41 passages · ~5 min read
Tap any verse to open it — original, meaning & audio.
ਤੂ ਵਡ ਦਾਤਾ. ਤੂ ਵਡ ਦਾਨਾ; ਅਉਰੁ. ਨਹੀ ਕੋ ਦੂਜਾ ॥
You are the Great Giver; You are so very Wise. There is no other like You.
ਤੂ ਸਮਰਥੁ ਸੁਆਮੀ ਮੇਰਾ; ਹਉ ਕਿਆ ਜਾਣਾ ਤੇਰੀ ਪੂਜਾ ॥੩॥
You are my All-powerful Lord and Master; I do not know how to worship You. ||3||
ਤੇਰਾ ਮਹਲੁ ਅਗੋਚਰੁ ਮੇਰੇ ਪਿਆਰੇ; ਬਿਖਮੁ ਤੇਰਾ ਹੈ ਭਾਣਾ ॥
Your Mansion is imperceptible, O my Beloved; it is so difficult to accept Your Will.
ਕਹੁ ਨਾਨਕ. ਢਹਿ ਪਇਆ ਦੁਆਰੈ; ਰਖਿ ਲੇਵਹੁ ਮੁਗਧ ਅਜਾਣਾ ॥੪॥੨॥੨੦॥
Says Nanak, I have collapsed at Your Door, Lord. I am foolish and ignorant - please save me! ||4||2||20||
ਬਸੰਤੁ ਹਿੰਡੋਲ ਮਹਲਾ ੫ ॥
Basant Hindol, Fifth Mehl:
ਮੂਲੁ. ਨ ਬੂਝੈ, ਆਪੁ. ਨ ਸੂਝੈ; ਭਰਮਿ ਬਿਆਪੀ, ਅਹੰ ਮਨੀ ॥੧॥
The mortal does not know the Primal Lord God; he does not understand hmself. He is engrossed in doubt and egotism. ||1||
ਪਿਤਾ; ਪਾਰਬ੍ਰਹਮ ਪ੍ਰਭ ਧਨੀ ॥
My Father is the Supreme Lord God, my Master.
ਮੋਹਿ ਨਿਸਤਾਰਹੁ ਨਿਰਗੁਨੀ ॥੧॥ ਰਹਾਉ ॥
I am unworthy, but please save me anyway. ||1||Pause||
ਓਪਤਿ ਪਰਲਉ ਪ੍ਰਭ ਤੇ ਹੋਵੈ; ਇਹ ਬੀਚਾਰੀ ਹਰਿ ਜਨੀ ॥੨॥
Creation and destruction come only from God; this is what the Lord's humble servants believe. ||2||
ਨਾਮ ਪ੍ਰਭੂ ਕੇ ਜੋ ਰੰਗਿ ਰਾਤੇ; ਕਲਿ ਮਹਿ ਸੁਖੀਏ ਸੇ ਗਨੀ ॥੩॥
Only those who are imbued with God's Name are judged to be peaceful in this Dark Age of Kali Yuga. ||3||
ਅਵਰੁ ਉਪਾਉ. ਨ ਕੋਈ ਸੂਝੈ; ਨਾਨਕ ਤਰੀਐ ਗੁਰ ਬਚਨੀ ॥੪॥੩॥੨੧॥
It is the Guru's Word that carries us across; Nanak cannot think of any other way. ||4||3||21||
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਰਾਗੁ ਬਸੰਤੁ ਹਿੰਡੋਲ ਮਹਲਾ ੯ ॥
Raag Basant Hindol, Ninth Mehl:
ਸਾਧੋ. ਇਹੁ ਤਨੁ; ਮਿਥਿਆ ਜਾਨਉ ॥
O Holy Saints, know that this body is false.
ਯਾ ਭੀਤਰਿ. ਜੋ ਰਾਮੁ ਬਸਤੁ ਹੈ; ਸਾਚੋ ਤਾਹਿ ਪਛਾਨੋ ॥੧॥ ਰਹਾਉ ॥
The Lord who dwells within it - recognize that He alone is real. ||1||Pause||
ਇਹੁ ਜਗੁ ਹੈ, ਸੰਪਤਿ ਸੁਪਨੇ ਕੀ; ਦੇਖਿ. ਕਹਾ ਐਡਾਨੋ ॥
The wealth of this world is only a dream; why are you so proud of it?
ਸੰਗਿ ਤਿਹਾਰੈ ਕਛੂ. ਨ ਚਾਲੈ; ਤਾਹਿ ਕਹਾ ਲਪਟਾਨੋ ॥੧॥
None of it shall go along with you in the end; why do you cling to it? ||1||
ਉਸਤਤਿ ਨਿੰਦਾ ਦੋਊ ਪਰਹਰਿ; ਹਰਿ ਕੀਰਤਿ ਉਰਿ ਆਨੋ ॥
Leave behind both praise and slander; enshrine the Kirtan of the Lord's Praises within your heart.
ਜਨ ਨਾਨਕ. ਸਭ ਹੀ ਮੈ ਪੂਰਨ; ਏਕ ਪੁਰਖ ਭਗਵਾਨੋ ॥੨॥੧॥
O servant Nanak, the One Primal Being, the Lord God, is totally permeating everywhere. ||2||1||
ਬਸੰਤੁ ਮਹਲਾ ੯ ॥
Basant, Ninth Mehl:
ਪਾਪੀ ਹੀਐ ਮੈ; ਕਾਮੁ ਬਸਾਇ ॥
The heart of the sinner is filled with unfulfilled sexual desire.
ਮਨੁ ਚੰਚਲੁ; ਯਾ ਤੇ. ਗਹਿਓ, ਨ ਜਾਇ ॥੧॥ ਰਹਾਉ ॥
He cannot control his fickle mind. ||1||Pause||
ਜੋਗੀ ਜੰਗਮ ਅਰੁ ਸੰਨਿਆਸ ॥
The Yogis, wandering ascetics and renunciates
ਸਭ ਹੀ ਪਰਿ; ਡਾਰੀ ਇਹ ਫਾਸ ॥੧॥
- this net is cast over them all. ||1||
ਜਿਹਿ ਜਿਹਿ; ਹਰਿ ਕੋ ਨਾਮੁ ਸਮੑਾਰਿ ॥
Those who contemplate the Name of the Lord
ਤੇ. ਭਵ ਸਾਗਰ ਉਤਰੇ ਪਾਰਿ ॥੨॥
cross over the terrifying world-ocean. ||2||
ਜਨ ਨਾਨਕ; ਹਰਿ ਕੀ ਸਰਨਾਇ ॥
Servant Nanak seeks the Sanctuary of the Lord.
ਦੀਜੈ ਨਾਮੁ; ਰਹੈ ਗੁਨ ਗਾਇ ॥੩॥੨॥
Please bestow the blessing of Your Name, that he may continue to sing Your Glorious Praises. ||3||2||
ਮਾਈ ਮੈ; ਧਨੁ ਪਾਇਓ ਹਰਿ ਨਾਮੁ ॥
O mother, I have gathered the wealth of the Lord's Name.
ਮਨੁ ਮੇਰੋ ਧਾਵਨ ਤੇ ਛੂਟਿਓ; ਕਰਿ ਬੈਠੋ ਬਿਸਰਾਮੁ ॥੧॥ ਰਹਾਉ ॥
My mind has stopped its wanderings, and now, it has come to rest. ||1||Pause||
ਮਾਇਆ ਮਮਤਾ ਤਨ ਤੇ ਭਾਗੀ; ਉਪਜਿਓ ਨਿਰਮਲ ਗਿਆਨੁ ॥
Attachment to Maya has run away from my body, and immaculate spiritual wisdom has welled up within me.
ਲੋਭ ਮੋਹ ਏਹ ਪਰਸਿ. ਨ ਸਾਕੈ; ਗਹੀ ਭਗਤਿ ਭਗਵਾਨ ॥੧॥
Greed and attachment cannot even touch me; I have grasped hold of devotional worship of the Lord. ||1||
ਜਨਮ ਜਨਮ ਕਾ ਸੰਸਾ ਚੂਕਾ; ਰਤਨੁ ਨਾਮੁ ਜਬ ਪਾਇਆ ॥
The cynicism of countless lifetimes has been eradicated, since I obtained the jewel of the Naam, the Name of the Lord.
ਤ੍ਰਿਸਨਾ ਸਕਲ ਬਿਨਾਸੀ ਮਨ ਤੇ; ਨਿਜ ਸੁਖ ਮਾਹਿ ਸਮਾਇਆ ॥੨॥
My mind was rid of all its desires, and I was absorbed in the peace of my own inner being. ||2||
ਜਾ ਕਉ ਹੋਤ ਦਇਆਲੁ ਕਿਰਪਾ ਨਿਧਿ; ਸੋ ਗੋਬਿੰਦ ਗੁਨ ਗਾਵੈ ॥
That person, unto whom the Merciful Lord shows compassion, sings the Glorious Praises of the Lord of the Universe.
ਕਹੁ ਨਾਨਕ. ਇਹ ਬਿਧਿ ਕੀ ਸੰਪੈ; ਕੋਊ ਗੁਰਮੁਖਿ ਪਾਵੈ ॥੩॥੩॥
Says Nanak, this wealth is gathered only by the Gurmukh. ||3||3||
ਮਨ. ਕਹਾ ਬਿਸਾਰਿਓ ਰਾਮ ਨਾਮੁ ॥
O my mind, how can you forget the Lord's Name?
ਤਨੁ ਬਿਨਸੈ; ਜਮ ਸਿਉ ਪਰੈ ਕਾਮੁ ॥੧॥ ਰਹਾਉ ॥
When the body perishes, you shall have to deal with the Messenger of Death. ||1||Pause||
ਇਹੁ ਜਗੁ; ਧੂਏ ਕਾ ਪਹਾਰ ॥
This world is just a hill of smoke.