49 passages · ~6 min read
Tap any verse to open it — original, meaning & audio.
ਪਉੜੀ ॥
Pauree:
ਗੜਿੑ ਕਾਇਆ ਸੀਗਾਰ; ਬਹੁ ਭਾਂਤਿ ਬਣਾਈ ॥
The fortress of the body has been decorated and adorned in so many ways.
ਰੰਗ ਪਰੰਗ ਕਤੀਫਿਆ; ਪਹਿਰਹਿ ਧਰ ਮਾਈ ॥
The wealthy wear beautiful silk robes of various colors.
ਲਾਲ ਸੁਪੇਦ ਦੁਲੀਚਿਆ; ਬਹੁ ਸਭਾ ਬਣਾਈ ॥
They hold elegant and beautiful courts, on red and white carpets.
ਦੁਖੁ ਖਾਣਾ ਦੁਖੁ ਭੋਗਣਾ; ਗਰਬੈ ਗਰਬਾਈ ॥
But they eat in pain, and in pain they seek pleasure; they are very proud of their pride.
ਨਾਨਕ. ਨਾਮੁ, ਨ ਚੇਤਿਓ; ਅੰਤਿ ਲਏ ਛਡਾਈ ॥੨੪॥
O Nanak, the mortal does not even think of the Name, which shall deliver him in the end. ||24||
ਸਲੋਕ ਮਃ ੩ ॥
Salok, Third Mehl:
ਸਹਜੇ ਸੁਖਿ ਸੁਤੀ; ਸਬਦਿ ਸਮਾਇ ॥
She sleeps in intuitive peace and poise, absorbed in the Word of the Shabad.
ਆਪੇ ਪ੍ਰਭਿ ਮੇਲਿ ਲਈ; ਗਲਿ ਲਾਇ ॥
God hugs her close in His Embrace, and merges her into Himself.
ਦੁਬਿਧਾ ਚੂਕੀ; ਸਹਜਿ ਸੁਭਾਇ ॥
Duality is eradicated with intuitive ease.
ਅੰਤਰਿ ਨਾਮੁ ਵਸਿਆ; ਮਨਿ ਆਇ ॥
The Naam comes to abide in her mind.
ਸੇ ਕੰਠਿ ਲਾਏ; ਜਿ ਭੰਨਿ ਘੜਾਇ ॥
He hugs close in His Embrace those who shatter and reform their beings.
ਨਾਨਕ. ਜੋ ਧੁਰਿ ਮਿਲੇ; ਸੇ ਹੁਣਿ ਆਣਿ ਮਿਲਾਇ ॥੧॥
O Nanak, those who are predestined to meet Him, come and meet Him now. ||1||
ਮਃ ੩ ॥
Third Mehl:
ਜਿਨੑੀ ਨਾਮੁ ਵਿਸਾਰਿਆ; ਕਿਆ ਜਪੁ ਜਾਪਹਿ ਹੋਰਿ ॥
Those who forget the Naam, the Name of the Lord - so what if they chant other chants?
ਬਿਸਟਾ ਅੰਦਰਿ ਕੀਟ ਸੇ; ਮੁਠੇ ਧੰਧੈ ਚੋਰਿ ॥
They are maggots in manure, plundered by the thief of worldly entanglements.
ਨਾਨਕ. ਨਾਮੁ, ਨ ਵੀਸਰੈ; ਝੂਠੇ ਲਾਲਚ ਹੋਰਿ ॥੨॥
O Nanak, never forget the Naam; greed for anything else is false. ||2||
ਨਾਮੁ ਸਲਾਹਨਿ. ਨਾਮੁ ਮੰਨਿ; ਅਸਥਿਰੁ ਜਗਿ ਸੋਈ ॥
Those who praise the Naam, and believe in the Naam, are eternally stable in this world.
ਹਿਰਦੈ ਹਰਿ ਹਰਿ ਚਿਤਵੈ; ਦੂਜਾ. ਨਹੀ ਕੋਈ ॥
Within their hearts, they dwell on the Lord, and nothing else at all.
ਰੋਮਿ ਰੋਮਿ ਹਰਿ ਉਚਰੈ; ਖਿਨੁ ਖਿਨੁ ਹਰਿ ਸੋਈ ॥
With each and every hair, they chant the Lord's Name, each and every instant, the Lord.
ਗੁਰਮੁਖਿ ਜਨਮੁ ਸਕਾਰਥਾ; ਨਿਰਮਲੁ ਮਲੁ ਖੋਈ ॥
The birth of the Gurmukh is fruitful and certified; pure and unstained, his filth is washed away.
ਨਾਨਕ. ਜੀਵਦਾ ਪੁਰਖੁ ਧਿਆਇਆ; ਅਮਰਾ ਪਦੁ ਹੋਈ ॥੨੫॥
O Nanak, meditating on the Lord of eternal life, the status of immortality is obtained. ||25||
ਸਲੋਕੁ ਮਃ ੩ ॥
ਜਿਨੀ ਨਾਮੁ ਵਿਸਾਰਿਆ; ਬਹੁ ਕਰਮ ਕਮਾਵਹਿ ਹੋਰਿ ॥
Those who forget the Naam and do other things,
ਨਾਨਕ. ਜਮ ਪੁਰਿ ਬਧੇ ਮਾਰੀਅਹਿ; ਜਿਉ ਸੰਨੑੀ ਉਪਰਿ ਚੋਰ ॥੧॥
O Nanak, will be bound and gagged and beaten in the City of Death, like the thief caught red-handed. ||1||
ਮਃ ੫ ॥
Fifth Mehl:
ਧਰਤਿ ਸੁਹਾਵੜੀ. ਆਕਾਸੁ ਸੁਹੰਦਾ; ਜਪੰਦਿਆ ਹਰਿ ਨਾਉ ॥
The earth is beauteous, and the sky is lovely, chanting the Name of the Lord.
ਨਾਨਕ. ਨਾਮ ਵਿਹੂਣਿਆ; ਤਿਨੑ ਤਨ ਖਾਵਹਿ ਕਾਉ ॥੨॥
O Nanak, those who lack the Naam - their carcasses are eaten by the crows. ||2||
ਨਾਮੁ ਸਲਾਹਨਿ ਭਾਉ ਕਰਿ; ਨਿਜ ਮਹਲੀ ਵਾਸਾ ॥
Those who lovingly praise the Naam, and dwell in the mansion of the self deep within,
ਓਇ ਬਾਹੁੜਿ ਜੋਨਿ. ਨ ਆਵਨੀ; ਫਿਰਿ ਹੋਹਿ. ਨ ਬਿਨਾਸਾ ॥
do not enter into reincarnation ever again; they shall never be destroyed.
ਹਰਿ ਸੇਤੀ ਰੰਗਿ ਰਵਿ ਰਹੇ; ਸਭ ਸਾਸ ਗਿਰਾਸਾ ॥
They remain immersed and absorbed in the love of the Lord, with every breath and morsel of food.
ਹਰਿ ਕਾ ਰੰਗੁ ਕਦੇ. ਨ ਉਤਰੈ; ਗੁਰਮੁਖਿ ਪਰਗਾਸਾ ॥
The color of the Lord's Love never fades away; the Gurmukhs are enlightened.
ਓਇ. ਕਿਰਪਾ ਕਰਿ ਕੈ ਮੇਲਿਅਨੁ; ਨਾਨਕ. ਹਰਿ ਪਾਸਾ ॥੨੬॥
Granting His Grace, He unites them with Himself; O Nanak, the Lord keeps them by His side. ||26||
ਜਿਚਰੁ. ਇਹੁ ਮਨੁ ਲਹਰੀ ਵਿਚਿ ਹੈ; ਹਉਮੈ ਬਹੁਤੁ ਅਹੰਕਾਰੁ ॥
As long as his mind is disturbed by waves, he is caught in ego and egotistical pride.
ਸਬਦੈ ਸਾਦੁ. ਨ ਆਵਈ; ਨਾਮਿ. ਨ ਲਗੈ ਪਿਆਰੁ ॥
He does not find the taste of the Shabad, and he does not embrace love for the Name.
ਸੇਵਾ ਥਾਇ. ਨ ਪਵਈ ਤਿਸ ਕੀ; ਖਪਿ ਖਪਿ ਹੋਇ ਖੁਆਰੁ ॥
His service is not accepted; worrying and worrying, he wastes away in misery.
ਨਾਨਕ. ਸੇਵਕੁ ਸੋਈ ਆਖੀਐ; ਜੋ ਸਿਰੁ ਧਰੇ ਉਤਾਰਿ ॥
O Nanak, he alone is called a selfless servant, who cuts off his head, and offers it to the Lord.
ਸਤਿਗੁਰ ਕਾ ਭਾਣਾ ਮੰਨਿ ਲਏ; ਸਬਦੁ ਰਖੈ ਉਰ ਧਾਰਿ ॥੧॥
He accepts the Will of the True Guru, and enshrines the Shabad within his heart. ||1||
ਸੋ ਜਪੁ ਤਪੁ ਸੇਵਾ ਚਾਕਰੀ; ਜੋ ਖਸਮੈ ਭਾਵੈ ॥
That is chanting and meditation, work and selfless service, which is pleasing to our Lord and Master.
ਆਪੇ ਬਖਸੇ ਮੇਲਿ ਲਏ; ਆਪਤੁ ਗਵਾਵੈ ॥
The Lord Himself forgives, and takes away self-conceit, and unites the mortals with Himself.
ਮਿਲਿਆ ਕਦੇ. ਨ ਵੀਛੁੜੈ; ਜੋਤੀ ਜੋਤਿ ਮਿਲਾਵੈ ॥
United with the Lord, the mortal is never separated again; his light merges into the Light.
ਨਾਨਕ ਗੁਰ ਪਰਸਾਦੀ. ਸੋ ਬੁਝਸੀ; ਜਿਸੁ ਆਪਿ ਬੁਝਾਵੈ ॥੨॥
O Nanak, by Guru's Grace, the mortal understands, when the Lord allows him to understand. ||2||
ਸਭੁ ਕੋ ਲੇਖੇ ਵਿਚਿ ਹੈ; ਮਨਮੁਖੁ ਅਹੰਕਾਰੀ ॥
All are held accountable, even the egotistical self-willed manmukhs.
ਹਰਿ ਨਾਮੁ ਕਦੇ. ਨ ਚੇਤਈ; ਜਮਕਾਲੁ ਸਿਰਿ ਮਾਰੀ ॥
They never even think of the Name of the Lord; the Messenger of Death shall hit them on their heads.