manmukh does not.
ਦੇਵੈ ਸਚੁ ਦਾਨੋ. ਸੋ ਪਰਵਾਨੋ; ਸਦ ਦਾਤਾ ਵਡ ਦਾਣਾ ॥
Whoever the Lord has blessed with the gift of Truth is accepted; the Supremely Wise Lord is forever the Great Giver.
ਅਮਰੁ ਅਜੋਨੀ ਅਸਥਿਰੁ ਜਾਪੈ; ਸਾਚਾ ਮਹਲੁ ਚਿਰਾਣਾ ॥
He is known to be Immortal, Unborn and Permanent; the True Mansion of His Presence is everlasting.
ਦੋਤਿ ਉਚਾਪਤਿ ਲੇਖੁ. ਨ ਲਿਖੀਐ; ਪ੍ਰਗਟੀ ਜੋਤਿ ਮੁਰਾਰੀ ॥
The day-to-day account of deeds is not recorded for that person, who manifests the radiance of the Divine Light of th…
ਨਾਨਕ. ਸਾਚਾ ਸਾਚੈ ਰਾਚਾ; ਗੁਰਮੁਖਿ ਤਰੀਐ ਤਾਰੀ ॥੪॥੫॥
O Nanak, the true person is absorbed in the True Lord; the Gurmukh crosses over to the other side. ||4||5||
ਏ ਮਨ ਮੇਰਿਆ; ਤੂ ਸਮਝੁ. ਅਚੇਤ ਇਆਣਿਆ, ਰਾਮ ॥
O my ignorant, unconscious mind, reform yourself.
ਏ ਮਨ ਮੇਰਿਆ. ਛਡਿ ਅਵਗਣ; ਗੁਣੀ ਸਮਾਣਿਆ, ਰਾਮ ॥
O my mind, leave behind your faults and demerits, and be absorbed in virtue.
ਬਹੁ ਸਾਦ ਲੁਭਾਣੇ. ਕਿਰਤ ਕਮਾਣੇ; ਵਿਛੁੜਿਆ. ਨਹੀ ਮੇਲਾ ॥
You are deluded by so many flavors and pleasures, and you act in such confusion. You are separated, and you will not …
ਕਿਉ ਦੁਤਰੁ ਤਰੀਐ. ਜਮ ਡਰਿ ਮਰੀਐ; ਜਮ ਕਾ ਪੰਥੁ ਦੁਹੇਲਾ ॥
How can the impassible world-ocean be crossed? The fear of the Messenger of Death is deadly. The path of Death is ago…
ਮਨਿ ਰਾਮੁ. ਨਹੀ ਜਾਤਾ, ਸਾਝ ਪ੍ਰਭਾਤਾ; ਅਵਘਟਿ ਰੁਧਾ ਕਿਆ ਕਰੇ ॥
The mortal does not know the Lord in the evening, or in the morning; trapped on the treacherous path, what will he do…
ਬੰਧਨਿ ਬਾਧਿਆ. ਇਨ ਬਿਧਿ ਛੂਟੈ; ਗੁਰਮੁਖਿ ਸੇਵੈ ਨਰਹਰੇ ॥੧॥
Bound in bondage, he is released only by this method: as Gurmukh, serve the Lord. ||1||
ਏ ਮਨ ਮੇਰਿਆ; ਤੂ ਛੋਡਿ ਆਲ ਜੰਜਾਲਾ. ਰਾਮ ॥
O my mind, abandon your household entanglements.
ਏ ਮਨ ਮੇਰਿਆ; ਹਰਿ ਸੇਵਹੁ ਪੁਰਖੁ ਨਿਰਾਲਾ. ਰਾਮ ॥
O my mind, serve the Lord, the Primal, Detached Lord.