38 passages · ~5 min read
Tap any verse to open it — original, meaning & audio.
ਇਨ ਬਿਧਿ; ਇਹੁ ਮਨੁ ਹਰਿਆ ਹੋਇ ॥
In this way, this mind is rejuvenated.
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ; ਗੁਰਮੁਖਿ. ਹਉਮੈ ਕਢੈ ਧੋਇ ॥੧॥ ਰਹਾਉ ॥
Chanting the Name of the Lord, Har, Har, day and night, egotism is removed and washed away from the Gurmukhs. ||1||Pa…
ਸਤਿਗੁਰ ਬਾਣੀ ਸਬਦੁ ਸੁਣਾਏ ॥
The True Guru speaks the Bani of the Word, and the Shabad, the Word of God.
ਇਹੁ ਜਗੁ ਹਰਿਆ; ਸਤਿਗੁਰ ਭਾਏ ॥੨॥
This world blossoms forth in its greenery, through the love of the True Guru. ||2||
ਫਲ ਫੂਲ ਲਾਗੇ; ਜਾਂ ਆਪੇ ਲਾਏ ॥
The mortal blossoms forth in flower and fruit, when the Lord Himself so wills.
ਮੂਲਿ ਲਗੈ; ਤਾਂ ਸਤਿਗੁਰੁ ਪਾਏ ॥੩॥
He is attached to the Lord, the Primal Root of all, when he finds the True Guru. ||3||
ਆਪਿ ਬਸੰਤੁ; ਜਗਤੁ ਸਭੁ ਵਾੜੀ ॥
The Lord Himself is the season of spring; the whole world is His Garden.
ਨਾਨਕ ਪੂਰੈ ਭਾਗਿ; ਭਗਤਿ ਨਿਰਾਲੀ ॥੪॥੫॥੧੭॥
O Nanak, this most unique devotional worship comes only by perfect destiny. ||4||5||17||
ਬਸੰਤੁ ਹਿੰਡੋਲ ਮਹਲਾ ੩ ਘਰੁ ੨ ॥
Basant Hindol, Third Mehl, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਗੁਰ ਕੀ ਬਾਣੀ ਵਿਟਹੁ. ਵਾਰਿਆ ਭਾਈ; ਗੁਰਸਬਦ ਵਿਟਹੁ. ਬਲਿ ਜਾਈ ॥
I am a sacrifice to the Word of the Guru's Bani, O Siblings of Destiny. I am devoted and dedicated to the Word of the…
ਗੁਰੁ ਸਾਲਾਹੀ ਸਦ ਅਪਣਾ ਭਾਈ; ਗੁਰ ਚਰਣੀ ਚਿਤੁ ਲਾਈ ॥੧॥
I praise my Guru forever, O Siblings of Destiny. I focus my consciousness on the Guru's Feet. ||1||
ਮੇਰੇ ਮਨ; ਰਾਮ ਨਾਮਿ ਚਿਤੁ ਲਾਇ ॥
O my mind, focus your consciousness on the Lord's Name.
ਮਨੁ ਤਨੁ ਤੇਰਾ ਹਰਿਆ ਹੋਵੈ; ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥
Your mind and body shall blossom forth in lush greenery, and you shall obtain the fruit of the Name of the One Lord. …
ਗੁਰਿ ਰਾਖੇ. ਸੇ ਉਬਰੇ ਭਾਈ; ਹਰਿ ਰਸੁ ਅੰਮ੍ਰਿਤੁ ਪੀਆਇ ॥
Those who are protected by the Guru are saved, O Siblings of Destiny. They drink in the Ambrosial Nectar of the Lord'…
ਵਿਚਹੁ. ਹਉਮੈ ਦੁਖੁ ਉਠਿ ਗਇਆ ਭਾਈ; ਸੁਖੁ ਵੁਠਾ ਮਨਿ ਆਇ ॥੨॥
The pain of egotism within is eradicated and banished, O Siblings of Destiny, and peace comes to dwell in their minds…
ਧੁਰਿ ਆਪੇ ਜਿਨੑਾ ਨੋ ਬਖਸਿਓਨੁ ਭਾਈ; ਸਬਦੇ ਲਇਅਨੁ ਮਿਲਾਇ ॥
Those whom the Primal Lord Himself forgives, O Siblings of Destiny, are united with the Word of the Shabad.
ਧੂੜਿ ਤਿਨੑਾ ਕੀ. ਅਘੁਲੀਐ ਭਾਈ; ਸਤਸੰਗਤਿ ਮੇਲਿ ਮਿਲਾਇ ॥੩॥
The dust of their feet brings emancipation; in the company of Sadh Sangat, the True Congregation, we are united with …
ਆਪਿ ਕਰਾਏ ਕਰੇ ਆਪਿ ਭਾਈ; ਜਿਨਿ ਹਰਿਆ ਕੀਆ. ਸਭੁ ਕੋਇ ॥
He Himself does, and causes all to be done, O Siblings of Destiny; He makes everything blossom forth in green abundance.
ਨਾਨਕ. ਮਨਿ ਤਨਿ ਸੁਖੁ ਸਦ ਵਸੈ ਭਾਈ; ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥
O Nanak, peace fills their minds and bodies forever, O Siblings of Destiny; they are united with the Shabad. ||4||1||…
ਰਾਗੁ ਬਸੰਤੁ ਮਹਲਾ ੪ ਘਰੁ ੧ ਇਕਤੁਕੇ ॥
Raag Basant, Fourth Mehl, First House, Ik-Thukay:
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
Just as the light of the sun's rays spread out,
ਤਿਉ ਘਟਿ ਘਟਿ ਰਮਈਆ; ਓਤਿ ਪੋਤਿ ॥੧॥
the Lord permeates each and every heart, through and through. ||1||
ਏਕੋ ਹਰਿ; ਰਵਿਆ ਸ੍ਰਬ ਥਾਇ ॥
The One Lord is permeating and pervading all places.
ਗੁਰਸਬਦੀ ਮਿਲੀਐ; ਮੇਰੀ ਮਾਇ ॥੧॥ ਰਹਾਉ ॥
Through the Word of the Guru's Shabad, we merge with Him, O my mother. ||1||Pause||
ਘਟਿ ਘਟਿ ਅੰਤਰਿ; ਏਕੋ ਹਰਿ ਸੋਇ ॥
The One Lord is deep within each and every heart.
ਗੁਰਿ ਮਿਲਿਐ; ਇਕੁ ਪ੍ਰਗਟੁ ਹੋਇ ॥੨॥
Meeting with the Guru, the One Lord becomes manifest, radiating forth. ||2||
ਏਕੋ ਏਕੁ. ਰਹਿਆ ਭਰਪੂਰਿ ॥
The One and Only Lord is present and prevailing everywhere.
ਸਾਕਤ ਨਰ ਲੋਭੀ; ਜਾਣਹਿ ਦੂਰਿ ॥੩॥
The greedy, faithless cynic thinks that God is far away. ||3||
ਏਕੋ ਏਕੁ; ਵਰਤੈ ਹਰਿ ਲੋਇ ॥
The One and Only Lord permeates and pervades the world.
ਨਾਨਕ. ਹਰਿ ਏਕੋੁ ਕਰੇ; ਸੁ ਹੋਇ ॥੪॥੧॥
O Nanak, whatever the One Lord does comes to pass. ||4||1||
ਬਸੰਤੁ ਮਹਲਾ ੪ ॥
Basant, Fourth Mehl:
ਰੈਣਿ ਦਿਨਸੁ ਦੁਇ; ਸਦੇ ਪਏ ॥
Day and night, the two calls are sent out.
ਮਨ ਹਰਿ ਸਿਮਰਹੁ; ਅੰਤਿ ਸਦਾ ਰਖਿ ਲਏ ॥੧॥
O mortal, meditate in remembrance on the Lord, who protects you forever, and saves you in the end. ||1||
ਹਰਿ ਹਰਿ ਚੇਤਿ; ਸਦਾ ਮਨ ਮੇਰੇ ॥
Concentrate forever on the Lord, Har, Har, O my mind.
ਸਭੁ ਆਲਸੁ ਦੂਖ ਭੰਜਿ. ਪ੍ਰਭੁ ਪਾਇਆ; ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥
God the Destroyer of all depression and suffering is found, through the Guru's Teachings, singing the Glorious Praise…
ਮਨਮੁਖ ਫਿਰਿ ਫਿਰਿ; ਹਉਮੈ ਮੁਏ ॥
The self-willed manmukhs die of their egotism, over and over again.