31 passages · ~6 min read
Tap any verse to open it — original, meaning & audio.
ਹਰਿ ਸਿਮਰਿ ਏਕੰਕਾਰੁ ਸਾਚਾ; ਸਭੁ ਜਗਤੁ ਜਿੰਨਿ ਉਪਾਇਆ ॥
Meditate in remembrance on the One Universal Creator; the True Lord created the entire Universe.
ਪਉਣੁ ਪਾਣੀ ਅਗਨਿ ਬਾਧੇ; ਗੁਰਿ. ਖੇਲੁ ਜਗਤਿ ਦਿਖਾਇਆ ॥
The Guru controls the air, water and fire; He has staged the drama of the world.
ਆਚਾਰਿ ਤੂ. ਵੀਚਾਰਿ ਆਪੇ; ਹਰਿ ਨਾਮੁ. ਸੰਜਮ ਜਪ ਤਪੋ ॥
Reflect on your own self, and so practice good conduct; chant the Name of the Lord as your self-discipline and medita…
ਸਖਾ ਸੈਨੁ ਪਿਆਰੁ ਪ੍ਰੀਤਮੁ; ਨਾਮੁ ਹਰਿ ਕਾ ਜਪੁ ਜਪੋ ॥੨॥
The Name of the Lord is your Companion, Friend and Dear Beloved; chant it, and meditate on it. ||2||
ਏ ਮਨ ਮੇਰਿਆ. ਤੂ ਥਿਰੁ ਰਹੁ; ਚੋਟ. ਨ ਖਾਵਹੀ, ਰਾਮ ॥
O my mind, remain steady and stable, and you will not have to endure beatings.
ਏ ਮਨ ਮੇਰਿਆ. ਗੁਣ ਗਾਵਹਿ; ਸਹਜਿ ਸਮਾਵਹੀ. ਰਾਮ ॥
O my mind, singing the Glorious Praises of the Lord, you shall merge into Him with intuitive ease.
ਗੁਣ ਗਾਇ ਰਾਮ. ਰਸਾਇ ਰਸੀਅਹਿ; ਗੁਰ ਗਿਆਨ ਅੰਜਨੁ ਸਾਰਹੇ ॥
Singing the Glorious Praises of the Lord, be happy. Apply the ointment of spiritual wisdom to your eyes.
ਤ੍ਰੈ ਲੋਕ ਦੀਪਕੁ. ਸਬਦਿ ਚਾਨਣੁ; ਪੰਚ ਦੂਤ ਸੰਘਾਰਹੇ ॥
The Word of the Shabad is the lamp which illuminates the three worlds; it slaughters the five demons.
ਭੈ ਕਾਟਿ. ਨਿਰਭਉ ਤਰਹਿ ਦੁਤਰੁ; ਗੁਰਿ ਮਿਲਿਐ. ਕਾਰਜ ਸਾਰਏ ॥
Quieting your fears, become fearless, and you shall cross over the impassible world ocean. Meeting the Guru, your aff…
ਰੂਪੁ ਰੰਗੁ ਪਿਆਰੁ ਹਰਿ ਸਿਉ; ਹਰਿ ਆਪਿ ਕਿਰਪਾ ਧਾਰਏ ॥੩॥
You shall find the joy and the beauty of the Lord's Love and Affection; the Lord Himself shall shower you with His Gr…
ਏ ਮਨ ਮੇਰਿਆ. ਤੂ ਕਿਆ ਲੈ ਆਇਆ; ਕਿਆ ਲੈ ਜਾਇਸੀ. ਰਾਮ ॥
O my mind, why did you come into the world? What will you take with you when you go?
ਏ ਮਨ ਮੇਰਿਆ. ਤਾ ਛੁਟਸੀ; ਜਾ ਭਰਮੁ ਚੁਕਾਇਸੀ. ਰਾਮ ॥
O my mind, you shall be emancipated, when you eliminate your doubts.
ਧਨੁ ਸੰਚਿ ਹਰਿ ਹਰਿ ਨਾਮ ਵਖਰੁ; ਗੁਰ ਸਬਦਿ ਭਾਉ ਪਛਾਣਹੇ ॥
So gather the wealth and capital of the Name of the Lord, Har, Har; through the Word of the Guru's Shabad, you shall …
ਮੈਲੁ ਪਰਹਰਿ. ਸਬਦਿ ਨਿਰਮਲੁ; ਮਹਲੁ ਘਰੁ ਸਚੁ ਜਾਣਹੇ ॥
Filth shall be taken away, through the Immaculate Word of the Shabad; you shall know the Mansion of the Lord's Presen…
ਪਤਿ ਨਾਮੁ ਪਾਵਹਿ. ਘਰਿ ਸਿਧਾਵਹਿ; ਝੋਲਿ ਅੰਮ੍ਰਿਤ ਪੀ ਰਸੋ ॥
Through the Naam, you shall obtain honor, and come home. Eagerly drink in the Ambrosial Amrit.
ਹਰਿ ਨਾਮੁ ਧਿਆਈਐ. ਸਬਦਿ ਰਸੁ ਪਾਈਐ; ਵਡਭਾਗਿ ਜਪੀਐ ਹਰਿ ਜਸੋ ॥੪॥
Meditate on the Lord's Name, and you shall obtain the sublime essence of the Shabad; by great good fortune, chant the…
ਏ ਮਨ ਮੇਰਿਆ. ਬਿਨੁ ਪਉੜੀਆ; ਮੰਦਰਿ ਕਿਉ ਚੜੈ. ਰਾਮ ॥
O my mind, without a ladder, how will you climb up to the Temple of the Lord?
ਏ ਮਨ ਮੇਰਿਆ. ਬਿਨੁ ਬੇੜੀ; ਪਾਰਿ. ਨ ਅੰਬੜੈ. ਰਾਮ ॥
O my mind, without a boat, you shall not reach the other shore.
ਪਾਰਿ ਸਾਜਨੁ. ਅਪਾਰੁ ਪ੍ਰੀਤਮੁ; ਗੁਰਸਬਦ ਸੁਰਤਿ ਲੰਘਾਵਏ ॥
On that far shore is Your Beloved, Infinite Friend. Only your awareness of the Guru's Shabad will carry you across.
ਮਿਲਿ ਸਾਧਸੰਗਤਿ ਕਰਹਿ ਰਲੀਆ; ਫਿਰਿ. ਨ ਪਛੋਤਾਵਏ ॥
Join the Saadh Sangat, the Company of the Holy, and you shall enjoy ecstasy; you shall not regret or repent later on.
ਕਰਿ ਦਇਆ ਦਾਨੁ ਦਇਆਲ ਸਾਚਾ; ਹਰਿ ਨਾਮ ਸੰਗਤਿ ਪਾਵਓ ॥
Be Merciful, O Merciful True Lord God: please give me the Blessing of the Lord's Name, and the Sangat, the Company of…
ਨਾਨਕੁ ਪਇਅੰਪੈ. ਸੁਣਹੁ ਪ੍ਰੀਤਮ; ਗੁਰ ਸਬਦਿ. ਮਨੁ ਸਮਝਾਵਓ ॥੫॥੬॥
Nanak prays: please hear me, O my Beloved; instruct my mind through the Word of the Guru's Shabad. ||5||6||
ਤੁਖਾਰੀ ਛੰਤ ਮਹਲਾ ੪ ॥
Tukhaari Chhant, Fourth Mehl:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਅੰਤਰਿ ਪਿਰੀ ਪਿਆਰੁ; ਕਿਉ. ਪਿਰ ਬਿਨੁ ਜੀਵੀਐ, ਰਾਮ ॥
My inner being is filled with love for my Beloved Husband Lord. How can I live without Him?
ਜਬ ਲਗੁ ਦਰਸੁ. ਨ ਹੋਇ; ਕਿਉ. ਅੰਮ੍ਰਿਤੁ ਪੀਵੀਐ, ਰਾਮ ॥
As long as I do not have the Blessed Vision of His Darshan, how can I drink in the Ambrosial Nectar?
ਕਿਉ ਅੰਮ੍ਰਿਤੁ ਪੀਵੀਐ. ਹਰਿ ਬਿਨੁ ਜੀਵੀਐ; ਤਿਸੁ ਬਿਨੁ ਰਹਨੁ. ਨ ਜਾਏ ॥
How can I drink in the Ambrosial Nectar without the Lord? I cannot survive without Him.
ਅਨਦਿਨੁ ਪ੍ਰਿਉ ਪ੍ਰਿਉ ਕਰੇ ਦਿਨੁ ਰਾਤੀ; ਪਿਰ ਬਿਨੁ ਪਿਆਸ. ਨ ਜਾਏ ॥
Night and day, I cry out, "Pri-o! Pri-o! Beloved! Beloved!", day and night. Without my Husband Lord, my thirst is not…
ਅਪਣੀ ਕ੍ਰਿਪਾ ਕਰਹੁ ਹਰਿ ਪਿਆਰੇ; ਹਰਿ ਹਰਿ ਨਾਮੁ ਸਦ ਸਾਰਿਆ ॥
Please, bless me with Your Grace, O my Beloved Lord, that I may dwell on the Name of the Lord, Har, Har, forever.
ਗੁਰ ਕੈ ਸਬਦਿ ਮਿਲਿਆ ਮੈ. ਪ੍ਰੀਤਮੁ; ਹਉ. ਸਤਿਗੁਰ ਵਿਟਹੁ ਵਾਰਿਆ ॥੧॥
Through the Word of the Guru's Shabad, I have met my Beloved; I am a sacrifice to the True Guru. ||1||
ਜਬ ਦੇਖਾਂ ਪਿਰੁ ਪਿਆਰਾ; ਹਰਿ ਗੁਣ ਰਸਿ ਰਵਾ. ਰਾਮ ॥
When I see my Beloved Husband Lord, I chant the Lord's Glorious Praises with love.