50 passages · ~6 min read
Tap any verse to open it — original, meaning & audio.
ਦੁਖ ਸੁਖ ਦੋਊ. ਸਮ ਕਰਿ ਜਾਨੈ; ਬੁਰਾ ਭਲਾ ਸੰਸਾਰ ॥
He sees pleasure and pain as both the same, along with good and bad in the world.
ਸੁਧਿ ਬੁਧਿ ਸੁਰਤਿ. ਨਾਮਿ ਹਰਿ ਪਾਈਐ; ਸਤਸੰਗਤਿ ਗੁਰ ਪਿਆਰ ॥੨॥
Wisdom, understanding and awareness are found in the Name of the Lord. In the Sat Sangat, the True Congregation, embr…
ਅਹਿਨਿਸਿ ਲਾਹਾ. ਹਰਿ ਨਾਮੁ ਪਰਾਪਤਿ; ਗੁਰੁ ਦਾਤਾ ਦੇਵਣਹਾਰੁ ॥
Day and night, profit is obtained through the Lord's Name. The Guru, the Giver, has given this gift.
ਗੁਰਮੁਖਿ ਸਿਖ. ਸੋਈ ਜਨੁ ਪਾਏ; ਜਿਸ ਨੋ ਨਦਰਿ ਕਰੇ ਕਰਤਾਰੁ ॥੩॥
That Sikh who becomes Gurmukh obtains it. The Creator blesses him with His Glance of Grace. ||3||
ਕਾਇਆ ਮਹਲੁ ਮੰਦਰੁ ਘਰੁ ਹਰਿ ਕਾ; ਤਿਸੁ ਮਹਿ ਰਾਖੀ ਜੋਤਿ ਅਪਾਰ ॥
The body is a mansion, a temple, the home of the Lord; He has infused His Infinite Light into it.
ਨਾਨਕ. ਗੁਰਮੁਖਿ ਮਹਲਿ ਬੁਲਾਈਐ; ਹਰਿ ਮੇਲੇ ਮੇਲਣਹਾਰ ॥੪॥੫॥
O Nanak, the Gurmukh is invited to the Mansion of the Lord's Presence; the Lord unites him in His Union. ||4||5||
ਮਲਾਰ ਮਹਲਾ ੧ ਘਰੁ ੨ ॥
Malaar, First Mehl, Second House:
ੴ ਸਤਿਗੁਰ ਪ੍ਰਸਾਦਿ ॥
One Universal Creator God. By The Grace Of The True Guru:
ਪਵਣੈ ਪਾਣੀ; ਜਾਣੈ ਜਾਤਿ ॥
Know that the creation was formed through air and water;
ਕਾਇਆਂ ਅਗਨਿ; ਕਰੇ ਨਿਭਰਾਂਤਿ ॥
have no doubt that the body was made through fire.
ਜੰਮਹਿ ਜੀਅ; ਜਾਣੈ ਜੇ ਥਾਉ ॥
And if you know where the soul comes from,
ਸੁਰਤਾ ਪੰਡਿਤੁ; ਤਾ ਕਾ ਨਾਉ ॥੧॥
you shall be known as a wise religious scholar. ||1||
ਗੁਣ ਗੋਬਿੰਦ; ਨ ਜਾਣੀਅਹਿ ਮਾਇ ॥
Who can know the Glorious Praises of the Lord of the Universe, O mother?
ਅਣਡੀਠਾ; ਕਿਛੁ ਕਹਣੁ. ਨ ਜਾਇ ॥
Without seeing Him, we cannot say anything about Him.
ਕਿਆ ਕਰਿ ਆਖਿ ਵਖਾਣੀਐ; ਮਾਇ ॥੧॥ ਰਹਾਉ ॥
How can anyone speak and describe Him, O mother? ||1||Pause||
ਊਪਰਿ ਦਰਿ; ਅਸਮਾਨਿ ਪਇਆਲਿ ॥
He is high above the sky, and beneath the nether worlds.
ਕਿਉ ਕਰਿ ਕਹੀਐ; ਦੇਹੁ ਵੀਚਾਰਿ ॥
How can I speak of Him? Let me understand.
ਬਿਨੁ ਜਿਹਵਾ; ਜੋ ਜਪੈ ਹਿਆਇ ॥
Who knows what sort of Name is chanted,
ਕੋਈ ਜਾਣੈ; ਕੈਸਾ ਨਾਉ ॥੨॥
In the heart, without the tongue? ||2||
ਕਥਨੀ ਬਦਨੀ; ਰਹੈ ਨਿਭਰਾਂਤਿ ॥
Undoubtedly, words fail me.
ਸੋ ਬੂਝੈ; ਹੋਵੈ ਜਿਸੁ ਦਾਤਿ ॥
He alone understands, who is blessed.
ਅਹਿਨਿਸਿ ਅੰਤਰਿ; ਰਹੈ ਲਿਵ ਲਾਇ ॥
Day and night, deep within, he remains lovingly attuned to the Lord.
ਸੋਈ ਪੁਰਖੁ; ਜਿ ਸਚਿ ਸਮਾਇ ॥੩॥
He is the true person, who is merged in the True Lord. ||3||
ਜਾਤਿ ਕੁਲੀਨੁ; ਸੇਵਕੁ ਜੇ ਹੋਇ ॥
If someone of high social standing becomes a selfless servant,
ਤਾ ਕਾ ਕਹਣਾ; ਕਹਹੁ ਨ ਕੋਇ ॥
then his praises cannot even be expressed.
ਵਿਚਿ ਸਨਾਤਂੀ; ਸੇਵਕੁ ਹੋਇ ॥
And if someone from a low social class becomes a selfless servant,
ਨਾਨਕ; ਪਣ੍ਹੀਆ ਪਹਿਰੈ ਸੋਇ ॥੪॥੧॥੬॥
O Nanak, he shall wear shoes of honor. ||4||1||6||
ਮਲਾਰ ਮਹਲਾ ੧ ॥
Malaar, First Mehl:
ਦੁਖੁ ਵੇਛੋੜਾ; ਇਕੁ ਦੁਖੁ ਭੂਖ ॥
The pain of separation - this is the hungry pain I feel.
ਇਕੁ ਦੁਖੁ; ਸਕਤਵਾਰ ਜਮਦੂਤ ॥
Another pain is the attack of the Messenger of Death.
ਇਕੁ ਦੁਖੁ; ਰੋਗੁ ਲਗੈ ਤਨਿ ਧਾਇ ॥
Another pain is the disease consuming my body.
ਵੈਦ ਨ ਭੋਲੇ ਦਾਰੂ ਲਾਇ ॥੧॥
O foolish doctor, don't give me medicine. ||1||
ਵੈਦ ਨ ਭੋਲੇ ਦਾਰੂ ਲਾਇ ॥
O foolish doctor, don't give me medicine.
ਦਰਦੁ ਹੋਵੈ; ਦੁਖੁ ਰਹੈ ਸਰੀਰ ॥
The pain persists, and the body continues to suffer.
ਐਸਾ ਦਾਰੂ ਲਗੈ ਨ ਬੀਰ ॥੧॥ ਰਹਾਉ ॥
Your medicine has no effect on me. ||1||Pause||
ਖਸਮੁ ਵਿਸਾਰਿ; ਕੀਏ ਰਸ ਭੋਗ ॥
Forgetting his Lord and Master, the mortal enjoys sensual pleasures;
ਤਾਂ ਤਨਿ; ਉਠਿ ਖਲੋਏ ਰੋਗ ॥
then, disease rises up in his body.
ਮਨ ਅੰਧੇ ਕਉ; ਮਿਲੈ ਸਜਾਇ ॥
The blind mortal receives his punishment.
ਵੈਦ ਨ ਭੋਲੇ ਦਾਰੂ ਲਾਇ ॥੨॥
O foolish doctor, don't give me medicine. ||2||
ਚੰਦਨ ਕਾ ਫਲੁ ਚੰਦਨ ਵਾਸੁ ॥
The value of sandalwood lies in its fragrance.
ਮਾਣਸ ਕਾ ਫਲੁ; ਘਟ ਮਹਿ ਸਾਸੁ ॥
The value of the human lasts only as long as the breath in the body.
ਸਾਸਿ ਗਇਐ; ਕਾਇਆ ਢਲਿ ਪਾਇ ॥
When the breath is taken away, the body crumbles into dust.
ਤਾ ਕੈ ਪਾਛੈ; ਕੋਇ. ਨ ਖਾਇ ॥੩॥
After that, no one takes any food. ||3||
ਕੰਚਨ ਕਾਇਆ; ਨਿਰਮਲ ਹੰਸੁ ॥
The mortal's body is golden, and the soul-swan is immaculate and pure,
ਜਿਸੁ ਮਹਿ; ਨਾਮੁ ਨਿਰੰਜਨ ਅੰਸੁ ॥
if even a tiny particle of the Immaculate Naam is within.
ਦੂਖ ਰੋਗ; ਸਭਿ ਗਇਆ ਗਵਾਇ ॥
All pain and disease are eradicated.
ਨਾਨਕ; ਛੂਟਸਿ ਸਾਚੈ ਨਾਇ ॥੪॥੨॥੭॥
O Nanak, the mortal is saved through the True Name. ||4||2||7||
ਦੁਖ ਮਹੁਰਾ; ਮਾਰਣ ਹਰਿ ਨਾਮੁ ॥
Pain is the poison. The Lord's Name is the antidote.
ਸਿਲਾ ਸੰਤੋਖ; ਪੀਸਣੁ ਹਥਿ ਦਾਨੁ ॥
Grind it up in the mortar of contentment, with the pestle of charitable giving.