45 passages · ~6 min read
Tap any verse to open it — original, meaning & audio.
ਪਾਪ ਬਿਕਾਰ ਮਨੂਰ ਸਭਿ; ਲਦੇ ਬਹੁ ਭਾਰੀ ॥
Their sin and corruption are like rusty slag; they carry such a heavy load.
ਮਾਰਗੁ ਬਿਖਮੁ ਡਰਾਵਣਾ; ਕਿਉ ਤਰੀਐ ਤਾਰੀ ॥
The path is treacherous and terrifying; how can they cross over to the other side?
ਨਾਨਕ. ਗੁਰਿ ਰਾਖੇ, ਸੇ ਉਬਰੇ; ਹਰਿ ਨਾਮਿ ਉਧਾਰੀ ॥੨੭॥
O Nanak, those whom the Guru protects are saved. They are saved in the Name of the Lord. ||27||
ਸਲੋਕ ਮਃ ੩ ॥
Salok, Third Mehl:
ਵਿਣੁ ਸਤਿਗੁਰ ਸੇਵੇ. ਸੁਖੁ ਨਹੀ; ਮਰਿ ਜੰਮਹਿ ਵਾਰੋ ਵਾਰ ॥
Without serving the True Guru, no one finds peace; mortals die and are reborn, over and over again.
ਮੋਹ ਠਗਉਲੀ ਪਾਈਅਨੁ; ਬਹੁ ਦੂਜੈ ਭਾਇ ਵਿਕਾਰ ॥
They have been given the drug of emotional attachment; in love with duality, they are totally corrupt.
ਇਕਿ ਗੁਰ ਪਰਸਾਦੀ ਉਬਰੇ; ਤਿਸੁ ਜਨ ਕਉ. ਕਰਹਿ ਸਭਿ ਨਮਸਕਾਰ ॥
Some are saved, by Guru's Grace. Everyone humbly bows before such humble beings.
ਨਾਨਕ. ਅਨਦਿਨੁ ਨਾਮੁ ਧਿਆਇ ਤੂ ਅੰਤਰਿ; ਜਿਤੁ ਪਾਵਹਿ ਮੋਖ ਦੁਆਰ ॥੧॥
O Nanak, meditate on the Naam, deep within yourself, day and night. You shall find the Door of Salvation. ||1||
ਮਃ ੩ ॥
Third Mehl:
ਮਾਇਆ ਮੋਹਿ ਵਿਸਾਰਿਆ; ਸਚੁ ਮਰਣਾ ਹਰਿ ਨਾਮੁ ॥
Emotionally attached to Maya, the mortal forgets truth, death and the Name of the Lord.
ਧੰਧਾ ਕਰਤਿਆ. ਜਨਮੁ ਗਇਆ; ਅੰਦਰਿ ਦੁਖੁ ਸਹਾਮੁ ॥
Engaged in worldly affairs, his life wastes away; deep within himself, he suffers in pain.
ਨਾਨਕ. ਸਤਿਗੁਰੁ ਸੇਵਿ ਸੁਖੁ ਪਾਇਆ; ਜਿਨੑ ਪੂਰਬਿ ਲਿਖਿਆ ਕਰਾਮੁ ॥੨॥
O Nanak, those who have the karma of such pre-ordained destiny, serve the True Guru and find peace. ||2||
ਪਉੜੀ ॥
Pauree:
ਲੇਖਾ ਪੜੀਐ ਹਰਿ ਨਾਮੁ; ਫਿਰਿ ਲੇਖੁ. ਨ ਹੋਈ ॥
Read the account of the Name of the Lord, and you shall never again be called to account.
ਪੁਛਿ. ਨ ਸਕੈ ਕੋਇ; ਹਰਿ ਦਰਿ ਸਦ ਢੋਈ ॥
No one will question you, and you will always be safe in the Court of the Lord.
ਜਮਕਾਲੁ ਮਿਲੈ ਦੇ ਭੇਟ; ਸੇਵਕੁ ਨਿਤ ਹੋਈ ॥
The Messenger of Death will meet you, and be your constant servant.
ਪੂਰੇ ਗੁਰ ਤੇ. ਮਹਲੁ ਪਾਇਆ; ਪਤਿ ਪਰਗਟੁ ਲੋਈ ॥
Through the Perfect Guru, you shall find the Mansion of the Lord's Presence. You shall be famous throughout the world.
ਨਾਨਕ. ਅਨਹਦ ਧੁਨੀ ਦਰਿ ਵਜਦੇ; ਮਿਲਿਆ ਹਰਿ ਸੋਈ ॥੨੮॥
O Nanak, the unstruck celestial melody vibrates at your door; come and merge with the Lord. ||28||
ਗੁਰ ਕਾ ਕਹਿਆ ਜੇ ਕਰੇ; ਸੁਖੀ ਹੂ ਸੁਖੁ ਸਾਰੁ ॥
Whoever follows the Guru's Teachings, attains the most sublime peace of all peace.
ਗੁਰ ਕੀ ਕਰਣੀ. ਭਉ ਕਟੀਐ; ਨਾਨਕ ਪਾਵਹਿ ਪਾਰੁ ॥੧॥
Acting in accordance with the Guru, his fear is cut away; O Nanak, he is carried across. ||1||
ਸਚੁ ਪੁਰਾਣਾ. ਨਾ ਥੀਐ; ਨਾਮੁ. ਨ ਮੈਲਾ ਹੋਇ ॥
The True Lord does not grow old; His Naam is never dirtied.
ਗੁਰ ਕੈ ਭਾਣੈ ਜੇ ਚਲੈ; ਬਹੁੜਿ. ਨ ਆਵਣੁ ਹੋਇ ॥
Whoever walks in harmony with the Guru's Will, shall not be reborn again.
ਨਾਨਕ ਨਾਮਿ ਵਿਸਾਰਿਐ; ਆਵਣ ਜਾਣਾ ਦੋਇ ॥੨॥
O Nanak, those who forget the Naam, come and go in reincarnation. ||2||
ਮੰਗਤ ਜਨੁ ਜਾਚੈ ਦਾਨੁ; ਹਰਿ ਦੇਹੁ ਸੁਭਾਇ ॥
I am a beggar; I ask this blessing of You: O Lord, please embellish me with Your Love.
ਹਰਿ ਦਰਸਨ ਕੀ ਪਿਆਸ ਹੈ; ਦਰਸਨਿ ਤ੍ਰਿਪਤਾਇ ॥
I am so thirsty for the Blessed Vision of the Lord's Darshan; His Darshan brings me satisfaction.
ਖਿਨੁ ਪਲੁ ਘੜੀ. ਨ ਜੀਵਊ; ਬਿਨੁ ਦੇਖੇ, ਮਰਾਂ ਮਾਇ ॥
I cannot live for a moment, for even an instant, without seeing Him, O my mother.
ਸਤਿਗੁਰਿ ਨਾਲਿ ਦਿਖਾਲਿਆ; ਰਵਿ ਰਹਿਆ ਸਭ ਥਾਇ ॥
The Guru has shown me that the Lord is always with me; He is permeating and pervading all places.
ਸੁਤਿਆ. ਆਪਿ ਉਠਾਲਿ ਦੇਇ; ਨਾਨਕ ਲਿਵ ਲਾਇ ॥੨੯॥
He Himself wakes the sleepers, O Nanak, and lovingly attunes them to Himself. ||29||
ਮਨਮੁਖ ਬੋਲਿ. ਨ ਜਾਣਨੑੀ; ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
The self-willed manmukhs do not even know how to speak. They are filled with sexual desire, anger and egotism.
ਥਾਉ ਕੁਥਾਉ. ਨ ਜਾਣਨੀ; ਸਦਾ ਚਿਤਵਹਿ ਬਿਕਾਰ ॥
They do not know the difference between good and bad; they constantly think of corruption.
ਦਰਗਹ ਲੇਖਾ ਮੰਗੀਐ; ਓਥੈ ਹੋਹਿ ਕੂੜਿਆਰ ॥
In the Lord's Court, they are called to account, and they are judged to be false.
ਆਪੇ ਸ੍ਰਿਸਟਿ ਉਪਾਈਅਨੁ; ਆਪਿ ਕਰੇ ਬੀਚਾਰੁ ॥
He Himself creates the Universe. He Himself contemplates it.
ਨਾਨਕ. ਕਿਸ ਨੋ ਆਖੀਐ; ਸਭੁ ਵਰਤੈ ਆਪਿ ਸਚਿਆਰੁ ॥੧॥
O Nanak, whom should we tell? The True Lord is permeating and pervading all. ||1||
ਹਰਿ ਗੁਰਮੁਖਿ ਤਿਨੑੀ ਅਰਾਧਿਆ; ਜਿਨੑ ਕਰਮਿ ਪਰਾਪਤਿ ਹੋਇ ॥
The Gurmukhs worship and adore the Lord; they receive the good karma of their actions.
ਨਾਨਕ. ਹਉ ਬਲਿਹਾਰੀ ਤਿਨੑ ਕਉ; ਜਿਨੑ ਹਰਿ ਮਨਿ ਵਸਿਆ ਸੋਇ ॥੨॥
O Nanak, I am a sacrifice to those whose minds are filled with the Lord. ||2||
ਆਸ ਕਰੇ ਸਭੁ ਲੋਕੁ; ਬਹੁ ਜੀਵਣੁ ਜਾਣਿਆ ॥
All people cherish hope, that they will live long lives.
ਨਿਤ ਜੀਵਣ ਕਉ ਚਿਤੁ; ਗੜੑ ਮੰਡਪ ਸਵਾਰਿਆ ॥
They wish to live forever; they adorn and embellish their forts and mansions.
ਵਲਵੰਚ ਕਰਿ ਉਪਾਵ; ਮਾਇਆ ਹਿਰਿ ਆਣਿਆ ॥
By various frauds and deceptions, they steal the wealth of others.
ਜਮਕਾਲੁ ਨਿਹਾਲੇ ਸਾਸ; ਆਵ ਘਟੈ ਬੇਤਾਲਿਆ ॥
But the Messenger of Death keeps his gaze on their breath, and the life of those goblins decreases day by day.